ਇੱਕ ਆਦਮੀ ਇੱਕ ਗਾਂ ਨੂੰ ਆਪਣੇ ਘਰ ਵੱਲ ਨੂੰ ਲਿਜਾ ਰਿਹਾ ਸੀ …ਗਾਂ ਜਾਣਾ ਨਹੀਂ ਚਾਹ ਰਹੀ ਸੀ ਤੇ ਇੱਕੋ ਥਾਂ ਤੇ ਅੜੀ ਹੋਈ ਸੀ ….ਉਹ ਆਦਮੀ ਲੱਖ ਯਤਨ ਕਰ ਰਿਹਾ ਸੀ , ਪਰ ਗਾਂ ਟੱਸ ਤੋਂ ਮੱਸ ਨਹੀਂ ਸੀ ਹੋ ਰਹੀ … ਆਦਮੀ ਨੂੰ ਯਤਨ ਕਰਦਿਆਂ ਬਹੁਤ ਸਮਾਂ ਬੀਤ ਗਿਆ …ਇੱਕ ਸੰਤ ਇਹ ਸਾਰਾ ਮਾਜਰਾ ਦੇਖ ਰਹੇ ਸਨ…ਹੁਣ ਸੰਤ ਤਾਂ ਸੰਤ ਹੁੰਦਾ ਹੈ, ਉਸਦੀ ਹਰ ਗੱਲ ਨੂੰ ਵੇਖਣ ਦੀ ਦ੍ਰਿਸ਼ਟੀ ਅਲੱਗ ਹੀ ਹੁੰਦੀ ਹੈ, ਤਾਂ ਹੀ ਦੁਨੀਆ ਦੇ ਆਮ ਲੋਕ ਸੰਤਾਂ ਦੀਆਂ ਗੱਲਾਂ ਸੁਣਕੇ ਸਿਰ ਖੁਜਲਾਂਦੇ ਰਹਿ ਜਾਂਦੇ ਹਨ …
ਸੰਤ ਅਚਾਨਕ ਠਹਾਕਾ ਲਗਾ ਕੇ ਹੱਸ ਪਏ…
ਉਹ ਆਦਮੀ ਪਹਿਲਾਂ ਹੀ ਗਾਂ ਨੂੰ ਖਿੱਚ-ਧੂਹ ਕੇ ਖਿਝਿਆ ਹੋਇਆ ਸੀ …ਸੰਤ ਦਾ ਹੱਸਣਾ ਉਸ ਨੂੰ ਤੀਰ ਦੀ ਤਰਾਂ ਲੱਗਾ…ਉਹ ਬੋਲਿਆ – “ਤੁਹਾਨੂੰ ਕਿਸ ਗੱਲ ਦਾ ਹਾਸਾ ਆ ਰਿਹਾ ਹੈ ਮੈਂਨੂੰ ਪ੍ਰੇਸ਼ਾਨ ਵੇਖ ਕੇ”
ਸੰਤ ਨੇ ਕਿਹਾ – “ਭਾਈ ਮੈ ਤੇਰੇ ਉੱਤੇ ਨਹੀਂ ਹੱਸ ਰਿਹਾ, ਆਪਣੇ ਉੱਤੇ ਹੱਸ ਰਿਹਾ ਹਾਂ”
ਆਪਣਾ ਝੋਲਾ ਹੱਥ ਨਾਲ ਉੱਪਰ ਉਠਾ ਕੇ ਸੰਤ ਨੇ ਕਿਹਾ – “ਮੈ ਇਹ ਸੋਚ ਰਿਹਾ ਹਾਂ ਕਿ ਮੈ ਇਸ ਝੋਲੇ ਦਾ ਮਾਲਕ ਹਾਂ, ਜਾਂ ਇਹ ਝੋਲਾ ਮੇਰਾ ਮਾਲਕ ਹੈ ?”
ਉਹ ਆਦਮੀ ਬੋਲਿਆ – ” ਇਸ ਵਿੱਚ ਸੋਚਣ ਵਾਲੀ ਕਿਹੜੀ ਗੱਲ ਹੈ ? ਝੋਲਾ ਤਾਂ ਬੇਸ਼ੱਕ ਤੁਹਾਡਾ ਹੀ ਹੈ ਤੇ ਤੁਸੀਂ ਇਸ ਝੋਲੇ ਦੇ ਮਾਲਕ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ