( ਚਿੜੀਆਂ ਦਾ ਚੀਕ ਚਿਹਾੜਾ )
ਮੇਰਾ ਬਚਪਨ ਯਾਦ ਜਦ ਮੈਂਨੂੰ ਆਉਂਦਾ ਹੈ। ਤੇ ਬੀਤਿਆ ਹੋਇਆ ਉਹ ਵਖਤ ਵੀ ਯਾਦ ਆ ਜਾਂਦਾ ਹੈ। ਜਦੋ ਮਾਂ ਨਾਲ ਲੜਨਾ ਤੇ ਸਕੂਲ ਨਾ ਜਾਣ ਲਈ ਬਹਾਨੇ ਬਣਾਉਣੇ, ਮੇਰੀ ਉਮਰ ਉਸ ਸਮੇਂ ਕੁਛ ਸੱਤ ਕੋ ਸਾਲ ਸੀ ਮੈਂਨੂੰ ਯਾਦ ਹੈ। ਮੇਰਾ ਪਿਹਲੀ ਵਾਰ ਜਦ ਦੰਦ ਟੁੱਟਿਆ ਸੀ।
ਹਾਹਾ…. ਉਹ ਕਿਵੇਂ ਭੁੱਲ ਸਕਦਾ ਸੀ।
ਸਾਰੀ ਕਲਾਸ ਦੇ ਬੱਚੇ ਮੈਂਨੂੰ ਬੋੜਾ – ਬੋੜਾ ਸਾਰਾ ਦਿਨ ਸਤਾਉੰਦੇ ਰਹਿੰਦੇ ਸੀ। ਤਾਂਹੀ ਮੈਂ ਸਕੂਲ ਨਾ ਜਾਣ ਲਈ ਮਾਂ ਕੋਲ ਬਹਾਨੇ ਬਣਾਉਣਾ ਸੀ।
ਮੈਂਨੂੰ ਮੇਰੇ ਪਿੰਡ ਵਾਲੇ ਸਕੂਲ ਦਾ ਉਹ ਰਾਹ ਅੱਜ ਵੀ ਬੜੀ ਚੰਗੀ ਤਰਾਂ ਯਾਦ ਹੈ। ਜਿਥੋਂ ਮੈਂ ਆਪਣੇ ਬਾਪੂ ਜੀ ਨਾਲ ਸਾਈਕਲ ਤੇ ਸਕੂਲ ਜਾਇਆ ਕਰਦਾ ਸੀ। ਰਾਸਤੇ ਵਿਚ ਇਕ ਕਿੱਕਰ ਦਾ ਬਹੁਤ ਵੱਡਾ ਰੁੱਖ ਸੀ। ਉਸ ਉਪਰ ਕਾਫੀ ਸਾਰੇ ਪੰਛੀ ਰਹਿੰਦੇ ਸੀ।
ਜਿਵੇਂ ਕਿ ਚਿੜੀਆਂ ਦੇ ਕਾਫੀ ਸਾਰੇ ਆਲਣੇ ਪਏ ਹੋਏ ਸੀ।
ਮੈਂਨੂੰ ਸਕੂਲ ਜਾਣਾ ਪਲੇ ਚੰਗਾ ਨਾ ਲੱਗਦਾ ਸੀ। ਪਰ ਹਰ ਰੋਜ ਬਾਪੂ ਜੀ ਨਾਲ ਉਸ ਰਾਸਤੇ ਗੁਜਰਨਾ ਮੈਂਨੂੰ ਬੋਹਤ ਚੰਗਾ ਲੱਗਦਾ ਸੀ।
ਪਤਾ ਨਹੀਂ ਕੀ ਰਿਸ਼ਤਾ ਸੀ ਮੇਰਾ ਉਸ ਰਾਹ ਨਾਲ ਜਦ ਵੀ ਮੈ ਲੰਘ ਦਾ ਸੀ। ਤੇ ਚਿੜੀਆਂ ਦਾ ਮੈਂਨੂੰ ਦੇਖ ਚੀਕ ਚਿਹਾੜਾ ਪਾਉਂਣਾ ਸੱਚੀ! ਮੈਂਨੂੰ ਬਹੁਤ ਚੰਗਾ ਲੱਗਦਾ ਸੀ।
ਏਦਾਂ ਲੱਗਦਾ ਸੀ। ਜਿਵੇਂ ਮੈਂਨੂੰ ਬੋਲ ਰਹੀਆਂ ਹੋਣ ਹਾਂ… ਭਾਈ ਟੁਟੇ ਦੰਦ ਵਾਲੇ ਬੱਚੇ ਆ ਹੈ ਗਇਆਂ । ਤੇ ਮੇਰੇ ਤੇ ਜ਼ੋਰ – ਜ਼ੋਰ ਨਾਲ ਹੱਸ ਰਹੀਆਂ ਹੋਣ ਹਾਂ ਯਾਰਾਂ ਉਸ ਸਮੇਂ ਕੁਛ ਏਦਾਂ ਹੀ ਲੱਗਦਾ ਸੀ।
ਪਰ ਲੋਕਾਂ ਦਾ ਮੇਰੇ ਤੇ ਹੱਸਣਾ ਮੈਂਨੂੰ ਬੁਰਾ ਲੱਗਣਾ । ਪਰ ਉਹਨਾਂ ਦਾ ਪਿਆਰ ਸ਼ਾਇਦ ਏਹੀ ਸਾਡਾ ਰਿਸ਼ਤਾ ਸੀ।
ਸਮਾਂ ਬੀਤ ਦਾ ਗਿਆ ਮੈ ਵੀ ਵੱਡਾ ਹੋਣ ਲੱਗਾ ਤੇ ਮੈਂ ਆਪਣੇ ਦਾਦਾ ਜੀ ਨਾਲ ( ਅੰਮ੍ਰਿਤਸਰ ) ਆਗਿਆ ਏਥੇ ਉਹਨਾਂ ਮੈਂਨੂੰ ਇਕ ਨਵੇੰ ਸਕੂਲ ਦਾਖ਼ਲ ਕਰਵਾ ਦਿੱਤਾ।
ਪਰ ਏਥੇ ਮੇਰਾ ਦਿਲ ਨਾ ਲੱਗਣਾ…
ਉਸ ਸਮੇਂ ਮੇਰੀ ਉਮਰ ਕੁਛ ਦੱਸ ਕੁ ਸਾਲ ਹੋ ਚੁੱਕੀ ਸੀ। ਤੇ ਮੇਰੇ ਦੰਦ ਵੀ ਟੁੱਟਕੇ ਨਵੇਂ ਆ ਚੁੱਕੇ ਸੀ। ਹੁਣ ਮੈਂਨੂੰ ਕੋਈ ਵੀ ਬੱਚਾ ਨਹੀਂ ਸਤਾਉਂਦਾ ਸੀ।
ਪਰ ਅਜੀਬ ਖਿੱਚ ਸੀ। ਉਸ ਚਿੜੀਆਂ ਦੇ ਚੀਕ ਚਿਹਾੜੇ ਵਿਚ ਮੈਂ ਦਾਦਾ ਜੀ ਨੂੰ ਕਿਹਾ, ਮੈਂ ਤੁਹਾਡੇ ਕੋਲ ਤਾਂ ਰਹਿਣਾ ਜੇ ਮੈਂਨੂੰ ਚਿੜੀਆਂ ਲਿਆਕੇ ਦੇਵੋਗੇ।
ਉਹ ਕਹਿੰਦੇ ਭਾਈ ਹੁਣ ਤੈਨੂੰ ਚਿੜੀਆਂ ਕਿੱਥੋਂ ਲਿਆ ਦਿਆਂ ਕੋਈ ਹੋਰ ਖਿਲਾਉਣਾ ਚਾਹੀਦਾ ਹੈ, ਤਾਂ ਦੱਸ ਜਾਂ ਕੋਈ ਹੋਰ ਚੀਜ਼,
ਮੈਂ ਕਿਹਾ _ ਮੈਂਨੂੰ ਹੋਰ ਕੁਛ ਨਹੀਂ ਚਾਹੀਦਾ ਹੈ ।
ਜੇ ਮੈਂਨੂੰ ਚਿੜੀਆਂ ਨਹੀਂ ਲਿਆਕੇ ਦੇ ਸਕਦੇ ਹੋ, ਤੇ ਮੈਂਨੂੰ ਉਹਨਾਂ ਕੋਲ ਛੱਡ ਆਉਨਾ । ਉਹ ਹੱਸਣ ਲੱਗ ਗਏ ਕਹਿੰਦੇ ਮੈਂਨੂੰ ਸਮਝ ਲੱਗ ਗਈ ਹੈ। ਤੇਰਾ ਏਥੇ ਦਿਲ ਨਹੀਂ ਲੱਗਦਾ ਗੱਲ ਹੋਰ ਕੋਈ ਨਹੀਂ ਹੈ।
ਚੱਲ ਕੋਈ ਨਾ ਤੇਰੇ ਬਾਪੂ ਨੇ ਆਨਾ ਕੁਛ ਦਿਨਾਂ ਤੱਕ ਤੈੰਨੂੰ ਲੈਜੇਗਾ।
ਤੇ ਤੇਰਾ ਦਾਖਲਾ ਫਿਰ ਪਿੰਡ ਵਾਲੇ ਸਕੂਲ ਵਿਚ ਕਰਾਦੇਗਾ ਹੁਣ ਖੁਸ਼….
“ਹਾਂਜੀ ਪਾਪਾ ਜੀ ਤੁਸੀਂ ਸੱਚੀ ਬਹੁਤ ਚੰਗੇ ਹੋ।”
ਮੈਂਨੂੰ ਬਚਪਨ ਤੋ ਹੀ ਮਸਕਾ ਲਾਉਣ ਦੀ ਆਦਤ ਸੀ।
ਮੈਂ ਮਨ ਹੀ ਮਨ ਹੱਸਨ ਲਗਾ….. ਉਸ ਸਮੇਂ ਸਕੂਲ ਵਿਚ ਦਾਖਲਾ ਕਰਵਾਉਣਾ ਅੱਜ ਕੱਲ ਜਿੰਨ੍ਹਾਂ ਮੁਸ਼ਕਿਲ ਨਹੀਂ ਸੀ।
ਨਾ ਕੋਈ ਬਹੁਤ ਪੈਸੇ ਹੀ ਲੱਗਦੇ ਸੀ ।
ਅੱਜ ਕੱਲ ਤੇ (book’s) ਹੀ ਏਨੀਆਂ ਹੁੰਦੀਆਂ ਹੈ। ਕਿ ਏਨਾ ਬੱਚੇ ਦਾ ਆਪਣਾ ਭਾਰ ਨਹੀਂ ਹੁੰਦਾ। ਆਹ… ਕਰੋ… ਉਹ.. ਕਰੋ ਹੋਰ ਤੇ ਹੋਰ ਬੱਚੇ ਦੇ ਮਾਂ ਬਾਪ ਨੂੰ ਵੀ ਏਨਾਂ ਪਜਲ ਕਰ ਦਿੱਤਾ ਜਾਂਦਾ ਹੈ। ਕਿ ਸਕੂਲ ਵਾਲੇ ਕਿ ਬੱਚੇ ਦਾ ਬਾਪ ਸੋਚ ਕੇ ਆਹੀ ਕਹਿੰਦਾ ਹੋਣਾ ” ਗੁੱਡੂ ਪੁੱਤ” ਤੇਰੀ ਮਾਂ ਨਾਲੋਂ ਜਿਆਦਾ ਤਾਂ ਤੇਰੇ ਸਕੂਲ ਦੀਆਂ ਮੈਡਮਾਂ ਤੰਗ ਕਰਦੀਆਂ ਹੈ ।
ਹਾਹਾਹਾਹਾ……
ਹਾਸਾ ਆ ਰਿਹਾ ਹੋਣਾ ਪਰ ਏ ਗੱਲ ਹੱਸਣ ਵਾਲੀ ਨਹੀਂ ਦੋਸਤੋ ਚੱਲੋ ਅੱਗੇ ਵਧਦੇ ਆਂ।
ਫੇਰ ਮੈਂ ਆਪਣੇ ਬਾਪੂ ਜੀ ਨਾਲ ਵਾਪਿਸ ਫੇਰ ਪਿੰਡ ਆ ਗਈਆਂ ਤੇ ਮੇਰਾ ਦਾਖਲਾ ਫੇਰ ਮੇਰੇ ਪੁਰਾਣੇ ਸਕੂਲ ਕਰਵਾ ਦਿੱਤਾ ਗਿਆ। ਤੇ ਉਹੀ ਪੁਰਾਣੇ ਦੋਸਤ ਤੇ ਉਹੀ ਮੇਰਾ ਜਿਗਰੀ ਯਾਰ ਮੇਰਾ ਰਾਸਤਾ ਤੇ ਮੇਰੀ ਸਹੇਲੀ ਕਿੱਕਰ ਜੋ ਕਿ ਬੋਹਤ ਪਿਆਰੀ ਤੇ ਮਿੱਠੀ ਛਾਂ, ਹਵਾ, ਤੇ ਪੀਲੇ ਫੁੱਲ ਤੇ ਚਿੜੀਆਂ ਦੀ ਮਿੱਠੀ ਬੋਲੀ ਮੈਂਨੂੰ ਪਿਆਰ ਵਜੋਂ ਦੇਂਦੀ ਸੀ।
ਮੈਂਨੂੰ ਏਨੀ ਖੁਸ਼ੀ ਪਿੰਡ ਆਕੇ ਜਾਂ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਕੇ ਨਹੀਂ ਹੋਈ ਜਿੰਨੀ ਕਿ ਮੈਂਨੂੰ ਚਿੜੀਆਂ ਦੀ ਚੀਕ ਚਿਕਾਹਟ ਸੁਣਕੇ ਹੋਈ।
ਏਦਾਂ ਲੱਗਦਾ ਜਿਵੇਂ ਹੁਣ ਮੈਂਨੂੰ ਸਭ ਕੁਛ ਮਿਲ ਗਿਆ ਹੋਵੇ। ਪਰ ਏ ਖੁਸ਼ੀ ਕਿੰਨੇ ਕੋ ਦਿਨ ਸੀ। ਏ ਮੈਂਨੂੰ ਨਹੀਂ ਪਤਾ ਸੀ। ਕੁਛ ਦਿਨ ਬਾਅਦ
ਕੁਛ ਲੋਕ ਦੇਖੇ ਮੈਂ, ਜਦੋ ਮੈਂ ਸਕੂਲ ਤੋ ਛੁੱਟੀ ਸਮੇੰ ਆ ਰਿਹਾ ਸੀ।
ਮੈਂ ਘਰ ਆ ਬਾਪੂ ਜੀ ਨਾਲ ਗੱਲ ਕੀਤੀ। ਕਿ ਜਦੋ ਮੈਂ ਸਕੂਲ ਤੋੰ ਆ ਰਿਹਾ ਸੀ ਤੇ ਮੈੰ ਕਿੱਕਰ ਕੋਲ ਕੁਛ ਲੋਕ ਖੜੇ ਦੇਖੇ ਸੀ, ਤੇ ਓ ਕੁਛ ਮਿਣਤੀ – ਗਿਣਤੀ ਕਰਦੇ ਪਾਏ ਸੀ।
ਬਾਪੂ ਜੀ ਨੇ ਕਿਹਾ ਕਿ ਪੁੱਤ ਉਹ ਤੇ ਫੇਰ ਨਿੰਮੇ ਹੁਣੀ ਹੋਣੇ ਆ ਪੁੱਤ ਜਿਥੇ ਕਿੱਕਰ ਹੈ। ਉਹ ਜਗ੍ਹਾ ਉਹਨਾਂ ਦੀ ਆ….।
” ਅੱਛਾ ਬਾਪੂ ਜੀ ਫੇਰ ਉਹ ਮਿਣਤੀ – ਗਿਣਤੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ