ਇੱਕ ਅੰਗਰੇਜੀ ਫਿਲਮ..
ਜੇਲ ਵਿਚ ਮੌਤ ਵਾਲੀ ਕੋਠੜੀ..ਕੈਦੀ ਨੂੰ ਸਿਰੋਂ ਮੁੰਨ ਉਸ ਥਾਂ ਗਿੱਲੀ ਸਪੰਜ ਰੱਖੀ ਜਾਂਦੀ..!
ਉੱਪਰ ਗਿੱਲੀ ਟੋਪੀ ਪਵਾ ਫੇਰ ਕਰੰਟ ਲਾਇਆ ਜਾਂਦਾ..
ਗਿੱਲੀ ਥਾਂ ਕਰਕੇ ਬਿਜਲੀ ਛੇਤੀ ਅਸਰ ਕਰਦੀ ਤੇ ਬੰਦਾ ਛੇਤੀ ਮੁੱਕ ਜਾਂਦਾ..!
ਪਰ ਇੱਕ ਕਰਮਚਾਰੀ ਨੂੰ ਬੜਾ ਭੈੜਾ ਅਜੀਬ ਜਨੂੰਨ..
ਕੈਦੀ ਨੂੰ ਤੜਪ ਤੜਪ ਕੇ ਮਰਦਾ ਹੋਇਆ ਵੇਖਣ ਦਾ ਜਨੂੰਨ..!
ਸਪੰਜ ਜਾਣ ਬੁਝ ਕੇ ਗਿੱਲੀ ਹੀ ਨਾ ਕਰਦਾ..ਅਗਲਾ ਸੜ ਕੇ ਸਵਾਹ ਤੱਕ ਹੋ ਜਾਂਦਾ..ਪਰ ਜਾਨ ਨਾ ਨਿੱਕਲਦੀ!
ਅੱਜ ਦੇ ਵੀ ਕਈ ਜਿਉਂਦੇ ਜਾਗਦੇ ਚਰਿੱਤਰ ਪਾਤਰ..
ਨੱਬੇ ਤੋਂ ਪਹਿਲਾਂ..ਮੱਖਣ ਸਿੰਘ ਥਾਣੇਦਾਰ..
ਜਾਲਮ ਏਡਾ ਕੇ ਜੱਲਾਦ ਆਖਣ ਲੱਗੇ..ਬਾਬੇ ਨਾਨਕ ਦੇ ਨਾਮ ਦੀ ਯੂਨੀਵਰਸਿਟੀ..ਧਾਰੀਵਾਲ ਕੋਲ ਰਾਇਚੱਕ ਦਾ ਬਲਦੇਵ ਸਿੰਘ..ਖੁੱਲ੍ਹਾ ਦਾਹੜਾ..ਭਰਵਾਂ ਜੁੱਸਾ..ਗੋਲ੍ਡ ਮੈਡਲਿਸਟ..ਜੱਲਾਦ ਦੀ ਨਜਰ ਪੈ ਗਈ..
ਰੋਟੀ ਖਾਂਦੇ ਨੂੰ ਚੁੱਕ ਕੇ ਮੁਕਾ ਦਿੱਤਾ..ਮਾਂ ਦੀ ਹੌਕੇ ਹਾਵੇ ਭਰਦੀ ਦੀ ਜਿੰਦਗੀ ਲੰਘੀ!
ਕਿੰਨੇ ਵਰ੍ਹਿਆਂ ਬਾਅਦ ਪਤਾ ਲੱਗਾ ਅਮ੍ਰਿਤਸਰ ਹਸਪਤਾਲ ਵਿਚ ਦਾਖਿਲ ਏ..ਪਾਸਾ ਮਾਰਿਆ ਗਿਆ..ਬੜੀ ਬੁਰੀ ਹਾਲਤ..ਬਲਦੇਵ ਸਿੰਘ ਦੀ ਮਾਂ ਆਖੇ ਮੈਨੂੰ ਕੋਲ ਲੈ ਚੱਲੋ..ਪੁੱਛਣਾ ਏ ਕੇ ਜਾਣ ਲੱਗਾ ਬਲਦੇਵ ਕੋਈ ਸੁਨੇਹਾ ਤੇ ਨਹੀਂ ਸੀ ਦੇ ਗਿਆ!
ਅੱਸੀ ਤੋਂ ਪਹਿਲਾਂ..ਈਰਾਨ ਦਾ ਹਾਕਮ ਸ਼ਾਹ ਰਜਾ ਪਹਿਲਵੀ..
ਦੁਨੀਆਂ ਦਾ ਅਮੀਰੋ-ਤਰੀਨ ਇਨਸਾਨ..
ਸੋਨੇ ਵਿਚ ਮੜਿਆ..ਹੀਰੇ..ਜਵਾਹਰਾਤ..ਡਾਲਰ..ਕਾਰਾਂ…ਦੌਲਤਾਂ..!
ਹੱਦ ਦਰਜੇ ਦਾ ਅਯਾਸ਼..ਜਾਲਮ ਏਡਾ ਕੇ ਜੋ ਅੱਖ ਚੁੱਕ ਸਵਾਲ ਪੁੱਛਦਾ..ਗਾਇਬ ਕਰ ਦਿੱਤਾ ਜਾਂਦਾ!
ਅਖੀਰ ਘੜਾ ਭਰ ਗਿਆ..ਪੁਲਸ ਫੌਜ ਲੋਕ ਅਵਾਮ ਸਭ ਨੇ ਵਿਦਰੋਹ ਕਰ ਦਿੱਤਾ..
ਦੇਸ਼ ਵਿਚੋਂ ਦੌੜ ਗਿਆ..ਕੋਈ ਦੇਸ਼ ਪਨਾਹ ਨਾ ਦੇਵੇ..
ਅਖੀਰ ਮਿਸਰ ਦੇ ਰਾਜੇ ਅਨਵਰ ਸੱਦਾਤ ਨੇ ਮੁੰਡੇ ਦਾ ਵਿਆਹ ਇਸਦੀ ਕੁੜੀ ਨਾਲ ਕੀਤਾ ਫੇਰ ਏਨੀ ਗੱਲ ਆਖ ਪਨਾਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ