ਸੱਪ ਨੇ ਡੱਡੂ ਨਾਲ ਯਾਰੀ ਪਾ ਲਈ..
ਡੱਡੂ ਨੂੰ ਪੂਰੀ ਐਸ਼ ਕਰਵਾਇਆ ਕਰੇ..
ਬਦਲੇ ਵਿਚ ਡੱਡੂ ਨਾਲਦਿਆਂ ਦੇ ਟਿਕਾਣੇ ਦੱਸੀ ਜਾਇਆ ਕਰੇ..!
ਅਖੀਰ ਇੱਕ ਇੱਕ ਕਰਕੇ ਸਾਰੇ ਡੱਡੂ ਮੁਕਾ ਦਿੱਤੇ..ਫੇਰ ਇੱਕ ਦਿਨ ਸੱਪ ਯਾਰ ਦਵਾਲੇ ਹੋ ਗਿਆ!
ਅੱਗੋਂ ਤਰਲੇ ਪਾਏ..ਦੋਸਤੀ ਦੇ ਵਾਸਤੇ ਵੀ ਪਾਏ ਪਰ ਅਗਲੇ ਨੂੰ ਭੁੱਸ ਪਿਆ ਸੀ..ਕੰਮ ਤਮਾਮ ਕਰ ਦਿੱਤਾ!
ਸਿੰਘੂ ਬਾਡਰ ਤੇ ਮਾਝੇ ਵਾਲਿਆਂ ਦੀ ਸਟੇਜ ਤੇ ਆ ਕੇ ਕੁੱਟਮਾਰ ਸ਼ੁਰੂ ਕੀਤੀ ਤਾਂ ਮੋਦੀ ਦੀ ਹਿੱਕ ਤੇ ਟਰੈਕਟਰ ਚੜਾਉਣ ਵਾਲੀ ਦੂਜੀ ਸਟੇਜ ਤੋਂ ਬਕਾਇਦਾ ਐਲਾਨ ਹੋਇਆ..ਕੋਈ ਮਦਦ ਲਈ ਨਹੀਂ ਜਾਵੇਗਾ..ਸਰਕਾਰੀ ਸਟੇਜ ਏ..ਪੈਣ ਦਿਓ ਕੁੱਟ!
ਧਰਮ ਨਾਲ ਕਾਲਜੇ ਨੂੰ ਧੂ ਪੈ ਗਈ..
ਖੂਨ ਏਨਾ ਪਤਲਾ ਹੋ ਗਿਆ..ਇਹ ਓਹੀ ਮਾਝਾ ਏ ਜਿਸਨੇ ਮਾਲਵਾ ਦੁਆਬ ਤਾਂ ਕੀ ਸਾਰੇ ਹਿੰਦੁਸਤਾਨ ਨੂੰ ਅੱਗੇ ਹੋ ਕੇ ਕੁੱਟ ਪੈਣ ਤੋਂ ਬਚਾਇਆ!
ਅੱਜ ਵੀ ਸਿੱਖ ਨੂੰ ਨਿਹੱਥੇ ਕਰ ਇੱਕੋ ਚੀਜ ਕਾਬੂ ਕੀਤੀ ਜਾਂਦੀ..ਉਸਦੇ ਕੇਸ਼..
ਐਵੇਂ ਤੇ ਨਹੀਂ ਤੀਰ ਵਾਲਾ ਆਖਦਾ ਚਲਾ ਗਿਆ ਕੇ ਜਿਹੜਾ ਇੱਜਤ ਨੂੰ ਹੱਥ ਪਾਵੇ ਫੇਰ ਉਸਦਾ ਲਿਹਾਜ ਨਾ ਕਰੋ!
ਜੱਸਾ ਸਿੰਘ ਆਹਲੂਵਾਲੀਏ ਨਾਲ ਮੱਤਭੇਦ ਹੋਣ ਮਗਰੋਂ ਜੱਸਾ ਸਿੰਘ ਰਾਮਗੜੀਆ ਅਦੀਨਾ ਬੇਗ ਨਾਲ ਜਾ ਰਲਿਆ..
ਇੱਕ ਦਿਨ ਫੇਰ ਰਾਮਰੌਣੀ ਦੇ ਕਿਲੇ ਅੰਦਰ ਆਣ ਧਾਵਾ ਬੋਲਿਆ!
ਅੰਦਰ ਰਸਦ ਪਾਣੀ ਮੁੱਕਣ ਲੱਗਾ..ਤਾਂ ਫੈਸਲਾ ਕੀਤਾ ਕੇ ਹੁਣ ਜੈਕਾਰਾ ਛੱਡ ਬਾਹਰ ਨਿੱਕਲ ਹੱਥੋਂ ਹੱਥ ਲੜਾਈ ਲਈ ਤਿਆਰ ਹੋਇਆ ਜਾਵੇ..!
ਵੱਖਰੇ ਅੰਦਾਜ ਵਾਲੇ ਜੈਕਾਰਿਆਂ ਦੀ ਦਿੱਲ ਨੂੰ ਧੂ ਪਾਉਂਦੀ ਤਰੰਗ ਨੇ ਬਾਹਰ ਰੂਹਾਂ ਤੇ ਝਰਨਾਹਟ ਜਿਹੀ ਛੇੜ ਦਿੱਤੀ..
ਸਾਰੇ ਅਦੀਨਾ ਬੇਗ ਦਾ ਸਾਥ ਛੱਡ ਅੰਦਰ ਭਰਾਵਾਂ ਨਾਲ ਜਾ ਰਲੇ..
ਅਖ਼ੇ ਅੱਜ ਵਾਲੇ ਜੈਕਾਰਿਆਂ ਵਿਚ ਸ਼ਹੀਦ ਹੋ ਜਾਣ ਦਾ ਜਜਬਾ ਮਹਿਸੂਸ ਹੋਇਆ..ਆਪਣਿਆਂ ਦਾ ਦਰਦ ਡੁੱਲ ਡੁੱਲ ਪੈਂਦਾ ਨਜਰ ਆਇਆ ਅਤੇ ਕੌਮੀਅਤ ਵਾਜਾਂ ਮਾਰਦੀ ਲੱਗੀ..ਸੋ ਸਾਥੋਂ ਰਿਹਾ ਨਾ ਗਿਆ!
ਨਾਨਕ ਨਿਵਾਸ ਦੇ ਬੱਬਰਾਂ ਵਾਲੇ ਮੋਰਚੇ ਵਿਚੋਂ ਸੁਨੇਹਾ ਆਇਆ ਕੇ ਸ਼ਸ਼ਤਰ ਅਤੇ ਗੋਲੀ ਸਿੱਕੇ ਦੀ ਭਾਰੀ ਘਾਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ