“ਛੋਲੀਆ ਕੀ ਭਾਅ ਲਾਇਆ ਹੈ।”
ਮੈਂ ਕੋਲ ਜੇਹੇ ਹੋ ਕੇ ਪੁੱਛਿਆ
“ਚਾਲੀ ਰੁਪਏ ਪਾਈਆ।”
ਓਹਨੇ ਕੰਬੇ ਜੇਹੇ ਬੋਲਾਂ ਨਾਲ ਕਿਹਾ।
“ਪੰਜਾਹ ਦਾ ਦੇ ਦਿਓਂ।” ਤੇ ਮੈਂ ਪੰਜਾਹ ਦਾ ਨੋਟ ਪਕੜਾ ਦਿੱਤਾ।
ਉਸਨੇ ਛੋਲੀਆ ਤੋਲ ਦਿੱਤਾ।
ਪਰ ਨੋਟ ਪਕੜ ਕੇ ਨਾਲ ਦਿਆਂ ਕੋਲੋਂ ਸ਼ਾਇਦ ਪੈਸੇ ਖੁੱਲ੍ਹੇ ਲੈਣ ਚਲੀ ਗਈ।
“ਖੁੱਲ੍ਹੇ ਪੈਸੇ ਕਿਓੰ?”
“ਤੁਸੀਂ ਮੈਨੂੰ ਸੌ ਦਾ ਨੋਟ ਦਿੱਤਾ ਹੈ, ਤੇ ਤੁਹਾਨੂੰ ਅੱਸੀ ਮੋੜਨੇ ਹਨ।” ਉਸ ਨੇ ਕਿਹਾ।
“ਅੱਸੀ ਕਿਓੰ?” ਮੈਂ ਪੁੱਛਿਆ।
“ਵੀਹ ਦਾ ਛੋਲੂਆ ਦਿੱਤਾ ਹੈ ਨਾ ਤੁਹਾਨੂੰ।”
ਉਸਨੇ ਸਪਸ਼ਟੀਕਰਨ ਦਿੱਤਾ।
“ਉਹ ਹੋ…. ਮੈਂ ਤਾਂ ਤੁਹਾਨੂੰ ਪੰਜਾਹ ਦਾ ਨੋਟ ਹੀ ਦਿੱਤਾ ਹੈ, ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਤੇ ਪੰਜਾਹ ਦਾ ਛੋਲੂਆ ਹੀ ਮੰਗਿਆ ਹੈ।”
“ਪੁੱਤ ਨਾ ਤਾਂ ਸੁਣਦਾ ਹੈ ਮੈਨੂੰ ਤੇ ਨਾ ਹੀ ਚੱਜ ਨਾਲ ਦਿਖਦਾ ਹੈ।”