ਨਾਨੀ ਬੀਬੀ
ਬਚਪਨ ਵਿੱਚ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਜਾਣ ਦਾ ਬੜਾ ਚਾਅ ਹੁੰਦਾ ਸੀ। ਛੁੱਟੀਆਂ ਦਾ ਇਕ ਮਹੀਨੇ ਦਾ ਮਿਲਿਆ ਕੰਮ ਕੁਝ ਦਿਨਾਂ ਚ ਹੀ ਪੂਰਾ ਕਰਕੇ ਮੰਮੀ ਕੋਲ ਜਿੱਦ ਕਰਨੀ ਵੀ ਨਾਨੇ ਨੂੰ ਫੋਨ ਕਰ ਅੱਜ ਹੀ ਅਾ ਕੇ ਲੈ ਜਾਓ। ਓਧਰੋ ਨਾਨੀ ਨੇ ਵੀ ਜੇਠ ਹਾੜ ਦਾ ਹਿਸਾਬ ਜੇਹਾ ਲਾ ਫੋਨ ਕਰ ਦੇਣਾ ਵੀ ਰਾਣੀ , ਭਲਾ ਜਵਾਕਾਂ ਨੂੰ ਛੁੱਟੀਆਂ ਹੋਗੀਆ?? ਮੈਂ ਭੇਜਾ ਤੇਰੇ ਭਾਪੇ ਨੂੰ ਤੜਕੇ ਪਹਿਲੀ ਬੱਸ ਅਾ ਕੇ ਲੈ ਜੂ ਨਿਆਣਿਆਂ ਨੂੰ। ਫਲਾਨਿਆ ਦੀ ਕੁੜੀ ਵੀ ਆਗੀ , ਫਲਾਨੇਆ ਦੇ ਵੀ ਦੋਤਾ ਦੋਤੀ ਆਗੀ ਬੱਸ ਤੇਰੇ ਹੀ ਜਵਾਕ ਰਹਿਗੇ ਆਉਣ ਕੰਨਿਓ। ਅੱਗੋ ਮੰਮੀ ਨੇ ਕਹਿਣਾ ਇਹਤਾ ਇੱਲਤ ਕਰਨਗੇ ਬੀਬੀ ਨਾਲੇ ਤੈਨੂੰ ਨੀ ਟਿੱਕਣ ਦੇਣਾ ਨਾਲੇ ਕੋਈ ਸੱਟ ਫੇਟ ਖਾ ਕੇ ਉਲਾਂਭੇ ਆਲਾ ਕੰਮ ਕਰ ਦੇਣਗੇ । ਮੈਂ ਊਈ ਆਪਣੇ ਨਾਲ ਲੈ ਆਓ ਚਾਰ ਦਿਨ ਲਾਜਾਂਗੇ। ਬੀਬੀ ਨੇ ਕਹਿਣਾ ਆਪਣੀਆਂ ਨਾ ਮਾਰੀ ਜਾ। ਮੈਂ ਭੇਜਦੀ ਤੜਕੇ ਇਹਨੂੰ ਪਹਿਲੀ ਬੱਸ ਚੁੱਪ ਕਰਕੇ ਜਵਾਕ ਤੋਰਦੀ। ਨਾਨਕਿਆਂ ਦਾ ਛੋਟਾ ਜਿਹਾ ਪਿੰਡ ਧੂਰੀ ਤੋਂ ਕੋਈ ਸਿੱਧੀ ਬੱਸ ਵੀ ਨੀ ਜਾਂਦੀ ਸੀ। ਨੇੜਲੇ ਪਿੰਡ ਉਤਰਨਾ ਪੈਂਦਾ ਸੀ। ਓਥੋਂ ਫਿਰ ਆਪਣੇ ਸਾਧਨ ਤੇ। ਬੀਬੀ ਨੇ ਮਿੱਠੀ ਲੱਸੀ, ਸਿਕੰਜਵੀ, ਸਕੈਚ ਆਲਾ ਪਾਣੀ ਕਿੰਨਾ ਕੁੱਝ ਬਣਾ ਕੇ ਰਖਣਾ ਵੀ ਜਵਾਕ ਗਰਮੀ ਚੋ ਆਉਣਗੇ। ਫਿਰ ਦਰਵਾਜੇ ਵਿੱਚ ਬਹਿ ਕੇ ਉਡੀਕ ਕਰੀ ਜਾਣੀ। ਜਾਂਦਿਆ ਨੂੰ ਭੱਜ ਕੇ ਜੱਫੀ ਵਿੱਚ ਲੈਣਾ ਅਤੇ ਕਿੰਨਾ ਹੀ ਚਿਰ ਨਾ ਛੱਡਣਾ ਨਾਲ ਕਹਿਣਾ ਜਿਉਣ ਜੋਗਿਆ ਨੇ ਕਾਲਜੇ ਠੰਡ ਪਾ ਦਿੱਤੀ। ਫਿਰ ਮਿੱਠੀ ਲੱਸੀ ਨਾਲ ਰਜਾ ਦੇਣਾ। ਨਾਨਕੇ ਦੂਰ ਹੋਣ ਕਰਕੇ ਅਤੇ ਬੱਸ ਦੇ ਸਫ਼ਰ ਕਾਰਨ ਸਵੇਰ ਦੇ ਤੁਰਿਆ ਨੂੰ ਨਾਨਕੇ ਜਾਂਦਿਆ ੩-੪ ਆਰਾਮ ਨਾਲ ਵਜ ਜਾਂਦੇ ਸੀ। ਬੀਬੀ ਨੇ ਫਿਰ ਦੁੱਧ ਗਰਮ ਕਰਕੇ ਨਾਲ ਚਾਹ ਅਤੇ ਭੁਜਿਆ ਖਵਾਉਣਾ। ਨਾਲ ਨਾਲ ਰੋਟੀ ਦੀ ਜਿੱਦ ਕਰਨੀ ਵੀ ਸਬਜੀ ਤਾ ਬਣੀ ਪਈ ੨ ਰੋਟੀਆਂ ਥੱਪ ਦਿਨੀਂ ਆਂ, ਤੜਕੇ ਦੇ ਭੁੱਖੇ ਓ, ਅਸੀਂ ਮਨਾ ਕਰ ਦੇਣਾ ਵੀ ਬੀਬੀ ਹੁਣ ਸ਼ਾਮ ਆਲੀ ਰੋਟੀ ਦਾ ਟਾਇਮ ਹੋਣ ਆਲਾ ਫਿਰ ਓਦੋਂ ਭੁੱਖ ਨੀ ਲੱਗਣੀ ਜੇ ਹੁਣ ਖਾ ਲਈ ਤਾਂ। ਫਿਰ ਅਸੀਂ ਖੇਡਣ ਤੁਰ ਪੈਣਾ। ਬੀਬੀ ਨੇ ਸ਼ਾਮੀ ਸਿੱਖ ਬੋਲਦੇ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gagandeep kaur
ਕਮੇਂਟ ਕਰਕੇ ਕਹਾਣੀ ਪ੍ਰਤੀ ਆਪਣੇ ਸੁਝਾਅ ਜਰੂਰ ਦਿਓ।
Gagandeep kaur
onn
Gagandeep kaur
ਇਸ ਕਹਾਣੀ ਪ੍ਰਤੀ ਆਪਣੇ ਸੁਝਾਅ ਦੇਣ ਲਈ ਕਮੇਂਟ ਕਰ ਸਕਦੇ ਓ ਅਤੇ gagannanarh931@gmail.com ਤੇ ਮੇਲ ਵੀ ਕਰ ਸਕਦੇ ਓ । ਤੁਹਾਡੇ ਸੁਝਾਵਾਂ ਦੀ ਉਡੀਕ ਵਿੱਚ,,,,,