( ਪਹਾੜਾਂ ਦੀ ਸੈਰ )
ਖੁਸ਼ਦੀਪ ਮੇਰੇ ਨਾਮ ਦੇ ਵਾਂਗ ਮੇਰਾ ਚਿਹਰਾ ਵੀ ਹਮੇਸ਼ਾ ਖੁਸ਼ ਹੀ ਰਹਿੰਦਾ, ਕਦੀ ਮੱਥੇ ‘ਤੇ ਤਿਉੜੀ ਨਹੀਂ ਪਾਈ। ਸ਼ਾਇਦ ਇਸੇ ਲਈ ਘਰਦਿਆਂ ਇਹ ਨਾਮ ਰੱਖਿਆ ਸੀ।
ਪੇਸ਼ੇ ਤੋਂ ਮੈਂ ਇਕ ਲਿਖਾਰੀ ਹਾਂ, ਮੈਂਨੂੰ ਬਚਪਨ ਤੋਂ ਹੀ ਲਿਖਣਾ ਬਹੁਤ ਵਧੀਆ ਲੱਗਦਾ ਸੀ। ਅੱਜ ਕੱਲ ਖ਼ਾਲੀ ਪੰਨੇ ਵੇਖ – ਵੇਖ ਮੇਰਾ ਦਿਲ ਡਰਦਾ ਰਹਿੰਦਾ ਹੈ। ਕਿ ਕੀਤੇ ਮੈਂਨੂੰ ਲਿਖਣਾ ਹੀ ਨਾ ਭੁੱਲ ਜਾਏ। ਕੁਝ ਦਿਨਾਂ ਤੋਂ ਮੈਂ ਬੇਚੈਨੀ ਵਿਚ ਗੁਆਚਿਆ ਹੋਇਆ ਹਾਂ। ਬੇਬੇ – ਬਾਪੂ ਇਹ ਸਭ ਵੇਖਕੇ ਮੈਂਨੂੰ ਪੁੱਛਣ ਲੱਗੇ – “ਕਿ ਗੱਲ ਖੁਸ਼ਦੀਪ ਅੱਜ ਕੱਲ ਤੂੰ ਕੁਝ ਰੁਖਾ ਜਿਆ ਹੋਇਆ ਫਿਰਦਾ ਕਿ ਹੋਇਆ ਹੈ ਪੁੱਤ ?”
“ਕੁਝ ਨਹੀਂ ਬਾਪੂ ਜੀ ਮੈਂ ਬਿਲਕੁਲ ਠੀਕ ਹਾਂ, ਮੈਂ ਕਿਹਾ..।”
ਪਰ ਪੁੱਤਰ ਸਾਨੂੰ ਨਹੀਂ ਲੱਗਦਾ। ਤੂੰ ‘ਤੇ ਦਿਨ ਦੇ ਸੂਰਜ ਅਤੇ ਰਾਤ ਦੇ ਚੰਨ ਵਾਂਗੂ ਤੇਰਾ ਚਿਹਰਾ ਚਮਕ ਦਾ ਸੀ, ਪਰ ਹੁਣ ਉਹ ਰੌਣਕ ਕਿੱਥੇ ਗਈ ਪੁੱਤ ? ਬਾਪੂ ਜੀ ਨੇ ਪੁੱਛਿਆ।
” ਬੇਬੇ-ਬਾਪੂ ਜੀ ਮੈਂ ਆਪਣੀ ਇਕ ਕਹਾਣੀ ਪੂਰੀ ਕਰਨੀ ਹੈ, ਪਰ ਪਤਾ ਨਹੀਂ ਕਿਉੰ ਮੇਰੇ ਕੋਲੋਂ ਕੁਝ ਲਿਖਿਆ ਨਹੀਂ ਜਾਂਦਾ ਮੈਂਨੂੰ ਏਦਾਂ ਲੱਗਦਾ ਜਿਵੇਂ ਮੇਰੇ ਅੱਖਰ ਮੇਰੇ ਕੋਲੋਂ ਨਰਾਜ਼ ਹਨ ।”
ਓਹੋ ਪੁੱਤਰ ਏਦਾਂ ਦਾ ਕੁਝ ਨਹੀਂ ਹੁੰਦਾ, ਤੂੰ ਏਦਾਂ ਕਰ ਕੀਤੇ ਬਾਹਰ ਲੀ ਸਟੇਟ ਘੁੰਮ ਆ। ਸ਼ਾਇਦ ਤੇਰਾ ਮਨ ਠੀਕ ਹੌਜੇ ਤੇ ਨਾਲੇ ਤੂੰ ਕੁਝ ਵਧੀਆ ਲਿਖ ਲਵੇਂਗਾ, ਬੇਬੇ ਤੇ ਬਾਪੂ ਨੇ ਕਿਹਾ।
” ਚੱਲੋ ਤੁਸੀਂ ਪਿਓ ਪੁੱਤ ਗੱਲਾਂ ਕਰੋ ਮੈਂ ਚਾਹ ਲੈਕੇ ਆਉਂਦੀ ਹਾਂ। ” ਬੇਬੇ ਬਹੁਤ ਸਵਾਦ ਚਾਹ ਬਣਾ ਕੇ ਲਿਆਈ। ਚਾਹ ਪੀਂਦੇ ਅਸੀਂ ਬਹੁਤ ਗੱਲਾਂ ਕੀਤੀਆਂ। ਫਿਰ ਮੈਂ ਪੁੱਛਿਆ ਅੱਛਾ ਬੇਬੇ – ਬਾਪੂ ਜੀ ਫਿਰ ਮੈਂ ਕਿੱਥੇ ਜਾਵਾਂ ਜੋ ਜਗ੍ਹਾ ਮੇਰੇ ਲਿਖਣ ਲਈ ਬਹੁਤ ਵਧੀਆ ਸਾਬਿਤ ਹੋਵੇ ? ” ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਨਤੀਜਾ ਨਿਕਲ ਹੀ ਆਇਆ। ਮੈਂ “ਮਸੂਰੀ ਜਾਣ ਬਾਰੇ ਸੋਚ ਲਿਆ,” ਮਸੂਰੀ ਜਿਸਦਾ ਨਾਮ ਲੈੰਦੇ ਹੀ ਜਾਣ ਨੂੰ ਦਿਲ ਕਰਦਾ ਹੈ, ਬੇਬੇ ਬਾਪੂ ਜੀ ਕੋਲੋਂ ਇਜ਼ਾਜਤ ਲੈਕੇ, ਮੈਂ ਆਪਣਾ ਸਾਮਾਨ ਪੈਕ ਕਰਕੇ ਸੂਬੇ ਦੀ ਟ੍ਰੇਨ ਫੜਕੇ ਪਹਿਲਾਂ “ਦੇਹਰਾਦੂਨ” ਆਇਆ, ਨਜਦੀਕ ਮੈਂ ਬੱਸ ਸਟੈਂਡ ਗਿਆ। ਪਰ ਪਤਾ ਲੱਗਾ ‘ਕਿ ਮਸੂਰੀ ਜਾਣ ਵਾਲੀ ਬੱਸ ਇਸ ਬੱਸ ਸਟੈਂਡ ਤੋਂ ਨਹੀਂ ਮਿਲਣੀ। ਕਿਉਂਕਿ ਮਸੂਰੀ ਦਾ ਬੱਸ ਸਟੈਂਡ ਵੱਖਰਾ ਹੈ। ਓਥੇ ( ਆਟੋ ਨੂੰ ਵਿਕਰਮ) ਬੋਲਦੇ ਹਨ । ਮੈਂ ਓਥੋਂ ਆਟੋ ਲੈਕੇ ਮਸੂਰੀ ਬੱਸ ਸਟੈਂਡ ਪਹੁੰਚ ਗਿਆ।
ਪਰ ਇਥੇ ਭਿੜ ਜਿਆਦਾ ਵੇਖਕੇ ਮੈਂ ਘਭਰਾ ਜਿਹਾ ਗਿਆ, ਬੱਸ ਸਟੈਂਡ ਦੇ ਸਾਹਮਣੇ ਇਕ ਟੈਕਸੀ ਸਟੈਂਡ ਸੀ। ਮੈਂ ਟੈਕਸੀ ਕਰਵਾ ਮਸੂਰੀ ਪਹੁੰਚ ਗਿਆ। ਕਾਫੀ ਸੋਹਣੀਆਂ ਪਹਾੜੀਆਂ ਸੀ, ਪਿਕਚਰ ਪੈਲੇਸ, ਗਾਂਧੀ ਚੌਂਕ, ਲਾਲ ਡਿੱਬਾ, ਮਾਲ ਰੋਡ, ਘੁੰਮਦੇ ਨੇ ਕੁਝ ਜ਼ਰੂਰੀ ਸਮਾਨ ਖਰੀਦਿਆ ਨਾਲ ਚਾਹ- ਪਾਣੀ ਪੀਤਾ। ਫਿਰ ਮਸੂਰੀ ਦੀ ਮਸ਼ਹੂਰ ਚਰਚ ਵੀ ਵੇਖੀ, ‘ਤੇ ਸ਼੍ਰੀੜੀ ਸਾਈਂ ਬਾਬਾ ਮੰਦਰ ਵੇਖਿਆ, ਸਟੈਂਡਰਡ ਸਕੇਟਿੰਗ ਰਿੰਗ (ਜਿਥੇ ਸਕੇਟਿੰਗ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ) ਉਹ ਵੀ ਵੇਖਿਆ, ਇਕ ਵਧੀਆ ਜਗ੍ਹਾ ਤੇ ਜਾਕੇ ਖੜਾ ਹੋ ਗਿਆ। ਇਥੋਂ ਤੇ ਬਹੁਤ ਸੋਹਣਾ ਨਜ਼ਾਰਾ ਲੱਗ ਰਿਹਾ ਸੀ, ਇਹ ਸਭ ਕੁਝ ਤੇ ਮਸੂਰੀ ਦੀਆਂ ਪਹਾੜੀਆਂ ਵੇਖਕੇ ਸਮਝ ਗਇਆ ਸੀ। ਕਿ ਮਸੂਰੀ ਨੂੰ ਪਹਾੜਾਂ ਦੀ ਰਾਣੀ ਕਿਉੰ ਕਿਹਾ ਜਾਂਦਾ ਹੈ।
ਬੱਦਲ ਏਦਾਂ ਲੱਗ ਰਹੇ ਸੀ, ਜਿਵੇਂ ਮੇਰੇ ਨਾਲ ਗੱਲਾਂ ਕਰਦੇ ਪਏ ਹੋਣ, ਜਰਾ ਜਿਹਾ ਬਾਰਿਸ਼ ਦਾ ਮੋਸਮ ਬਣ ਜਾਣ ‘ਤੇ ਆਪਣਾ ਵਜੂਦ ਦੱਸ ਜਾਂਦੇ। ਬਹੁਤ ਠੰਡੀ – ਠੰਡੀ ਹਵਾ ਚੱਲ ਰਹੀ ਸੀ। ਉਸਤੋਂ ਬਾਅਦ ਥ੍ਰੀਡੀ ਪੇਂਟਿੰਗ, ਚੂਟਾ ਘਰ, ਜੋ ਕਿ ਮਸੂਰੀ ਦੇ ਉਪਰ ਦੀ ਲੈ ਜਾਂਦਾ, ਸਕੂਲ, ਰਿਕਸ਼ਾ ਸਟੈਂਡ, ਢਾਭੇ, ਰੈਸਟੋਰੈਂਟ, ਕੈਮਲਬੈਕ ਰੋਡ, ਖੁੱਲੀ ਮਾਰਕੀਟ, ਤੇ ਹੋਰ ਵੀ ਬਹੁਤ ਕੁਝ ਵੇਖ ਲਿਆ ਸੀ। ਇਕ ਚੰਗੇ ਹੋਟਲ ਵਿਚ ਰੂਮ ਵੀ ਬੁੱਕ ਕਰਵਾ ਲਿਆ ਸੀ। ਪਰ ਫਿਰ ਵੀ ਕੁਝ ਨਹੀਂ ਲਿਖਿਆ ਗਿਆ ਸੀ, ਹਲਾਂ ਕਿ ਮੈਂਨੂੰ ਬਹੁਤ ਵਧੀਆ ਲੱਗਾ ਸਭ ਕੁਝ, ਪਰ ਪਤਾ ਨਹੀਂ ਕੀ ਕਮੀ ਸੀ। ‘ਜੋ ਲੱਗ ਰਹੀ ਸੀ। ਸਿਰ ਭਾਰਾ-੨ ਹੋਣ ਕਰਕੇ ਮੈ ਚਾਹ ਪੀਣ ਬਾਰੇ ਸੋਚਿਆ। ਏਨੇ ਨੂੰ ਮੇਰੀਆਂ ਅੱਖਾਂ ਦੇ ਸਾਵੇਂ ਇਕ ਪੱਤਲੀ ਪਤੰਗ ਜਿਹੀ ਮੁਟਿਆਰ ਆਈ। ਉਸਦੇ ਹੱਥ ਵਿਚ ਇਕ ਕੈਨਵਸ ਬੋਰਡ ਸੀ, ਉਹ ਬਿਲਕੁਲ ਮੇਰੇ ਚਾਹ ਪੀਣ ਵਾਲੀ ਦੁਕਾਨ ਦੇ ਸਾਹਮਣੇ ਖੜੀ ਹੋ ਗਈ।
ਤੇ ਚਾਹ ਵਾਲੀ ਦੁਕਾਨ ਨੂੰ ਵੇਖਣ ਲੱਗ ਗਈ, ਦੁਕਾਨ ਦੇ ਕੋਲ ਕੁਝ ਬੱਚੇ ਵੀ ਸਨ, ਉਹ ਉਹਨਾਂ ਨੂੰ ਵੇਖਦੀ ਮੁਸਕਰਾ ਰਹੀ ਸੀ। ਮੈਂ ਉਸਨੂੰ ਹੀ ਵੇਖਦਾ ਜਾ ਰਿਹਾ ਸੀ, ਉਸਨੇ ਕਪੜੇ ਤੇ ਮੋਡਰਨ ਪਾਏ ਹੋਏ ਸਨ।
ਪਰ ਉਸਦੀ ਸੁੰਦਰਤਾ ਤੋ ਪਤਾ ਚੱਲਦਾ ਪਿਆ ਸੀ, ਕਿ ਉਹ ਇਕ ਭਾਰਤੀ ਕੁੜੀ ਹੈ। ਉਹ ਸਭ ਕੁਝ ਚੰਗੀ ਤਰਾਂ ਵੇਖ – ਵਾਖਕੇ ਜਾਣ ਲੱਗੀ, ਇਕ ਦਮ ਉਸਦੀ ਨਜ਼ਰ ਮੇਰੇ ਤੇ ਪਈ, ਉਹ ਮੇਰੇ ਵੱਲ ਆਉਣ ਲੱਗੀ । ਮੈਂ ਥੋੜ੍ਹਾ ਘਭਰਾ ਜਿਆ ਗਇਆ । ‘ਤੇ ਮੇਰੇ ਵੱਲ ਆਉਂਦੀ ਨੇ ਮੁਸਕਰਾ ਕੇ ਵੇਖਿਆ, ਇਹ ਵੇਖ ਮੈਂਨੂੰ ਕੁਝ ਚੰਗਾ ਮਹਿਸੂਸ ਹੋਇਆ । ਮੇਰੇ ਕੋਲ ਆਕੇ ਬੋਲੀ – “ਸਰਦਾਰ ਜੀ, ਕਿਆ ਆਪ ਮੇਰੀ ਕੁਛ ਮਦਦ ਕਰੋ ਗੇ…।”
“ਜੀ ਜਰੂਰ ਕਹੋ…।”
“ਮੈਂ ਨਾ ਸੂਬੇ ਸੇ ਪੇਂਟਿੰਗ ਬਣਾਨੇ ਕੇ ਲਈਏ ਇਧਰ – ਉਦਰ ਬਟਕ ਰਹੀ ਹੂੰ ਬੜੀ ਮੁਸ਼ਕਿਲ ਸੇ ਆਪਕੀ ਪੱਗੜੀ ਦੇਖ ਕਰ ਕੁਛ ਬਨਾਨੇ ਕੋ ਮਿਲਾ ਹੈ, ਕਿਆ ਆਪ ਉਸ ਟੀ ਸਟਾਲ ਮੈਂ ਬੈਠ ਕਰ ਚਾਏ ਕਾ ਕੱਪ ਹੱਥ ਮੈਂ ਲੇਕਰ ਬੈਠ ਜਾਓ ਤੋ ਮੇਰੀ ਪੇਂਟਿੰਗ ਬਣ ਜਾਏਗੀ ਕਿਆ ਆਪ ਇਤਨਾ ਕਰੋ ਗੇ..।”
“ਜੀ ਜ਼ਰੂਰ ਜੀ……। ”
ਏਨਾਂ ਬੋਲ ਮੈੰ ਚਾਹ ਦਾ ਕੱਪ ਹੱਥ ਵਿਚ ਲੈਕੇ ਇਕ ਹੀਰੋ ਦੇ ਸਟਾਈਲ ਵਿਚ ਬੈਠ ਗਿਆ। ਚਾਹ ਦੀ ਦੁਕਾਨ ਵਾਲਾ ਮੈਂਨੂੰ ਵੇਖਕੇ ਬੜਾ ਹੈਰਾਨ ਹੋਇਆ, ਚੱਲ ਮੈਂਨੂੰ ‘ਕਿ ਪੇਂਟਿੰਗ ਪੂਰੀ ਹੋਣ ਤੋਂ ਬਾਅਦ ਉਸਨੇ ਮੇਰਾ ਸ਼ੁਕਰੀਆ ਅਦਾ ਕਰਿਆ ‘ਤੇ ਅਸੀਂ ਇਕ ਸ਼ਾਂਤ ਜਗ੍ਹਾ ਤੇ ਜਾਕੇ ਬੈਠ ਗਏ। ਮੈਂ ਉਸਨੂੰ ਆਪਣਾ ਨਾਮ ਦੱਸਿਆ, ਤੇ ਉਸਦਾ ਨਾਮ ਪੁੱਛਿਆ….. ਉਸਨੇ ਆਪਣਾ ਨਾਮ ਸੋਨਮ ਦੱਸਿਆ।
ਖੁਸ਼ਦੀਪ – ਸੋਨਮ ਆਪ ਕਹਾਂ ਕੇ ਹੋ..?( ਮੈੰ ਬੜੇ ਪਿਆਰ ਨਾਲ ਪੁੱਛਿਆ )
ਸੋਨਮ – ਮੈਂ ਪੁੰਨਾ ਸੇ ਹੂੰ ਜੀ… ਆਪ ਪੰਜਾਬੀ ਬੋਲ ਸਕਤੇ ਹੋ ਮੁਝੇ ਸਮਝ ਆਤੀ ਹੈ। (ਮੁਸਕਰਾਹਟ ਵਿਚ ਬੋਲੀ )
ਖੁਸ਼ਦੀਪ – ਫੇਰ ਤਾਂ ਬਹੁਤ ਚੰਗੀ ਗੱਲ ਹੈ, ਅੱਛਾ ਏ ਦੱਸੋ ਤੁਸੀਂ ਮੇਰੀ ਹੀ ਤਸਵੀਰ ਬਣਾਉਣ ਲਈ ਕਿਉੰ ਕਿਹਾ…. ਜਦਕਿ ਮਸੂਰੀ ਵਿਚ ਹੋਰ ਵੀ ਬਹੁਤ ਜਗ੍ਹਾ…. ‘ਤੇ ਹੋਰ ਵੀ ਬਹੁਤ ਸਾਰੇ ਲੋਗ ਫੇਰ ਮੈਂ ਹੀ ਕਿਉ… ?
ਸੋਨਮ – ਆਪਕੀ ਪੱਗੜੀ ਬਹੁਤ ਹੀ ਸੁੰਦਰ ਹੈ, ਔਰ ਰੰਗ ਬੀ ਬਹੁਤ ਹੀ ਪਿਆਰਾ ਥਾ…. ਇਸ ਲਈਏ ਆਪ ਮੁਝੇ ਸਬਸੇ ਠੀਕ ਲਗੇ ਪੇਂਟਿੰਗ ਕੇ ਲਈਏ। (ਸ਼ਰਮਾਉੰਦੀ ਹੋਈ ਨੇ ਜਵਾਬ ਦਿੱਤਾ )
ਖੁਸ਼ਦੀਪ – ਸ਼ੁਕਰੀਆ ਜੀ … ਅੱਛਾ ਤੁਹਾਡੇ ਪਰਿਵਾਰ ਵਿਚ ਕੌਣ – ਕੌਣ ਹੈ… ‘ਤੇ ਤੁਸੀਂ ਏਥੇ ਕਿ ਕਰਨ ਆਏ ਹੋ….’ਤੇ ਇਕੱਲੇ ਕਿਉੰ… ਜੀ ਕੋਈ ਨਾਲ ਕਿਉੰ ਨਹੀ ਆਇਆ…?
ਸੋਨਮ – ਫੈਮਲੀ ਮੈਂ, ਮੰਮਾ, ਪਾਪਾ, ਔਰ ਮੈਂ ਹੀ ਹੂੰ…. ਮੇਰੇ ਸੇ ਕਾਫੀ ਦਿਨ ਸੇ ਪੇਂਟਿੰਗ ਨਹੀਂ ਬਣ ਰਹੀ ਥੀ, ਮੈਂ ਡਰ ਗਈ ਕਹੀੰ ਮੈਂ ਪੇਂਟਿੰਗ ਕਰਨੀ ਭੂਲ ਹੀ ਨਾ ਜਾਉੰ…. ਇਸ ਲਈਏ ਜਹਾਂ ਆ ਕਰ ਪੇਟਿੰਗ ਕਰਨੇ ਕਾ ਸੋਚਾ…. ।
ਖੁਸ਼ਦੀਪ – ਮੇਰੇ ਨਾਲ ਵੀ ਕੁਝ ਏਦਾਂ ਦਾ ਹੀ ਹੋਇਆ… ‘ਤੇ ਮੈ ਵੀ ਏਦਾਂ ਦੇ ਹੀ ਸਿਲਸਿਲੇ ਵਿਚ ਏਥੇ ਆਇਆ ਹਾਂ । ( ਮੈੰ ਹੱਸਦਾ ਹੋਇਆ ਬੋਲਿਆ )
ਸੋਨਮ – ਆਪ ਕਿਸ ਸਿਲਸਿਲੇ ਮੈਂ ਆਏ ਹੋ ?
ਖੁਸ਼ਦੀਪ – ਜੀ ਮੈਂ ਰਾਇਟਰ ਹੂੰ… ।
ਸੋਨਮ – ਓ.. ਵਾਓ.. ਏਕ ਆਧੀ ਲਾਈਨ ਹਮਾਰੇ ਬਾਰੇ ਮੈਂ ਬੀ ਲਿਖਦੋ ਗੇ ਆਪ… । ( ਮਜ਼ਾਕ ਵਿਚ ਬੋਲੀ)
ਖੁਸ਼ਦੀਪ – ਜੀ ਜ਼ਰੂਰ, ਪਰ ਕਿਆ ਕਰੂੰ… ਸੂਬੇ ਸੇ ਮੈਂਨੂੰ ਵੀ ਕੁਝ ਲਿਖਣ ਨੂੰ ਨਹੀਂ ਮਿਲਿਆ ਹੈ। ਪਰ ਮੈਂ ਤੁਹਾਨੂੰ ਵੇਖ ਕੇ ਹਜ਼ਾਰਾਂ ਕਵਿਤਾ ਲਿਖ ਸਕਦਾ ਹਾਂ ਜੀ।
ਸੋਨਮ – ਫਿਰ ਰੁਕੇ ਕਿਉਂ… ਹੋ…ਕਿਸਕਾ ਇੰਤਜ਼ਾਰ ਹੈ ਆਪਕੋ, ਲਿਖੋ ਆਪ ।
ਖੁਸ਼ਦੀਪ – ਤੁਹਾਡੀ ਇਜ਼ਾਜਤ ਚਾਹੀਦੀ ਹੈ।
ਸੋਨਮ – ਜਾਓ ਦੀ ਆਪਕੋ ਇਜ਼ਾਜਤ … ।(ਹੱਸਦੇ ਹੋਏ)
ਖੁਸ਼ਦੀਪ – ਸ਼ੁਕਰੀਆ ਜੀ।
ਫਿਰ ਅਸੀਂ ਦੋਨੋ ਉੱਚੀ – ਉੱਚੀ ਹੱਸਣ ਲੱਗੇ। ਸੋਨਮ ਨੇ ਜੋ ਮੇਰੀ ਤਸਵੀਰ ਬਣਾਈ ਸੀ। ਉਹ ਸੱਚੀ ਬਾ – ਕਮਾਲ ਸੀ। ਫਿਰ ਮੈਂ ਵੀ ਚੱਕ ਕਮਲ ਉਸ ਲਈ ਕੁਝ ਬੋਲ ਲਿਖ ਦਿੱਤੇ। ਜੋ ਕੁਝ ਇਸ ਤਰ੍ਹਾਂ ਸਨ :-
ਅੰਮ੍ਰਿਤਸਰ ਸ਼ਹਿਰ ਤੋ ਆਇਆ ਹਾਂ
ਮਸੂਰੀ ਸ਼ਹਿਰ ਵਿਚ ਘੁੰਮਣੇ ਨੂੰ
ਦੇਖ ਦੇ ਹੀ ਚੰਨ ਵਰਗਾ ਮੁੱਖੜਾ
ਹੱਥ ਉਹਦੇ ਫੜ ਚੁੰਮਣੇ ਨੂੰ……
ਹਰੇ ਹਰੇ ਹੈ ਪੱਤ ਰੁੱਖਾਂ ਦੇ
ਦਿਲਾਂ ਦੇ ਨਾਗ ਜੂੰ ਡੰਗਣੇ ਨੂੰ
ਚਹੁੰਣ ਵਾਲੇ ਤੇਰੇ ਬੋਹਤ ਹੋਣਗੇ
ਪਰ ਨਾ ਮਿਲਣੇ ਨਾਮ ਵਿਚ ਰੰਗਨੇ ਨੂੰ
ਅੰਮ੍ਰਿਤਸਰ ਸ਼ਹਿਰ ਤੋ ਆਇਆ ਹਾਂ
ਮਸੂਰੀ ਸ਼ਹਿਰ ਵਿਚ ਘੁੰਮਣੇ ਨੂੰ
ਇਸ ਵਿਚ ਸ਼ਹਿਰ, ਤੇ ਉਸਦੇ ਮੁਖੜੇ ਦੀ ਕੁਝ ਤਰੀਫ਼ ਕੀਤੀ। ਉਹ ਬਹੁਤ ਖੁਸ਼ ਹੋਈ…. ‘ਤੇ ਬੋਲੀ – ਵਾਅ! ਜੀ ਕਿਆ ਬਾਤ ਹੈ…।
“ਜੀ ਸ਼ੁਕਰੀਆ…. ।”
ਅਸੀਂ ਬਹੁਤ ਸਮਾਂ ਬਿਤਾਇਆ ਸਾਡੀ ਬਹੁਤ ਚੰਗੀ ਦੋਸਤੀ ਹੋਗੀ । ਪਰ ਪਤਾ ਨਹੀਂ ਕੁਝ ਲੋਗ ਮੇਰੇ ਵੱਲ ਬਹੁਤ ਅਜੀਬ ਤਰੀਕੇ ਨਾਲ ਵੇਖਦੇ ਪਏ ਸਨ । ਜਿਵੇਂ ਮੈਂ ਕੋਈ ਪਾਗਲ ਹੋਵਾਂ।
ਰਾਤ ਹੋਣ ਵਾਲੀ ਸੀ, ਅਸੀਂ ਰਾਤ ਦਾ ਖਾਣਾ ਦੋਵਾਂ ਨਾਲ ਹੀ ਖਾਦਾ ਸੋਨਮ ਨੇ ਵੀ ਮੇਰੇ ਵਾਲੇ ਹੋਟਲ ਵਿਚ ਹੀ ਰੂਮ ਲਿਆ ਸੀ। ਅਸੀਂ ਦੋਨੋਂ ਖਾਣਾ ਖਾਣ ਤੋਂ ਬਾਅਦ ਆਪਣੇ – ੨ ਰੂਮ ਵਿਚ ਚੱਲੇ ਗਏ। ਮੈਂਨੂੰ ਬਾਰ – ਬਾਰ ਸੋਨਮ ਦਾ ਹੀ ਖਿਆਲ ਆਉਂਦਾ ਜਾ ਰਿਹਾ ਸੀ। ਬਸ ਜਲਦੀ ਨਾਲ ਸਵੇਰ ਹੋ ਜਾਵੇ। ‘ਤੇ ਅਸੀਂ ਫਿਰ ਘੁੰਮਣ ਨਿਕਲ ਜਾਈਏ।
ਹੁਣ ਆਪ ਮੁਹਾਰੇ ਮੇਰੀਆਂ ਅੱਖਾਂ ਸਾਹਮਣੇ ਅੱਖਰ ਆਕੇ ਬੈਠਣ ਲੱਗੇ।
ਮੇਰੇ ਹੰਝੂ ਖਾਰੇ ਪੀਕੇ ਵੇਖ
ਤੈੰਨੂੰ ਸਵਾਦ ਮਿੱਠਾ ਜਿਆ ਆਉਗਾ
ਮੇਰੇ ਦਿਲ ਨਾਲ ਦਿਲ
ਬਦਲਾ ਕੇ ਤਾਂ ਵੇਖ
ਤੈੰਨੂੰ ਤੇਰੀ ਦਿਲ ਦੀ ਧੜਕਣ ਵਿਚ
ਮੇਰਾ ਖਿਆਲ ਆਉਗਾ
ਏਦਾਂ ਲੱਗਦਾ ਪਿਆ ਸੀ, ਜਿਵੇਂ ਮੈਂਨੂੰ ਇਸ਼ਕ ਹੋ ਗਿਆ ਹੋਵੇ । ਪਹਿਲੀ ਮੁਲਾਕਾਤ ਹੀ ਏਨੀ ਦਿਲਚਸਪ ਸੀ। ਕਿ ਮੈਂ ਆਪਦਾ ਦਿਲ ਸੋਨਮ ਨੂੰ ਹਾਰ ਬੈਠਾਂ।
ਚੰਦਰੀ ਏ ਰਾਤ ਮੁੱਕਦੀ ਨਾ….
ਜਾਣ ਮੁੱਕੀ ਜਾਏ ਹੁਣ ਮੇਰੀ…
ਖਾਨ ਨੂੰ ਆਉਂਦਾ ਕਾਲਾ ਹਨੇਰਾ…
ਰੂਹ ਤੜਪੀ ਜਾਏ ਮੇਰੀ…
ਸਵੇਰੇ ਹੋਈ ਸੂਰਜ ਦੀ ਪਹਿਲੀ ਕਿਰਣ ਨਾਲ, ਮੈਂ ਰੂਮ ਤੋ ਤਿਆਰ ਹੋਕੇ ਬਾਹਰ ਨਿਕਲ ਆਇਆ। ਨੀਂਦ ਤਾਂ ਮੈਂਨੂੰ ਆਈ ਹੀ ਨਹੀਂ ਸੀ।
ਸੋਨਮ ਨੂੰ ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ