ਇੱਕ ਵਾਰ ਕਿਸੇ ਪਿੰਡ ਵਿਚ ਔਰਤ ਡਿਊਢੀ ਵਿਚ ਬੈਠੀ ਆਪਣੇ ਵਾਲ ਧੋ ਰਹੀ ਸੀ ਕਿ ਇੱਕ ਫ਼ਕੀਰ ਨੇ ਆ ਕਿ ਅਲਖ ਜਗਾਈ ਔਰਤ ਨੇ ਕਿਹਾ ਕਿ ਉਹ ਇੰਤਜ਼ਾਰ ਕਰੇ ਵਾਲ ਦਕਸ਼ਣਾ ਦਿੰਦੀ ਆ । ਫ਼ਕੀਰ ਸੁਣ ਕਿ ਖੜ ਗਿਆ ਇੰਤਜ਼ਾਰ ਕਰਨ ਲੱਗਾ,ਔਰਤ ਨੇ ਵਾਲ ਧੋਤੇ ਤੇ ਅੰਦਰ ਦਕਸ਼ਣਾ ਲੈਣ ਚਲੀ ਗਈ ਜਾਂਦੇ ਵਖਤ ਉਹ ਆਪਣਾ ਸੋਨੇ ਦਾ ਕੰਗਣ ਪੀੜੇ ਕੋਲ ਹੀ ਭੁੱਲ ਗਈ । ਕੰਗਣ ਦੇਖ ਕਿ ਫ਼ਕੀਰ ਦਾ ਮਨ ਬੇਈਮਾਨ ਹੋ ਗਿਆ ਕੰਗਣ ਚੱਕ ਕਿ ਔਰਤ ਦੇ ਆਉਣ ਤੋਂ ਪਹਿਲਾ ਹੀ ਰਫੂ ਚੱਕਰ ਹੋ ਗਿਆ । ਜਦੋ ਔਰਤ ਆਈ ਓਹਨੇ ਦੇਖਿਆ ਫ਼ਕੀਰ ਨਹੀਂ ਸੀ ਉਥੇ ਫੇਰ ਓਹਨੂੰ ਯਾਦ ਆਇਆ ਕਿ ਕੰਗਣ ਪੀੜੇ ਕੋਲ ਪਿਆ ਸੀ ਜਦੋ ਦੇਖਿਆ ਉਹ ਕੰਗਣ ਉਥੇ ਨਹੀਂ ਸੀ ਉਹ ਸਮਝ ਗਈ ਸੀ ਕਿ ਫ਼ਕੀਰ ਲੈ ਗਿਆ । ਕਾਫੀ ਦਿਨਾਂ ਬਾਅਦ ਔਰਤ ਨੇ ਓਹੋ ਜੇਹਾ ਹੀ ਇਕ ਹੋਰ ਕੰਗਣ ਬਣਵਾ ਲਿਆ ਅਤੇ ਇਕ ਸਾਲ ਬਾਅਦ ਔਰਤ ਬਾਹਰ ਪੀੜੇ ਤੇ ਬੈਠੀ ਸੀ ਬਾਅਦ ਓਹੀ ਫ਼ਕੀਰ ਫੇਰ ਆਇਆ ਤੇ ਦਕਸ਼ਣਾ ਮੰਗੀ ਔਰਤ ਨੇ ਫੇਰ ਜਾਣ ਬੁਝ ਕਿ ਕੰਗਣ ਉਥੇ ਛੱਡ ਕਿ ਜਦੋ ਅੰਦਰ ਜਾਣ ਲੱਗੀ ਫ਼ਕੀਰ ਦਾ ਮਨ ਬੇਈਮਾਨ ਹੋਇਆ ਪਰ ਕੁਝ ਸੋਚ ਕਿ ਰੁਕ ਗਿਆ । ਇੰਨੇ ਨੂੰ ਜਦੋ ਔਰਤ ਵਾਪਿਸ ਆਈ ਫ਼ਕੀਰ ਨੇ ਕਿਹਾ ਮਾਈ ਤੂੰ ਬਹੁਤ ਭਲੀ ਜਾਪਦੀ ਆ,ਪਿਛਲੇ ਸਾਲ ਵੀ ਤੂੰ ਅੱਜ ਦੇ ਵਾਂਗ ਕੰਗਣ ਪੀੜੇ ਕੋਲ ਭੁੱਲ ਗਈ ਸੀ ਅਤੇ ਮੈਂ ਚੱਕ ਕਿ ਲੈ ਗਿਆ ਸੀ,ਪਰ ਤੂੰ ਸਬਕ ਲੈਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ