More Gurudwara Wiki  Posts
ਭਗਤ ਪੀਪਾ ਜੀ


ਭਗਤ ਪੀਪਾ ਜੀ ਇਕ ਪ੍ਰਸਿਧ ਭਗਤ ਹੋਏ ਹਨ ਜੋ ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ ਵਿੱਚੋਂ ਇੱਕ ਸਨ । ਇਨ੍ਹਾ ਦਾ ਜਨਮ 1408 ਈਸਵੀ ਵਿੱਚ ਰਾਜਸਥਾਨ ਵਿੱਚ ਕੋਟਾ ਤੋਂ 45 ਮੀਲ ਪੂਰਵ ਗਗਰੋਂਗੜ੍ਹ ਰਿਆਸਤ ਵਿੱਚ ਹੋਇਆ ,ਜਿਥੋ ਦੇ ਇਨ੍ਹਾ ਦੇ ਪਿਤਾ ਰਾਜਾ ਸਨ। ਆਪ ਦੀਆਂ 12 ਰਾਣੀਆਂ ਸੀ ਜਿਨ੍ਹਾ ਵਿਚੋਂ ਇਕ ਪਤਨੀ ਸੀਤਾ ਜੀ ਨੇ ਉਨ੍ਹਾ ਦਾ ਅੰਤ ਤਕ ਸਾਥ ਦਿਤਾ ਇਕ ਪੁਤ੍ਰ ਰਾਜਾ ਦਵਾਰਕਾ ਦਾਸ ਸੀ ਪੀਪਾ ਜੀ ਸ਼ੁਰੂ ਵਿਚ ਦੁਰਗਾ ਦੇ ਪੁਜਾਰੀ ਸਨ ਪਰ ਉਹਨਾਂ ਦੀ ਤ੍ਰਿਪਤੀ ਨਹੀਂ ਹੋਈ। ਉਸ ਵੇਲੇ ਦੇ ਰਾਜੇ ਤੇ ਉਨ੍ਹਾ ਦੇ ਅਹਿਲਕਾਰ ਆਪਣੇ ਸੁਖਾਂ ਲਈ ਪਰਜਾ ਉਪਰ ਹਰ ਕਿਸਮ ਦੇ ਜ਼ੁਲਮ ਕਰਦੇ ਸੀ ਪਰ ਉਨ੍ਹਾ ਵਿਚ ਕੁਝ ਚੰਗੀਆਂ ਰੂਹਾਂ ਵੀ ਸਨ ।
ਪੀਪਾ ਜੀ ਦਾ ਝੁਕਾਓ, ਸ਼ਾਨੋ ਸ਼ੌਕਤ ਵਿੱਚ ਰਹਿਣ ਦੇ ਬਾਵਜੂਦ ਵੀ ਅਧਿਆਤਮ ਵੱਲ ਸੀ। ਬਚਪਨ ਤੋਂ ਹੀ ਇਹ ਵੈਰਾਗੀ ਸਨ ਸਾਧੂ, ਜੋਗੀਆਂ, ਸੰਨਾਸੀਆਂ ਦੇ ਸੇਵਾ ਕਰਨ ਦੀ ਲਗਨ ਸੀ। ਬਾਹਰ ਦੀ ਹਰ ਖੁਸ਼ੀ ਇਨ੍ਹਾ ਦੇ ਕੋਲ ਸੀ ,ਪਰ ਇਨ੍ਹਾ ਦੀਆਂ ਮਨ ਦੀਆਂ ਲੋੜਾਂ ਕੁਝ ਹੋਰ ਹੀ ਸਨ ਇਨ੍ਹਾ ਦਾ ਮਨ ਹਮੇਸ਼ਾਂ ਕਿਸੇ ਆਤਮਿਕ ਖੁਸ਼ੀ ਦੀ ਤਲਾਸ਼ ਵਿਚ ਭਟਕਦਾ ਰਹਿੰਦਾ ਇਕ ਵਾਰੀ ਇਕ ਸਾਧੂਆਂ ਦੀ ਮੰਡਲੀ ਉਨ੍ਹਾ ਦੇ ਰਾਜ ਵਿੱਚ ਆਈ , ਉਨ੍ਹਾ ਨੇ ਭਜਨ ਕੀਰਤਨ ਕੀਤਾ ਉਨ੍ਹਾ ਦੇ ਚੇਹਰੇ ਦਾ ਨੂਰ ਦੇਖਕੇ ਭਗਤ ਜੀ ਉਨ੍ਹਾ ਤੋਂ ਪੁਛਿਆ ਕੀ ਮੇਰੇ ਕੋਲ ਦੁਨੀਆਂ ਦੀ ਹਰ ਚੀਜ਼ ਹੈ ਪਰ ਫਿਰ ਵੀ ਹਮੇਸ਼ਾਂ ਅਸ਼ਾੰਤ ਰਹਿੰਦਾ ਹਾ ਪਰ ਤੁਹਾਡੇ ਕੋਲ ਕੁਝ ਨਹੀਂ , ਖਾਲੀ ਹਥਾਂ ਨਾਲ ਵੀ ਤੁਸ਼ੀ ਖੁਸ਼ ਤੇ ਸ਼ਾਂਤ ਹੋ, ਇਸਦਾ ਕੀ ਕਾਰਨ ਹੈ ? ਤਾਂ ਸਾਧੂਆਂ ਨੇ ਉਨ੍ਹਾ ਨੂੰ ਭਗਤ ਰਾਮਾਨੰਦ ਦੀ ਸੰਗਤ ਕਰਨ ਨੂੰ ਕਿਹਾ ਭਗਤ ਪੀਪਾ ਜੀ ਆਪਣੀਆਂ 12 ਰਾਣੀਆਂ, ਰਥ, ਹਾਥੀ ਘੋੜੇ, ਨੌਕਰ ਚਾਕਰ ਸਮੇਤ -ਮਹਿਲਾਂ ਵਾਲੀ ਸ਼ਾਨੋ ਸ਼ੌਕਤ ਨਾਲ ਭਗਤ ਰਾਮਾਨੰਦ ਜੀ ਕੋਲ ਗਏ ਪੀਪਾ ਜੀ ਨੇ ਬਾਹਰ ਖੜੇ ਸੇਵੇਕ ਨੂੰ ਭਗਤ ਰਾਮਾਨੰਦ ਨੂੰ ਮਿਲਣ ਵਾਸਤੇ ਕਿਹਾ ਉਨ੍ਹਾ ਨੇ ਮਨ੍ਹਾ ਕਰ ਦਿਤਾ ਇਹ ਕਹਿਕੇ ਕੀ ਫਕੀਰਾਂ ਦਾ ਰਾਜੇ , ਮਹਾਰਾਜਿਆਂ ਨਾਲ ਕੀ ਕੰਮ? ਉਨ੍ਹਾ ਨੂੰ ਕਹੋ ਖੂਹ ਵਿਚ ਜਾਕੇ ਛਲਾਂਗ ਲਗਾ ਦੇਵੇ ।
ਪੀਪਾ ਜੀ ਨੇ ਜਵਾਬ ਸੁਣ ਕੇ ਆਪਣੇ ਸਾਰੇ ਹਾਥੀ ਘੋੜੇ, ਰਥ ਰਾਣੀਆਂ ਸਭ ਕੁਝ ਵਾਪਸ ਭੇਜ ਦਿਤਾ, ਪਰ ਉਨ੍ਹਾ ਦੀ ਇਕ ਰਾਣੀ ਜਿਨ੍ਹਾ ਦਾ ਨਾਮ ਸੀਤਾ ਸੀ ਉਹ ਵਾਪਸ ਨਹੀਂ ਗਈ ,ਇਹ ਕਹਿਕੇ ਕਿ ਪਤੀ ਤੋ ਬਿਨ੍ਹਾ ਮਹਿਲਾਂ ਦੀ ਸ਼ਾਨੋ ਸ਼ੋਕਤ ਕਿਸ ਕੰਮ ਦੀ ਸਾਰੀ ਦੋਲਤ ਜੋ ਨਾਲ ਲੈਕੇ ਆਏ ਸੀ, ਆਪਣੇ ਤੇ ਸੀਤਾ ਦੇ ਗਹਿਣੇ ਸਭ ਗਰੀਬਾਂ ਵਿਚ ਵੰਡ ਦਿਤੇ ਰਾਮਾਨੰਦ ਜੀ ਦੇ ਹੁਕਮ ਅਨੁਸਾਰ ਖੂਹ ਵਿਚ ਛਲਾਂਗ ਮਾਰਨ ਲਈ ਦੌੜ ਪਏ ਜਦ ਰਾਮਾਨੰਦ ਜੀ ਜੋ ਅੰਤਰਧਿਆਨ ਵਿਚ ਸਨ ਨੇ ਇਹ ਸਭ ਕੁਝ ਵੇਖਿਆ. ਤੇ ਭਗਤ ਪੀਪਾ ਜੀ ਨੂੰ ਖੂਹ ਵਿਚ ਡਿਗਣ ਤੋਂ ਬਚਾ ਲਿਆ ਉਸ ਤੋਂ ਬਾਅਦ ਉਹ ਰਾਮਾਨੰਦ ਦੇ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)