( ਜਨਮਾਂ ਦਾ ਸਾਥ )
ਮੇਰੇ ਭਤੀਜੇ ਦਾ ਜਨਮ ਦਿਨ ਆ ਰਿਹਾ ਸੀ, ਅਸੀਂ ਸਾਰੇ ਵੀਰ ਜੀ ਹੁਰਾਂ ਕੋਲ ਗਏ ਜਨਮ ਦਿਨ ਵਾਲੇ ਦਿਨ, ਮੇਰੇ ਭਰਾ ਦੇ ਰਿਸ਼ਤੇਦਾਰ ਵੀ ਆਏ ਹੋਏ ਸੀ। ਉਹਨਾਂ ਦੀ ਸਾਲੀ ( ਕੇਨੈਡਾ) ਤੋਂ ਆਈ ਹੋਈ ਸੀ। ਜਿਸਦਾ ਨਾਮ ਰੇਸ਼ਮਾ ਸੀ। ਸਾਰਾ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਉਹ ਸਾਰੇ ਵਾਪਿਸ ਜਾਣ ਲਈ ਤਿਆਰ ਹੋਏ। ਮੇਰੀ ਭਾਬੀ ਨੇ ਆਵਾਜ਼ ਮਾਰੀਂ।
ਭਾਬੀ – ਰਾਜਵੀਰ ਮੇਰਾ ਪਰਸ ਫੜਾਈ ਰਾਜੇ।
ਰਾਜਵੀਰ – ਕਿੱਥੇ ਪਿਆ ਹੋਇਆ ਹੈ, ਭਾਬੀ ਜੀ।
ਭਾਬੀ – ਉਪਰ ਵਾਲੇ ਰੂਮ ਵਿਚ ਬੈੱਡ ਦੀ ਢੌਹ ਵਿਚ ਪਿਆ।
ਰਾਜਵੀਰ – ਠੀਕ ਹੈ ਭਾਬੀ ਜੀ ਆਉਂਦਾ ਵਾ ਲੈਕੇ।
ਮੈਂ ਭਾਬੀ ਜੀ ਦਾ ਪਰਸ ਲੈਕੇ ਥੱਲੇ ਆਇਆ…..
ਰਾਜਵੀਰ – ਭਾਬੀ ਜੀ ਆ ਲਵੋ ਆਪਣਾ ਪਰਸ।
ਭਾਬੀ – ਰਾਜਵੀਰ ਮੈਂ ਹੁਣ ਬਰਤਨ ਸਾਫ ਕਰਦੀ ਪਈ ਵਾ ਤੂੰ ਏਦਾਂ ਕਰ ਰੇਸ਼ਮਾ ਨੂੰ ਫੜਾ ਦੇ।
ਰਾਜਵੀਰ – ਠੀਕ ਹੈ ਭਾਬੀ ਜੀ …. ਰੇਸ਼ਮਾ ਜੀ ਆਲੋ ਭਾਬੀ ਜੀ ਦਾ ਪਰਸ ( ਮੈਂ ਰੇਸ਼ਮਾ ਨੂੰ ਆਵਾਜ਼ ਲਾਈ)
ਰੇਸ਼ਮਾ – ਲਿਆਓ ਜੀ….. ।
ਰੇਸ਼ਮਾ ਨੇ ਆਪਣੇ ਹੱਥ ਪਰਸ ਫੜਨ ਲਈ ਅੱਗੇ ਵਧਾਏ। ਜਦ ਮੇਰੇ ਹੱਥ ਉਸਦੇ ਹੱਥਾਂ ਨਾਲ ਛੂਹ ਗਏ ਤਾਂ ਸਾਨੂੰ ਦੋਨਾਂ ਨੂੰ ਬਹੁਤ ਵੱਡਾ ਚੱਟਕਾ ਲੱਗਾ ਜਿਵੇਂ ਕੋਈ ਬਿਜਲੀ ਦੀਆਂ ਤਾਰਾਂ ਜੂੜ ਗਈਆਂ ਹੋਣ ਤੇ 440 ਦਾ ਕਰੰਟ ਲੱਗ ਗਿਆ ਹੋਏ। ਅਸੀਂ ਦੋਵੇਂ ਇਕ ਦੂਜੇ ਤੋ ਦੂਰ ਹੋ ਜਮੀਨ ਤੇ ਡਿੱਗ ਗਏ। ਸਾਰੇ ਜਲਦੀ ਤੇ ਕਭਰਾਏ ਹੋਏ ਬਾਹਰ ਆਏ।
ਕਹਿਣ ਲੱਗੇ।
“ਕਿ ਹੋਇਆ ਏਨਾਂ ਦੋਨਾਂ ਨੂੰ” ਸਾਨੂੰ ਦੋਨਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਕੁਝ ਦਿਨਾਂ ਬਾਅਦ ਇਕ ਸਾਧੂ ਸਾਡੇ ਘਰ ਆਇਆ। ਰੇਸ਼ਮਾ ਦੇ ਮਾਤਾ ਪਿਤਾ ਵੀ ਸਾਡੇ ਹੀ ਕੋਲ ਸੀ। ਓਹ ਸਾਧੂ ਬਿਨਾਂ ਕਿਸੇ ਨੂੰ ਦਸੇ ਪੁੱਛੇ ਅੰਦਰ ਆਕੇ ਬੈਠ ਗਿਆ। ਤੇ ਬੋਲਣ ਲੱਗਾ। ਪਰ ਕਿਸੇ ਨੂੰ ਕੁਝ ਵੀ ਸਮਝ ਨਾ ਆਈ। ਮੇਰੀ ਮਾਂ ਨੇ ਉਹਨਾਂ ਨੂੰ ਕੁਝ ਖਾਣ ਲਈ ਪੁੱਛਿਆ ਉਹਨਾਂ ਨਾਂਹ ਕਰਤੀ। ਫੇਰ ਉਹਨਾਂ ਸਾਡੇ ਬਾਰੇ ਦੱਸਣਾ ਸ਼ੁਰੂ ਕੀਤਾ।
ਸਾਧੂ – ਰਾਜਵੀਰ ਤੇ ਰੇਸ਼ਮਾ ਦੋਨੋ ਕਈ ਸਦੀਆਂ ਤੋ ਪਤੀ ਪਤਨੀ ਹੈ।
ਸਾਧੂ ਦੀ ਗੱਲ ਸੁਣਕੇ ਸਾਰੇ ਘਰ ਦੇ ਹੈਰਾਰਨ ਹੋ ਗਏ।
ਕਿ ਇਸ ਸਾਧੂ ਨੁੂੰ ਕਿਵੇਂ ਪਤਾ?
ਫੇਰ ਸਾਧੂ ਮਹਾਰਾਜ ਨੇ ਸਾਰੀ ਚਿੱਠੀ ਖੋਲ ਦਿੱਤੀ।
ਸਾਧੂ – ਰਾਜਵੀਰ ਤੇ ਰੇਸ਼ਮਾ ਅੱਜ ਤੋਂ ਹਜ਼ਰਾਂ ਸਾਲ ਪਤੀ ਪਤਨੀ ਸੀ। ਏਹ ਰਾਜਵੀਰ, (ਰਾਜਾ ਵੀਰਸੈੰਨ) ਸੀ, ਤੇ ਰੇਸ਼ਮਾ, (ਰਾਣੀ ਆਦਰਸ਼ਨੀ) ਸੀ। ਕਿਸੇ ਰਿਸ਼ੀ ਮੂਣੀੰ ਦੇ ਸ਼ਰਾਫ ਕਾਰਨ ਏ ਦੋਨੋਂ ਵਿਛੜ ਗਏ। ਪਰ ਉਸ ਸ਼ਰਾਫ ਦਾ ਇਕ ਤੋੜ ਹੈ, ਜੇ ਕਿਤੇ ਰਾਣੀ ਆਪਣੇ ਪਿਆਰ ਦੇ ਨਾਲ ਰਾਜਾ ਨੂੰ ਪਾ ਲਵੇ ਤੇ ਏਹ ਦੁਬਾਰਾਂ ਆਪਣਾ ਜਨਮ ਤੇ ਪਿਆਰ ਜਾਣ ਲੈਣਗੇ।
ਸਾਧੂ ਮਹਾਰਾਜ ਨੇ ਏਨਾਂ ਆਖ… ਤੇ ਆਪਣੇ ਹੱਥ ਵਿਚ ਫੜੇ ਕਮੰਡਲ ਵਿਚੋ ਜਲ ਕੱਢ ਕੇ ਦੇ ਦਿੱਤਾ। ਤੇ ਕਿਹਾ।
ਸਾਧੂ – ਦੋਨਾਂ ਨੂੰ ਪਿਲਾ ਦੇਣਾ ਹੋਸ਼ ਵਿਚ ਆ ਜਾਣਗੇ। ਰਾਣੀ ਸਭ ਜਾਣ ਜਾਏਗੀ ਪਰ ਰਾਜਾ ਨੂੰ ਕੁਝ ਯਾਦ ਨਹੀਂ ਆਏਗਾ। ਤੇ ਨਾ ਕੋਈ ਉਸਨੂੰ ਦੱਸੇ ਗਾ ਏਦਾਂ ਕਰਨ ਨਾਲ ਉਹ ਦੁਬਾਰਾ ਫੇਰ ਜਨਮ ਦੇ ਗੇੜ ਵਿਚ ਪੈ ਜਾਣਗੇ।
ਏਨਾਂ ਆਖ ਸਾਧੂ ਬਾਹਰ ਚਲਾ ਗਿਆ, ਉਸਨੂੰ ਕੁਝ ਹੋਰ ਪੁੱਛਣ ਲਈ ਘਰ ਦੇ ਬਾਹਰ ਗਏ। ਪਰ ਉਹ ਓਥੇ ਨਹੀਂ ਸੀ। ਏ ਗੱਲਾਂ ਸੁਣਕੇ ਸਾਰੇ ਬਹੁਤ ਹੈਰਾਨ ਹੋ ਗਏ। ਕਿ ਏਦਾਂ ਵੀ ਕਦੀ ਹੋ ਸਕਦਾ ਹੈ । ਪਰ ਮੇਰੇ ਨਾਲ ਹੋਇਆ ਸੀ।
ਹਸਪਤਾਲ ਆ… ਰੇਸ਼ਮਾ ਤੇ ਮੈਂਨੂੰ ਉਹ ਜਲ ਪਿਲਾਇਆ ਗਿਆ। ਜਿੱਥੇ ਸਾਨੂੰ ਦਵਾਈ ਅਸਰ ਨਹੀਂ ਕਰ ਰਹੀ ਸੀ। ਓਥੇ ਉਹ ਜਲ ਨੇ ਆਪਣਾ ਕੰਮ ਕਰ ਵੇਖਿਆ। ਅਸੀਂ ਦੋਨੋ ਠੀਕ- ਠਾਕ ਹੋਕੇ ਘਰ ਆ ਗਏ।
ਜਲ ਪੀਣ ਤੇ ਹੱਥਾਂ ਨਾਲ ਹੱਥ ਛੂਹ… ਜਾਣਤੇ ਰੇਸ਼ਮਾ ਨੂੰ ਸਭ ਯਾਦ ਆ ਗਿਆ ਸੀ।
ਪਰ ਇਸਦੇ ਪਿੱਛੇ ਇਕ ਬੰਦਿਸ਼ ਸੀ, ਉਹ ਮੈਂਨੂੰ ਕੁਝ ਨਹੀਂ ਦੱਸ ਸਕਦੀ ਸੀ, ਜੇ ਕਿਤੇ ਉਹ ਦੱਸਦੀ ਤੇ ਅਸੀਂ ਦੁਬਾਰਾ ਵਿਛੜ ਸਕਦੇ ਸੀ, ਤੇ ਫਿਰ ਪਤਾ ਨਹੀਂ ਕਦੋਂ ਮਿਲਦੇ। ਇਸ ਡਰ ਤੋਂ ਰੇਸ਼ਮਾ ਨੇ ਚੁੱਪ ਰਹਿਕੇ ਆਪਣਾ ਪਿਆਰ ਜਤਾਉਣ ਦੀ ਕੋਸ਼ਿਸ਼ ਕਰਦੀ ਰਹੀ। ਪਰ ਮੇਰੇ ਤੇ ਕੋਈ ਅਸਰ ਨਹੀਂ ਸੀ, ਕਿਉਕਿ ਮੈ ਸੁੰਮਨ ਨਾਮ ਦੀ ਕੁੜੀ ਨੂੰ ਪਿਆਰ ਕਰਦਾ ਸੀ। ਇਸ ਜਨਮ ਵਿਚ…. ਤੇ ਉਸਦੇ ਨਾਲ ਵਿਆਹ ਬਾਰੇ ਸੋਚਿਆ ਹੋਇਆ ਸੀ।
(੬ ਮਹੀਨਿਆਂ ਬਾਅਦ)
ਸਭ ਨੇ ਏ ਫੈਸਲਾ ਕੀਤਾ। ਕਿ ਰੇਸ਼ਮਾ ਤੇ ਰਾਜਵੀਰ ਦਾ ਵਿਆਹ ਕਰ ਦਈਏ । ਮੇਰੀ ਮਾਂ ਨੇ ਮੇਰੇ ਨਾਲ ਰੇਸ਼ਮਾ ਦੇ ਬਾਰੇ ਗੱਲ ਕੀਤੀ।
ਮਾਂ – ਰਾਜਵੀਰ ਤੇਰਾ ਰੇਸ਼ਮਾ ਬਾਰੇ ਕੀ ਖਿਆਲ ਹੈ।
ਰਾਜਵੀਰ – ਚੰਗੀ ਕੁੜੀ ਹੈ ਮਾਂ… ਵੈਸੇ ਵੀ ਸੁਭਾਅ ਵੀ ਬਹੁਤ ਚੰਗਾ ਹੈ।
ਮਾਂ – ਤੇਰੇ ਵਿਆਹ ਦੇ ਰਿਸ਼ਤੇ ਦੀ ਗੱਲ ਕਰਦੀ ਪਈ ਤੇਰੀ ਭਾਬੀ ਰੇਸ਼ਮਾ ਨਾਲ।
ਰਾਜਵੀਰ – ਪਰ ਮਾਂ ਮੈਂ ਉਸਦੇ ਨਾਲ ਵਿਆਹ ਨਹੀਂ ਕਰਵਾ ਸਕਦਾ।
ਮਾਂ – ਕਿਉ ? ਕੁੜੀ ਵਿਚ ਕੀ ਕਮੀ ਹੈ, ਨਾਲੇ ਹੈ ਵੀ ਕੈਨੇਡਾ ਤੋਂ ਤੈੰਨੂੰ ਹੋਰ ਕੀ ਚਾਹੀਦਾ ਹੈ ਰਾਜਵੀਰ।
ਰਾਜਵੀਰ – ਪਰ ਮਾਂ ਮੈਂ ਕੈਨੇਡਾ ਤੋਂ ਕਿ ਲੈਣਾ ਜਦ ਮੈਂਨੂੰ ਉਹ ਪਸੰਦ ਹੀ ਨਹੀਂ।
ਮੇਰੀ ਏਨੀ ਗੱਲ ਸੁਣਕੇ ਮਾਂ ਚਲੀ ਗਈ।
ਗੱਲ ਏ ਨਹੀਂ ਸੀ, ਕਿ ਰੇਸ਼ਮਾ ਸੋਹਣੀ ਨਹੀਂ ਸੀ। ਬਹੁਤ ਸੋਹਣੀ ਸੀ, ਪਰ ਮੈ ਆਪਦਾ ਦਿਲ ਕਿਸੇ ਹੋਰ ਨੂੰ ਦੇ ਚੁੱਕਾ ਸੀ। ਕੁਝ ਸਮੇੰ ਬਾਅਦ ਮੈਂ ਸੁੰਮਨ ਨਾਲ ਵਿਆਹ ਬਾਰੇ ਗੱਲ ਕੀਤੀ। ਉਸਨੇ ਸਾਫ ਇਨਕਾਰ ਕਰ ਦਿੱਤਾ। ਬੋਲੀ…. ।”
ਸੁੰਮਨ – ਮੈਂ ਆਪਣੇ ਮਾਂ- ਬਾਪ ਦੇ ਖਿਲਾਫ ਨਹੀਂ ਜਾ ਸਕਦੀ। ਇਸ ਲਈ ਮੈਂਨੂੰ ਭੁੱਲ ਜਾਓ।
ਗੱਲ ਮਾਂ – ਪਿਓ ਦੀ ਨਹੀਂ ਸੀ, ਅਗਲੀ ਨੂੰ (ਅਸਟ੍ਰੇਲੀਆ) ਤੋਂ ਰਿਸ਼ਤਾ ਅਇਆ ਸੀ। ਜੋ ਕੁੜੀ ਕੱਲ ਤੱਕ ਬਿਨਾਂ ਆਪਣੇ ਮਾਂ – ਬਾਪ ਦੀ ਪ੍ਰਵਾਹ ਕੀਤੇ। ਮੇਰੇ ਨਾਲ ਸਾਰੇ ਸ਼ਹਿਰ ਵਿਚ ਘੁੰਮਦੀ ਫਿਰਦੀ ਸੀ। ਅੱਜ ਉਸਨੇ ਬਹਾਨਾ ਵੀ ਕਿਹੜਾ ਲਾਇਆ ਮੈਂਨੂੰ ਸੋਚ ਕੇ ਵੀ ਹਾਸਾ ਆਉਂਦਾ….. ਚੱਲ ਜੋ ਕਿਸਮਤ ਵਿਚ, ਏਨਾਂ ਸੋਚਕੇ ਮੈਂ ਸੁੰਮਨ ਭੁੱਲ ਗਿਆ। ਫਿਰ ਮੈਂ ਇਕ ਸ਼ਰਤ ਰੱਖਕੇ ਰੇਸ਼ਮਾ ਲਈ ਵਿਆਹ ਨੂੰ ਹਾਂ ਕਰ ਦਿੱਤੀ।
ਸ਼ਰਤ ਇਹ ਸੀ, ਕਿ ਵਿਆਹ ਤੋਂ ਬਾਅਦ ਰੇਸ਼ਮਾ ਨੂੰ ਏਥੇ ਹੀ ਰਹਿਣਾ ਪਵੇਗਾ। ਕਿਸੇ ਨੂੰ ਮੇਰੀ ਇਸ ਗੱਲ ਤੋਂ ਕੋਈ ਐਤਰਾਜ ਨਾ ਹੋਇਆ।
ਰੇਸ਼ਮਾ ਤੇ ਸਾਰਿਆਂ ਨੇ ਖੁਸ਼ੀ – ਖੁਸ਼ੀ ਮੇਰੀ ਸ਼ਰਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ