ਬਾਗਿਓ ਸਿਟੀ ਚ ਤਾਪਮਾਨ ਪਹੁੰਚਿਆ 9.4 ਡਿਗਰੀ ਸੈਲਸੀਅਸ ਤੇ…
ਬਾਗਿਓ ਸਿਟੀ – ਫਿਲਪੀਨ ਐਟੋਮਸਫੈਰਿਕ, ਜਿਓਫਿਜਿਕਲ ਅਤੇ ਐਸਟ੍ਰੋਨੋਮਿਕਲ ਸਰਵਿਸਜ਼ ਐਡਮਨਿਸਟ੍ਰੇਸ਼ਨ (PAGASA ) ਦੇ ਸਿਨੋਪਟਿਕ ਸਟੇਸ਼ਨ ਦੇ ਅਨੁਸਾਰ ਐਤਵਾਰ ਸਵੇਰੇ ਬਾਗਿਓ ਸ਼ਹਿਰ ਦਾ ਤਾਪਮਾਨ 9.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਇਸ ਤੋਂ ਪਹਿਲਾਂ ਸਵੇਰੇ 5 ਵਜੇ ਤਾਪਮਾਨ 10 ਡਿਗਰੀ ਸੈਲਸੀਅਸ ਰਿਹਾ।
ਪਗਾਸਾ ਨੇ ਕਿਹਾ ਕਿ ਠੰਡ ਸਵੇਰੇ ਸਾਢੇ 6 ਵਜੇ ਦਰਜ ਕੀਤੀ ਗਈ ਸੀ ਅਤੇ ਇਹ ”ਅਮਿਹਾਨ” ਸੀਜ਼ਨ ‘ਚ ਹੁਣ ਤੱਕ ਦਾ ਸਭ ਤੋਂ ਠੰਡਾ...
ਦਿਨ ਸੀ।
ਪਿਛਲੇ ਤਿੰਨ ਸਾਲਾਂ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਹੈ।
ਪਗਾਸਾ ਨੇ ਕਿਹਾ ਕਿ ਠੰਡਾ ਮੌਸਮ “ਅਮੀਹਾਨ” ਜਾਂ ਉੱਤਰ ਪੂਰਬੀ ਠੰਡੇ ਮੌਸਮ ਦੇ ਕਾਰਨ ਹੁੰਦਾ ਹੈ ਜੋ ਅਕਤੂਬਰ ਅਤੇ ਮਾਰਚ ਦੇ ਸ਼ੁਰੂ ਵਿੱਚ ਹੁੰਦਾ ਹੈ।
Access our app on your mobile device for a better experience!