ਸੂਬਾ ਸਰਹੰਦ ਨੂੰ ਬੜਾ ਮਾਣ ਸੀ ਆਪਣੀ ਬਹਾਦਰੀ ਤੇ ਉਹਨੇ ਕੰਧ ਕੀਤੀ ਸੀ ਛੋਟੇ ਸਾਹਿਬਜ਼ਾਦਿਆਂ ਦੁਆਲੇ ਤੇ ਉਸੇ ਕੰਧ ਕਰਕੇ ਲੋਕਾਂ ਦੇ ਅੰਦਰ ਇਹੋ ਜਿਹਾ ਰੋਹ ਜਾਗਿਆ ਕਿ ਅਖੀਰ ਉਸੇ ਸੂਬਾ ਸਰਹੰਦ ਨੂੰ ਘੋੜਿਆਂ ਦੇ ਮਗਰ ਬੰਨ ਕੇ ਘੜੀਸ ਕੇ ਮਾਰਿਆ ।ਬਰਿਟਿਸ਼ ਸਰਕਾਰ ਨੇ ਪੰਜਾਬ ਨੂੰ ਵੰਡ ਕੇ ਸਰਹੱਦਾਂ ਦੀ ਕੰਧ ਕੀਤੀ ਤੇ ਜਿਹਦੇ ਰਾਜ ਚ ਸੂਰਜ ਨਹੀਂ ਸੀ ਡੁੱਬਦਾ ਅੱਜ ਸ਼ਾਇਦ ਥੋੜੇ ਘੰਟਿਆਂ ਲਈ ਹੀ ਚੜ੍ਹਦਾ
ਰਸ਼ੀਆ ਤੇ ਅਮਰੀਕਾ ਨੇ ਜਰਮਨ ਚ ਲੋਕਾਂ ਨੂੰ ਵੰਡਣ ਲਈ ਕੰਧ ਕੀਤੀ ਲੋਕਾਂ ਦੇ ਰੋਹ ਨੇ ਉਹ ਵੀ ਢਾਹ ਦਿੱਤੀ ।
ਟਰੰਪ ਨੇ ਮੈਕਸੀਕੋ ਦੇ ਲੋਕਾਂ ਨੂੰ ਬਾਹਰ ਰੱਖਣ ਲਈ ਕੰਧ ਕੀਤੀ ਤੇ ਜਿਹੜੇ ਦੇਸ਼ ਚ ਰਾਸ਼ਟਰਪਤੀ ਨੂੰ ਵਿਦਾਇਗੀ ਵੇਲੇ ਫੁੱਲ ਸਿਟਦੇ ਨੇ ਰੋਂਦੇ ਨੇ ਉਹੀ ਲੋਕਾਂ ਨੇ ਉਹਨੂੰ ਥੂਹ ਥੂਹ ਕਰਕੇ ਵਾਈਟ ਹਾਊਸ ਵਿੱਚੋਂ ਬਾਹਰ ਕੱਢਿਆ ।
ਚੀਨ ਵਾਲ਼ਿਆਂ ਨੇ ਕੰਧ ਕੱਢ ਕੇ ਸੋਚਿਆ ਸੀ ਕਿ ਹੁਣ ਸਾਡੇ ਤੇ ਕੋਈ ਅਟੈਕ ਨਹੀਂ ਕਰ ਸਕਦਾ । ਹੁਣ ਦੀ ਗੱਲ ਤਾਂ ਛੱਡੋ ਉਦੋਂ ਵੀ
ਚੰਗੇਜ ਖਾਨ ਨੇ ਉਸੇ ਕੰਧ ਰਾਹੀਂ ਚੀਨ ਤੇ ਹਮਲਾ ਕੀਤਾ ਤੇ ਲੋਕਾਂ ਦਾ ਘਾਣ ਕੀਤਾ । ਤੇ ਫਤਹਿ ਹਾਸਲ ਕੀਤੀ ।
ਇਹ ਬਾਹਰਲੀਆਂ ਕੰਧਾਂ ਕਦੇ ਵੀ ਸਲਾਮਤ ਨਹੀਂ ਰਹਿ ਸਕਦੀਆਂ ਜੇ ਲੋਕਾਂ ਦੇ ਮਨਾਂ ਅੰਦਰ ਕੰਧਾਂ ਨਾ ਹੋਣ ।
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ