ਪ੍ਰੀ-ਵੈਡਿੰਗ…..ਕਿੰਨਾ ਕੁ ਸਹੀ??
(ਪਰਵਾਸੀ ਪੰਜਾਬੀ ਜਦੋਂ ਪੰਜਾਬ ਵਿਆਹ ਕਰਨ ਆਉਂਦੇ ਹਨ ,ਕੋਈ ਨਾ ਕੋਈ ਨਵੀਂ ਪਿਰਤ ਪਾ ਜਾਂਦੇ ਹਨ ਜਿਸ ਨੂੰ ਪੰਜਾਬੀ ਫੈਸ਼ਨ ਸਮਝ ਬਿਨ ਸੋਚੇ ਸਮਝੇ ਅਪਂਣਾ ਲੈਂਦੇ ਹਨ ।ਜਿੰਨਾਂ ਦੇ ਨਤੀਜੇ ਘਾਤਕ ਹੁੰਦੇ ਹਨ
ਪੈਲੇਸਾਂ ਦੇ ਵਿਆਹ ,ਮਰਨ ਉਪਰੰਤ ਭੋਗ ਤੇ ਉੱਚ ਪੱਧਰ ਦਾ ਖਰਚਾ ,ਬਿਰਧ ਆਸ਼ਰਮ ,ਪ੍ਰੀ-ਵੈਡਿੰਗ ਇੰਨਾਂ ਪ੍ਰਦੇਸੀਆਂ ਦੀ ਹੀ ਦੇਣ ਹਨ…….)
ਪੰਜਾਬ ਦੇ ਵਿਆਹਾਂ ਵਿਚ ਇੱਕ ਨਵਾਂ ਸਿਲਸਿਲਾ ਚਲ ਰਿਹਾ ਹੈ ਜਿਸ ਵਿੱਚ ਪ੍ਰੀ -ਵੈਡਿੰਗ ਦੇ ਨਾਂ ਹੇਠ ਸਭ ਵਰਗ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ।
ਰਿੰਗ ਸੈਰੇਮਨੀ ਤੋਂ ਬਾਅਦ ,ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਬੰਧਨ ਵਿੱਚ ਬੱਝਣ ਜਾ ਰਹੀ ਜੋੜੀ ,ਆਪਣੀਆਂ ਯਾਦਾਂ ਦੀ ਇੱਕ ਫਿਲਮ ਤਿਆਰ ਕਰਦੀ ਹੈ ,ਜਿਸ ਵਿੱਚ ਦੋਹਾਂ ਉੱਪਰ ਫਿਲਮਾਏ ਗਏ ਅਸ਼ਲੀਲਤਾ ਫੈਲਾਉਂਦੇ……ਉੱਲਟੇ-ਸਿੱਧੇ ਸੀਨ ਵਿਆਹ ਵਾਲੇ ਦਿਨ ਪੈਲਸਾਂ ਵਿੱਚ ਵੱਡੀਆਂ ਸਕਰੀਨਾਂ ਲਾ ਕੇ ਪਹੁੰਚੇ ਸੱਜਣਾਂ ਨੂੰ ਫਿਲਮ ਦੇ ਰੂਪ ਵਿੱਚ ਵਿਖਾਏ ਜਾਂਦੇ ਹਨ ,ਮਨੋਰੰਜਨ ਕਰਨ ਲਈ…
ਲੜਕੀ ਸਿਰਫ਼ ਵੇਖਣ ਵਾਲੀ ਵਸਤੂ ਹੀ ਸਮਝੀ ਜਾਂਦੀ ਹੈ ।ਕਈ ਵਾਰ ਤਾਂ ਸ਼ਰਮ-ਹਯਾ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ,ਛੋਟੇ ਕੱਪੜਿਆਂ ਵਾਲੇ ਅੱਧ-ਨੰਗੇ ਜਿਸਮ ਦੀ ਨੁੰਮਾਇਸ਼ ਲਾਉਂਦੇ ਘਟੀਆ ਸੀਨ ਵੀ ਦਿਖਾਏ ਜਾਂਦੇ ਹਨ ।ਮੌਜੂਦ ਲੋਕ ਪਰ੍ਹੇ ਮੂੰਹ ਕਰ ਸਰਮਸ਼ਾਰ ਹੋ ਰਹੇ ਹੁੰਦੇ ਹਨ ।
ਲੜਕੀ ਦੇ ਮਾਪਿਆਂ ਦੇ ਲਈ ਇਹ ਸਭ ਕਿੰਨਾਂ ਕੁ ਸਹੀ ਹੈ ਆਪਾਂ ਸਭ ਭਲੀ-ਭਾਂਤ ਜਾਣਦੇ ਹਾਂ …..
ਸਾਡੀ ਮਾਨਸਿਕਤਾ ਵਿੱਚ ਇੰਨੀ ਗਿਰਾਵਟ ਆ ਚੁੱਕੀ ਹੈ ਕਿ ਇੱਕ ਪਿਉ ,ਸਹੁਰਾ ਤੇ ਪਤੀ ਲੋਕਾਂ ਨੂੰ ਇਹ ਫਿਲਮ ਵਿਖਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ