ਅਸੀਂ ਪਹਿਲਾਂ ਕੈਨੇਡਾ ਦੇ ਇਕ ਨਿੱਕੇ ਜਹੇ ਪਿੰਡ ਚ ਰਹਿੰਦੇ ਸੀ ਜਿੱਥੇ ਸਿਰਫ ਇਕ ਡਾਕਟਰ ਸੀ । ਇਕ ਦੁਕਾਨ ਤੇ ਇਕ ਗੈਸ ਸ਼ਟੇਸ਼ਨ । ਦਵਾਈਆਂ ਵਗੈਰਾ ਬਾਹਰਲੇ ਸ਼ਹਿਰ ਤੋਂ ਆਉਦੀਆਂ ਸੀ । ਇਦੋ ਅੱਗੇ ਸਿਰਫ ਜੰਗਲ਼ ਸੀ ਤੇ ਸੜਕ ਇੱਥੇ ਆ ਕੇ ਬੰਦ ਹੋ ਜਾਂਦੀ ਸੀ । ਸਾਡੀ ਮਾਈਨ ਚ ਸਟ੍ਰਾਈਕ ਹੋ ਗਈ ਤੇ ਲੋਕ ਬਾਹਰ ਸ਼ਹਿਰਾਂ ਚ ਕੰਮ ਕਰਨ ਚਲੇ ਗਏ । ਮੈਨੂੰ ਡਾਕਟਰ ਦੇ ਜਾਣਾ ਪਿਆ ਤਾਂ ਉਹ ਅੱਗੋਂ ਆਪ ਦਾ ਦੁੱਖ ਲਈ ਬੈਠਾ ਕਿ ਸਾਰਾ ਸ਼ਹਿਰ ਤਾਂ ਖਾਲ਼ੀ ਹੋ ਗਿਆ ਹੁਣ ਮੇਰੇ ਕੋਲ ਕਿਹਨੇ ਆਉਣਾ ? ਉਹਨੂੰ ਆਪਣੀ ਰੋਟੀ ਦਾ ਫਿਕਰ ਪਿਆ ਹੋਇਆ ਸੀ । ਡਾਕਟਰ ਨੂੰ ਬੀਮਾਰ ਚੰਗੇ ਲੱਗਦੇ ਹਨ । ਉਹਦੀ ਰੋਟੀ ਤਾਂ ਹੀ ਚਲਦੀ ਹੈ !! ਦੁਨੀਆਂ ਚ ਕੋਈ ਵੀ ਕਿੱਤਾ ਕਰਨ ਵਾਲੇ ਲੋਕ ਹੋਣ ਸਭ ਤੋਂ ਪਹਿਲਾਂ ਉਹ ਆਪਣੀ ਜਾਂ ਆਪਣੇ ਪਰਿਵਾਰ ਲਈ ਹੀ ਘਰੋਂ ਤੁਰਦੇ ਹਨ !!
ਪੁਲਸੀਏ ਜੁਰਮ ਕਰਨ ਵਾਲਿਆਂ ਦੇ ਅਸਲੀ ਚਾਹਵਾਨ ਹੁੰਦੇ ਹਨ । ਉਹੀ ਉਨਾਂ ਦੀ ਨੌਕਰੀ ਬਹਾਲ ਰੱਖਦੇ ਹਨ ਨਹੀਂ ਪੁਲਸ ਤੋਂ ਕਿਸੇ ਨੇ ਕੀ ਕਰਾਉਣਾ !
ਸਾਰਿਆਂ ਨੂੰ ਪਤਾ ਕਿ ਦੁਨੀਆਂ ਚ ਜੰਗ ਲੁਆਉਣ ਵਾਲੇ ਅਮੀਰ ਲੋਕ ਹਨ ਜਿਨਾ ਦੀਆਂ ਫੈਕਟਰੀਆਂ ਚ ਬੰਬ ਟੈਂਕ ਤੋਪਾਂ ਤੇ ਜਹਾਜ਼ ਬਣਦੇ ਹਨ !
ਡਰਗ ਜਾਂ ਨਸ਼ੇ ਸਿਗਰਟਾਂ ਬਣਾਉਣ ਜਾਂ ਵੇਚਣ ਵਾਲਿਆਂ ਲਈ ਡਰਗ ਖਾਣ ਵਾਲੇ ਨਸ਼ੇ ਕਰਨ ਵਾਲੇ ਮਨੁੱਖ ਨਹੀਂ ਸਗੋਂ ਬੈਂਕਾਂ ਹਨ ਜਿੱਥੋਂ ਪੈਸਾ ਬਣਦਾ । ਉਹ ਉਨਾਂ ਦੇ ਗਾਹਕ ਹਨ ! ਉਨਾਂ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਕਿ ਕਿਸੇ ਦਾ ਜੁਆਨ ਪੁੱਤ ਮਰਦਾ ਜਾਂ ਧੀ !!
ਹਸਪਤਾਲਾਂ ਦੇ ਮਾਲਕ ਬੰਦੇ ਨੂੰ ਛੇਤੀ ਕੀਤੇ ਠੀਕ ਵੀ ਨਹੀਂ ਕਰਦੇ ਤੇ ਜਾਂ ਫੇਰ ਮਰਨ ਵੀ ਨਹੀਂ ਦਿੰਦੇ ਥੋੜ੍ਹੇ ਕੀਤੇ ! ਬਹੁਤੀਆਂ ਦਵਾਈਆਂ ਚ Side effect ਕਿਉਂ ਹਨ ??
ਉਹ ਕੈਂਸਰ ਵਰਗੀਆਂ ਦਵਾਈਆਂ ਜੋ ਇਲਾਜ ਕਰ ਸਕਦੀਆਂ ਵੀ ਨਹੀਂ ਵਿਕਣ ਦਿੰਦੇ ਇਸੇ ਕਰਕੇ ਅਮਰੀਕਾ ਵਰਗੇ ਦੇਸ਼ ਵੀ ਇੰਨਾਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਥੱਲੇ ਲਾ ਕੇ ਰੱਖੇ ਹੋਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ