ਤਿੱਥ ਤਿਉਹਾਰ ਤਾਹੀਂ ਸੋਂਹਦੇ ਨੇ ਜੇ ਆਵਦੇ ਨਾਲ ਹੋਣ । ਕੋਈ ਵਿਆਹ ਰੋਕਾ ਕਰਨ ਵੇਲੇ ਅਸੀਂ ਦਿਨ ਸਮਾਂ ਵਿਚਾਰਦੇ ਹਾਂ ਤੇ ਜਿਸ ਮਹੀਨੇ ਕੋਈ ਆਵਦਾ ਰੱਬ ਨੂੰ ਪਿਆਰਾ ਹੋਇਆ ਹੋਵੇ, ਉਸ ਮਹੀਨੇ ਤੋਂ ਸਾਨੂੰ ਡਰ ਲੱਗਣ ਲੱਗ ਜਾਂਦਾ ਜਿਵੇਂ ਜਿਵੇਂ ਮਹੀਨਾ ਨੇੜੇ ਆਵੇ । ਭਾਵੇਂ ਸਾਰੀ ਉਮਰ ਨਹੀਂ ਭੁੱਲਦੇ ਸਕੇ ਪਰ ਜਿਸ ਦਿਨ ਕੋਈ ਆਵਦਾ ਵਿਛੜਿਆ ਹੁੰਦਾ ਉਹ ਦਿਨ ਵਿਹੁ ਵਰਗਾ ਲੱਗਦਾ । ਦਾਦੀ ਪੂਰੇ ਹੋਏ ਤਾਂ ਇੰਝ ਜੇਹੇ ਲੱਗਾ ਜਿਵੇਂ ਕੋਈ ਸਰੀਰ ਦਾ ਕੋਈ ਹਿੱਸਾ ਕਿਸੇ ਤੋੜ ਦਿੱਤਾ ਹੋਵੇ । ਹੁਣ ਵੀ ਜਦੋਂ ਕਦੇ ਉਹ ਦਿਨ ਯਾਦ ਆਵੇ ਤਾਂ ਕਾਂਬਾ ਛਿੜ ਜਾਂਦਾ । ਕੁੱਝ ਸਮਾ ਪਹਿਲਾਂ ਦਾਦੀ ਦਾ ਅਫ਼ਸੋਸ ਕਰ ਹਰ ਇੱਕ ਨੇ ਐਂਵੇ ਕਹਿਣਾ ਕਿ ਬਥੇਰੀ ਉਮਰ ਸੀ , ਅੱਸੀ ਟੱਪ ਗਏ ਸੀ ਤੇ ਤੁਰਦੇ ਫਿਰਦੇ ਚਲੇ ਗਏ ਪਰ ਆਵਦੇ ਮਨ ਨੇ ਬਥੇਰੇ ਵਾਰ ਸੋਚਣਾ ਕਿ 4 ਕੁ ਸਾਲ ਹੀ ਹੋਰ ਰੁਕ ਜਾਂਦੇ , ਕਿੰਨੀਆਂ ਗੱਲਾਂ ਕਰਨੀਆਂ ਸੀ ਹਾਲੇ । ਕੀ ਕਰ ਸਕਦੇ ਹਾਂ । ਹੁਣ ਮੈਂ ਸੋਚਦਾ ਹੁੰਨਾ ਆ ਕਿ ਮੈਨੂੰ ਉਹਨਾਂ ਦੀਆਂ ਕਿੰਨੀਆਂ ਸਾਰੀਆਂ ਤਸਵੀਰਾਂ ਕਰਨੀਆਂ ਚਾਹੀਦੀਆਂ ਸੀ ਤਾਂ ਜੋ ਹੁਣ ਤਸਵੀਰਾਂ ਦੇਖ ਕੇ ਮਨ ਨੂੰ ਸ਼ਾਂਤੀ ਮਿਲਦੀ । ਫੋਟੋ ਕਰਾਉਣਾ ਦਾ ਖਾਸਾ ਸ਼ੌਕ ਸੀ ਉਹਨਾਂ ਨੂੰ ।
ਮੇਰੇ ਬਚਪਨ ਤੋਂ ਲੈ ਕੇ ਸੁਰਤ ਸੰਭਲਣ ਤੀਕ ਦਾਦੀ ਦਾ ਇੱਕ ਬਾਹਲਾ ਵਧੀਆ ਜੇਹਾ ਕਰੈਕਟਰ ਮਨ ਚ ਰਿਹਾ । ਕਦੇ ਕਦੇ ਉਹ ਝੋਰਾ ਵੀ ਕਰਦੇ ਸੀ ਇਸ ਗੱਲ ਦਾ । ਦੂਜਾ, ਕਿੰਨੇ ਜੁਆਕ ਸੀ ਤੇ ਸਾਰਿਆਂ ਨੂੰ ਸੰਭਾਲਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ