More Punjabi Kahaniya  Posts
ਲੇਖ਼ਕ ਦੇ ਦੁੱਖ


(ਲੇਖਕ ਦੇ ਦੁੱਖ)

ਦਿਨ ਬੀਤ ਜਾਣ ਦੇ ਮੇਰੇ ਸੱਜਣਾਂ…

ਰਾਤਾਂ ਵੀ ਸਾਡੀਆਂ ਹੀ ਪਹਿਰੇਦਾਰ…

ਹੋਣ ਗਈਆਂ….

ਤੂੰ ਦੇਖੀਂ ਤਾਂ ਸਹੀ ਕੀਤੇ…

ਐਸੀ ਦੁਨੀਆਂ ਵਿਚ ਹੋਣਾ ਮੈਂ…

ਜਿਥੇ ਦੁੱਖ ਵੀ ਮੇਰੇ ਸੱਜਣ ਹੋਣ ਗੇ…

ਖੁਦ ਨੂੰ ਇਕੱਲਾ ਸਮਝਿਆ….

ਮੱਥੇ ਤੇ ਹੋਣੇ ਚਾਹੀਦੇ ਨਹੀਂ….

ਕਦੀ ਗ਼ਮੀ ਦੇ ਨਿਸ਼ਾਨ……

ਫਿਰ ਕਿਵੇਂ ਪਤਾ ਚੱਲੁ….

ਅਸੀਂ ਦੁੱਖਾਂ ਵਿਚ ਹਾਂ ਜਾਂ ਖੁਸ਼ੀ ਵਿਚ…

                                                              ਅਮਨਰੂਪ

ਨੰਦਨੀ – ” ਅਮਾਨਤ… ਅਮਾਨਤ.. ਕੀ ਪੜ੍ਹੀ ਜਾਂਦੀ ਹੈ। ਤੂੰ ਚੱਲ  ਜਲਦੀ  ਕਰ ਆਪਾਂ ਨੂੰ ਕਾਲਜ਼ (college) ਤੋਂ  ਦੇਰ ਹੋ  ਰਹੀ  ਹੈ।”

ਅਮਾਨਤ – ” ਰੁਕ ਜਾਉ ਦੀਦੀ, ਅਮਨਰੂਪ ਹੁਰਾਂ ਦੀ ਇਕ ਨਵੀਂ ਕਵਿਤਾ ਅਖਬਾਰ ਵਿਚ ਛਪੀ ਹੈ। ਮੈਂਨੂੰ ਉਹ ਵੀ ਪੜ੍ਹ ਲੈਣ ਦਿਓ..।”

ਨੰਦਨੀ – ” ਅਮਾਨਤ ਤੂੰ ਮਰਵਾਏੰ ਗੀ ਕਿਸੇ ਦਿਨ, ਚੱਲ ਜਲਦੀ ਘਰ ਫਿਰ..।”
          

  ਦਿਲਾਂ ਦੇ ਪਿੰਜਰੇ ਵਿਚ,
  ਰੱਖਕੇ ਸਾਨੂੰ ਆਪ ਉੱਚੀਆਂ,

ਉਡਾਈਆਂ ਮਾਰਦਾਂ ਹੈੰ।

ਵਾਹ! ਉਹ ਤੇਰੇ….
ਕਮਾਲ ਉਹ ਤੇਰੇ…
ਦੁੱਖਾਂ ਦੇ ਬਖੇੜੇ ਬੜੀ ਛੇਤੀ,
ਨਾਲ ਨਬੇੜੇ…..
ਸਾਨੂੰ ਚਹੁੰਣ ਲਈ ਤਾਂ,
ਪਹਿਲਾਂ ਬੜੇ ਪਾਪੜ ਸੀ,
ਵੇਲੇ ਹੁਣ ਕਿ ਹੋਇਆ।

ਕਮਾਲ ਉਹ ਤੇਰੇ…
ਵਾਹ ਉਹ ਤੇਰੇ…
ਚਾਂਝਰਾਂ ਦੇ ਛੋਰ ਨੇ ਸੀ,
ਸਾਡੇ ਕੰਨ ਤੱਕ ਉਦੇੜੇ

ਕਮਾਲ ਉਹ ਤੇਰੇ…
ਵਾਹ ਉਹ ਤੇਰੇ…
ਮੱਥੇ ਤੇ ਦਾਗ ਅੱਜ ਵੀ ਸਾਡੇ,
ਇਸ਼ਕੇ ਦਾ, ਪਰ ਮੈਂ ਦਿਲ ਦੇ ਅਰਮਾਨ,
ਬੇਵਫ਼ਾ ਨਾਲ ਸੀ ਜੋੜੇ
ਕਮਾਲ ਉਹ ਤੇਰੇ…
ਵਾਹ ਉਹ ਤੇਰੇ…

                                                               ਅਮਨਰੂਪ

ਅਮਾਨਤ – “ਹਾਏ ਕਿੰਨਾ ਦੁੱਖ ਦਰਦ ਹੈ ਏਨਾਂ ਦੇ ਲਿਖਣ ਵਿਚ ਮੈਂ ਬਿਆਨ ਨਹੀਂ ਕਰ ਸਕਦੀ.. ਦੀਦੀ। ”

ਨੰਦਨੀ – ” ਹਾਂ… ਹੈ… ਤੇ ਹੈ ਪਰ ਹੁਣ ਆਪਾਂ ਨੂੰ ਦੇਰ ਹੋ ਰਹੀ ਹੈ। ਜੇ ਤੁਸੀਂ ਕਵਿਤਾ ਪੜ੍ਹ ਲਈ ਹੋਏ ‘ਤੇ ਕਿ ਆਪਾਂ ਹੁਣ ਚੱਲ ਸਕਦੇ ਹਾਂ।”

ਅਮਾਨਤ – ” ਹਾਂ, ਹਾਂ, ਚਲੋ.. ਚਲੋ..।”

(ਅਮਾਨਤ ਕਾਲਜ਼ ਤੋ ਬਾਅਦ)

ਅਮਾਨਤ – ” ਦੀਦੀ ਨੰਦਨੀ ਅੱਜ ਕੱਲ ਕੁਝ ਜਿਆਦਾ ਦਰਦਾਂ ਵਿਚ ਲਿਖਣ ਲੱਗ ਗਏ ਨੇ ਅਮਨਰੂਪ ਈਸ਼ਵਰ ਜਾਣੇ ਉਹਨਾਂ ਨੂੰ ਕੀ ਗ਼ਮ  ਲੱਗਾ ਹੈ। ”

ਨੰਦਨੀ – ” ਤੂੰ ਨਾ ਜਿਆਦਾ ਨਾ ਸੋਚਿਆ ਕਰ, ਏ ਸ਼ਾਇਰ ਲੋਗ ਬਹੁਤ ਅਲਗ ਜਿਹੇ ਹੁੰਦੇ ਨੇ, ਦੋ ਕੁ ਲਫ਼ਜ਼ਾਂ ਵਿਚ ਸਾਰੀ ਗੱਲ ਖਤਮ ਕਰ ਦੇਂਦੇ ਜਿਆਦਾ ਦੇਰ ਏਨਾਂ ਨਾਲ ਰਹਿਨ ਦੇ ਅਗਲਾ  ਬੰਦਾ ਵੀ ਏਨਾਂ ਵਰਗਾ ਹੋ ਜਾਂਦਾ.. ਇਸ ਲਈ ਮੇਰੀ ਮੰਨ ਦੂਰ ਰਹਿਕੇ ਪੜ੍ਹਾਈ ਵੱਲ ਧਿਆਨ ਦੇ.. ਆਹ ਸ਼ਾਇਰੀ ਨੇ ਮੇਰੀ ਛੋਟੀ ਭੈਣ ਤੈਨੂੰ ਕੁਝ ਨਹੀਂ ਦੇਣਾ.. ਹੈ ।”

ਅਮਾਨਤ – ” ਦੀਦੀ ਉਹਨਾਂ ਦਾ ਰੰਗ ਤੇ ਮੈਂਨੂੰ ਕਦੋਂ ਦਾ ਚੜ ਗਿਆ ਹੈ। ਤੁਹਾਨੂੰ ਪਤਾ ਮੈਂ ਵੀ ਕੁਝ ਨਾ ਕੁਝ ਲਿਖਦੀ ਰਹਿੰਦੀ ਹਾਂ। ਨਾਲੇ ਤੁਸੀਂ ਸ਼ਾਇਰੀ ਨੂੰ ਏਦਾਂ ਨਾ ਬੋਲੋ ਮੈਂ ਬਹੁਤ ਪਿਆਰ ਤੇ ਕਦਰ ਕਰਦੀ ਹਾਂ। ਪੜਨ ਲਿਖਣ ਵਾਲਿਆਂ ਦੀ। ਤੁਸੀਂ ਮੇਰਾ ਲਿਖਿਆ ਕੁਝ ਸੁਣੋ ਗੇ ਪਲੀਜ਼.. ਦੀਦੀ ਇਕ ਵਾਰ ਸੁਣ ਲਵੋ । ”

ਨੰਦਨੀ – ” ਚੱਲ ਸੁਣਾ… ਕੀ ਲਿਖਿਆ ਹੈ।”

ਅਮਾਨਤ – ਸੁਣੋ ਫਿਰ।

ਤੇਰੀ ਲਿਖੀ ਹੋਈ ਹਰ ਕਵਿਤਾ ਦਾ
ਇੰਤਜ਼ਾਰ ਮੈਂ ਕਰਦੀ ਆਂ,,

ਵੇ ਮਹਿਲਾਂ ਵਾਲੀ ਜ਼ਿੰਦਗੀ ਵਿਚ ਵੀ
ਘੁੱਟ ਘੁੱਟ ਕੇ ਮਰਦੀ ਆਂ,,

ਸੁਪਨੇ ਬੁੰਣਦੀ ਤੇਰੇ ਲਫ਼ਜ਼ਾਂ ਦੇ ਨਾਲ
ਗੱਲਾਂ ਕਵਿਤਾ ਲਿਖ ਕਰਦੀ ਆਂ,,

ਤੂੰ ਜਾਣੇ ਜਾਂ ਨਾ ਜਾਣੇ,
ਵੇ ਪੰਜਾਬੀ ਸ਼ਾਇਰਾ ਏ ਪਹਾੜਨ
ਤੇਰੇ ਤੇ ਕਿੰਨਾ ਮਰਦੀ ਆਂ,,

ਨੰਦਨੀ – ” ਵਾਹ! ਜੀ ਕਿਆ ਬਾਤ ਹੈ, ਪਹਾੜਨ ਜੀ। ਅਖੀਰ ਫਿਰ ਰੰਗ ਚੜ ਹੀ ਗਿਆ। ਪਰ ਸੱਚ ਗੱਲ ਦਸਾਂ, ਸਵੇਰ ਹੁੰਦੇ ਹੀ ਤੇਰੇ ਵਰਗੀਆਂ ਦੇ ਪਤਾ ਨਹੀਂ ਕਿੰਨੇ ਕੋ ਲਵ ਲੈਟਰ ਪਹੁੰਚ ਜਾਂਦੇ ਨੇ ਸ਼ਾਇਰ ਅਮਨਰੂਪ ਦੇ ਘਰ ਬਾਹਰ, ਉਹ ਮੇਰੀ ਪਿਆਰੀ ਭੈਣ ਏਨਾਂ ਚੱਕਰਾਂ ਵਿਚ ਨਾ ਪੈ ਤਾਂ ਚੰਗਾ ਹੈ। ਨਾਲੇ ਤੂੰ ਜਾਣਦੀ ਕਿ ਹੈਂ ਉਸਦੇ ਬਾਰੇ ਵਿਚ, ਉਹ ਪੰਜਾਬ ਦਾ ਸ਼ਾਇਰ ਹੀ ਨਹੀਂ ਇਕ ਨਾਮੀ ਸ਼ਾਇਰ ਹੈ। ਨਾਲੇ ਤੂੰ ਕਦੀ ਦੇਖਿਆ ਵੀ ਹੈ, ਉਹ ਕਿਵੇਂ ਦਾ ਲੱਗਦਾ ਹੈ..।

ਅਮਾਨਤ – ” ਦੀਦੀ ਦੇਖਿਆ ਤੇ ਨਹੀਂ, ਪਰ ਉਹਨਾਂ ਦੀ ਲਿਖੀ ਹਰ ਕਵਿਤਾ ਮੇਰੇ ਦਿਲ ਦੇ ਛਪੀ ਹੋਈ ਹੈ। ਜਿਸਦੇ ਕਾਰਨ ਮੈਂ ਉਹਨਾਂ ਨੂੰ ਹੁਣ ਬਹੁਤ ਚੰਗੀ ਤਰਾਂ ਜਾਣ ਗਈ ਹਾਂ। ਉਹ ਕਿਸੇ ਜੁਦਾਈਂਆਂ ਦੇ ਮਾਰੇ ਲਿਖਦੇ ਰਹਿੰਦੇ ਨੇ, ਨਾਲੇ ਮੈਂ ਉਦੋਂ ਤੋਂ ਪੜਦੀ ਆ ਰਹੀਂ ਹਾਂ, ਜਦੋਂ ਉਹ ਇਕ ਆਮ ਸ਼ਾਇਰ ਸੀ। ਉਹਨਾਂ ਨੂੰ ਪੜ੍ਹ – ਪੜ੍ਹ ਮੈਂ ਵੀ ਥੋੜ੍ਹਾ- ਥੋੜ੍ਹਾ ਸਿਖ ਗਈ, ਤੇ ਉਹ ਵੀ ਮਸ਼ਹੂਰ ਹੋ ਗਏ। ਹਾਂ ਮੇਰੇ ਵਰਗੀਆਂ ਦੇ ਲਵ ਲੈਟਰ ਆਉਂਦੇ ਹੋਣਗੇ। ਪਰ ਮੇਰੇ ਵਰਗੀ ਉਹਨਾਂ ਵਿਚੋ ਕੋਈ ਨਹੀਂ ਦੀਦੀ..। ਹਾਂ ਮੈਂ ਦੇਖਿਆ ਚਾਹੇ ਨਾ ਹੀ ਸਹੀ ਪਰ ਮੇਰਾ ਦਿਲ ਕਹਿੰਦਾ ਉਹ ਬਹੁਤ ਚੰਗੇ ਇਨਸਾਨ ਹੋਣਗੇ।

ਨੰਦਨੀ – ” ਜੇ ਓਲਡ ਮੈਨ ਹੋਇਆ ਫਿਰ… ਹਾ.. ਹਾ.. ਹਾ..।”

ਅਮਾਨਤ – ” ਓ.. ਦੀਦੀ ਮਜ਼ਾਕ ਨਾ ਕਰੋ ਤੁਸੀਂ ਮੇਰੇ ਨਾਲ..। ਉਹ ਮੇਰੀ ਕੁ ਏਜ਼ ਦੇ ਨੇ..।”

ਨੰਦਨੀ- ” ਤੈਨੂੰ ਕਿਵੇਂ ਪਤਾ.. ਤੂੰ ਕਿਹੜਾ ਦੇਖਿਆ ਉਹਨਾਂ ਨੂੰ, ਨਾਲੇ ਤੂੰ ਕੀ ਉਹਨਾਂ ਨੂੰ ਬਹੁਤ ਘੱਟ ਲੋਗ ਨੇ ਜਿਨਾਂ ਉਹਨਾਂ ਨੂੰ ਦੇਖਿਆ ਹੈ। ਫਿਰ ਤੈਨੂੰ ਕਿਵੇਂ ਪਤਾ…? ਕੀ ਉਹਨਾਂ ਦੀ ਏਜ਼ ਤੇਰੇ ਜਿੰਨੀ ਹੈ।

ਅਮਾਨਤ – ” ਦੀਦੀ ਮੈਂ ਦੱਸਿਆ ਤੇ ਸੀ। ਕਿ ਮੈਂ ਉਹਨਾਂ ਨੂੰ ਸ਼ੁਰੂ ਤੋਂ ਪੜਦੀ ਆ ਰਹੀ ਹਾਂ। ਉਹਨਾਂ ਪਿਛਲੇ ਸਾਲ ਇਕ ਕਵਿਤਾ ਲਿਖੀ ਸੀ, ਜਿਸ ਵਿਚ ਉਹਨਾਂ ਆਪਣੀ ( ਬਾਈ ਸਾਲ ਉਮਰ ਤੇ ਲੱਖਾਂ ਵਰਗੇ ਦੁੱਖਾਂ ਦਾ ਜ਼ਿਕਰ ਕੀਤਾ)  ਬਸ ਫਿਰ ਮੈਂ ਇਸ ਗੱਲ ਤੋਂ ਹਿਸਾਬ ਲਾ ਲਿਆ..।

ਨੰਦਨੀ – ” ਚੱਲ ਫਿਰ ਠੀਕ ਹੈ, ਅੱਛਾ ਹੁਣ ਪੜ੍ਹਾਈ ਵਲ ਧਿਆਨ ਦੇ ਮੈਂ ਤੇਰੇ ਲਈ ਦੁੱਧ ਲੈਕੇ ਆਉਂਦੀ ਹਾਂ।”

ਅਮਾਨਤ – ” ਠੀਕ ਹੈ.. ਮੇਰੀ ਪਿਆਰੀ ਦੀਦੀ…।”

ਦੀਦੀ ਦੇ ਜਾਣ ਤੋਂ ਬਾਅਦ ਮੇਰੇ ਤੇ ਦੀਦੀ ਦੀ ਇਕ ਗੱਲ ਦਾ ਬਹੁਤ ਅਸਰ ਹੋਇਆ। ਕਿ ਤੇਰੇ ਵਰਗੀਆਂ ਬਹੁਤ ਹੈ, ਅਮਨਰੂਪ ਨੂੰ ਚਾਹੁੰਣ ਵਾਲੀਆਂ, ਇਸ ਗੱਲ ਤੋਂ ਮੈਂਨੂੰ ਡਰ ਲੱਗਣ ਲੱਗਾ। ਕੀਤੇ ਮੈਂ ਉਹਨਾਂ ਨੂੰ ਗਵਾ ਹੀ ਨਾ ਲਵਾਂ.. ਨਹੀਂ.. ਨਹੀਂ.. ਮੈਂ ਏਦਾਂ ਨਹੀਂ ਹੋਣ ਦੇਵਾਂਗੀ। ਮੈਂ ਉਹਨਾਂ ਨੂੰ ਮਿਲਣ , ਤੇ ਆਪਣੇ ਇਕ ਤਰਫੇ ਪਿਆਰ ਦਾ ਇਜ਼ਹਾਰ ਕਰਨ ਬਾਰੇ ਸੋਚਿਆ।
(ਅਸੀਂ ਪਹਾੜੀ ਲੋਗ ਸੀ) ਮੇਰੇ ਪਾਪਾ ਵਿਆਹ ਤੋਂ ਬਾਅਦ ਸਾਨੂੰ ਦੋਨਾਂ ਭੈਣਾਂ ਨੂੰ ਪੰਜਾਬ ਨਾਲ ਲੈ ਆ ਗਏ। ਏਥੇ ਪਾਪਾ ਦੇ ਬਹੁਤ ਖਾਸ ਦੋਸਤ ਸੀ। ਜਿੰਨਾ ਦਾ ਟਰਾਂਸਪੋਰਟ ਦਾ ਬਿਜ਼ਨੈੱਸ ਸੀ। ਉਹਨਾਂ ਪਾਪਾ ਨੂੰ ਆਪਣੇ ਨਾਲ ਸ਼ਾਮਿਲ ਕਰ ਲਿਆ, ਕੁਝ ਸਾਲ ਪਹਿਲਾਂ ਉਹ ਗੁਜਰ ਗਏ। ਉਹਨਾਂ ਦਾ ਸਾਡੇ ਤੋਂ ਇਲਾਵਾ ਇਸ ਦੁਨੀਆਂ ਵਿਚ ਕੋਈ ਨਾ ਹੋਣ ਕਰਕੇ ਸਾਰੇ ਬਿਜ਼ਨੈੱਸ ਦੀ ਜਿੰਮੇਵਾਰੀ ਮੇਰੇ ਪਾਪਾ ਸਿਰ ਆ ਗਈ। ਮੇਰਾ ਤੇ ਮੇਰੀ ਭੈਣ ਦਾ ਬਚਪਨ ਪੰਜਾਬ ਵਿਚ ਹੀ ਬੀਤਿਆ, ਤੇ ਜਵਾਨੀ ਦੀ ਸ਼ੁਰੂਆਤ ਵੀ ਏਥੋਂ ਹੀ ਹੋਈ। ਅਸੀਂ ਦੋਨੋਂ ਭੈਣਾਂ ਕਦੀ- ਕਦੀ ਆਪਣੇ ਪਿੰਡ ਵੀ ਜਾਂਦੀਆਂ ਹਾਂ। ਪਰ ਪੰਜਾਬ ਮੇਰੇ ਲਈ ਸਬਤੋਂ ਪਿਆਰਾ ਹੈ, ਕਿਉੰ ਕਿ ਇਕ ਮਾਂ ਮੇਰੀ ਪਹਾੜੀਆਂ ਹੈ ਜਿਸਨੇ ਮੈਂਨੂੰ ਜਨਮ ਦਿੱਤਾ । ਦੂਜੀ ਮਾਂ ਪੰਜਾਬ ਹੈ ਜਿਸਨੇ ਮੈਂਨੂੰ ਪਾਲ ਪੋਸਕੇ ਵੱਡੀ ਕੀਤਾ। ਨਾਲੇ ਮੇਰੇ ਪਾਪਾ ਨੂੰ ਏਨੇ ਵੱਡੇ ਕਾਰੋਬਾਰ ਦਾ ਮਾਲਿਕ ਬਣਾਇਆ ਜਿਸਦੇ ਕਾਰਨ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਨਾਲੇ ਹੋਰ ਤੇ ਹੋਰ.. ਮੈਂਨੂੰ ਮੇਰੇ ਪਿਆਰ ਨੂੰ ਸਮਝਣ ਦੀ ਭਾਸ਼ਾ ਸਿਖਾਈ ਮੇਰੀ ਮਾਂ ਬੋਲੀ ਪੰਜਾਬੀ.. ।
ਮੈਂ ਪਹਾੜਾਂ ਵਿਚ ਜਨਮ ਲੈਣ ਕਰਕੇ  ਸ਼ਕਲ ਸੂਰਤ ਤੋਂ ਪਹਾੜੀ ਕੁੜੀ ਜਰੂਰ ਸੀ। ਪਰ ਮੈਂ ਹਮੇਸ਼ਾ ਮਾਨ ਨਾਲ ਆਖਦੀ ਹਾਂ। ਮੈਂਨੂੰ ਮਾਨ ਹੈ ਪੰਜਾਬਨ ਹੋਣ ਤੇ..।

(ਕੁਝ ਦਿਨ ਬਾਅਦ)

ਨੰਦਨੀ – ” ਚੱਲ ਅਮਾਨਤ  ਜਲਦੀ ਕਰ ..ਕਾਲਜ਼ ਨਹੀਂ ਜਾਣਾ ਤੂੰ ।”

ਅਮਾਨਤ – ”  ਦੀਦੀ ਬਸ ਦੱਸ ਮਿੰਟ.. ਅਮਨਰੂਪ ਦੀ ਨਵੀਂ ਕਵਿਤਾ ਆਈ ਹੈ, ਪੜ੍ਹ ਲਵਾਂ। ”

ਨੰਦਨੀ – ” ਠੀਕ ਹੈ ਫਿਰ ਅਜਾਈਂ, ਆਪੇ ਸਕੂਟੀ ਤੇ ਮੈਂ ਚੱਲੀ ਵਾ.. ਮੈਂਨੂੰ ਦੇਰ ਹੋ ਰਹੀ ਹੈ।”

ਅਮਾਨਤ – ”  ਠੀਕ ਹੈ ਦੀਦੀ ਮੈਂ ਆ ਜਾਵਾਂਗੀ..।”

“ਰਾਸਤੇ ਵਿਚ ਜਾਂਦੇ ਮੇਰੀ ਸਕੂਟੀ ਦਾ ਐਕਸੀਡੈਂਟ ਹੋ ਗਿਆ। ”
ਮੈਂਨੂੰ ਕੋਈ ਹੋਸ਼ ਨਹੀਂ ਬਸ ਏਨਾਂ ਯਾਦ ਸੀ। ਇਕ ਕਾਰ ਵਿਚੋ ਮੇਰੀ ਹੀ ਉਮਰ ਦਾ ਮੁੰਡਾ ਨਿਕਲ ਕੇ ਆਇਆ। ਜਿਸਨੇ ਮੈਂਨੂੰ ਹਸਪਤਾਲ ਦਾਖ਼ਲ ਕਰਵਾਇਆ। ਮੇਰਾ ਪਰਿਵਾਰ ਜਦ ਹਸਪਤਾਲ ਆ ਗਿਆ ਤਾਂ ਉਹ ਮੁੰਡਾ ਚਲਾ ਗਿਆ। ਮੈਂਨੂੰ ਠੀਕ ਹੋਣ ਵਿਚ ਪੂਰਾ ਹਫਤਾ ਲੱਗ ਗਿਆ, ਮੈਂ ਘਰ ਆਈ ਮੇਰੀ ਦੀਦੀ ਨੇ ਮਾਫੀ ਮੰਗੀ ਕਿ ਅਮਾਨਤ ਮੈਂ ਤੈਨੂੰ ਨਾਲ ਲੈਕੇ ਜਾਂਦੀ ਤੇ ਤੇਰੇ ਨਾਲ ਏਦਾਂ ਨਾ ਹੁੰਦਾ ਈਸ਼ਵਰ ਦਾ ਸ਼ੁਕਰ ਹੈ ਤੇਰੀ ਜਾਣ ਬੱਚ ਗਈ ਮੇਰੀ ਭੈਣ। ਮੈਂ ਕਿਹਾ ਦੀਦੀ ਨੂੰ  ਤੁਹਾਡੀ ਕੋਈ ਗ਼ਲਤੀ ਨਹੀਂ ਹੈ, ਏ ਜੋ ਕਰਮਾਂ ਵਿਚ ਹੋਣਾ ਹੋਏ ਹੋਕੇ ਰਹਿੰਦਾ ਹੈ। ਹੋ ਸਕਦਾ ਏਦੇ ਵਿਚ ਮੇਰਾ ਕੁਝ ਚੰਗਾ ਹੀ ਨੀ ਹੋਇਆ।
ਫਿਰ ਮੈਂ ਦੀਦੀ ਨੂੰ ਪੁੱਛਿਆ ਉਸ ਮੁੰਡੇ ਬਾਰੇ ਕਿ ਕੌਣ ਸੀ ਉਹ ਕਿਥੋਂ ਸੀ ਮੇਰੀ ਬਹੁਤ ਮਦਦ ਕੀਤੀ ਉਹਨਾਂ ਨੇ ।  ਮੈ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ । ਦੀਦੀ ਨੇ ਕਿਹਾ.. ਕੀ ਉਹ ਮੁੰਡਾ ਪਾਪਾ ਨੂੰ ਰੋਜ਼ ਫੋਨ ਕਰਕੇ ਤੇਰੇ ਬਾਰੇ ਪੁੱਛਦਾ ਹੈ, ਕਿ ਹੁਣ ਕਿਵੇਂ ਹੈ ਅਮਾਨਤ ਜੀ, ਪਤਾ ਕਿਉ.. ਕਿਉ ਕਿ ਉਸਦੀ ਕਾਰ ਨਾਲ ਹੀ ਤੇਰਾ ਐਕਸੀਡੈਂਟ ਹੋਇਆ ਸੀ। ਮੈਂ ਕਿਹਾ… ਦੀਦੀ ਉਹ ਤੇ ਠੀਕ ਹੈ, ਪਰ ਗ਼ਲਤੀ ਮੇਰੀ ਸੀ। ਇਸ ਲਈ ਪਾਪਾ ਕੋਲੋ ਉਹਨਾਂ ਦਾ ਫੋਨ ਨੰਬਰ ਲੈਕੇ ਦਿਓ ਮੈਂ ਉਹਨਾਂ ਨਾਲ ਆਪ ਗੱਲ ਕਰਨੀ ਹੈ। ਦੀਦੀ ਬੋਲੀ ਠੀਕ ਹੈ.. ।

ਮੈਂ ਦੀਦੀ ਕੋਲੋ ਫੋਨ ਨੰ: ਲੈਕੇ ਕਾਲ ਕੀਤੀ :-

ਅਮਾਨਤ – ਹੈਲੋ.. ।”

ਕੋਈ ਔਰਤ.. – ਹਾਂਜੀ ਕੌਣ..?

ਅਮਾਨਤ – ਜੀ ਮੇਰਾ ਨਾਮ ਅਮਾਨਤ ਹੈ, ਕੁਝ ਦਿਨ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸੀ। ਇਕ ਅਣਜਾਣ ਵਿਆਕਤੀ ਨੇ ਮੇਰੀ ਬਹੁਤ ਮਦਦ ਕੀਤੀ। ਕਿ ਇਹ ਫੋਨ ਨੰਬਰ ਉਹਨਾਂ ਦਾ ਹੀ ਹੈ।

ਕੋਈ ਔਰਤ.. – ਤੁਸੀਂ ਇੰਤਜ਼ਾਰ ਕਰੋ ਮੈਂ ਸਰ ਨੂੰ ਬੁਲਾਉਂਦੀ ਹਾਂ।”

ਅਮਾਨਤ – ਠੀਕ ਹੈ.. ਜੀ..।”

” ਉਸ ਔਰਤ ਨੇ ਆਵਾਜ਼ ਮਾਰੀਂ ਸਰ, ਸਰ,.. ਕਿਸੇ ਕੁੜੀ ਦਾ ਫੋਨ ਆਇਆ ਹੈ।”
ਸਰ। ” ਕੌਣ ਕੁੜੀ.. ।” ਉਹੀ ਸਰ ਜਿਸਦਾ ਤੁਹਾਡੀ ਕਾਰ ਨਾਲ ਐਕਸੀਡੈਂਟ ਹੋਇਆ ਸੀ।
ਅੱਛਾ ਉਹ ਹੈ.. ਲਿਆਓ ਫੋਨ ਮੈਂਨੂੰ ਦਿਓ..।

ਸਰ – ਹੈਲੋ.. ਹੁਣ ਕਿਵੇਂ ਹੋ ਤੁਸੀਂ ਅਮਾਨਤ ਜੀ …?

ਅਮਾਨਤ – ਜੀ ਮੈਂ ਹੁਣ ਬਿਲਕੁਲ ਠੀਕ ਹਾਂ..। ਤੁਹਾਡਾ ਬਹੁਤ ਧੰਨਵਾਦ ਜੀ, ਮੈਂਨੂੰ ਸਮਝ ਨਹੀਂ ਆ ਰਹੀ ਮੈਂ ਤੁਹਾਡਾ ਧੰਨਵਾਦ ਕਿਵੇਂ ਕਰਾਂ।

ਸਰ – ਜੀ ਧੰਨਵਾਦ ਵਾਲੀ ਕਿਹੜੀ ਗੱਲ ਹੈ..। ਨਾਲੇ ਗਲਤੀ ਮੇਰੀ ਸੀ। ਮੈਂ ਹੀ ਕੁਝ ਜਿਆਦਾ ਤੇਜ਼ ਕਾਰ ਚਲਾ ਰਿਹਾ ਸੀ। ਜਿਵੇਂ ਤੁਸੀਂ ਮੇਰਾ ਧੰਨਵਾਦ ਕਰਨਾ ਚਾਹੁੰਦੇ ਸੀ। ਓਵੇਂ ਮੈਂ ਤੁਹਾਡੇ ਤੋਂ ਮੁਆਫੀ ਮੰਗਣਾ ਚਾਹੁੰਦਾ ਸੀ।

ਅਮਾਨਤ – ਸਰ ਤੁਸੀਂ ਮੁਆਫੀ ਮੰਗ ਮੈਂਨੂੰ ਸ਼ਰਮਿੰਦਾ ਨਾ ਕਰੋ।”

ਸਰ – ਤੁਸੀਂ ਮੈਂਨੂੰ ਸਰ ਨਾ ਕਹੋ ਮੇਰਾ ਨਾਮ ਲੈ ਸਕਦੇ ਹੋ ਜੀ।”

ਅਮਾਨਤ – ਆਪ ਜੀ ਦਾ ਕੀ ਨਾਮ ਹੈ..?

ਸਰ – ਜੀ ਮੇਰਾ ਨਾਮ ਅਮਨ ਹੈ।”

ਅਮਾਨਤ -.. ਅਮਨ.. ਠੀਕ.. ਹੈ.. ।”

ਅਮਨ – ਕਿ ਹੋਇਆ ਜੀ ਬੜਾ ਹੋਲੀ ਬੋਲੇ ਹੋ.. ਠੀਕ ਹੋ ਨਾ.. ਜਾਂ ਮੇਰਾ ਨਾਮ ਠੀਕ ਨਹੀਂ ਲਗਿਆ।”

ਅਮਾਨਤ – ਨਹੀਂ.. ਨਹੀਂ.. ਏਦਾਂ ਦੀ ਕੋਈ ਗੱਲ ਨਹੀਂ.. ਤੁਹਾਡਾ ਨਾਮ ਤੇ ਵੈਸੇ ਵੀ ਮੈਂਨੂੰ ਬਹੁਤ ਚੰਗਾ ਲੱਗਦਾ ਹੈ।”

ਅਮਨ – ਅੱਛਾ.. ਜੀ.. ਓ.. ਕਿਵੇਂ..ਅਮਾਨਤ ਜੀ.. ?

ਅਮਾਨਤ – ਜੀ ਮੇਰੇ ਮਨ ਪਸੰਦ ਪੰਜਾਬੀ ਦੇ ਸ਼ਾਇਰ ਨੇ.. ਜੋ, ਉਹਨਾਂ ਦਾ ਨਾਮ ਵੀ ਅਮਨਰੂਪ ਹੈ। ਤੇ ਫਿਰ ਭਲਾ ਮੈਂਨੂੰ ਤੁਹਾਡਾ ਨਾਮ ਕਿਉ ਨਾ ਚੰਗਾ ਲੱਗੇਗਾ।

ਅਮਨ – ਅੱਛਾ.. ਮਤਲਬ ਤੁਹਾਨੂੰ ਸ਼ਾਇਰ ਪਸੰਦ ਨੇ..। ”

ਅਮਾਨਤ – ਸ਼ਾਇਰ ਨਹੀਂ.. ਸਿਰਫ ਅਮਨਰੂਪ ਸ਼ਾਇਰ.. ।”

ਅਮਨ – ਓ.. ਲੱਗਦਾ ਕਾਫੀ ਪਸੰਦ ਨੇ ਤੁਹਾਨੂੰ ਉਹ। ”

ਅਮਾਨਤ – ਹਾਂਜੀ ਬਹੁਤ… ਜਿਆਦਾ.. ।”

ਅਮਨ – ਪਰ ਅੱਜ ਕੱਲ ਦੀਆਂ ਕੁੜੀਆਂ ਤੇ ਪੰਜਾਬੀ ਮੋਡਲ, ਹੀਰੋ, ਬਾਲੀਵੁੱਡ ਐਕਟਰਾਂ ਨੂੰ ਜਿਆਦਾ ਤਰ ਪਸੰਦ ਕਰ ਦੀਆਂ ਹੈ। ”

ਅਮਾਨਤ – ਕਰਦੀਆਂ ਹੋਣ ਗਈਆਂ ਮੈਂ ਉਹਨਾਂ ਵਿਚੋ ਨਹੀਂ ਹਾਂ.. ਮੇਰੇ ਲਈ ਅਮਨਰੂਪ ਕਿਸੇ ਹੀਰੋ ਤੋਂ ਘੱਟ ਨਹੀਂ ਹੈ। ”

ਅਮਨ – ਓ.. ਮਤਲਬ ਅਮਨਰੂਪ ਹੁਰੀਂ ਤੁਹਾਡੇ ਦਿਲ ਦੇ ਕਾਫੀ ਕਰੀਬ ਪਹੁੰਚੇ ਹੈ। ”

ਅਮਾਨਤ – ਜੀ ਬਿਲਕੁਲ.. ।”

ਅਮਨ – ਕਦੀ ਮਿਲੇ ਹੋ ਉਹਨਾਂ ਨੂੰ..। ”

ਅਮਾਨਤ – ਮਿਲੀ ਤਾਂ ਨਹੀਂ ਪਰ ਇਕ ਬਾਰ ਮਿਲਣਾ ਜਰੂਰ ਚਾਹਾਂਗੀ।”

ਅਮਨ – ਅੱਛਾ.. ਕਿ ਕਹੋਗੇ ਮਿਲਕੇ ਉਹਨਾਂ ਨੂੰ ..। ”

ਅਮਾਨਤ – ਕਿਹਣ ਦਾ ਤੇ ਪਤਾ ਨਹੀਂ.. ਪਰ ਮੈਂ ਉਹਨਾਂ ਲਈ ਇਕ ਕਿਤਾਬ ਲਿਖੀ ਹੈ। ਜਿਸ ਵਿਚ ਉਹਨਾਂ ਦੀਆਂ ਸਾਰੀਆਂ ਕਵਿਤਾਵਾਂ ਦੇ ਜਵਾਬ ਲਿਖੇ ਹੈ। ਉਹਨਾਂ ਨੂੰ ਮਿਲਕੇ ਮੈਂ ਉਹਨਾਂ ਨੂੰ ਉਹ ਕਿਤਾਬ ਦੇਣਾ ਚਾਹੁੰਦੀ ਹਾਂ।

ਅਮਨ – ਠੀਕ ਹੈ.. ਸਮਝੋ ਤੁਹਾਡਾ ਕੰਮ ਹੋਇਆ..। ”

ਅਮਾਨਤ – ਜੀ ਮੈਂ ਕੁਝ ਸਮਝੀ ਨਹੀਂ। ”

ਅਮਨ – ਜੇ ਮੈਂ ਤੁਹਾਨੂੰ ਅਮਨਰੂਪ ਨਾਲ ਮਿਲਵਾ ਦਵਾਂ ਫਿਰ..। ”

ਅਮਾਨਤ – ਕਿ.. ਏਦਾਂ ਸੱਚੀ ਹੋ ਸਕਦਾ..। “( ਖੁਸ਼ ਹੋਕੇ ਬੋਲੀ)

ਅਮਨ – ਜੀ ਬਿਲਕੁਲ.. ।”

ਅਮਾਨਤ – ਸੱਚੀ.. ।”

ਅਮਨ – ਮੁੱਚੀ.. ਹਾ.. ਹਾ..। ”

“ਅਸੀਂ ਦੋਨੋ ਉੱਚੀ ਉੱਚੀ ਹੱਸਣ ਲੱਗੇ।”

ਅਮਾਨਤ – ਪਰ ਤੁਸੀਂ ਅਮਨਰੂਪ ਹੁਰਾਂ ਨੂੰ ਕਿਵੇਂ ਜਾਣਦੇ ਹੋ। ”

ਅਮਨ – ਜੀ ਅਮਨਰੂਪ ਮੇਰਾ ਬਚਪਨ ਦਾ ਦੋਸਤ ਹੈ। ”

ਅਮਾਨਤ – ਹਾਏ.. ਸੱਚੀ.. ਫਿਰ ਤੇ ਬਹੁਤ ਚੰਗੀ ਗੱਲ ਹੈ। ਤਾਂਹੀ ਮੈਂ ਕਹਿੰਦੀ ਹੁੰਦੀ ਹਾਂ। ਕਿ ਈਸ਼ਵਰ ਜੋ ਕਰਦਾ ਹੈ ਚੰਗੇ ਲਈ ਕਰਦਾ, ਹੁਣ ਦੇਖੋ ਤੁਹਾਡੇ ਜ਼ਰੀਏ ਮੈਂ ਆਪਣੇ ਅਮਨਰੂਪ ਨੂੰ ਮਿਲਾਂਗੀ।

ਅਮਨ – ਫਿਰ ਕਦੋੰ ਮਿਲਣਾ ਚਾਹੋਗੇ ਆਪਣੇ ਅਮਨਰੂਪ ਨੂੰ। ”

ਅਮਾਨਤ – ਦਿਲ ਤਾਂ ਕਰਦਾ ਹੁਣੀ ਮਿਲਾਦੋ.. ।”

ਅਮਨ – ਹਲੇ ਨਹੀਂ ਪਹਿਲਾਂ ਤੁਸੀਂ ਠੀਕ ਹੋ ਜਾਓ ਫਿਰ ਮੈਂ ਤੁਹਾਨੂੰ ਮਿਲਵਾ ਦਵਾਂ ਗਾ। ”

ਅਮਾਨਤ – ਠੀਕ ਹੈ ਮੈਂਨੂੰ ਇੰਤਜ਼ਾਰ ਰਹੇਗਾ।”

ਅਮਨ – ਅੱਛਾ ਅਮਾਨਤ ਜੀ.. ਤੁਸੀਂ ਅਮਨਰੂਪ ਨੂੰ ਕਿਵੇਂ ਪਹਿਚਾਣੋ ਗੇ ।”

ਅਮਾਨਤ – ਮੈਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ, ਉਹਨਾਂ ਨੂੰ ਕੋਈ ਕਵਿਤਾ ਬੋਲਣ ਲਈ ਕਹਾਂਗੀ ਜੋ ਉਹਨਾਂ ਪ੍ਰਕਾਸ਼ਿਤ ਨਾ ਕੀਤੀ ਹੋਈ ਹੋਵੇ, ਮੈਂ ਉਹ ਕਵਿਤਾ ਸੁਣ ਸਮਝ ਜਾਵਾਂਗੀ ਕਿ ਅਮਨਰੂਪ ਨੇ ਜਾਂ ਕੋਈ ਹੋਰ, ਮੈਂ ਉਹਨਾਂ ਨੂੰ ਲੱਖਾਂ ਦੀ ਬੀੜ ਵਿਚੋ ਪਹਿਚਾਣ ਸਕਦੀ ਹਾਂ, ਮੈਂ ਉਹਨਾਂ ਦੇ ਲਿਖਣ ਦਾ ਅੰਦਾਜ ਚੰਗੀ ਤਰ੍ਹਾਂ ਸਮਝ ਸਕਦੀ ਹਾਂ ।”

ਅਮਨ – ਵਾਅ! ਦਿਲਚਸਪ ਹੈ..ਮੇਰੀ ਕਾਲ ਦਾ ਇੰਤਜ਼ਾਰ ਕਰਿਓ।”

ਅਮਾਨਤ – ਠੀਕ ਹੈ..।”

ਏਨੀ ਗੱਲ ਹੋਣ ਤੋਂ ਬਾਅਦ ਮੈਂ ਏਹ ਗੱਲ ਦੀਦੀ ਨੂੰ ਜਾਕੇ ਦੱਸੀ। ਦੀਦੀ ਜਿਸ ਮੁੰਡੇ ਨੇ ਮੇਰੀ ਮਦਦ ਕੀਤੀ ਹੈ। ਉਹ ਅਮਨਰੂਪ ਹੁਰਾਂ ਨੂੰ ਵੀ ਜਾਣਦਾ ਹੈ।”

ਨੰਦਨੀ – ” ਹਾ.. ਹਾ.. ਹਾ.. ਫਿਰ ਉਹਨਾਂ ਨੂੰ ਆਖ ਤੈਨੂੰ ਮਿਲਾਦੇ ਅਮਨਰੂਪ ਨਾਲ..।”

ਅਮਾਨਤ – ” ਹਾਂ ਦੀਦੀ ਉਹਨਾਂ ਕਿਹਾ ਹੈ ਮਿਲਾਉਣ ਲਈ..। ”

ਨੰਦਨੀ – ” ਐਵੇਂ ਕਿਸੇ ਪਿੱਛੇ ਲੱਗ ਬੇਵਕੂਫ ਨਾ ਬਣ ਜਾਈੰ। ”

ਅਮਾਨਤ – ” ਮੈਂ ਉਹਨਾਂ ਦੀ ਕੋਈ ਕਵਿਤਾ ਸੁਣ ਪਹਿਚਾਣ ਲਵਾਂਗੀ ਤੁਸੀਂ ਡਰੋਂ ਨਾ। ”

ਨੰਦਨੀ – ” ਠੀਕ ਹੈ ਮੇਰੀ ਪਿਆਰੀ ਭੈਣ ਪਰ ਇਕ ਬਾਰ ਚੰਗੀ ਤਰ੍ਹਾਂ ਪਰਖ ਕਰ ਲਈਂ। ”

ਅਮਾਨਤ – ” ਠੀਕ ਹੈ ਦੀਦੀ। ”

” ਕਾਫੀ ਦਿਨ ਲੰਘ ਗਏ ਨੇ ਅਮਨਰੂਪ ਹੁਰਾਂ ਦੀ ਕੋਈ ਨਵੀਂ ਕਵਿਤਾ ਨਹੀਂ ਆਈ। ਕਿਉੰ ਨਾ ਮੈਂ ਅਮਨ ਹੁਰਾਂ ਨੂੰ ਫੋਨ ਕਰਕੇ ਪੁੱਛਾ, ਹਾਂ ਏਦਾ ਹੀ ਕਰਦੀ ਹਾਂ, ਮੈਂ ਅਮਨ ਹੁਰਾਂ ਨੂੰ ਫੋਨ ਕੀਤਾ। ਕਾਫੀ ਰਿੰਗਸ ਗਈਆਂ ਪਰ ਉਹਨਾਂ ਫੋਨ ਨਹੀਂ ਚੁੱਕਿਆ। ਸੋਚਿਆ ਆਖਰੀ ਬਾਰ ਕਰਦੀ ਹਾਂ, ਪਰ ਇਸ ਬਾਰ ਕਿਸੇ ਨੇ ਫੋਨ ਚੱਕ ਲਿਆ।”

ਅਮਾਨਤ – ਹੈਲੋ.. ਅਮਨ ਜੀ। ”

ਕੋਈ ਆਦਮੀ.. – ਮਾਫ਼ ਕਰਿਓ ਮੈਡਮ ਸਰ ਘਰ ਨਹੀਂ ਹੈ..।”

ਅਮਾਨਤ – ਉਹ ਕਿੱਥੇ ਗਏ ਨੇ..? ”

ਕੋਈ ਆਦਮੀ.. – ਮਾਫ਼ ਕਰਿਓ ਮੈਂ ਇਹ ਨਹੀਂ ਦੱਸ ਸਕਦਾ।”

ਅਮਾਨਤ – ਠੀਕ ਹੈ.. ਜਦ ਸਰ ਆਏ ਤੇ, ਮੇਰਾ ਮੈੱਸਜ ਦੇਣਾ ਕਿ ਅਮਾਨਤ ਦਾ ਫੋਨ ਆਇਆ ਸੀ। ”

ਕੋਈ ਆਦਮੀ.. – ਠੀਕ ਹੈ.. ਮੈਡਮ ਜੀ..।”

” ਅਮਨ ਹੁਰਾਂ ਨਾਲ ਗੱਲ ਨਾ ਹੋਣ ਕਰਕੇ ਮੇਰਾ ਮੰਨ ਹੋਰ ਬੇਚੈਨ ਹੋਗਿਆ।”
“ਕੁਝ ਦਿਨ ਬਾਅਦ ਮੈਂਨੂੰ ਅਮਨ ਕਾਲ ਆਈ..।”

ਅਮਨ – ਹੈਲੋ ਅਮਾਨਤ ਜੀ.. ।”

ਅਮਾਨਤ – ਹਾਂਜੀ ਅਮਨ ਤੁਸੀਂ ਕਿੱਥੇ ਗਏ ਸੀ ? ਮੈਂ ਬਹੁਤ ਪ੍ਰੇਸ਼ਾਨ ਸੀ ਇਸ ਲਈ ਤੁਹਾਨੂੰ ਫੋਨ ਕੀਤਾ ਸੀ।  ਕਿਉਂਕਿ ਕਾਫੀ ਦਿਨ ਹੋ ਗਏ ਅਮਨਰੂਪ ਹੁਰਾਂ ਦੀ ਕੋਈ ਨਵੀਂ ਕਵਿਤਾ ਨਹੀਂ ਛਪੀ, ਇਸ ਲਈ ਮੈਂਨੂੰ ਡਰ ਸੀ ਉਹ ਠੀਕ ਹੋਣ.. ਤੁਸੀਂ ਉਹਨਾਂ ਦੇ ਖਾਸ ਦੋਸਤ ਹੋ ਇਸ ਲਈ ਤੁਹਾਨੂੰ ਫੋਨ ਕੀਤਾ ਸੀ।

ਅਮਨ – ਕਵਿਤਾ ਕਿਵੇਂ ਆਉਂਦੀ, ਮੈਂ ਤੇ ਬਾਹਰ ਸੀ। ਉਹ ਮੇਰਾ ਮਤਲਬ ਮੈਂ ਤੇ ਅਮਨਰੂਪ ਇੰਡੀਆ ਤੋਂ ਬਾਹਰ ਸੀ।

ਅਮਾਨਤ – ਅੱਛਾ.. ਸੱਚੀ.. ।”

ਅਮਨ – ਮੁੱਚੀ..।”

ਅਮਾਨਤ – ਹਾ.. ਹਾ.. ਹਾਏ ਕਿੰਨਾ ਵਧੀਆ ਲੱਗਿਆ ਹੋਣਾ ਤੁਹਾਨੂੰ ਉਹਨਾਂ ਨਾਲ ਕਾਸ਼! ਮੈਂ ਤੁਹਾਡੀ ਜਗ੍ਹਾ ਹੁੰਦੀ। ”

ਅਮਨ – ਹਾ.. ਹਾ.. ਅੱਛਾ.. ਜੀ..।”

ਅਮਾਨਤ – ਹਮ… ।”

ਅਮਨ – ਅੱਛਾ.. ਅਮਾਨਤ ਜੀ ਮੈਂ ਤੁਹਾਡੇ ਬਾਰੇ ਅਮਨਰੂਪ ਹੁਰਾਂ ਨੂੰ ਦੱਸਿਆ ਸੀ। ਉਹ ਵੀ ਤੁਹਾਨੂੰ ਮਿਲਣਾ ਚਾਹੁੰਦੇ ਹੈ। ”

ਅਮਾਨਤ – ਕਿ.. ਹਾਏ ਸੱਚੀ… ਅਮਨਰੂਪ ਮੈਂਨੂੰ ਮਿਲਣਾ ਚਾਹੁੰਦੇ ਹੈ। ”

ਅਮਨ – ਜੀ ਬਿਲਕੁਲ.. ।”

ਅਮਾਨਤ – ਅੱਛਾ.. ਤੁਸੀਂ ਕੀ – ਕਿ ਦੱਸਿਆ ਮੇਰੇ ਬਾਰੇ ਉਹਨਾਂ ਨੂੰ। ”

ਅਮਨ – ਜੀ ਉਹੀ ਜੋ ਕੁਝ ਆਪ ਜੀ ਨੇ ਮੈਂਨੂੰ ਦੱਸਿਆ ਹੈ।”

ਅਮਾਨਤ – ਮੈਂਨੂੰ ਕੁਝ ਸਮਝ ਨਹੀਂ ਆ ਰਹੀ ਹੈ, ਮੈਂ ਤੁਹਾਡਾ ਕਿਵੇਂ ਧੰਨਵਾਦ ਕਰਾ। ਅਮਨ ਜੀ ਤੁਸੀਂ ਸੱਚੀ ਬਹੁਤ ਚੰਗੇ ਹੋ। ”

ਅਮਨ – ਜੀ ਸ਼ੁਕਰੀਆ.. ਪਰ ਏਹ ਮੇਰਾ ਫ਼ਰਜ਼ ਹੈ, ਤੁਹਾਨੂੰ ਤੁਹਾਡੇ ਅਮਨਰੂਪ ਹੁਰਾਂ ਨਾਲ ਮਿਲਾਉੰਣ ਦਾ..।”

ਅਮਾਨਤ – (ਸੰਘਦੀ) ਹਾਂਜੀ.. ।”

ਅਮਨ – ਤੇ ਫਿਰ ਕਦੋਂ ਵੇਹਲੇ ਹੋ, ਤੁਸੀਂ.. ।”

ਅਮਾਨਤ – ਜੀ ਵੈਸੇ ਤਾਂ ਮੈਂ ਵੇਹਲੀ ਹੀ ਹਾਂ। ”

ਅਮਨ – ਪਰ ਹੁਣ ਤੁਸੀਂ ਆਰਾਮ ਕਰੋ, ਤੇ ਆਪਣੀ ਕਿਤਾਬ ਲੈਕੇ ਮੇਰੀ ਦੱਸੀ ਜਗ੍ਹਾ ਤੇ ਕੱਲ ਆ ਜਾਇਓ..। ”

ਅਮਾਨਤ – (ਖੁਸ਼ੀ ਵਿਚ) ਜੀ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)