ਢੁਡੀਕੇ ਤੋਂ ਮੋਗੇ ਦਾ ਕਿਰਾਇਆ ਦੋ ਪੈਸੇ ਹੋਇਆ ਕਰਦਾ ਸੀ..
ਮੈਂ ਮਾਲਵਾ ਟ੍ਰਾੰਸਪੋਰਟ ਦੀ ਬੱਸ ਫੜ ਲਾਹੌਰ ਅੱਪੜ ਜਾਇਆ ਕਰਦਾ..
ਸਾਰਾ ਦਿਨ ਘੁੰਮ ਫੇਰ ਆਥਣ ਵੇਲੇ ਓਸੇ ਬੱਸ ਤੇ ਵਾਪਿਸ ਮੋਗੇ ਮੁੜ ਆਉਂਦਾ ਤੇ ਓਥੋਂ ਪਿੰਡ!
ਮਿੰਟਗੁਮਰੀ ਮੇਰੇ ਨਾਨਕੇ ਪਿੰਡ ਇੱਕ ਕਤਲ ਹੋ ਗਿਆ..!
ਇੱਕ ਜਿਗਰੀ ਯਾਰ ਨੂੰ ਬੇਕਸੂਰ ਹੁੰਦਿਆਂ ਹੋਇਆ ਵੀ ਫਾਂਸੀ ਹੋ ਗਈ..
ਇਸ ਧੱਕੇ ਸ਼ਾਹੀ ਤੋਂ ਦੁਖੀ ਹੋ ਕੇ “ਸੱਚ ਨੂੰ ਫਾਂਸੀ”ਨਾਮ ਦਾ ਨਾਵਲ ਲਿਖਿਆ!
ਸ਼੍ਰੋਮਣੀ ਕਮੇਟੀ ਅਮ੍ਰਿਤਸਰ ਅੱਸੀ ਰੁਪਈਏ ਮਹੀਨੇ ਤੇ ਕੰਮ ਕਰਦਿਆਂ ਕਾਫੀ ਵੱਡੇ ਵੱਡੇ ਲੋਕ ਮਿਲਣ ਆਇਆ ਕਰਦੇ!
ਨਾਨਕ ਸਿੰਘ ਨੂੰ ਕਿਸੇ ਮਿਹਣਾ ਮਾਰਿਆ ਅਖ਼ੇ ਅੰਮ੍ਰਿਤਸਰ ਜਾ ਕੇ ਵੇਖ..ਤੇਰਾ ਸ਼ਰੀਕ ਜਨਮ ਪਿਆ ਈ..!
ਵਾਕਿਆ ਹੀ ਨਾਨਕ ਸਿੰਘ ਮੈਨੂੰ ਮਿਲਣ ਆ ਗਿਆ..
ਮੇਰੀਆਂ ਲਿਖਤਾਂ ਤੋਂ ਪ੍ਰਭਾਵਿਤ ਹੋ ਕੇ ਆਖਣ ਲੱਗਾ “ਕੰਵਲ” ਇਥੇ ਨੌਕਰੀ ਕਰਦਿਆਂ ਕਿਧਰੇ ਅਕਾਲੀਆਂ ਵਰਗਾ ਹੀ ਨਾ ਹੋ ਜਾਵੀਂ..!
ਉਸ ਦਿਨ ਮਗਰੋਂ ਸਿਆਸਤ ਤੋਂ ਤੌਬਾ ਕਰ ਲਈ..ਨਾਵਲ ਲਿਖਣੇ ਬੇਹਤਰ ਸਮਝਿਆ..ਪਰ ਸੱਚ ਨੂੰ ਫਾਂਸੀ ਅਜੇ ਰੁਕੀ ਨਹੀਂ..ਇਹ ਅੱਜ ਵੀ ਸ਼ਰੇਆਮ ਸੂਲੀ ਤੇ ਟੰਗਿਆ ਜਾ ਰਿਹਾ ਏ!
ਕੁਤਬ ਮੀਨਾਰ ਦਾ ਸਿਰਜਣਹਾਰ ਅਤੇ ਹਿੰਦੁਸਤਾਨ ਦਾ ਬਾਦਸ਼ਾਹ ਕੁਤੁਬ-ਦੀਨ-ਐਬਕ (1150-1210)..
ਦੱਸਦੇ ਸ਼ਿਕਾਰ ਖੇਡਦਿਆਂ ਤੀਰ ਇੱਕ ਮੁੰਡੇ ਦੇ ਜਾ ਵਜਿਆ ਤੇ ਉਸਦੀ ਮੌਤ ਹੋ ਗਈ!
ਮ੍ਰਿਤਕ ਮਾਂ ਦਾ ਇਕਲੌਤਾ ਕਮਾਊ ਪੁੱਤ ਸੀ
ਬਾਦਸ਼ਾਹ ਨੇ ਅਗਲੇ ਦਿਨ ਖੁਦ ਤੇ ਕਤਲ ਦਾ ਮੁਕਦਮਾ ਵੀ ਚਲਵਾ ਦਿੱਤਾ!
ਕਾਜੀ ਨੇ ਬਾਦਸ਼ਾਹ ਮੁੰਡੇ ਦੀ ਮਾਂ ਦੇ ਹਵਾਲੇ ਕਰ ਦਿੱਤਾ ਤੇ ਆਖਿਆ ਕੇ ਜੋ ਮਰਜੀ ਚਾਹਵੇ ਸਜਾ ਦੇ ਸਕਦੀ ਏ!
ਮਾਂ ਆਖਣ ਲੱਗੀ ਕੇ ਹਿੰਦੁਸਤਾਨ ਦੇ ਬਾਦਸ਼ਾਹ ਕੋਲੋਂ ਗਲਤੀ ਨਾਲ ਕਤਲ ਹੋ ਗਿਆ ਹੋਵੇ ਤੇ ਉਹ ਸਮਰਥ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਕਨੂੰਨ ਦੇ ਹਵਾਲੇ ਕਰ ਦੇਵੇ..
ਮੇਰੇ ਧੰਨ ਭਾਗ ਕੇ ਮੈਂ ਏਨੇ ਇਨਸਾਫ ਪਸੰਦ ਰਾਜ ਵਿਚ ਜੀਵਨ ਜੀ ਰਹੀ ਹਾਂ..
ਮੈਂ ਉਸਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ