ਗੱਲ ਕੋਈ 7 ਕੁ ਸਾਲ ਪੁਰਾਣੀ ਹੈ। ਪਾਪਾ ਜੀ ਦੇ ਪੂਰੇ ਹੋਣ ਤੋਂ ਬਾਦ ਇੱਕ ਵਾਰ ਜ਼ਿੰਦਗੀ ਥਮ ਜੀ ਗਈ ਸੀ। ਕੁਝ ਸਮਝ ਨਹੀਂ ਸੀ ਆ ਰਿਹਾ ਕਿ ਹੋ ਕਿ ਰਿਹਾ ਹੈ। ਘਰ ਆਉਣਾ ਬੈਠ ਜਾਣਾ ਸੋ ਜਾਣਾ ਇੱਕ ਦਮ ਸਭ ਖਤਮ ਖਤਮ ਜਾ ਲੱਗਣ ਲੱਗ ਗਿਆ ਸੀ। ਫੇਰ ਆਪਣੀ ਮਾਤਾ ਤੇ ਦਾਦੀ ਵੱਲ ਦੇਖਣਾ ਤੇ ਆਪਣੇ ਆਪ ਨੂੰ ਸਾਂਭਣਾ। ਫੇਰ ਓਸ ਤੋਂ ਬਾਅਦ ਰਿਸ਼ਤੇਦਾਰਾਂ ਦੇ ਜੋਰ ਪਾਉਣ ਤੇ ਮੈ ਆਪਣੀ +੨ ਕਾਮਰਸ ਦੀ ਪੜਾਈ ਜਾਰੀ ਰੱਖੀ। ਸਕੂਲ ਚ ਜਾਣ ਤੋਂ ਬਾਅਦ ਦੁਬਾਰਾ ਰੰਗਲੀ ਦੁਨਿਆ ਚ ਖੋ ਗਿਆ। ਭੁੱਲ ਗਿਆ ਕਿ ਮੈਨੂੰ ਲੋਕ ਪੜ੍ਹਾ ਰਹੇ ਹਨ।ਸਕੂਲ ਬੰਕ ਕਰਨਾ ਫਿਲਮਾਂ ਦੇਖਣੀਆਂ । ਬੱਸ ਆਹੀ ਜ਼ਿੰਦਗੀ ਜੀ ਬਣ ਗਈ ਸੀ। ਫੇਰ ਸਾਰੀ ਕਲਾਸ ਦਾ ਰਿਜਲਟ ਆਇਆ ਸਭ ਪਾਸ ਹੋਗੇ ਮੈ ਇਕੱਲਾ ਫੇਲ ਹੋ ਗਿਆ ।ਜਮਾ v ਸ਼ਰਮ ਨਹੀਂ ਸੀ ਆ ਰਹੀ।ਕਿ ਮੈਨੂੰ ਮੇਰੇ ਘਰਦਿਆਂ ਨੇ ਲੋਕਾਂ ਤੋਂ ਪੈਸੇ ਲੈ ਲੇ ਕੇ ਪੜਾਇਆ। ਫੇਰ ਘਰਦਿਆਂ ਨੇ ਮੇਰਾ ਦਾਖਲਾ ਪਿੰਡ ਦੇ ਸਕੂਲ ਚ ਕਰਾ ਦਿੱਤਾ । ਔਖਾ ਸੌਖਾ +੨ ਪੂਰੀ ਕਰ ਗਿਆ। ਫੇਰ ਚਾਚੇ ਨਾਲ ਰਲਕੇ ਪਿੰਡ ਇੱਕ ਛੋਟੀ ਜੀ ਹੋਲ ਸੈਲ ਦੀ ਦੁਕਾਨ ਕਰ ਲਈ। ਫੇਰ ਘਰਦਿਆਂ ਦੇ ਕਹਿਣ ਤੇ ਕਾਲਜ ਚ ਵੀ ਦਾਖਲਾ ਕਰਵਾ ਦਿੱਤਾ। ਫੇਰ ਸ਼ੁਰੂ ਤੋਂ ਨਵੀਂ ਜ਼ਿੰਦਗੀ ਲੋਕਾਂ ਤੋਂ ਫੜ੍ਹ ਫੜ੍ਹ ਪੈਸੇ ਐਸ਼ ਕਰਨੀ। ਕਰਦੇ ਕਰਦੇ ਸਾਲ 3 ਬੀਤਗੇ ਪਰ ਡਿਗਰੀ ਕੋਈ ਨਾ ਹੋਈ ਪਹਿਲਾਂ ਬੀ ਬੀ ਏ ਫੇਰ ਬੀ ਕਾਮ ਤੇ ਫੇਰ ਬੀ ਏ ਚ ਦਾਖਲਾ ਕਰਵਾਇਆ। ਕਰਦੇ ਕਰਦੇ ਸਾਲ ਬੀਤਗਏ। ਪਰ ਹੱਥ ਕੁਝ ਨਾ ਆਇਆ। ਨਕੱਮਾ,ਠੱਗ,ਝੂਠਾ ਕਈ ਤਗਮੇ ਲੱਗ ਗਏ।ਬੱਸ ਨਸ਼ੇ ਵਾਲਾ ਤਗਮਾ ਨਹੀਂ ਲੱਗਿਆ ਸੀ। ਬਾਕੀ ਕਸਰ ਕੋਈ ਨਹੀਂ ਸੀ। ਹੋਲੀ ਹੋਲੀ ਸਮੇਂ ਦੇ ਹਿਸਾਬ ਨਾਲ ਪਛਤਾਵਾ ਹੋਣਾ ਸ਼ੁਰੂ ਹੋ ਗਿਆ। ਘਰ ਦਿਆ ਦੇ ਮੂੰਹ ਵੱਲ ਦੇਖਦਾ ਤੇ ਸੋਚਦਾ ਇੰਨਾ ਦੀ ਕੀ ਗਲ਼ਤੀ ਆ ਇੰਨਾ ਨੇ ਕੀ ਮਾੜਾ ਕੀਤਾ ਜੋ ਮੇਰੇ ਵਰਗਾ ਮੁੰਡਾ ਮਿਲ਼ਿਆ।ਘਰ ਦਿਆ ਨੇ ਫੇਰ v ਹੋਂਸਲਾ ਰੱਖਿਆ ਤੇ ਮੈਨੂੰ v ਦਿੱਤਾ।ਕਹਿੰਦੇ ਮਾੜਾ ਟਾਇਮ ਸੀ ਚਲਾ ਗਿਆ। ਹਜੇ ਵੀ ਕੁਝ ਨੀ ਹੋਇਆ।ਉਹ ਤਾਂ ਮੈਨੂੰ ਪਤਾ ਸੀ ਕਿ ਹੋਇਆ ਕਿ ਆ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ