ਨਿੱਕੀ ਗੱਲ ਤੋਂ ਆਰੰਭ ਹੋਇਆ ਕਲੇਸ਼ ਵੱਡਾ ਰੂਪ ਧਾਰਨ ਕਰ ਗਿਆ..
ਸਾਕ ਬਰਾਦਰੀ ਆਂਢ-ਗੁਆਂਢ ਇੱਕਠਾ ਹੋ ਗਿਆ ਤੇ ਸਾਂਝਾ ਘਰ ਪੱਕੇ-ਪੈਰੀ ਵੰਡਿਆ ਗਿਆ..!
ਵੇਹੜੇ ਦੇ ਐਨ ਵਿਚਕਾਰ ਉਚੀ ਕੰਧ ਉੱਸਰ ਗਈ..
ਉੱਪਰਲਾ ਨਿੱਕੇ ਕੋਲ ਤੇ ਥੱਲੇ ਵਾਲਾ ਵੱਡੇ ਕੋਲ ਰਹਿ ਗਿਆ..!
ਇੱਕ ਮੁਸ਼ਕਿਲ ਸੀ..ਅੰਦਰੋਂ ਬਾਹਰ ਜਾਣ ਲਈ ਦੋਹਾ ਦਾ ਰਾਹ ਸਾਂਝਾ ਹੀ ਸੀ..
ਫੇਰ ਇੱਕ ਹੱਲ ਕੱਢਿਆ ਗਿਆ..
ਦੂਜੇ ਨੂੰ ਅੱਗੇ ਖਲੋਤਾ ਦੇਖ ਲੈਂਦਾ ਤਾਂ ਬਹਾਨੇ ਜਿਹੇ ਨਾਲ ਕੁਝ ਘੜੀਆਂ ਓਥੇ ਹੀ ਰੁੱਕ ਜਾਇਆ ਕਰਦਾ..
ਜਾਂ ਫੇਰ ਦੋਵੇਂ ਆਪਣਾ ਸੈੱਲ ਫੋਨ ਕੱਢ ਕਿਸੇ ਜਰੂਰੀ ਗੱਲ ਕਰਨ ਦੀ ਐਕਟਿੰਗ ਕਰਦੇ ਹੋਏ ਇੱਕ ਦੂਜੇ ਨੂੰ ਬਿਨ ਬੁਲਾਏ ਹੀ ਕੋਲੋਂ ਦੀ ਨਿੱਕਲ ਜਾਂਦੇ!
ਫੇਰ ਵੀ ਜੇ ਕਦੇ ਟਾਕਰੇ ਹੋ ਵੀ ਜਾਂਦੇ ਤਾਂ ਨਜਰਾਂ ਥੱਲੇ ਝੁਕਾ ਲਈਆਂ ਜਾਂਦੀਆਂ..!
ਅੱਜ ਪਤਾ ਨੀ ਕੀ ਗੱਲ ਸੀ..
ਨਿੱਕੇ ਨੂੰ ਸਾਰੀ ਰਾਤ ਨੀਂਦਰ ਨਾ ਪਈ..ਦਿਲ ਨੂੰ ਕਾਹਲੀ ਜਿਹੀ ਵੀ ਪੈਂਦੀ ਰਹੀ..!
ਸੁਵੇਰੇ ਉਠਿਆ ਤਾਂ ਪਤਾ ਲੱਗ ਗਿਆ ਕੇ ਵੱਡਾ ਵੀਰ ਰਾਤ ਦਾ ਹਸਪਤਾਲ ਦਾਖਿਲ ਹੈ..!
ਆਂਦਰਾਂ ਨੂੰ ਸੇਕ ਜਿਹਾ ਲੱਗਾ ਅਤੇ ਸ਼ਸ਼ੋਪੰਝ ਵਿਚ ਪਿਆ ਸੋਚੀ ਜਾ ਰਿਹਾ ਸੀ ਕੇ ਹੁਣ ਵੱਡੇ ਵੀਰ ਦਾ ਮੂੰਹ ਕਿੱਦਾਂ ਦੇਖੇ..?
ਟਹਿਲਦਾ ਹੋਇਆ ਕੰਧ ਤੇ ਟੰਗੀ ਮਾਂ ਦੀ ਤਸਵੀਰ ਕੋਲ ਆਣ ਖਲੋਤਾ ਤੇ ਨਿੱਕੇ ਹੁੰਦਿਆਂ ਦੀ ਇੱਕ ਅਕਸਰ ਵਾਪਰਦੀ ਚੇਤੇ ਆ ਗਈ..!
ਨਿੱਕਾ ਜਿਹਾ ਕਚਾ ਘਰ..ਭੀੜੀ ਜਿਹੀ ਰਸੋਈ..!
ਇੱਕੋ ਇੱਕ ਕਮਰਾ ਏਨਾ ਛੋਟਾ ਕੇ ਲੰਘਦੇ ਆਉਂਦੇ ਅਕਸਰ ਹੀ ਇੱਕ ਦੂਜੇ ਵਿਚ ਵੱਜ ਜਾਇਆ ਕਰਦੇ..!
ਜੇ ਕਿਧਰੇ ਲੜਾਈ ਝਗੜਾ ਹੋ ਵੀ ਜਾਂਦਾ ਤਾਂ ਰੋਟੀ ਵੇਲਦੀ ਮਾਂ ਦੋਹਾਂ ਨੂੰ ਕੋਲ ਬਿਠਾ ਲਿਆ ਕਰਦੀ..!
ਫੇਰ ਰੋਟੀ ਤੇ ਮੱਖਣ ਧਰਦੀ ਹੋਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ