ਇਹ ਗੱਲ ਮੇਰੇ ਬਚਪਨ ਦੀ ਹੈ, ਜਦੋਂ ਮੈਂ ਲਗਭਗ ਤੀਸਰੀ ਕਲਾਸ ਚ ਪੜ੍ਹਦੀ ਸੀ। ਸਵੇਰ ਦਾ ਟਾਈਮ ਸੀ ਤੇ ਸਰਦੀਆਂ ਦੇ ਦਿਨ ਹੁੰਦੇ ਸਨ। ਓਦੋਂ ਘਰਾਂ ਚ ਨਾ ਤਾਂ ਗਰਮ ਪਾਣੀ ਕਰਨ ਨੂੰ ਗੀਜਰ ਹੁੰਦੇ ਸੀ ਨਾ ਹੋਰ ਕੁਝ ਤੇ ਸਵੇਰੇ ਸਵੇਰੇ ਗਰਮ ਪਾਣੀ ਕਰਨ ਦਾ ਇੰਨਾ ਟਾਈਮ ਨਹੀਂ ਹੁੰਦਾ ਸੀ ਕਿਉੰਕਿ ਮੰਮੀ ਨੇ ਸਾਨੂੰ ਚਾਰਾਂ ਭੈਣਾਂ ਨੂੰ ਤਿਆਰ ਕਰਨਾ ਰੋਟੀ ਬਣਾਉਣੀ ਤੇ ਹੋਰ ਬੜੇ ਨਿੱਕ ਸੁੱਕ ਕੰਮ ਕਰਨੇ ਹੁੰਦੇ ਸੀ। ਸੋ ਮੰਮੀ ਨੇ ਸਾਨੂੰ ਰਾਤ ਨੂੰ ਨਹਾ ਦੀਆ ਕਰਨਾ ਵੀ ਸਵੇਰੇ ਮੂੰਹ ਹੱਥ ਧੋਤੇ ਤੇ ਸਕੂਲ ਚਲੇ ਗਏ🙄🙄🙄 ਇਹ ਪਤਾ ਨਹੀਂ ਮੰਮੀ ਦੀ ਕੀ ਥਿਊਰੀ ਸੀ ਵੀ ਰਾਤ ਨੂੰ ਹੀ ਨਹਾ ਲਓ ਜਦਕਿ ਸਕੂਲ ਸਵੇਰੇ ਜਾਣਾ ਹੁੰਦਾ ਸੀ। ਸ਼ਾਯਦ ਸਰਦੀਆਂ ਕਰਕੇ ਕਰਦੇ ਸੀ ਏਦਾ। ਇਕ ਸਵੇਰ ਏਦਾ ਹੀ ਮੰਮੀ ਨੇ ਮੈਨੂੰ ਤੇ ਭੈਣ ਨੂੰ ਵਰਦੀ ਦਿੱਤੀ ਵੀ ਤੁਸੀ ਵਰਦੀ ਪਾਓ ਤੇ ਮੈਂ ਰੋਟੀ ਬਣਾ ਲਵਾਂ। ਸਾਡੇ ਘਰ ਇੱਕ ਚਿੱਟੀ ਨਵਾਰ ਦਾ ਮੰਜਾ ਹੁੰਦਾ ਸੀ ਜਿਦਾ ਦਾ ਤਸਵੀਰ ਵਿਚ ਦਿਖਾਇਆ ਹੈ। ਇਦਾ ਦਾ ਮੰਜਾ ਸੀ ਪਰ ਓਹ ਢਿੱਲਾ ਜੇਹਾ ਹੋ ਗਿਆ ਸੀ । ਮੈਂ ਤੇ ਮੇਰੀ ਭੈਣ ਮੰਜੇ ਤੇ ਚੜ ਵਰਦੀ ਬਦਲਣ ਲੱਗੀਆਂ ਤਾਂ ਭੈਣ ਕਹਿੰਦੀ ਵੀ ਝੂਟੇ ਲਈਏ ਮੰਜੇ ਤੇ ਮੈਂ ਕਿਹਾ ਠੀਕ ਹੈ😕😕 ਓਹ ਕਹਿੰਦੀ ਤੂੰ ਓਧਰੋ ਟੱਪ ਤੇ ਮੈਂ ਇਧਰੋਂ ਟਪਦੀ ਹਾਂ। ਚਲੋ ਜੀ ਅਸੀ ਟੱਪਣਾ ਸ਼ੁਰੂ ਕਰ ਦਿੱਤਾ ਬੜਾ ਮਜ਼ਾ ਆਇਆ ਛਾਲਾ ਮਾਰਦੀਆਂ ਨੂੰ। ਇੰਨਾ ਮਜ਼ਾ ਕੇ ਮੈਂ ਵਰਦੀ ਪਾਉਣਾ ਭੁੱਲ ਗਈ😔😔ਤੇ ਭੈਣ ਬੜੀ ਚਲਾਕ ਟੱਪਦੀ ਟੱਪਦੀ ਨੇ ਕਦੋ ਵਰਦੀ ਪਾ ਲਈ ਪਤਾ ਵੀ ਨਾ ਲੱਗਾ। ਇੰਨੇ ਨੂੰ ਮੰਮੀ ਆ ਗਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
GUNDEEP SINGH JOHAL
ਹਾਹਾਹਾ,,, ਬਚਪਨ ਯਾਦ ਕਰਵਾ ਤਾਂ ਬੀਬਾ ਜੀ
malkeet
sady ghr ta ajy v ih palang hai
Sukhdev Chopra
Story nice, but schi ani kut pyi c k sar fat gya