ਭਾਰਤ ਵਿਚ ਦੋ ਕਰੋੜ ਵੇਸ਼ਾਵਾਂ ਕਿਓਂ ਹਨ ? ਅਸੀਂ ਲੋਕ ਕਦੇ ਇਸ ਵਾਰੇ ਜਾਣੂ ਨਹੀਂ ਹੋਏ | ਅੱਜ ਤਕ ਕਿ ਇਹ ਕਿਓਂ ਇਸ ਰਾਹ ਵਲ ਹੀ ਕਿਓਂ ਜਾਂਦੀਆਂ ਨੇ | ਕਿ ਇੰਨਾ ਦੀ ਮਜਬੂਰੀ ਏ
ਜੋ ਆਪਣਾ ਘਰ ਪਰਿਵਾਰ ਤੋਂ ਦੂਰ ਹੋ ਚਲੇ ਜਾਂਦੀਆਂ ਹਨ | ਔਰਤਾਂ ਨੂੰ ਵੇਸ਼ਾਵਾਂ ਦਾ ਰੂਪ ਧਾਰਨ ਲਈ ਜਿੰਦਗੀ ਦੇ ਵਿਚ ਕਈ ਮਜਬੂਰੀ ਸਹਿਣੀਆਂ ਪੈਂਦੀਆਂ ਨੇ ਜਿਵੇਂ: ਕਈ ਔਰਤਾਂ ਨੂੰ ਘਰ ਤੋਂ ਬੇਦਖ਼ਲ ਜਾਂ ਓਹਨਾ ਨੂੰ ਆਪਣਾ ਢਿਡ੍ਹ ਪਾਲਣ ਲਈ ਇਸ ਮਜਬੂਰੀ ਨੂੰ ਸਹਿਣਾ ਪੈਂਦਾ ਏ | ਜਿਸ ਕਾਰਨ ਓਹਨਾ ਦਾ ਇਸ ਦੇਸ਼ ਵਿਚ ਆਪਣੀ ਇਸ ਹਾਲਾਤ ਵਿਚ ਸਮੇ ਨਾਲ ਗੁਜਰਨਾ ਪੈਂਦਾ ਏ |
ਅਸਲ ਵਿਚ ਵੇਸ਼ਾਵਾਂ ਕਦੇ ਇਸ ਕਾਮ ਨੂੰ ਆਪਣਾ ਫਾਇਦਾ ਨਹੀਂ ਸਗੋਂ ਮਜਬੂਰੀ ਪੱਖੋਂ ਇਸ ਨੂੰ ਪੂਰਾ ਕਰਦਿਆਂ ਨੇ ਜੋ ਕਿ ਇਹ ਇੰਨਾ ਤੇ ਬਹੁਤ ਵੱਡੀ ਮਜਬੂਰੀ ਏ | ਗੱਲ ਕਰੀਏ
ਦਿੱਲੀ ਵਿਚ ਸਿਥੱਤ ਗਾਰਸਟੀਨ ਬਸਿਟਨ ( ਜੀ.ਬੀ ) ਰੋਡ ਮਗਰੋਂ ਜਾਣਿਆ ਜਾਂਦਾ ਹੈ | ਜਿਸ ਦਾ ਇਥੀਆਸ ਬ੍ਰਿਟਿਸ਼ ਰਾਜ ਦੇ ਸਮੇ ਅਜੇ ਪੰਜ ਹੀ ਕੋਠਿਆਂ ਲਈ ਸ਼ੁਰੂ ਹੋਇਆ ਸੀ | ਜਦੋਂ ਬਹੁਤ ਹੀ ਘੱਟ ਗਿਣਤੀ ਵਿਚ ਵੇਸ਼ਾਵਾਂ ਰਹਿੰਦੀਆਂ ਸੀ | ਅੱਜ ਦੇ ਸਮੇ ਦੀ ਗੱਲ ਕਰੀਏ ਤਾਂ ਓਥੇ ਤਕਰੀਬਨ ਵੀਹ-ਪੱਚੀ ਇਮਾਰਤਾਂ ਨੇ ਜਿਥੇ ਵੇਸ਼ਾਵਾਂ ਦਾ ਖੁਦ ਦਾ ਰਾਜ ਏ ਤੇ ਗਿਣਤੀ ਬਹੁਤ ਵੱਧ ਹੈ | ਇਹ ਦਿਨ ਪਰ ਦਿਨ ਵੱਧ ਰਹੀਆਂ ਨੇ ਜਿਨ੍ਹਾਂ ਨੂੰ ਇਸ ਕੰਮ ਵਿਚ ਇਕ ਮਜਬੂਰੀ ਖਾਤਿਰ ਲਾਭ ਕਮਾਉਣਾ ਪੈ ਰਿਹਾ ਹੈ | ਇਹ ਜਿਆਦਾ ਤਾ ਵੇਸ਼ਿਯਾ ਸ਼ਰਾਬ ਵਰਗੇ ਹੋਰ ਨਸ਼ਿਆਂ ਵਿਚ ਵੀ ਆਪਣੇ ਆਪ ਨੂੰ ਖੋਹ ਚੁਕੀਆਂ ਹਨ | ਕਈ ਲੋਕ ਦਸਦੇ ਨੇ ਕਿ ਇਨ੍ਹਾਂ ਨੂੰ
ਛੇੜਨਾ ਜਾਂ ਇਨ੍ਹਾਂ ਦੇ ਪੈਸੇ ਰੱਖਣੇ ਵੀ ਮਾਹਾਂ ਪਾਪ ਏ ਜੋ ਤੁਹਾਡੇ ਉਪਰ ਕਦੇ ਭਾਰੀ ਜਾਂ ਕਿਸੇ ਤਰਾਂ ਦੀ ਸੰਕਟ ਜਿੰਦਗੀ ਵਿਚ ਪੈਦਾ ਕਰ ਸਕਦੇ ਹਨ |
ਇਕ ਕਹਾਣੀ ਜੋ ਮੈਂ ਲਿਖਣ ਲਗਿਆ ਹਾਂ ਇਕ ਵੈਸ਼ਾ ਤੇ ਇਕ ਸਾਧ ਦੀ ਜੋ ਓਹਨਾ ਦੀ ਨੀਅਤ ਨੂੰ ਦਰਸਾ ਰਿਹਾ ਹੈ | ਇਹ ਸਾਧ ਦੀ ਉਮਰ ਲਗਭਗ ਪਚਪੰਜਾ ਸਾਲ ਸੀ | ਇਹ ਰੱਬ ਨੂੰ ਹੀ ਹਰ ਵਕ਼ਤ ਧਿਆਉਂਦਾ ਰਹਿੰਦਾ ਸੀ | ਇਸਦਾ ਵੇਸ਼ਿਯਾ ਦੀ ਇਮਾਰਤ ਦੇ ਸਾਹਮਣੇ ਹੀ ਮੰਦਿਰ ਨਾਲ ਇਕ ਪਿਪਲ ਕੋਲ ਡੇਰਾ ਸੀ | ਇਸ ਨੂੰ ਵੇਖ ਹੋਰ ਲੋਕ ਵੀ ਇਸ ਤੋਂ ਆਪਣੀ ਜਿੰਦਗੀ ਦੇ ਵਾਰੇ ਪੁੱਛ ਗਿੱਛ ਤੇ ਹੋਰ ਸਲਾਹਾਂ ਲੈਂਦੇ ਰਹਿੰਦੇ ਸੀ | ਇਸ ਸਾਧ ਤੋਂ ਮਦਦ ਲੈ ਕੇ ਹਰ ਕੋਈ ਖੁਸ਼ ਹੁੰਦਾ ਸੀ | ਇਸ ਦੀ ਜੋ ਸਹੀ ਸੋਚ ਸੀ ਸਾਰੇ ਇਸ ਤੋਂ ਖੁਸ਼ ਹੁੰਦੇ ਸੀ | ਪਰ ਸਮੇ
ਦਾ ਤੇ ਲਾਲਚ ਦਾ ਕੁਝ ਵੀ ਕਿਸੇ ਨੂੰ ਨਹੀਂ ਪਤਾ ਹੁੰਦਾ ਕਦੋਂ ਬਦਲ ਜਾਵੇ | ਇਸ ਲਾਲਚ ਨੇ ਇਸ ਦੀ ਅਰਾਧਨਾ ਖਤਮ ਕਰ ਦਿਤੀ ਸੀ |
ਇਕ ਦਿਨ ਦੀ ਗੱਲ ਹੈ ਸਾਧ ਆਪਣੀ ਭਗਤੀ ਕਰਕੇ ਅਰਾਮ ਕਰਨ ਲੱਗਿਆ ਸੀ ਕਿ ਉਸਦੀ ਨਜ਼ਰ ਇਕੋ ਦਮ ਇਕ ਵੇਸ਼ਿਯਾ ਤੇ ਪਈ ਜੋ ਗਲੀ ਦੇ ਮੋੜ ਤੇ ਲਗੇ ਨਲਕੇ ਕੋਲ ਪਾਣੀ ਭਰਨ ਲਈ ਆਈ ਸੀ | ਉਸ ਦਾ ਪਾਣੀ ਭਰਦੇ ਵਕ਼ਤ ਨਗਨ ਕਮਰ ਵੇਖ ਸਾਧ ਦਾ ਮੰਨ ਬੱਦਲ ਗਿਆ ਤੇ ਉਸ ਨੂੰ ਲਗਾਤਾਰ ਦਸ ਮਿੰਟ ਵੇਖਦਾ ਰਿਹਾ | ਇਦਾਂ ਚੋਰੀ ਵੇਖਣ ਨਾਲ ਸਾਧ ਦੀ ਭਗਤੀ ਵਲ ਧਿਆਨ ਘਟ ਗਿਆ | ਸਾਧ ਉਸ ਨੂੰ ਰੋਜ ਹੀ ਚੋਰੀ ਚੋਰੀ ਵੇਖਣ ਲਈ ਇਕ ਸਾਈਡ ਤੇ ਲਗੇ ਬੋਰਡ ਦੇ ਕੋਲ ਖੜ ਜਾਂਦਾ ਸੀ | ਇਸ ਦਾ ਐਦਾਂ ਕਰਨਾ ਜਿਆਦਾਤਰ ਚਲਦਾ ਰਿਹਾ ਤੇ ਭਗਤੀ ਵੱਲ ਧਿਆਨ ਹਟਾਉਂਦਾ ਰਿਹਾ |
ਉਹ ਔਰਤ ਅਸਲ ਵਿਚ ਇਕ ਵਿਧਵਾ ਸੀ ਜਿਸ ਨੇ ਇਹ ਰਾਹ ਕਬੂਲ ਕੀਤਾ ਸੀ ਉਸਦੀ ਉਮਰ ਲਗਭਗ
ਅਠੱਤੀ ਸਾਲ ਸੀ | ਉਸ ਦੇ ਪਤੀ ਦੇ ਦੇਹਾਂਤ ਹੋਣ ਤੋਂ ਬਾਦ ਪਿੱਛੇ ਨਾ ਘਰਦੇ ਸੀ ਨਾ ਹੀ ਕੋਈ ਬੱਚਾ ਸੀ | ਉਹ ਇਕੱਲੀ ਸੀ ਕਿਓਂਕਿ ਉਸ ਦਾ ਰਿਸ਼ਤਾ ਵੀ ਉਸ ਦੀ ਮੱਸੀ ਨੇ ਕਿਸੇ
ਅੱਗੇ ਆਪਣੀ ਸਹੇਲੀ ਦੇ ਪਿੰਡ ਕਰਵਾਇਆ ਸੀ | ਉਸ ਦੀ ਮਾਸੀ ਵੀ ਇਸ ਦੁਨੀਆ ਨੂੰ ਅਲਵਿਦਾ ਕਰ ਗਏ ਸੀ ਤੇ ਹੁਣ ਸਹਾਰਾ ਕੋਈ ਨਾ ਰਿਹਾ | ਉਸ ਨੂੰ ਘਰ ਵਿਚ ਸੱਸ ਨੇ ਜੀਉਣਾ ਹਰਾਮ ਕਰ ਦਿਤਾ ਸੀ ਕਿਓਂਕਿ ਉਹ ਕਹਿੰਦੀ ਰਹਿੰਦੀ ਸੀ ਤੂੰ ਇਕੱਲੀ ਰਹੇਗੀ ਤੂੰ ਆਪਣੇ ਘਰ ਵਾਪਿਸ ਚਲੇਜਾ | ਅਸੀਂ ਤੇਰੇ ਹੁਣ ਕੁਝ ਨਹੀਂ ਲੱਗਦੇ ਨਾ ਤੇਰਾ ਪਤੀ ਏ ਇਥੇ ਨਾ ਹੀ ਤੇਰੀ ਕੋਈ ਔਲਾਦ | ਉਸ ਦੀ ਸੱਸ ਦੀ ਗੱਲਾਂ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਰੱਖਿਆ ਸੀ | ਘਰ ਵਿਚ ਆਪਣਾ ਜੀਵਨ ਸਾਥੀ ਹੀ ਗੁਜਰ ਜਾਵੇ ਫੇਰ ਉਹ ਘਰ ਹੀ ਕਿ ਰਹਿ ਗਿਆ | ਇਸ ਲਈ ਪਿਆਰ ਵਿਚ ਮਰਦ ਤੇ ਔਰਤ ਦੋਨਾਂ ਦਾ ਹੋਣਾ ਲਾਜਮੀ ਹੈ | ਪਤੀ ਦੇ ਜਾਣ ਤੋਂ ਬਾਅਦ ਉਸ ਦੀ ਸੱਸ ਨੇ ਉਸਨੂੰ ਹਫਤੇ ਬਾਅਦ ਘਰ ਤੋਂ ਬਾਹਰ ਕੱਢ ਦਿਤਾ ਸੀ | ਜਿਸ ਕਾਰਨ ਉਹ ਇਕੱਲੀ ਰਹਿ ਗਈ ਸੀ ਤੇ ਏਧਰ ਉਧਰ ਧੱਕੇ ਖਾ ਰਹੀ ਸੀ | ਰਾਉਂਦੀ ਕੁਰਲਾਉਂਦੀ ਹੋਈ ਘਰ ਤੋਂ ਬਾਹਰ ਹੀ ਸੜਕਾਂ ਤੇ ਧੱਕੇ ਖਾ ਰਹੀ ਸੀ | ਨਾ ਕੋਲ ਪੈਸੇ ਨਾ ਕੋਲ ਕੱਪੜੇ ਉਹ ਇਕ ਬਜਾਰ ਵਿਚ ਇਕ ਲੰਮੇ ਸਮੇ ਤੋਂ ਬੰਦ ਪਈ ਦੁਕਾਨ ਦੇ ਬਾਹਰ ਬੈਠ ਗਈ ਸੀ | ਓਥੇ ਇਕੱਲੀ ਬੈਠੀ ਉਹ ਹੋਰ ਲੋਕਾਂ ਨੂੰ ਵੇਖ ਰੌਨ ਲੱਗ ਪਈ ਸੀ |
ਉਸ ਨੂੰ ਰੌਂਦੇ ਵੇਖ ਇਕ ਇਸਤਰੀ ਕੋਲ ਆਈ ਜੋ ਕਿ ਇਕ ਆਪਣੇ ਕੋਠੇ ਦੀ ਠੇਕੇਦਾਰਨੀ ਸੀ | ਉਹ ਵੀ ਉਸ ਔਰਤ ਕੋਲ ਬੈਠੀ ਤੇ ਗੱਲ ਨਾਲ ਲਾ ਕੇ ਪੁੱਛਣ ਲੱਗ ਪਈ ਤੇ ਕਿਹਾ ” ਕਿਆ ਬਾਤ ਹੋ ਗਈ ਹੈ ਤੁਮ ਕਿਓਂ ਰੋ ਰਹੀ ਹੋ ? ਉਸ ਵਿਧਵਾ ਔਰਤ ਨੇ ਠੇਕੇਦਾਰਨੀ ਨੂੰ ਆਪਣੀ ਸਾਰੀ ਹੱਡ ਵਿੱਤੀ ਦਸ ਦਿਤੀ ਤੇ ਉਸ ਦੀ ਸੱਸ ਨੇ ਉਸ ਨੂੰ ਘਰ ਤੋਂ ਕੱਢ ਦਿਤਾ ਏ | ਠੇਕੇਦਾਰਨੀ ਨੇ ਮੌਕਾ ਚੁੱਕਦੇ ਉਸ ਦੀ ਮੱਦਦ ਕੀਤੀ ਕਿਹਾ ” ਤੂੰ ਅੱਜ ਤੋਂ ਮੇਰੇ ਨਾਲ ਘਰ ਵਿਚ ਰਹੇਂਗੀ | ਤੈਨੂੰ ਮੈਂ ਕਮਰਾ, ਰੋਟੀ ਪਾਣੀ, ਕੱਪੜੇ ਸਬ ਦੇਵਾਂਗੀ | ਤੂੰ ਮੇਰੇ ਨਾਲ ਚੱਲ ਨਹੀਂ ਇਥੇ ਹੀ ਬੈਠੀ ਰਹੇਂਗੀ ਤੈਨੂੰ ਕਿਸੇ ਨੇ ਰੋਟੀ ਨਹੀਂ ਦੇਣੀ ਭੁੱਖੀ ਹੀ ਰਹਿ ਜਾਵੇਂਗੀ |
ਇਹ ਸੁਨ ਵਿਧਵਾ ਔਰਤ ਨੇ ਰੋਂਦੀ ਹੋਈ ਨੇ ਕਿਹਾ ” ਠੀਕ ਹੈ ਮੈਂ ਤੁਹਾਡੇ ਨਾਲ ਚਲਾਂਗੀ | ਠੇਕੇਦਾਰਨੀ ਮੈਨੂੰ ਆਪਣੇ ਨਾਲ ਘਰੇ ਹੀ ਲੈ ਗਈ | ਜਦੋਂ ਘਰ ਵੇਖਿਆ ਕਿ ਇਹ ਤਾ ਕੋਈ ਘਰ ਨਹੀਂ ਹੈ ਇਹ ਕੋਈ ਕੋਠਾ ਹੈ | ਜਿਸ ਕੋਠੇ ਵਿਚ ਵੀਹ ਵੇਸ਼ਾਵਾਂ ਪਹਿਲਾ ਹੀ ਰਹਿ ਰਹੀਆਂ ਸੀ | ਇਹ ਦੇਖ ਮੈਂ ਵੀ ਘਬਰਾ ਗਈ ਤੇ ਮੈਨੂੰ ਰਹਿਣ ਲਈ ਇਕ ਕਮਰਾ ਵੀ ਦਿਤਾ | ਜਿਸ ਕਮਰੇ ਵਿਚ ਸੀ ਓਥੇ ਪਹਿਲਾ ਹੀ ਇਕ ਹੋਰ ਵੇਸ਼ਵਾ ਰਹਿ ਰਹੀ ਸੀ | ਮੈਂ ਉਸ ਨੂੰ ਨਹੀਂ ਬੁਲਾਇਆ ਪਰ ਉਸ ਨੇ ਮੈਨੂੰ ਬੁਲਾ ਕੇ ਕਿਹਾ ਕਿ ਤੈਨੂੰ ਸਾਡੇ ਵਾਂਗ ਚਲਣਾ ਪੈਣਾ ਇਥੇ | ਜੋ ਠੇਕੇਦਾਰਨੀ ਕਹੇਗੀ ਓਦਾਂ ਹੀ ਕਰਨਾ ਪੈਣਾ ਆਪਣਾ ਜਿਸਮ ਨੂੰ ਵੇਚਣਾ ਪੈਣਾ ਜਿਸ ਲਈ ਕਿਸੇ ਮਰਦ ਦੀ ਪਿਆਸ ਨੂੰ ਬੁਝਾਣਾਂ ਪੈਣਾ | ਮਰਦ ਦੀ ਪਿਆਸ ਸੁਣ ਮੈਂ ਸੋਚਾਂ ਵਿਚ ਪੈ ਗਈ ਇਹ ਕਿਸ ਤਰਾਂ ਦੇ ਲਫਜਾਂ ਦੇ ਉਹ ਵਰਤੋਂ ਕਰ ਰਹੀ ਹੈ ਤੇ ਮੈਂ ਸੁਣਦੀ ਰਹੀ | ਠੇਕੇਦਾਰਨੀ ਨੇ ਪਹਿਲੇ ਦੋ ਹਫਤੇ ਮੇਰੀ ਚੰਗੀ ਸੇਵਾ ਤੇ ਖ਼ਿਆਲ ਰੱਖਿਆ ਤੇ ਮੇਰਾ ਮੰਨ ਲਗਾ ਕੇ ਰੱਖਿਆ| ਮੈਂ ਭੱਜਣ ਬਾਰੇ ਵੀ ਸੋਚਿਆ ਸੀ ਪਰ ਮੈਂ ਸੋਚਿਆ ਕਿ ਮੈਂ ਜਾਊਂਗੀ ਵੀ ਕਿਥੇ ਨਾਲੇ ਮੇਰਾ ਕੋਈ ਨਹੀਂ ਹੈ ਇਥੇ ਹੁਣ ਤਾ ਸੱਸ ਨੇ ਵੀ ਘਰ ਤੋਂ ਬਾਹਰ ਕੱਢ ਦਿਤਾ | ਇਹ ਮੇਰੇ
ਕਰਮ ਨੇ ਜੋ ਮੈਂ ਭੁਗਤਣੇ ਨੇ ਬਸ ਇਹ ਖੁਦ ਨੂੰ ਕਹਿੰਦੀ ਰਹੀ ਤੇ ਓਹਨਾ ਮੁਤਾਬਿਕ ਚਲਦੀ ਰਹੀ | ਮੈਂ ਵੈਸ਼ਾ ਦਾ ਰੂਪ ਧਾਰਨ ਕਰ ਚੁਕਿਆ ਸੀ | ਇਹ ਮੇਰੀ ਮਜਬੂਰੀ ਸੀ ਮੈਂ ਆਪਣਾ
ਢਿਡ੍ਹ ਪਾਲਣਾ ਤੇ ਰਹਿਣਾ ਸੀ | ਮੈਨੂੰ ਇਸ ਦੀ ਬੁਰੀ ਲੱਤ ਤੇ ਨਸ਼ੇ ਦੀ ਵੀ ਆਦੀ ਹੋ ਗਈ | ਮੈਂ ਵੀ ਹੋਰ ਵੇਸ਼ਾਵਾਂ ਵਾਂਗੂ ਨਸ਼ੇ ਕਰਦੀ ਤੇ ਆਪਣਾ ਪੈਸੇ ਕਮਾਉਣ ਲਈ ਜਿਸਮ ਵੇਚਦੀ
ਰਹੀ | ਮੇਰੀ ਇਸ ਤਰਾਂ ਦਿੱਲੀ ਦੇ ਜੀ.ਬੀ ਰੋਡ ਤੇ ਜਿੰਦਗੀ ਲੰਘਦੀ ਰਹੀ |
ਦਿਨ ਲੰਘਦੇ ਗਏ ਸਾਧ ਆਪਣੀ ਭਗਤੀ ਵਿਚ ਤੇ ਵੇਸ਼ਿਯਾ ਆਪਣੇ ਕਰਮਾਂ ਵਿਚ | ਓਹਨਾ ਦੋਹਾਂ ਦੀ ਸੋਚ ਵਿਚ ਜਮੀਨ ਅਸਮਾਨ ਦਾ ਫਰਕ ਸੀ | ਸਾਧ ਨੂੰ ਵੇਸ਼ਿਯਾ ਦੇ ਨਗਨ ਸ਼ਰੀਰ ਦੀ ਭੁੱਖ ਤੇ ਵੇਸ਼ਿਯਾ ਨੂੰ ਰੱਬ ਦੀ ਭਗਤੀ ਤੇ ਉਸ ਦੇ ਭਜਨ ਦੀ ਭੁੱਖ ਰਹਿੰਦੀ | ਉਹ ਚਾਹੁੰਦੀ ਸੀ ਕਿ ਕਦੋਂ ਮੈਂ ਮੰਦਿਰ ਜਾਵਾਂਗੀ ਮੈਂ ਵੀ ਉਸ ਰੱਬ ਅੱਗੇ ਦੁਆ ਕਰਾਂਗੀ | ਕਦੋਂ ਮੈਂ ਸਾਰਿਆਂ ਸੰਗਤਾਂ ਵਿਚ ਜਾ ਬੈਠਾਂਗੀ | ਸਮਾਂ ਲੰਘ ਚੁਕਿਆ ਸੀ ਹੁਣ ਉਹ ਇਸ ਰਾਹ ਵੱਲ ਜਾਣ ਨੂੰ ਵੀ ਡਰਦੀ ਭਾਵੇਂ ਮੰਦਿਰ ਘਰ ਦੇ ਹੀ ਸਾਹਮਣੇ ਹੀ ਸੀ |
ਵੇਸ਼ਿਯਾ ਹਰ ਰੋਜ ਨਲਕੇ ਕੋਲ ਪਾਣੀ ਭਰਨ ਲਈ ਆਂਦੀ ਤੇ ਭਰ ਕੇ ਵਾਪਿਸ ਆਪਣੇ ਕੋਠੇ ਚਲੇ ਜਾਂਦੀ | ਇਕ ਦਿਨ ਸਾਧ ਨੇ ਵੇਸ਼ਯਾ ਨੂੰ ਨਲਕੇ ਕੋਲ ਪਾਣੀ ਭਰਨ ਤੋਂ ਪਹਿਲਾ ਹੀ ਓਥੇ ਜਾ ਖੜਿਆ | ਵੇਸ਼ਯਾ ਰੋਜ ਵਾਂਗੂ ਓਹੀ ਸਮੇ ਤੇ ਨਲਕੇ ਕੋਲ ਆ ਪਹੁੰਚੀ | ਸਾਧ ਇਕੱਲਾ ਹੀ ਨਲਕੇ ਤੋਂ ਪਾਣੀ ਗਿੜ ਰਿਹਾ ਤਾ ਵੇਸ਼ਯਾ ਨੇ ਸੋਚਿਆ ਤੇ ਕਿਹਾ ਕਿ ” ਮੈਂ ਮਦਦ ਕਰ ਦੇਤੀ ਹੂੰ ਬਾਬਾ ਆਪਕੀ |...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ