( ਸ਼ਹੀਦ ਦੀ ਪਤਨੀ)
ਰਾਜਬੀਰ ਦੇਖ ਤੇਰਾ ਵੀਰ ਉਠਿਆ ਹਾਲੇ ਤੱਕ ਜਾਂ ਨਹੀਂ।
ਨੋ ਮੋਮ ਹਾਲੇ ਤੇ ਜੈਦੀਪ ਵੀਰ ਸੁੱਤੇ ਨੇ…… ਸੂਰਜ ਸਿਰ ਤੇ ਆਣ ਖੜਾ ਤੇ ਏ ਹਾਲੇ ਸੁੱਤਾ ਨਹੀਂ ਉਠਿਆ….ਜੈਦੀਪ…. ਵੇ ਜੈਦੀਪ…. ਉਠ ਪੁੱਤ ਤੇਰੇ ਡੈਡੀ ਸੈਰ ਕਰਕੇ ਆਨ ਵਾਲੇ ਨੇ ਉੱਠ ਕੇ ਤਿਆਰ ਹੌਜਾ ਆਪਾਂ ਅੱਜ ਬੌਬੀ ਦੀ ਮੈਰਿਜ ਤੇ ਜਾਣਾ ਜੇ ਤੇਰੇ ਡੈਡੀ ਨੇ ਤੈਨੂੰ ਹਾਲੇ ਤੱਕ ਸੁੱਤਾ ਦੇਖ ਲਿਆ ਤੇ ਗੁੱਸੇ ਹੋਣਗੇ।
ਚੱਲ ਉੱਠ ਮੇਰਾ ਸ਼ੇਰ ਪੁੱਤ…… ਕਿ ਯਾਰ ਮੰਮੀ ਤੁਸੀਂ ਸੌੰਣ ਵੀ ਨਹੀਂ ਦੇਂਦੇ…… ਉਠਣਾ ਜਾਂ ਫੇਰ ਮੈਂ ਆਪਣੇ ਤਰੀਕੇ ਨਾਲ ਉਠਾਂਵਾ।
ਉਠ ਜਾ ਨਾ ਮੰਮੀ ਵੈਟ ਕਰੋ।
ਚੱਲ ਤਿਆਰ ਹੋ ਨੀਚੇ ਆਜੀਂ…. ਓਕੇ ਮੰਮੀ… ।
ਜੈਦੀਪ : – ਅਸੀਂ ਬੋਬੀ ਦੀ ਮੈਰਿਜ ਤੇ ਗਏ…. ਮੈਂਨੂੰ ਕੁਝ ਵੀ ਸਵਾਦ ਨਹੀਂ ਆ ਰਿਹਾ ਸੀ। ਦੋਸਤ, ਕਜ਼ਨ, ਆਜਾ ਡਰਿੰਕ ਕਰਦੇ ਆਂ….. ਨਹੀਂ ਯਾਰ ਤੁਸੀਂ ਕਰੋ ਇੰਜੋਏ … ਮੈਂ ਏਨਾ ਆਖ ਜਾ ਇਕ ਚੇਅਰ ਤੇ ਬੈਠਾਂ।
ਅਚਾਨਕ ਕਿਸੇ ਨੇ ਮੇਰੇ ਮੋਡੇ ਤੇ ਕੋਲਡਰਿੰਕ ਪਾਤੀ ਮੈ ਗੁਸੇ ਵਿਚ ਪਿੱਛੇ ਮੁੜਿਆਂ ਤੇ ਦੇਖਿਆਂ, ਕਾਫੀ ਸਾਰੀਆਂ ਕੁੜੀਆਂ ਸੀ। ਤੁਹਾਡੇ ਵਿਚੋ ਕਿਹੜੀ ਅੰਣੀ ਹੈ। ਜਿਨੂੰ ਮੈਂ ਦਿਸਿਆ ਨਹੀਂ। ਸਾਰੀਆਂ ਕੁੜੀਆਂ ਮੇਰੇ ਵੱਲ ਗੁੱਸੇ ਨਾਲ ਦੇਖਣ ਲੱਗੀਆਂ। ਤੇ ਮੈਂਨੂੰ ਉਲਟਾ – ਸਿੱਧਾ ਬੋਲਣ ਲੱਗੀਆਂ। ਇਕ ਬੜੀ ਹੀ ਪਿਆਰੀ ਆਵਾਜ਼ ਆਈ। ਪਲੀਜ਼ ਤੁਸੀਂ ਸਾਰੀਆਂ ਚੁੱਪ ਕਰ ਜਾਓ। ਮੇਰੇ ਵੱਲ ਵੇਖ… ਜੀ ਪਲੀਜ਼ ਤੁਸੀਂ ਗੁੱਸਾ ਨਾ ਕਰਿਓ ਮਾਫ਼ ਕਰਿਓ ” ਤੁਹਾਡੇ ਤੇ ਮੇਰੇ ਕੋਲੋਂ ਕੋਲਡਰਿੰਕ ਪੈਗੀ ਜੀ।”
ਮੈਂ ਦੇਖਦਾ ਹੀ ਰਹਿ ਗਿਆ ਸੀ। ਸਾਰੀਆਂ ਕੁੜੀਆਂ ਨੇ “ਮੇਕਅਪ” ਕੀਤਾ ਹੋਇਆ ਸੀ। ਸੁੰਦਰ ਦਿਖਣ ਲਈ। ਪਰ ਉਸਦੇ ਚਿਹਰੇ ਤੇ ਜਰਾ ਵੀ ਮੇਕਅਪ ਨਹੀਂ ਸੀ। ਪਰ ਫਿਰ ਵੀ ਉਹ ਸਕਾਈ ਬਲੂ ਕਲਰ ਵਾਲੇ ਗਾਉਣ ਵਿਚ ਸਬਤੋਂ ਸੋਹਨੀ ਲੱਗ ਰਹੀ ਸੀ। ਮਾਨੋ ਜਿਵੇਂ ਗੁਲਾਬ ਦੇ ਫੁੱਲ ਬਰਫ ਵਿਚ ਖਿਲੇ ਹੋਣ।
ਰੰਗ ਏਦਾਂ ਉਹਦੇ ਹੱਥ ਵਿਚ ਫੜੀ ” ਆਈਸਕਰੀਮ ਨੂੰ ਵੀ ਮਾਤ ਦੇਂਦਾ ਜਾਏ।”
ਕੱਦ ਉੱਚਾ ਲੰਮਾ, ਤੇ ਗਰਦਨ ਜਿਵੇਂ ਸੁਰਾਹੀ ਹੋਏ।
ਬਸ ਫੇਰ ਕੀ ਸੀ, ਪਿਹਲੀ ਵਾਰ ਦੇਖਦੇ ਹੀ ਮੁਹੱਬਤ ਹੋਗੀ।
ਜੈਦੀਪ :- ਤੁਸੀਂ ਦੇਖ ਤੇ ਸਕਦੇ ਸੀ।
ਅੰਣੀ ਕੁੜੀ :-ਜੀ ਮੈਂਨੂੰ ਦਿਖਾਈ ਨਹੀਂ ਦੇਂਦਾ….।
ਏਨਾਂ ਸੁਣ ਮੈਂ ਹੈਰਾਨ ਜਿਆ ਹੋ ਗਿਆ।
ਜੀ ਮਤਲਬ ਤੁਸੀਂ ਸੱਚੀ ਨਹੀਂ ਦੇਖ ਸਕਦੇ। ਉਸਦੀਆਂ ਸਹੇਲੀਆਂ ਮੈਂਨੂੰ ਟੁੱਟ ਕੇ ਪਈਆਂ।
ਸਹੇਲੀਆਂ :- ਸੱਚੀ ਨੀ ਦਿੱਖਦਾ ਮਤਲਵ ਉਹ ਝੂਠ ਬੋਲ ਰਹੀ ਹੈ।
ਜੈਦੀਪ :- ਜੀ ਮੇਰਾ ਉਹ ਮਤਲਬ ਨਹੀਂ ਸੀ। ਤੁਸੀਂ ਸਾਰੀਆਂ ਏਨੀਆਂ ਗੁੱਸੇ ਵਿਚ ਕਿਉ…… ? ਹੋ ।
ਸਹੇਲੀਆਂ :- (ਉਸ ਅੰਣੀ ਕੁੜੀ ਦੀ ਬਾਂਹ ਫੜ) ਚੱਲ ਜੈਸਮੀਨ ਚਲੀਏ ਆਪਾਂ ਏਦਾਂ ਦੇ ਲੋਕਾਂ ਦੇ ਮੂੰਹ ਨਹੀਂ ਲੱਗਦੇ ਹੁੰਦੇ।
ਉਸਦੀਆਂ ਸਹੇਲੀਆਂ ਉਸਨੂੰ ਏਨਾਂ ਆਖ ਲੈ ਗਈਆਂ। ਉਹ ਪਿੱਛੇ ਮੁੜ – ਮੁੜ ਦੇਖ ਰਹੀ ਸੀ। ਜਿਵੇਂ ਉਹ ਮੈਂਨੂੰ ਦੇਖਣਾ ਚਾਹੁੰਦੀ ਹੋਏ।
ਬੋਬੀ ਜਿਸਦੀ ਮੈਰਿਜ ਸੀ। ਮੇਰਾ ਉਹ ਕਜ਼ਨ ਸੀ। ਮੈਂ ਉਸਨੂੰ ਸਾਰੀ ਗੱਲ ਜਾ ਦੱਸੀ। ਕਿ ਏ ਕੌਣ… ਕੁੜੀਆਂ ਹੈ।
ਬੌਬੀ : – ਓ ਚਾਚਾ ਮੇਰੀਆਂ ਸਾਲੀਆਂ ਉੰ…. ਕੋਈ ਉਹੋ ਜਿਹੀ ਹਰਕਤ ਨਾ ਕਰਦੀ। ਕਿ ਮੇਰੀ ਮੈਰਿਜ ਦਾ ਮਜ਼ਾ ਮਰਜੇ ਅੱਗੇ ਚਾਚਾ… ਬੜੀ ਦੇਰ ਬਾਅਦ ਵਿਆਹ ਹੋਣ ਲੱਗਾ ਮੇਰਾ, ਮੇਰੇ ਨਾਲ ਦਿਆਂ ਦੇ ਨਿਆਣੇ ਦੇਖ ਕਿੱਡੇ – ਕਿੱਡੇ ਹੋ ਗਏ।
ਜੈਦੀਪ :- ਹਰਕਤ ਸੋਰਿਆ ਮੈਂ ਕਿਤੇ ਭਾਨੀ ਮਾਰ ਦੇਣ ਲੱਗਾ। ਏਨਾਂ ਪੁੱਛ ਰਿਹਾ। ਕਿ ਉਨ੍ਹਾਂ ਵਿਚ ਜਿਹੜੀ ਕੁੜੀ ਨੂੰ ਦਿਖਦਾ ਨਹੀਂ ਹੈ, ਮਤਲਬ ਜੈਸਮੀਨ ਉਹ ਵੀ ਤੇਰੀ ਸਾਲੀ ਹੈ।
ਬੌਬੀ: – ਆਹੋ ਚਾਚਾ ਹੋਰ ਸਾਲੀਆਂ ਕਰਾਏ ਤੇ ਲਿਆਉਣੀਆ ਸੀ।
ਜੈਦੀਪ: – ਓ ਤੂੰ ਸੋਰਿਆ ਗੱਲ ਦਾ ਪੁੱਠਾ ਮਤਲਬ ਕੱਢੀ ਜਾਈੰ। ਚੱਲ ਛੱਡ ਹੋਰ ਕਿਸੇ ਤੋਂ ਲੈਣਾ ਡਿਟੇਲ, ਤੇਰੇ ਤੇ ਆਪਦੇ ਵਾਜੇ ਵੱਜਨ ਵਾਲੇ।
ਬੋਬੀ : – ਓ ਭਰਾਵਾਂ ਡਿਟੇਲ ਲੈਨੀ ਲੈਲਾ, ਪਰ ਕਿਸੇ ਕੋਲੋਂ ਡੇਲੇ ਨਾ ਬਾਹਰ ਕਡਾਲੀਂ।
ਜੈਦੀਪ :- ਚੁੱਪ ਕਰ ਯਾਰ…. ।
ਉਹ ਕਿਧਰ ਚਲੀ ਗਈ ਹੈ। ਲੱਭ ਜੈਦੀਪ ਸਿਆਂ……. ।
ਹਾਂ…. ਉਹ ਰਹੀ। ਕਾਸ਼! ਕਿਤੇ ਏਹ ਦੇਖ ਸਕਦੀ ਰੱਬਾ, ਕਿੰਨੀ ਸੋਨੀ ਮੂਰਤ ਕੜੀ ਹੈ। ਮੈਂ ਪੂਰੇ ਵਿਆਹ ਵਿਚ ਉਸਨੂੰ ਹੀ ਦੇਖਦਾ ਰਿਹਾ ਸੀ।
ਮੈਰਿਜ ਖ਼ਤਮ ਹੋਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਤੇ ਅਸੀਂ ਆਪੋ – ਆਪਣੇ ਘਰ ਆਗੇ।
ਡੈਡੀ ਤੇ ਮੰਮੀ ਅੱਜ ਕੱਲ ਗੱਲ ਕਰਦੇ ਪਏ। ਜੈਦੀਪ ਦਾ ਵੀ ਵਿਆਹ ਕਰ ਹੀ ਨਾ ਦਈਏ। ਆਪਣੀ ਲੋੜ ਨੂੰ ਆਪੇ ਕੋਈ ਕੰਮ – ਧੰਦਾ ਕਰੂਗਾ। ਸਾਡੇ ਆਖੇ ਤੇ ਲੱਗਦਾ ਨਹੀਂ।
ਉਹ ਨਾ ਮੰਮੀ ਮੈਂ ਹਾਲੇ ਵਿਆਹ – ਵਿਉਹ ਨਹੀਂ ਕਰਵਾਉਣਾ। ਏਨਾਂ ਆਖ ਮੈਂ ਬਾਹਰ ਚਲਾ ਗਿਆ।
ਕੁਝ ਦਿਨਾਂ ਬਾਅਦ ਮੰਮੀ, ਡੈਡੀ ਬੋਹਤ ਖੁਸ਼ ਨੇ…… ਕਿ ਗੱਲ ਅੱਜ ਬੜੇ ਖੁਸ਼ ਹੋ ਸੁੱਖ ਤੇ ਹੈ…. ਮੰਮੀ… ਡੈਡੀ… ।
ਸੁੱਖ ਤੇ ਹੈ ਪੁੱਤ ਅਸੀਂ ਅੱਜ ਤੇਰੇ ਲਈ ਕੁੜੀ ਦੇਖ ਕੇ ਆਏ। ਲੈ ਤੇ ਮੈਂਨੂੰ ਪੁੱਛਿਆ ਵੀ ਨਹੀਂ। ਏਦੇ ਵਿਚ ਪੁੱਛਣ ਵਾਲੀ ਕੇੜੀ ਗੱਲ। ਸਾਨੂੰ ਕੁੜੀ ਸੋਨੀ ਲੱਗੀ ਬਾਕੀ ਤਿਨੂੰ ਵਿਖਾਕੇ ਹੀ ਰਿਸ਼ਤਾ ਕਰਾਂਗੇ।
ਨਾਲੇ ਪੁੱਤ ਉਹ ਆਪਣੇ ਬੋਬੀ ਦੀ ਸਾਲੀ ਹੈ। ਏਨਾਂ ਸੁਣ ਮੇਰੀ ਨਾਂਹ ਹਾਂ ਵਿਚ ਬਦਲ ਗਈ। ਚਲੋ ਮੰਮੀ ਡੈਡੀ ਤੁਸੀਂ ਵਡੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਕਰਦੋ ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ…।
ਏਨਾਂ ਆਖ ਮੇਰੇ ਮੰਨ ਵਿਚ ਲੱਡੂ ਫੁੱਟਣ ਲੱਗੇ। ਰੂਮ ਵਿਚ ਆ ਮਨ ਹੀ ਮਨ ਹੱਸੀ ਜਾਵਾਂ।
ਮੰਮੀ :- (ਹੈਰਾਨੀ ਨਾਲ ) ਬੜੀ ਜਲਦੀ ਮਨ ਗਿਆ।
ਡੈਡੀ:-(ਰੋਹਬ ਨਾਲ) ਮੁੱਛਾਂ ਤੇ ਹੱਥ ਫੇਰਦੇ ਹੋਏ….. ਮੁੰਡਾ ਕੀਦਾ ਫ਼ੇਰ।
ਅਸਲ ਸੱਚਾਈ ਕਿਸੇ ਨੂੰ ਨਹੀਂ ਪਤਾ ਸੀ। ਮੈਂ ਏਨੀ ਜਲਦੀ ਹਾਂ ਕਿਉਂ? ਕਰਤੀ। ਜਿਸ ਦਿਨ ਕੁੜੀ ਨੂੰ ਮੈਂਨੂੰ ਦਿਖਾਉਣ ਗਏ। ਅਸਲ ਸੱਚਾਈ ਮੇਰੇ ਸਾਹਮਣੇ ਵੀ ਉਸ ਦਿਨ ਹੀ ਆਈ। ਰਮਨ ਬੇਟਾ ” ਚਾਹ ਲੈ ਕੇ ਆਜਾ ਮਹਿਮਾਨਾ ਲਈ।” ਜੈਸਮੀਨ ਦੀ ਜਗ੍ਹਾ ਰਮਨ ਨੂੰ ਦੇਖ ਮੈਂ ਹੈਰਾਨੀ ਭਰੀਆਂ ਅੱਖਾਂ ਨਾਲ ਦੇਖਣ ਲੱਗਾ। ਰਮਨ ਨੇ ਚਾਹ ਟੇਬਲ ਤੇ ਰੱਖ ਦਿੱਤੀ। ਬੋਬੀ ਦੀ ਪਤਨੀ ਹੁਰੀਂ ਤਿੰਨ ਭੈਣਾਂ ਸੀ। ਜਿਦੇ ਵਿਚੋ, ਜੈਸਮੀਨ ਸਬਤੋਂ ਛੋਟੀ ਸੀ। ਮੇਰੇ ਲਈ ਜੋ ਰਮਨ ਨਾਮ ਦੀ ਕੁੜੀ ਦੇਖੀ ਸੀ। ਜੈਸਮੀਨ ਉਸਤੋਂ ਛੋਟੀ ਸੀ।
ਜੈਸਮੀਨ ਦੀ ਮਾਂ ਜੈਸਮੀਨ ਦਾ ਹੱਥ ਫੜ ਲੈਕੇ ਆ ਰਹੀ ਸੀ। ਰਮਨ ਵਲ ਮੈਂ ਇਕ ਨਜ਼ਰ ਨਾ ਮਾਰੀਂ। ਪਰ ਏਧਰ ਜੈਸਮੀਨ ਤੋ ਮੇਰੀਆਂ ਨਜ਼ਰਾਂ ਹਟਣ ਦਾ ਨਾਮ ਹੀ ਨਹੀਂ ਸੀ, ਲੈ ਰਹੀਆਂ ਸੀ।
ਜੈਸਮੀਨ ਸਾਡੇ ਵਿਚ ਆ ਬੈਠ ਗਈ। ਉਹਦੀ ਮਾਂ ਉਸਨੂੰ ਬੋਲ ਰਹੀ ਸੀ। ਕਿ ਆਪਣੀ ਰਮਨ ਲਈ ਮੁੰਡੇ ਵਾਲੇ ਆਏ ਹੋਏ ਆ। ਏਨਾਂ ਸੁਣ ਜੈਸਮੀਨ “ਮੁਸਕੂਰਾਉਣ ਲੱਗ ਗਈ।”
ਸਭਨੂੰ.. ਸਤਿ.. ਸ਼੍ਰੀ… ਅਕਾਲ… ਬੁਲਾਉਣ ਲੱਗੀ।
ਮੈਂ ਥੋੜ੍ਹਾ ਹੂੜ ਮੱਤ ਸੀ। ਸਾਰੀਆਂ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ। ਕਿ ਮੈਂ ਏਥੇ ਰਮਨ ਨੂੰ ਨਹੀਂ ਜੈਸਮੀਨ ਨੂੰ ਦੇਖਣ ਲਈ ਆਇਆਂ ਹਾਂ। ਮੇਰੀ ਗੱਲ ਸੁਣ ਸਾਰੇ ਹੈਰਾਨ ਹੋ ਗਏ। ਬੋਲਣ ਲੱਗੇ ਬੇਟਾ ਤੁਹਾਨੂੰ ਕੋਈ ਗ਼ਲਤ ਫੈਮੀ ਹੋਈ ਹੈ। ਅਸੀਂ ਤੇ ਰਮਨ ਦੀ ਗੱਲ ਕੀਤੀ ਸੀ। ਮੇਰੇ ਮੰਮੀ ਡੈਡੀ ਵੀ ਹਾਂ ਪੁੱਤ ਤੀਨੂੰ ਕੋਈ ਗ਼ਲਤ ਫੈਮੀ ਹੋਗੀ ਹੋਣੀ।
ਹੋਗੀ ਹੋਣੀ ਮੰਮੀ ਡੈਡੀ ਪਰ ਮੈਂ ਜੈਸਮੀਨ ਤੋਂ ਬਿਨਾਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ ਹੈ। ਮੈਂ ਜੈਸਮੀਨ ਦੀ ਫੈਮਲੀ ਨੂੰ ਵੀ ਸਿੱਧਾ ਜਿਹਾ ਬੋਤਲਾ ਆਂਟੀ, ਅੰਕਲ, ਤੇ ਰਮਨ ਜੇ ਮੇਰੇ ਤੋਂ ਕੋਈ ਗ਼ਲਤੀ ਹੋਗੀ ਹੋਏ ਮੈਂਨੂੰ ਮਾਫ਼ ਕਰਦਿਉ। ਪਰ ਮੇਰੀ ਝੋਲੀ ਜੈਸਮੀਨ ਦਾ ਰਿਸ਼ਤਾ ਪਾਦਿਉ। ਏ ਸਭ ਸੁਣ “ਜੈਸਮੀਨ ਥੋੜ੍ਹਾ ਕਭਰਾਕੇ ਆਪਣੇ ਰੂਮ ਵਿਚ ਚਲੀ ਗਈ।”
ਅੰਕਲ :- ਬੇਟਾ ਜੈਸਮੀਨ ਸੋਹਨੀ ਤੇ ਹੈ। ਪਰ ਉਸਨੂੰ ਅੱਖਾਂ ਤੋਂ ਨਹੀਂ ਦਿਸਦਾ, ਏਦੇ ਛੋਟੀ ਹੁੰਦੀ ਦੇ ਇਕ, “ਐਕਸੀਡੈਂਟ ਕਾਰਨ ਅੱਖਾਂ ਦੀ ਰੌਸ਼ਨੀ ਚਲੀ ਗਈ।”
ਜੈਦੀਪ :- ਤਾਂ ਕਿ ਹੋਇਆ ਅੱਖਾਂ ਨਹੀਂ ਹੈ। ਏਦਾਂ ਮਤਲਬ ਏ ਤੇ ਨਹੀਂ ਏਦਾਂ ਵਿਆਹ ਨਹੀਂ ਹੋਣਾ ਜਾਂ ਹੋ ਨਹੀਂ ਸਕਦਾ।
ਅੰਕਲ: – ਬੇਟਾ ਇਕ ਬਲਾਈਂਡ ਕੁੜੀ ਨਾਲ ਵਿਆਹ ਕਰਵਾ ਕਿ ਕਰੇਗਾ। ਨਾ ਤੇ ਉਹ ਤੈਨੂੰ ਰੋਟੀ – ਪਾਣੀ ਬਣਾ ਖਿਲਾ ਸਕੇਗੀ ਤੇ ਨਾ ਹੀ ਤੇਰੇ ਮਾਂ ਪਿਉ ਦੀ ਸੇਵਾ ਕਰ ਸਕੇਗੀ।
ਜੈਦੀਪ :- ਆਹ! ਰੋਟੀ – ਪਾਣੀ ਤੇ ਮਾਂ – ਪਿਉ ਦੀ ਸੇਵਾ ਤੇ ਅੰਕਲ ਜੀ ਅੱਜ ਕੱਲ ਚੰਗੀਆਂ ਭਲੀਆਂ ਨਹੀਂ ਕਰ ਦੀਆਂ। ਮੈਂ ਤੁਹਾਨੂੰ ਸਬਨੂੰ ਆਪਣਾ ਫੈਸਲਾ ਸੁਣਾ ਚੁੱਕਾ ਹਾਂ। ਅੱਗੇ ਆਪ ਸਭ ਦੀ ਜੋ ਰਾਏ ਦੱਸਦਿਉ।
ਅੰਕਲ : – ਬੇਟਾ ਅਸੀਂ ਤੇਰੀ ਸੋਚ ਦੀ ਕਦਰ ਕਰਦੇ ਹਾਂ। ਸਾਨੂੰ ਕੋਈ ਐਤਰਾਜ ਨਹੀਂ। ਅਗਰ ਸਾਡੀ ਧੀ ਦਾ ਘਰ ਵਸਦਾ ਹੈ। ਰਮਨ ਨੂੰ ਹੋਰ ਵੀ ਰਿਸ਼ਤੇ ਮਿਲ ਜਾਣਗੇ। ਪਰ ਇਕ ਵਾਰ ਆਪਣੇ ਮਾਂ – ਬਾਪ ਨਾਲ ਸਲਾਹ ਕਰਲੋ।
ਜੈਦੀਪ :- ਮੰਮੀ – ਡੈਡੀ ਤੁਹਾਨੂੰ ਇਸ ਰਿਸ਼ਤੇ ਤੋਂ ਕੋਈ ਐਤਰਾਜ ਤੇ ਨਹੀਂ।
ਮੰਮੀ – ਡੈਡੀ :- (ਖੁਸ਼ ਹੋ ਕੇ ਬੋਲੇ) ਨਾ ਪੁੱਤ ਬਲਕਿ ਅਸੀਂ ਤੇਰੀ ਸੋਚ ਤੋ ਬੋਹਤ ਖੁਸ਼ ਹਾਂ। ਬਲਕਿ ਸਾਨੂੰ ਖੁਸ਼ੀ ਹੈ, ਕਿ ਸਾਡੇ ਘਰ ਏਨੀ ਵਧੀਆ ਸੋਚ ਵਾਲੇ ਬੱਚੇ ਨੇ ਜਨਮ ਲਿਆ। ਬਾਕੀ ਜੈਦੀਪ ਇਕ ਵਾਰ ਜੈਸਮੀਨ ਨੂੰ ਪੁੱਛਲਾ।
ਮੈਂਨੂੰ ਤੇ ਜੈਸਮੀਨ ਨੂੰ ਇਕ ਦੂਜੇ ਨਾਲ ਗੱਲ ਕਰਨ ਦਾ” ਮੌਕਾ ਦੇ ਦਿੱਤਾ।” ਅਸੀਂ ਦੋਨੋ ਟੈਰੀਸ ਤੇ ਚਲੇ ਗੇ। ਰਮਨ ਨੂੰ ਵੀ ਕੋਈ ਐਤਜਾਰ ਨਹੀਂ ਸੀ। ਸਗੋਂ ਉਹ ਵੀ ਖੁਸ਼ ਸੀ। ਮੈਂ ਜੈਸਮੀਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ