ਦਿਨ ਐਤਵਾਰ ਸਾਹਿਲ ਆਪਣੀ ਮਹਿਬੂਬਾ ਲਈ, ਪਿਆਰ ਦੀ ਇੱਕ ਸੌਗਾਤ ਨੂੰ ਭੇਟਾ ਕਰਨ ਲਈ ਤਿਆਰ ਹੋ ਰਿਹਾ ਸੀ । ਕੀ ਅਚਾਨਕ ਉਸ ਦੀ ਨਜ਼ਰ ਟੀਵੀ ਚੈਨਲ ਤੇ ਜਾ ਪਈ । ਜਿਸ ਤੇ ਇੱਕ ਨਿਊਜ਼ ਬੜੀ ਹੀ ਤੇਜ਼ੀ ਨਾਲ ਫੈਲ ਰਹੀ ਸੀ ।
ਨਿਊਜ਼ ਇਹ ਸੀ :
ਜਲੰਧਰ ਬਾਈ ਪਾਸ ਹਾਈਵੇ ਤੇ ਇੱਕ ਕਾਰ ਦਾ ਇੱਕ ਟਰੱਕ ਦੇ ਨਾਲ ਟਕਰਾਅ ਹੋਣ ਤੇ ਬੜਾ ਭਿਆਨਕ ਐਕਸੀਡੈਂਟ ਹੋ ਗਿਆ ਹੈ ।
ਜਿਸ ਦੇ ਵਿਚ ਟਰੱਕ ਡਰਾਈਵਰ ਨੂੰ ਕੁਝ ਸੱਟਾਂ ਲੱਗੀਆਂ ਹਨ । ਦੂਜੇ ਪਾਸੇ ਕਾਰ ਡਰਾਈਵ ਕਰਨ ਵਾਲੀ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ।
ਓਸ ਕੁੜੀ ਦੀ ਖਬਰ ਅਤੇ ਪਹਿਚਾਣ ਜਦੋਂ ਟੀ ਵੀ ਤੇ ਦਿਖਾਈ ਗਈ । ਤਾਂ ਸਾਹਿਲ ਦੇ ਹੱਥੋ ਉਹ ਤੋਹਫਾ ਆਪਣੇ ਆਪ ਹੀ ਡਿੱਗ ਪਿਆ । ਹੱਥ-ਪੈਰ ਕੰਬਣ ਲੱਗ ਗਏ, ਅੱਖਾਂ ਵਿੱਚੋਂ ਹੰਝੂ ਕਿਰਨ ਲੱਗੇ ।
ਹੌਕਿਆਂ ਦੀ ਆਵਾਜ਼ ਪੂਰੇ ਘਰ ਵਿੱਚ ਗੂੰਜਣ ਲੱਗੀ ।
ਕੁਝ ਦਿਨ ਪਹਿਲਾਂ, ਸਾਹਿਲ ਆਪਣੇ ਮਾਂ ਬਾਪ ਦੇ ਕਹਿਣ ਤੇ ਇਕ ਰਿਸ਼ਤਾ ਦੇਖਣ ਜਾਣ ਲਗਦਾ ਹੁੰਦਾ ਹੈ । ਕਿ ਉਸ ਦੀ ਕਾਰ ਦੇ ਵਿਚ ਇੱਕ ਬਹੁਤ ਤੇਜ਼ ਪਿਛਿਓਂ ਸਕੂਟਰੀ ਆਣ ਕੇ ਵਜਦੀ ਹੈ । ਫੋਨ ਤੇ ਗੱਲ ਕਰਦੇ ਸਮੇਂ ਇੱਕ ਦਮ ਫੋਨ ਬੰਦ ਕਰਕੇ ਕਾਰ ਚੋਂ ਬਾਹਰ ਨਿਕਲਦਾ ਹੈ । ਉਸ ਸਕੂਟਰੀ ਚਲਾਉਣ ਵਾਲੀ ਕੁੜੀ ਨੂੰ ਬੋਲਦਾ ਹੈ – ਕੀ ਗੱਲ ਹੋਈ ਅੰਨ੍ਹੀ ਹੋਈ ਫਿਰਦੀ ਆਂ… ਏਡੀ ਵੱਡੀ ਕਾਰ ਨਹੀਂ ਦਿਸੀ ਤੈੰਨੂੰ।
” ਦੇਖੋ ਜਿਆਦਾ ਵਾਧੂ ਬੋਲਣ ਦੀ ਲੋੜ ਨਹੀਂ, ਜੋ ਨੁਕਾਸਨ ਹੋਇਆ ਮੈਂ ਭਰ ਦੇਂਦੀ ਹਾਂ…. ਨਾਲੇ ਏਡੀ ਵੀ ਕੋਈ ਵੱਡੀ ਕਾਰ ਨਹੀਂ ਹੈ, ਜਿਨ੍ਹਾਂ ਬੋਲ ਰਹੇ ਹੋ, ਦੱਸੋ ਕਿੰਨਾ ਨੁਕਸਾਨ ਹੋਇਆ ਹੈ। ਉਸ ਸਕੂਟਰੀ ਵਾਲੀ ਕੁੜੀ ਨੇ ਸਹਿਲ ਨੂੰ ਕਿਹਾ।
ਸਕੂਟਰੀ ਵੱਜਣ ਦੇ ਨਾਲ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਸੀ। ਬਸ ਇਕ ਮਾਮੂਲੀ ਦੇਂਟ ਪੈ ਗਿਆ ਸੀ । ਸਾਹਿਲ ਥੋੜ੍ਹਾ ਖੜੂਸ ਸੁਭਾਅ ਦਾ ਸੀ । ਇਸ ਲਈ ਸੋਹਣੀ ਕੁੜੀ ਦੇਖ ਕੇ ਰੋਹਬ ਚੜਾਣ ਲੱਗਿਆ । ਪਰ ਉਸ ਨੂੰ ਅੱਗੋਂ ਸਵਾ- ਸ਼ੇਰ ਟੱਕਰੀ ।
ਨੁਕਸਾਨ ਦੀ ਭਰਪਾਈ ਕਰਕੇ, ਉਹ ਕੁੜੀ ਆਪਣੇ ਰਸਤੇ ਚਲੀ ਗਈ । ਸਾਹਿਲ ਆਪਣੀ ਕਾਰ ਸਟਾਰਟ ਕਰਕੇ ਆਪਣੇ ਮਾਂ-ਬਾਪ ਦੀ ਬੁਲਾਈ ਜਗ੍ਹਾ ਵੱਲ ਨੂੰ ਤੁਰ ਪਿਆ । ਜਿੱਥੇ ਉਸ ਨੇ ਅੱਜ ਉਹ ਕੁੜੀ ਨੂੰ ਦੇਖਣ ਜਾਣਾ ਸੀ, ਜਿਸ ਦੇ ਨਾਲ ਉਸ ਦੇ ਸੰਜੋਗ ਲਿਖੇ ਸਨ ।
ਆਪਣੀ ਮੰਜ਼ਿਲ ਤੇ ਪਹੁੰਚ, ਆਪਣੀ ਕਾਰ ਪਾਰਕਿੰਗ ਕਰਕੇ । ਦੱਸੀ ਗਈ ਜਗ੍ਹਾ ਤੇ ਜਾ ਪਹੁੰਚਇਆ । ਸਾਹਿਲ ਨੇ ਦੂਰੋਂ ਦੇਖਿਆ ਕਿ ਉਸ ਦੇ ਮਾਂ-ਬਾਪ ਸਾਹਮਣੇ ਇੱਕ ਟੇਬਲ ਤੇ ਬੈਠੇ ਹਨ ।
ਉਨ੍ਹਾਂ ਦੇ ਨਾਲ ਕੁਝ ਹੋਰ ਲੋਕ ਤੇ ਇੱਕ ਕੁੜੀ ਵੀ ਬੈਠੀ ਹੈ, ਜਿਸ ਦੀ ਭਿੱਠ ਸਾਹਿਲ ਵੱਲ ਨੂੰ ਸੀ । ਉਹ ਸਮਝ ਗਿਆ ਸੀ, ਕਿ ਸ਼ਾਇਦ ਇਹ ਉਹੀ ਕੁੜੀ ਹੈ, ਜਿਸ ਨੂੰ ਦੇਖਣ ਦੇ ਲਈ ਉਸਨੂੰ ਬੁਲਾਇਆ ਗਿਆ ਹੈ ।
ਹੌਲੀ ਹੌਲੀ ਮਜ਼ੇ ਵਾਲੀ ਚਾਲ ਦੇ ਵਿੱਚ ਸਾਰਿਆਂ ਦੇ ਕੋਲ ਜਾਕੇ । ਸਾਹਿਲ ਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ । ਆਪਣੇ ਮਾਂ-ਬਾਪ ਦਾ ਆਸ਼ੀਰਵਾਦ ਲਿਆ, ਤੇ ਬਾਕੀ ਸਾਰਿਆਂ ਦਾ ਵੀ ।
ਸਾਹਿਲ ਨੂੰ ਬੈਠਣ ਲਈ ਕਿਹਾ ਗਿਆ । ਰਿਸ਼ਤੇ ਦੀ ਗੱਲ ਹੋਈ ਹਰ ਇੱਕ ਖ਼ੂਬੀ ਚੰਗੀ ਲੱਗੀ ਸਾਹਿਲ ਦੀ ਕੁੜੀ ਵਾਲਿਆਂ ਨੂੰ । ਸਾਹਿਲ ਨੇ ਆਪਣੀਆਂ ਨਜ਼ਰਾਂ, ਹੋਣ ਵਾਲੀ ਪਤਨੀ ਵੱਲ ਘੁੰਮਾਇਆ ਤਾਂ ਦੇਖਿਆ …. ਤੇ ਇਕ ਦਮ ਦੁਹਰਾਇਆ – ਤੂੰ !
ਜਦ ਕੁੜੀ ਨੇ ਆਪਣੀਆਂ ਨਜ਼ਰਾਂ ਉਪਰ ਚੁੱਕੀਆਂ ਤਾਂ ਉਸ ਦੇ ਮੂੰਹੋਂ ਵੀ ਕੁੱਝ ਇਹੀ ਨਿਕਲਿਆ । ਫਿਰ ਸਾਰੇ ਉਹਨਾਂ ਦੋਨਾਂ ਤੋਂ ਪੁੱਛਣ ਲੱਗੇ “ਕਿ ਤੁਸੀਂ ਇਕ ਦੂਜੇ ਨੂੰ ਜਾਣਦੇ ਹੋ ।”
ਕੁਝ ਦੇਰ ਦੋਣੋਂ ਸ਼ਾਂਤ ਰਹੇ । ਫਿਰ ਸਾਹਿਲ ਨੇ ਦੱਸਿਆ – ਅੱਜ ਮੈਂ ਸਵੇਰੇ ਜਦ ਘਰ ਤੋਂ ਨਿਕਲ ਰਿਹਾ ਸੀ, ਤਾਂ ਇਸ ਕੁੜੀ ਨੇ ਆਪਣੀ ਸਕੂਟਰੀ ਮੇਰੀ ਕਾਰ ਵਿੱਚ ਮਾਰ ਦਿੱਤੀ । ਸਾਹਿਲ ਮੂੰਹੋਂ ਏਨੀ ਗੱਲ ਸੁਣ ਕੇ ਕੁੜੀ ਬੋਲੀ – ਜੋ ਵੀ ਨੁਕਸਾਨ ਹੋਇਆ ਸੀ, ਮੈਂ ਓਹ ਭਰ ਦਿੱਤਾ ਹੈ । ਹੁਣ ਮੇਰੀ ਕੋਈ ਗਲਤੀ ਨਹੀਂ ਹੈ ।
ਦੋਨਾਂ ਦੀਆਂ ਗੱਲਾਂ ਸੁਣ ਕੇ ਸਾਰੇ ਰਿਸ਼ਤੇਦਾਰ ਹੱਸਣ ਲੱਗ ਪਏ ।
ਤਾਂ ਸਾਰਿਆਂ ਨੇ ਇਹ ਫੈਸਲਾ ਕੀਤਾ । ਕੀ ਤੁਸੀਂ ਤਾਂ ਵਿਆਹ ਤੋਂ ਪਹਿਲਾਂ ਹੀ ਲੜਾਈ ਨਾਲ ਸ਼ੁਰੂਆਤ ਕੀਤੀ ਹੈ । ਮਤਲਬ ਕਿ ਤੁਸੀਂ ਜਨਮ-ਜਨਮ ਦੇ ਸਾਥੀਓਂ । ਇਹ ਗੱਲ ਸੁਣ ਕੇ ਦੋਨੋਂ ਇੱਕ ਦੂਜੇ ਵੱਲ ਪਿਆਰ ਭਰੀ ਨਿਗ੍ਹਾ ਦੇ ਨਾਲ ਦੇਖਣ ਲੱਗੇ । ਕੁੜੀ ਸੋਹਣੀ ਨਾਮ ਵੀ ਸੋਹਣੀ ਸੀ । ਇਸ ਲਈ ਸਾਹਿਲ ਨੂੰ ਕੋਈ ਸ਼ਕਾਇਤ ਨਹੀਂ ਸੀ । ਸਾਹਿਲ ਵੀ ਇੱਕ ਬਹੁਤ ਵੱਡੀ ਕੰਪਨੀ ਦਾ ਸੀਈਓ ਸੀ । ਇਸ ਲਈ ਸਰਿਆਂ ਨੂੰ ਇਹ ਰਿਸ਼ਤਾ ਮਨਜੂਰ ਸੀ। ਰਿਸ਼ਤਾ ਪੱਕਾ ਹੋਗਿਆ । ਹੌਲੀ ਹੌਲੀ ਫੋਨ ਨੰਬਰ ਇਕ ਦੂਜੇ ਨਾਲ ਬਦਲੇ ਗਏ ।
ਗੱਲਾਂ-ਬਾਤਾਂ ਚਲਦੀਆਂ ਰਹੀਆਂ ਛੋਟੀਆਂ-ਛੋਟੀਆਂ ਲੜਾਈਆਂ ਛੋਟੇ ਛੋਟੇ ਹਾਸੇ ਮਜਾਕ ਰੋਜ਼ ਇਕ ਦੂਜੇ ਦੇ ਨਾਲ ਹੁੰਦੇ ਰਹਿੰਦੇ ।
ਸੋਹਣੀ ਸ਼ਕਲ ਸੂਰਤ ਤੋਂ ਜਿਨੀ ਸੋਹਣੀ ਸੀ…. ਉਹਨੀਂ ਹੀ ਸੁਭਾਅ ਪੱਖੋਂ ਵੀ ਸੀ। ਉਹ ਕਈ ਵਾਰ…. ਹਫਤੇ ਦੇ ਅਖੀਰ ਲੈ ਦਿਨ ਸਾਹਿਲ ਲਈ ਕੋਈ ਨਾ ਕੋਈ ਸਰਪਰਾਈਜ਼ ਜਾਂ ਤੋਹਫਾ ਲੈੰਦੀ।
ਦੋਨਾਂ ਦਾ ਪਿਆਰ ਸੋਹਣੀ ਮਹੀਂਵਾਲ ਵਾਂਗੂ ਸਿਰੇ ਚੜਦਾ ਜਾ ਰਿਹਾ ਸੀ। ਕਿ ਅਚਾਨਕ ਇਕ ਦਿਨ ਸਾਹਿਲ ਨੂੰ ਪਤਾ ਨਹੀਂ ਕੀ ਹੋਇਆ…. ਉਸਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ