ਇੱਕ ਵੀਰ ਨਾਲ ਗਰਾਰੀ ਫਸ ਗਈ..
ਕਹਿੰਦਾ ਕੋਈ ਉੱਤੋਂ ਥੱਲੇ ਖਿਸਕੀ ਆਉਂਦੇ ਭਾਰੇ ਪੱਥਰ ਨੂੰ ਹੱਥ ਨਾਲ ਕਿੱਦਾਂ ਰੋਕ ਸਕਦਾ..
ਫੇਰ ਉਸ ਥਾਂ ਪੰਜੇ ਦਾ ਨਿਸ਼ਾਨ ਕਿੱਦਾਂ ਲੱਗ ਸਕਦਾ?
ਲੱਖਾਂ ਦੀ ਫੌਜ ਨਾਲ ਸਿਰਫ ਚਾਲੀ ਸਿੰਘ ਕਿੱਦਾਂ ਲੜ ਸਕਦੇ?
ਚੁਰਾਸੀ ਦੀ ਮਿਸਾਲ ਦਿੱਤੀ..ਆਖਿਆ ਦਰਬਾਰ ਸਾਬ ਵੀ ਤੇ ਲੜੇ ਹੀ ਸੀ..!
ਬਚਿੱਤਰ ਸਿੰਘ ਨੇ ਸਿਰਫ ਇੱਕ ਨਾਗਣੀ ਨਾਲ ਮਸਤ ਹਾਥੀ ਨੂੰ ਕਿੱਦਾਂ ਮਾਰ ਦਿੱਤਾ?
ਮੰਜੀ ਸਾਬ ਕਥਾ ਕਰਦੇ ਸੰਤ ਨੂੰ ਜਦੋਂ ਇਹ ਸਵਾਲ ਪੁੱਛਿਆ ਤਾਂ ਅੱਗੋਂ ਆਖਣ ਲੱਗਾ ਭਾਈ ਤੂੰ ਹੁਣ ਤੱਕ ਸਿਰਫ ਹਾਥੀ ਹੀ ਵੇਖੇ ਨੇ..ਬਚਿੱਤਰ ਸਿੰਘ ਨੀ..!
ਕਿੰਨੀਆਂ ਕਰਾਮਾਤਾਂ ਬਾਰੇ ਤਰਕ ਦਲੀਲਾਂ ਨਾਲ ਵਾਸਤਾ ਪਿਆ ਹੀ ਰਹਿੰਦਾ!
ਪੂਰਾਣੀ ਬਾਈਬਲ ਵਿੱਚ ਦੋ ਹਜਾਰ ਸਾਲ ਪੂਰਾਣੀ ਇੱਕ ਕਰਾਮਾਤ ਦਾ ਜਿਕਰ ਆਉਂਦਾ..
ਮਿਸਰ ਦੀ ਹੁਕੂਮਤ ਤੋਂ ਤੰਗ ਆਕੇ ਚਾਲੀ ਹਜਾਰ ਯਹੂਦੀ ਮੱਸਿਆ ਦੀ ਕਾਲੀ ਰਾਤ ਨੂੰ ਸ਼ਹਿਰੋਂ ਚੋਰੀ ਭੱਜ ਉੱਠੇੇ..
ਰਾਜੇ ਨੂੰ ਪਤਾ ਲਗਾ..ਮਗਰ ਫੌਜ ਲਾ ਦਿੱਤੀ..
ਯਹੂਦੀ ਭੱਜਦੇ ਭੱਜਦੇ ਲਾਲ ਸਾਗਰ ਦੇ ਕੰਢੇ ਤੇ ਅੱਪੜ ਗਏ!
ਅਗੇ ਡੂੰਗਾ ਸਮੁੰਦਰ ਤੇ ਮਗਰ ਮਿਸਰੀ ਫੌਜ..ਆਖਣ ਲੱਗੇ ਹੁਣ ਕੀ ਕਰੀਏ..
ਧਾਰਮਿਕ ਲੀਡਰ ਆਖਣ ਲੱਗਾ ਹੁਣ ਤੇ ਸਾਨੂੰ ਕਰਾਮਾਤ ਹੀ ਬਚਾ ਸਕਦੀ ਏ..ਅਰਦਾਸ ਕਰੋ..!
ਅਰਦਾਸ ਕੀਤੀ..ਫੇਰ ਆਕਾਸ਼ਵਾਣੀ ਹੋਈ..ਸਮੁੰਦਰ ਨੂੰ ਸੋਟੀ ਨਾਲ ਛੁਹੋ..!
ਇੰਝ ਹੀ ਕੀਤਾ..ਸਮੁੰਦਰ ਦੋ ਹਿੱਸਿਆਂ ਵਿਚ ਵੰਡਿਆ ਗਿਆ..ਰਾਹ ਬਣ ਗਿਆ..
ਸਾਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ