ਬਾਰ੍ਹਵੀਂ ਕਲਾਸ ਪਾਸ ਕੀਤੀ ਤਾਂ ਚਾਅ ਨਹੀਂ ਚਕਿਆ ਗਿਆ। ਸਾਰਾ ਦਿਨ ਇਹੋ ਸੋਚਦੀ ਸੀ ਹੁਣ ਅੱਗੇ ਦੀ ਪੜਾਈ ਲਈ ਕਾਲਜ ਜਾਇਆ ਕਰੂਗੀ। ਸਕੂਲ ਦੀ ਵਰਦੀ ਦੀ ਜਗ੍ਹਾ ਹੁਣ ਨਵੇਂ ਨਵੇਂ ਸੂਟ ਲੈਣਗੇ। ਕਿੰਨਾ ਚਾਅ ਸੀ ਬਣ ਸੰਵਰ ਕੇ ਕਾਲਜ ਜਾਣ ਦਾ ਅੱਗੇ ਪੜ੍ਹਨ ਦਾ ਤੇ ਆਪਣੇ ਸੁਪਨੇ ਪੂਰੇ ਕਰਨ ਦਾ। ਹਰ ਕੁੜੀ ਦਾ ਸੁਪਨਾ ਹੁੰਦਾ ਪੜ੍ਹ ਲਿਖ ਕੁਝ ਕਰਨਾ ਆਪਣੇ ਲਈ ਆਪਣਿਆਂ ਲਈ। ਪਿੰਡਾਂ ਚ ਰਹਿ ਕੇ ਵੱਡੇ ਵੱਡੇ ਸੁਪਨੇ ਦੇਖਣੇ ਤੇ ਫੇਰ ਓਹਨਾਂ ਨੂੰ ਪੂਰਾ ਕਰਨਾ ਸੌਖਾ ਨਹੀਂ ਹੁੰਦਾ। ਪਰ ਫਿਰ ਵੀ ਉਮੀਦਾਂ ਦੇ ਪੰਖ ਹਰ ਇਕ ਨੂੰ ਲਗਦੇ ਚਾਹੇ ਤੁਸੀ ਦੁਨੀਆਂ ਦੇ ਕਿਸੇ ਵੀ ਕੋਨੇ ਚ ਹੋ ਜਾਂ ਕਿਸੇ ਵੀ ਜੂਨੀ ਚ ਭਾਵ ਪਸ਼ੂ ਪੰਛੀ ਜਾਂ ਇਨਸਾਨ ਹਰ ਕੋਈ ਸੁਪਨੇ ਦੇਖਦਾ ਹਰ ਕੋਈ ਉਡਾਣ ਭਰਨ ਦੀ ਚਾਅ ਰੱਖਦਾ, ਪਰ ਕਿਸੇ ਦੇ ਸੁਪਨਿਆਂ ਨੂੰ ਤੇ ਖੰਭਾਂ ਨੂੰ ਉਡਾਣ ਮਿਲੇ ਇਹ ਤਾਂ ਵਕਤ ਦੇ ਹੱਥ ਹੁੰਦਾ। ਵਕਤ ਹੀ ਤਾਂ ਤੈਅ ਕਰਦਾ ਸਭ ਕੁਝ। ਕਦੇ ਕਦੇ ਸੋਚਦੀ ਹੁੰਦੀ ਵਕਤ ਦੇ ਅੰਦਰ ਕਿੰਨਾ ਸਬਰ ਹੈ ਖਬਰੇ ਕਿਦਾ ਸਾਰਾ ਕੁਝ ਆਪਣੇ ਅੰਦਰ ਲਕੋਈ ਰੱਖਦਾ। ਚੰਗਾ ਮਾੜਾ ਖੁਸ਼ੀ ਗਮ ਸਭ ਪਤਾ ਸਮੇਂ ਨੂੰ ਫੇਰ ਵੀ ਸਾਂਤ ਹੋ ਕੇ ਚਲਦਾ ਕਿਸੇ ਨੂੰ ਭਿਣਕ ਤੱਕ ਨਹੀਂ ਲਗਦੀ ਵੀ ਅਗਲੇ ਪੱਲ ਉਸ ਨਾਲ ਕੀ ਵਾਪਰਨਾ ਤੇ ਕੀ ਨਹੀਂ।
ਮੈਨੂੰ ਅੱਜ ਵੀ ਯਾਦ ਹੈ ਉਹਨਾਂ ਦਿਨਾਂ ਵਿਚ ਘਰ ਵੱਡੀ ਭੈਣ ਦਾ ਵਿਆਹ ਰੱਖਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ