ਗਿੱਦੜ ਆਪਣੇ ਸਾਥੀਆਂ ਅਤੇ ਕੁੱਝ ਪਰਿਵਾਰਕ ਮੈਂਬਰਾਂ ਨਾਲ ਗੁਫਾ ਵਿੱਚ ਬੈਠਾ ਸੀ। ਗੰਡਾਸੇ ਵਰਗੇ ਦੰਦਾਂ ਦੇ ਬੜੇ ਕਾਰਨਾਮੇ ਗਿਣਾ ਰਿਹਾ ਸੀ। ਸਾਥੀਆਂ ਨੇ ਕਿਹਾ ਕਿ ਗੰਡਾਸੇ ਵਰਗੇ ਦੰਦਾਂ ਦੀਆਂ ਗੱਲਾਂ ਈ ਕਰੇਂਗਾ ਜਾਂ ਕੁਝ ਖਾਣ ਪੀਣ ਦਾ ਇੰਤਜ਼ਾਮ ਵੀ ਕਰੇਂਗਾ। ਕਈ ਦਿਨਾਂ ਦੇ ਭੁੱਖੇ ਵੀ… ਆ ਤੇਰਾ ਤਾਂ ਚਾਲੀ ਸਾਲ ਦਾ ਤਜ਼ਰਬਾ ਕੁਝ ਕਰ… ਭੁੱਖੇ ਮਰ ਚਲੇ ਆ..”
ਗਿੱਦੜ ਨੇ ਪਹਿਲਾਂ ਤਾਂ ਗੰਡਾਸੇ ਵਰਗੇ ਦੰਦਾਂ ਨੂੰ ਕਰੀਚਿਆ ਵੇਖਿਆ… ਤੇ ਸਾਥੀਆਂ ਨੂੰ ਕਿਹਾ ਕਿ ਜਿਹੜਾ ਵੀ ਜਾਨਵਰ ਆਏ ਮੇਰੀ ਪੂਛ ਨਾਲ ਬੰਨ੍ਹ ਦੇਣਾ ਮੈਂ ਖਿੱਚ ਕੇ ਅੰਦਰ ਲੈ ਆਵਾਂਗਾ ਅਤੇ ਸਾਰੇ ਫਿਰ ਗੰਡਾਸਿਆਂ ਵਰਗੇ ਦੰਦਾਂ ਨਾਲ ਆਨੰਦ ਲਵਾਂਗੇ। ਬੜਾ ਚਿਰ ਬਾਹਰ ਬੈਠਾ ਰਿਹਾ ਪਰ ਕੋਈ ਸ਼ਿਕਾਰ ਨਾ ਆਇਆ। ਅਖੀਰ ਇਕ ਚਰਦਾ ਚਰਦਾ ਊਠ ਆ ਕੇ ਬੈਠ ਗਿਆ। ਗਿੱਦੜ ਹੌਲੀ ਜਿਹੀ ਉਸ ਨਾਲ ਪਿੱਠ ਜੋੜ ਕੇ ਬੈਠ ਗਿਆ ਤੇ ਉਸ ਦੇ ਸਾਥੀਆਂ ਨੇ ਊਠ ਦੀ ਪੂਛ ਨਾਲ ਉਹਦੀ ਪੂਛ ਬੰਨ੍ਹ ਦਿੱਤੀ। ਉਸ ਨੇ ਥੋੜਾ ਜਿਹਾ ਜ਼ੋਰ ਲਗਾਇਆ ਪਰ ਕੱਦੂ ਵਿੱਚ ਫਸੇ ਮੈਸੀ ਫਰਗੂਸਨ ਵਾਂਗ ਸਲਿੱਪ ਜਿਹਾ ਮਾਰੀ ਜਾਵੇ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ