ਕੈਨੇਡਾ ਆਕੇ ਥੋੜੇ ਦਿਨ ਦੋਸਤਾਂ ਦੇ ਘਰ ਰਹਿਕੇ ਬੇਸਮੈਂਟ ਲੱਭਣੀ ਸ਼ੁਰੂ ਕੀਤੀ।ਬੜਾ ਕੁਝ ਵੇਖਣਾ ਪੈਂਦਾ ਕਿ ਸਾਰੀਆਂ ਸਹੂਲਤਾਂ walking distance ਤੇ ਹੋਣ ਕਿਉਂਕਿ ਆਪਣਾ ਵਾਹਨ ਤਾਂ ਹੁੰਦਾ ਨੀ। ਇੱਕ ਘਰ ਚ ਇੱਕ 12 ਕੁ ਸਾਲ ਦੇ ਮੁੰਡੇ ਨੇ ਦਰਵਾਜ਼ਾ ਖੋਲ ਉਪਰੋ-ਥੱਲੀ ਕਈ ਸਵਾਲ ਕਰ ਦਿੱਤੇ
-ਕਿੰਨੇ ਜਣਿਆਂ ਨੇ ਰਹਿਣਾ?
– ਕੰਮ ਕੀ ਕਰਦੇ ਉ?
– ਰਾਤ ਦਾ ਕਿ ਦਿਨ ਦਾ?
ਅਸੀਂ ਕਿਹਾ ਕਾਕਾ ਕੰਮ ਤਾਂ ਹਾਲੇ ਲਭਣਾ। ਜਿਹੜਾ ਮਿਲਿਆ ਕਰਨਾ ਪੈਣਾ। ਕਿਰਾਇਆ ਪਰ ਵਕਤ ਸਿਰ ਦਿਆਂਗੇ। ਕਿਸੇ ਵੱਡੇ ਨੂੰ ਬੁਲਾ ਗੱਲ ਕਰੀਏ
ਉਹਨੇ ਤੁਰੰਤ ਉੱਤਰ ਦਿਤਾ
“ਮੰਮੀ ਵੀ ਕੰਮ ਤੇ ਆ, ਰਾਤ ਨੂੰ ਆਣਾ। ਡੈਡੀ ਟਰੱਕ ਲੈਕੇ ਅਮਰੀਕਾ ਜਾਂਦਾ, 2-3 ਹਫਤੇ ਬਾਅਦ ਮੁੜਦਾ। ਅਸੀਂ ਫਾਰਮਾਂ ਚ ਕੰਮ ਕਰਨ ਵਾਲਿਆਂ ਨੂੰ ਨੀ ਦਿੰਦੇ। ਲਿਬੜ-ਲੁਬੜ ਕੇ ਆਂਦੇ, ਪਾਣੀ ਬਹੁਤ ਵਰਤਦੇ। ਫਿਰ ਬਿੱਲ ਬਹੁਤ ਆਂਦਾ। ਮੈਂ ਹੀ ਗਲ ਕਰਦਾ ਹੁੰਦਾ।”
ਮੇਰੇ ਪੁੱਛਣ ਤੇ ਕਿ ਉੱਤੇ ਘਰ ਚ ਕੌਣ ਫਿਰ ਰਹੇ?
ਉਹਦਾ ਜੁਆਬ ਸੀ
” ਮੇਰੀ ਨਾਨੀ ਤੇ 2 ਮਾਮੇ ਆ। 6 ਮਹੀਨੇ ਹੋਏ ਇੰਡੀਆ ਤੋਂ ਮੰਮੀ ਨੇ ਪੱਕੇ ਬੁਲਾਏ ਆ”
ਅਸੀਂ ਉੱਥੇ 6-7 ਮਹੀਨੇ ਰਹੇ ਤੇ ਉਹਦੇ ਡੈਡੀ ਨੂੰ ਇਕ ਵਾਰੀ ਦੇਖਿਆ। ਸੋਹਣਾ-ਸੁੱਨਖਾ ਮਿੱਠ ਬੋਲੜਾ ਤੇ ਬੜੀ ਹਲੀਮੀ ਨਾਲ ਗੱਲ ਕਰਨ ਵਾਲਾ ਜਵਾਨ।
ਇਕ ਦਿਨ ੳਹ ਬੱਚਾ ਕਹਿਣ ਆਇਆ ਕਿ ਕਿਰਾਇਆ 2 ਮਹੀਨੇ ਦਾ ਇਕੱਠਾ ਦੇ ਦਿਓ। ਸਾਰਿਆਂ ਇੰਡੀਆ ਜਾਣਾ ਮਾਮਿਆਂ ਦੇ ਵਿਆਹ ਕਰਨ।
“ਕਿਸੇ ਨੇ ਨੀ ਹੋਣਾ ਇੱਥੇ ?” ਮੇਰਾ ਸੁਆਲ ਸੀ
“ਡੈਡੀ ਹੋਉਗਾ। ਮੁੜਕੇ ਆਵਾਂਗੇ ਤਾਂ ਫੈਸਲਾ ਹੋਊ”
ਇਹ ਇਕ ਸੁਆਲ ਜਿਹਾ ਬਣ ਗਿਆ ਮੇਰੇ ਲਈ।
ੳਹਨਾ ਦੇ ਜਾਣ ਤੋਂ ਬਾਅਦ ਡੈਡੀ ਨੇ ਟਰੱਕ ਲਿਆ ਜਦੋਂ ਖੜਾ ਕੀਤਾ ਤਾਂ ਅਸੀ ਸਰਸਰੀ ਜਹੀ ਰੋਟੀ ਲਈ ਪੁੱਛਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ