ਉਹਦੀਆਂ ਦੋ ਧੀਆਂ ਸਨ , ਵੱਡੀ ਪੰਦਰਾਂ ਸਾਲ ਦੀ ਤੇ ਛੋਟੀ ਬਾਰਾਂ ਸਾਲ ਦੀ ਸੀ । ਦੋਨੇ ਕੁੜੀਆਂ ਬਹੁਤ ਸਿਆਣੀਆਂ ਤੇ ਆਗਿਆਕਾਰ ਸਨ । ਹਮੇਸ਼ਾ ਆਪਣੀਆਂ ਜਮਾਤਾਂ ਵਿੱਚੋਂ ਅੱਵਲ ਆਉਂਦੀਆਂ । ਪਰ ਉਹ ਆਪ ਬਹੁਤ ਸ਼ਰਾਬ ਪੀਂਦਾ ਸੀ , ਬੜਬੋਲਾ ਵੀ ਸੀ ਤੇ ਸ਼ਰਾਬ ਦੇ ਨਸ਼ੇ ਵਿੱਚ ਕੀ ਕਰਦਾ ਕੀ ਬੋਲਦਾ ਉਹਨੂੰ ਕੋਈ ਸੁਰਤ ਨਾ ਰਹਿੰਦੀ । ਉਹਦੀ ਘਰਵਾਲ਼ੀ ਤੇ ਮਾਂ ਪਿਓ ਦੇ ਵਾਰ ਵਾਰ ਸਮਝਾਉਣ ਤੇ ਵੀ ਭੋਰਾ ਵੀ ਫਰਕ ਨੀ ਸੀ । ਆਪਣੀ ਘਰਵਾਲ਼ੀ ਨਾਲ ਵੀ ਵਫ਼ਾਦਾਰ ਨੀ ਸੀ । ਪਰ ਆਪਣੀਆਂ ਧੀਆਂ ਨੂੰ ਬਹੁਤ ਪਿਆਰ ਕਰਦਾ ਸੀ । ਇੱਕ ਵਾਰ ਘਰਦੇ ਕਿਸੇ ਵਿਆਹ ਤੇ ਫੇਰ ਉਹ ਸ਼ਰਾਬ ਪੀ ਕੇ ਵੱਸੋਂ ਬਾਹਰ ਹੋ ਗਿਆ ਤੇ ਸਟੇਜ ਤੇ ਚੜਕੇ ਨੱਚਣ ਵਾਲ਼ੀਆਂ ਡਾਂਸਰ ਕੁੜੀਆਂ ਨਾਲ ਉਹਨਾਂ ਦਾ ਹੱਥ ਫੜਕੇ ਨੱਚਣ ਲੱਗ ਪਿਆ ਤੇ ਸ਼ਰਾਬ ਦੇ ਨਸ਼ੇ ਵਿੱਚ ਭੱਦੇ ਭੱਦੇ ਇਸ਼ਾਰੇ ਕਰ ਨੱਚ ਰਿਹਾ ਸੀ ਤੇ ਉਸਦਾ ਇਹ ਕੰਜਰਖਾਨਾ ਉਹਦੀ ਘਰਵਾਲ਼ੀ ਤੇ ਧੀਆਂ ਸਾਹਮਣੇ ਬੈਠੀਆਂ ਵੇਖ ਰਹੀਆਂ ਸਨ । ਉਹਨਾਂ ਦੇ ਠੀਕ ਪਿੱਛੇ ਕੁਰਸੀਆਂ ਤੇ ਬੈਠੇ ਬਜ਼ੁਰਗ ਆਖ ਰਹੇ ਸੀ , ਵੇਖ ਖਾਂ ਚੌਰੇ ਨੇ ਕਿਵੇਂ ਸ਼ਰਮ ਲਾਹੀ ਆ , ਕੁੜੀਆਂ ਬਰਾਬਰ ਦੀਆਂ ਹੋਈਆਂ ਪਈਆਂ ਨੇ ਪਰ ਏਸ ਕੰਜਰ ਨੂੰ ਕੋਈ ਚੜ੍ਹੀ ਲੱਥੀ ਦੀ ਹੈਨੀ । ਇਹ ਸਭ ਉਹਦੀ ਘਰਵਾਲ਼ੀ ਨੂੰ ਡੀਜੇ ਦੇ ਸ਼ੋਰ ਸ਼ਰਾਬੇ ਵਿੱਚ ਵੀ ਸਾਫ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ