ਸ੍ਰ ਹਰਪਾਲ ਸਿੰਘ ਪੰਨੂ..
ਸੰਨ ਤ੍ਰਿਨਵੇਂ ਵਿਚ ਪਾਕਿਸਤਾਨ ਯਾਤਰਾ ਤੇ ਗਏ..
ਇੱਕ ਦਿਨ ਪੰਜਾ ਸਾਬ ਤੋਂ ਨਿੱਕਲਦੀ ਰੇਲਵੇ ਲਾਈਨ ਤੇ ਪੈਦਲ ਹੀ ਨਿੱਕਲ ਤੁਰੇ!
ਥੋੜੀ ਵਾਟ ਤੇ ਬੱਕਰੀਆਂ ਚਾਰਦੇ ਬਜ਼ੁਰਗ ਤੁਰੇ ਆਉਂਦੇ ਨੂੰ ਵੇਖ ਸਿਰ ਤੇ ਪੱਗ ਰੱਖੀ..ਫੇਰ ਉੱਠ ਖਲੋਤਾ..ਤੇ ਮੁੜ ਭੱਜ ਕੇ ਆ ਕਲਾਵੇ ਵਿਚ ਲੈ ਲਿਆ!
ਅਖ਼ੇ ਸਰਦਾਰਾ ਬੜੀ ਦੇਰ ਦਾ ਉਡੀਕੀ ਜਾਂਦਾਂ ਸਾਂ..ਏਨੀ ਦੇਰ ਕਿਓਂ ਲਾ ਦਿੱਤੀ ਓ?
ਅਖ਼ੇ ਬਾਬਾ ਜੀ ਮੈਂ ਤੇ ਥੋਨੂੰ ਜਾਣਦਾ ਨੀ..
ਆਖਣ ਲੱਗਾ ਪਰ ਸਿੱਖਾਂ ਮੈਂ ਤੇ ਤੈਨੂੰ ਚੰਗੀ ਤਰਾਂ ਜਾਣਦਾ ਹਾਂ..
ਇੱਕ ਉਲ੍ਹਾਮਾਂ ਦੇਣਾ..ਬਰਸਾਤ ਮੌਕੇ ਪਾਰੋਂ ਏਧਰ ਨੂੰ ਪਾਣੀ ਨਾ ਛੱਡਿਆ ਕਰੋ..ਮਾਲ ਅਸਬਾਬ..ਡੰਗਰ ਵੱਛਾ..ਅਤੇ ਕਈ ਇਨਸਾਨ ਰੁੜ ਜਾਂਦੇ ਨੇ!
ਆਖਿਆ ਬਾਬਾ ਜੀ ਇਹ ਮੇਰੇ ਤੁਹਾਡੇ ਵੱਸ ਵਿਚ ਦੀ ਗੱਲ ਨਹੀਂ..ਇਹ ਤਾਂ ਉੱਪਰ ਬੈਠੇ ਮੁਲਖਾਂ ਦੇ ਸਰਬਰਾਹ ਤਹਿ ਕਰਿਆ ਕਰਦੇ ਨੇ..ਕੇ ਕਿੰਨਾ ਕਦੋਂ ਤੇ ਕਿੱਧਰ ਨੂੰ ਛੱਡਣਾ!
ਅੱਗੋਂ ਰੋਹ ਵਿਚ ਆ ਗਿਆ..
ਆਖਣ ਲੱਗਾ ਇਹ ਸਰਬਰਾਹ ਤੇ ਹੈ ਹੀ ਹਰਾਮਦੇ ਨੇ..ਮੈਂ ਤੇ ਬੱਸ ਇੱਕ ਸਰਦਾਰ ਨੂੰ ਸੁਨੇਹਾ ਦੇਣਾ ਸੀ..ਉਹ ਦੇ ਦਿੱਤਾ..ਅੱਗੋਂ ਤੂੰ ਜਾਣੇ ਤੇ ਤੇਰਾ ਕੰਮ!
ਇੰਝ ਲੱਗਾ ਬਾਬਾ ਪੂਰਾ ਮੁਲਖ ਬਣ ਗਵਾਂਢ ਵੱਸਦੀ ਬੇਬਸ ਕੌਂਮ ਨੂੰ ਹਲੂਣਾ ਦੇ ਰਿਹਾ ਹੋਵੇ!
ਅਮ੍ਰਿਤਸਰ ਅਕਸਰ ਹੀ ਵਾਹਗੇ ਅਟਾਰੀ ਸਰਹੱਦ ਤੇ ਹੁੰਦੀ ਪਰੇਡ ਤੇ ਵਿਦੇਸ਼ੀ ਲੋਕ ਲਿਜਾਣ ਦਾ ਮੌਕਾ ਮਿਲਦਾ ਰਹਿੰਦਾ..!
ਸੱਤਰ ਕੂ ਸਾਲ ਦੀ ਫਰਾਂਸੀਸੀ ਔਰਤ..ਡਯੁ-ਜੋਨਸ਼ੇ..
ਆਖਣ ਲੱਗੀ ਕੇ ਇਹ ਪਰੇਡ ਬੰਦ ਹੋਣੀ ਚਾਹੀਦੀ ਏ..ਇੰਝ ਲੱਗਦਾ ਹੁਣੇ ਲੜ ਪੈਣਗੇ..ਏਨਾ ਤਣਾਓ ਤੇ ਕੁੜੱਤਣ,ਨਫਰਤ..
ਕਿਸੇ ਵੇਲੇ ਇਹੋ ਕੰਮ ਫਰਾਂਸ ਤੇ ਇੰਗਲੈਂਡ ਵਿਚਾਲੇ ਹੋਇਆ ਕਰਦਾ ਸੀ..
ਲੋਕਾਂ ਨੇ ਜ਼ੋਰ ਪਾ ਕੇ ਬੰਦ ਕਰਵਾ ਦਿੱਤੀ..ਤੁਸੀਂ ਵੀ ਬੰਦ ਕਰਵਾਓ..ਆਪਸ ਵਿਚ ਵਿਓਪਾਰ ਕਰੋ..ਦੋਵੇਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ