ਦੁਬੱਈ ਵਿੱਚ ਪਾਕਿਸਤਾਨੀ Rooms ਦਾ ਕਿਰਾਇਆ ਘੱਟ ਹੋਣ ਕਰਕੇ ਮੈਂ ਵੀ ਇੱਕ ਪਾਕਿਸਤਾਨੀ ਰੂਮ ਵਿੱਚ ਰਹਿਣ ਲਈ ਗਿਆ। ਕਿਉਂਕਿ ਉਦੋਂ ਮੈਂ ਨਵਾ ਨਵਾ ਦੁਬੱਈ ਆਇਆ ਸੀ ਤੇ ਅਜੇ ਪੂਰੇ ਪੈਰ ਨਹੀਂ ਲੱਗੇ ਸਨ।
ਮੈਨੂੰ ਉੱਥੇ ਲਿਜਾਣ ਵਾਲੇ ਪੰਮੀ ਭਾਜੀ ਦਿੱਲੀ ਤੋਂ ਸਨ ਜੋ ਬਾਅਦ ਵਿੱਚ ਪਤਨੀ ਦੇ ਬਿਮਾਰ ਹੋਣ ਕਰਕੇ ਵਾਪਸ ਭਾਰਤ ਚਲੇ ਗਏ ਤੇ ਮੈਂ ਫਿਰ ਪੂਰੇ ਫਲੈਟ ਵਿੱਚ ਇਕੱਲਾ ਹੀ ਭਾਰਤੀ ਸੀ ਤੇ ਮੈਂ ਓਥੇ ਿੲੱਕ ਸਾਲ ਇੱਕ ਮਹੀਨਾ ਰਿਹਾ। ਬਹੁਤ ਮਿੱਠੇ ਤਜਰਬੇ ਰਹੇ ਜੋ ਕਿ ਇੰਡੀਆ ਵਿੱਚ ਬਣ ਚੁੱਕੀ ਸੋਚ ਦੇ ਬਿਲਕੁੱਲ ਉੱਲਟ ਸਨ।
ਤਜਰਬੇ ਸਾਝੇਂ ਕਰਨ ਤੇ ਆਵਾਂ ਤਾ ਕਿਤਾਬ ਭਰ ਜਾਵੇ ਪਰ ਇੱਕ ਘਟਨਾ ਜਰੂਰ ਸਾਝੀਂ ਕਰਨਾ ਚਾਹੁੰਦਾ ਹਾਂ।
ਸ਼ੁਕਰਵਾਰ ਛੁੱਟੀ ਵਾਲੇ ਦਿਨ ਅਸੀਂ ਨਾਸ਼ਤਾ ਸਾਰੇ ਇਕੱਠੇ ਹੀ ਥੱਲੇ ਬੈਠਕੇ ਕਰਿਆ ਕਰਦੇ ਸੀ। ਵਾਰੀ ਦੇ ਹਿਸਾਬ ਨਾਲ ਮੀਆਂ ਜੀ ਦੇ ਢਾਬੇ ਤੋਂ ਪਰਾਠੇ ਲਿਆਉਣੇ ਤੇ ਗੋਲ ਚੱਕਰ ਬਣਾਕੇ ਸਭ ਨੇ ਨਾਲ ਨਾਲ ਥੱਲੇ ਬੈਠਕੇ ਖਾਣੇ।
ਉਦੋਂ ਇੱਕ ਮੁੰਡਾ ਪਾਕਿਸਤਾਨ ਤੋਂ ਤਿੰਨ ਮਹੀਨੇ ਦਾ Tourist ਵੀਜਾ ਲੈਕੇ ਨੌਕਰੀ ਲੱਭਣ ਆਇਆ ਸੀ ਤੇ ਸਿਰਫ ਦਸ ਦਿਨ ਰਹਿ ਗਏ ਸੀ ਤੇ ਨੌਕਰੀ ਨਹੀ ਮਿਲੀ ਸੀ। ਉਸਦੇ ਵਿਚਾਰੇ ਦੇ ਪੈਸੇ ਵੀ ਖਤਮ ਹੋ ਗਏ ਸਨ।
ਇੱਕ ਸ਼ੁੱਕਰਵਾਰ ਮੈਂ ਸਭ ਨੂੰ ਕਿਹਾ ਕਿ “ਮੇਰਾ ਨਾਸ਼ਤਾ ਨਾ ਲਿਆਣਾ, ਮੈਂ ਗੁਰਦੁਆਰੇ ਜਾ ਰਿਹਾ ਹਾਂ ਤੇ ਨਾਸ਼ਤਾ ਉੱਥੇ ਲੰਗਰ ਵਿੱਚ ਛਕਾਗਾਂ। ਤਦ ਉਹ ਮੁੰਡਾ ਵੀ ਰੂਮ ਵਿੱਚ ਸੀ ਤੇ ਪੁੱਛਦਾ ਹੈ “ਕਿ ਗੁਰਦੁਆਰੇ ਵਿੱਚ Restaurant ਵੀ ਹੁੰਦਾ ਹੈ?”
ਮੈਂ ਮੁਸਕਰਾਇਆ ਤੇ ੳਸਨੂੰ ਸਮਝਾਇਆ Restaurant ਨਹੀ ਹੁੰਦਾ। ਅਸੀ Prayer (ਮੱਥਾ ਟੇਕਕੇ) ਕਰਕੇ ਲੰਗਰ ਛਕੀਦਾ ਹੈ ਜੋ ਬਿਲਕੁੱਲ ਮੁਫਤ ਹੁੰਦਾ ਹੈ। ਉਹ ਅਚਾਨਕ ਹੈਰਾਨ ਹੋਕੇ ਫਿਰ ਪੁੱਛਦਾ ਹੈ “ਨਾ ਕਰੋ ਭਾਜੀ! ਬਿਲਕੁੱਲ ਮੁਫਤ”
ਮੇਰੀ ਹਾਂ ਚ ਹਾਂ ਮਿਲਾਉਦਿਆਂ ਇੱਕ ਪਾਕਿਸਤਾਨੀ ਨੇ ਕਿਹਾ ਹਾਂ ਬਿਲਕੁੱਲ ਮੁਫਤ ਹੁੰਦਾ ਹੈ। ਮੈਂ ਨਨਕਾਣਾ ਸਾਹਿਬ ਵਾਰੇ ਸੁਣਿਆ ਹੈ।
ਉਹ ਫਿਰ ਪੁੱਛਦਾ ਹੈ “ਬਿਲਕੁਲ ਮੁਫਤ ਭਾਵੇਂ ਜਿਨ੍ਹਾ ਮਰਜੀ ਖਾਓ।”
“ਹਾਂ ਬਿਲਕੁਲ ਜਿਨ੍ਹਾਂ ਮਰਜੀ, ਢਿੱਡ ਭਰਕੇ। ਆਜਾ ਚੱਲਣਾ ਤਾਂ” ਮੈਂ ਉਸਦੇ ਦਿਲ ਚ’ ਉੱਠ ਰਿਹਾ ਸਵਾਲ ਸਮਝ ਗਿਆ ਸੀ ਉਹ ਪੈਸੇ ਨਾ ਹੋਣ ਕਰਕੇ ਇੱਕ ਟਾਇਮ ਦੀ ਲੱਗੀ ਮੈਸ ਨੂੰ ਤਿੰਨ ਟਾਇਮ ਖਾਦਾਂ ਸੀ।
“ਅੱਛਾ ਮੁਸਲਮਾਨ ਵੀ ਖਾ ਸਕਦਾ”
“ਹਾਂ ਬਿਲਕੱੁਲ” ਮੈਂ ਉਸਦੀ ਹਾਂ ਦੀ ਉਡੀਕ ਕੀਤੇ ਬਿਨਾਂ ਪਾਕਿਸਤਾਨੀ ਦੋਸਤ ਨੂੰ ਕਿਹਾ Nol Card (Monthly ਰੇਲ ਕਿਰਾਏ ਦਾ ਕਾਰਡ) ਦੇ। ਉਹਨੇ ਫੜਾ ਦਿੱਤਾ ਤੇ ਮੈਂ ਉਸਨੂੰ ਨਾਲ ਲੈਕੇ ਗੁਰਦੁਆਰੇ Jebel Ali ਆ ਗਿਆ।
ਉਸਨੂੰ ਦੱਸਿਆ ਕਿ ਅਸੀ ਜੁੱਤੇ ਖੋਲਕੇ ਤੇ ਸਿਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ