ਪੰਦਰਾਂ ਹਜਾਰ ਫੁੱਟ ਉੱਚਾ ਉੱਡਦਾ ਜਹਾਜ..
ਅਚਾਨਕ ਸੱਜੇ ਪਾਸੇ ਦੇ ਇੰਜਣ ਨੂੰ ਅੱਗ ਲੱਗ ਜਾਂਦੀ..
ਹਾਹਾਕਾਰ ਮੱਚ ਜਾਂਦੀ..ਪੌਣੇ ਤਿੰਨ ਸੌ ਯਾਤਰੀਆਂ ਨੂੰ ਮੌਤ ਦਿਸਣ ਲੱਗ ਜਾਂਦੀ ਏ..
ਜਮੀਨ ਤੇ ਸੁਨੇਹੇ ਅੱਪੜ ਜਾਂਦੇ..ਬੱਸ ਕੁਝ ਕੂ ਮਿੰਟਾਂ ਦੀ ਹੀ ਖੇਡ ਰਹਿ ਗਈ ਲੱਗਦੀ..
ਅਕਸਰ ਇਸ ਮੌਕੇ ਦੋ ਚੀਜਾਂ ਹੀ ਕੰਮ ਆਉਂਦੀਆਂ..
ਹੋਸ਼-ਓ-ਹਵਾਸ ਕਾਇਮ ਰੱਖਦਾ ਹੋਇਆ ਜਹਾਜ ਦਾ ਪਾਈਲਟ ਅਤੇ ਇਸ ਮੌਕੇ ਲਈ ਦਿੱਤੀ ਗਈ ਖਾਸ ਟਰੇਨਿੰਗ ਦਾ ਸਹੀ ਇਸਤੇਮਾਲ!
ਅਖੀਰ ਤਜੁਰਬਾ ਅਤੇ ਹੋਂਸਲਾ ਸਮਝੌਤਾ ਕਰ ਲੈਂਦੇ ਨੇ ਤੇ ਔਖੀ ਘੜੀ ਲੰਘ ਜਾਂਦੀ..
ਅਮਰੀਕੀ ਪਾਇਲਟ ਜਹਾਜ ਨੂੰ ਸੁਰਖਿਅਤ ਜਮੀਨ ਤੇ ਲੈਂਡ ਕਰਾਉਣ ਵਿਚ ਕਾਮਯਾਬ ਹੋ ਜਾਂਦਾ..ਕਿਸੇ ਨੂੰ ਇੱਕ ਝਰੀਟ ਨਹੀਂ!
ਜਹਾਜ ਵਿਚੋਂ ਹੀ ਬਣੀ ਇਸ ਵੀਡੀਓ ਨੂੰ ਵੇਖ ਸੋਚ ਰਿਹਾ ਸਾਂ..
ਜਿਹੜੀਆਂ ਕੌਮਾਂ ਨੂੰ ਨਾਜ਼ੁਕ ਮੌਕਿਆਂ ਤੇ ਹੋਸ਼-ਓ-ਹਵਾਸ ਕਾਇਮ ਰੱਖਦੇ ਹੋਏ ਆਗੂ ਮਿਲ ਜਾਵਣ ਓਹਨਾ ਦੇ ਜਹਾਜ ਕਦੀ ਵੀ ਕਰੈਸ਼ ਨਹੀਂ ਹੁੰਦੇ..ਚਾਹੇ ਜਿੰਨੀਆਂ ਮਰਜੀ ਅੱਗਾਂ ਲੱਗੀ ਜਾਵਣ!
ਅੱਜ ਤੋਂ ਤਕਰੀਬਨ ਸਾਢੇ ਤਿੰਨ ਦਹਾਕੇ ਪਹਿਲਾਂ..
ਸੰਘਰਸ਼ ਦੌਰਾਨ ਕੋਈ ਰੂਪੋਸ਼ ਸਿੰਘ ਜਿਉਂਦੇ ਜੀ ਪੁਲਸ ਦੇ ਕਾਬੂ ਆ ਜਾਂਦਾ ਤਾਂ ਜਥੇਬੰਦੀਆਂ ਦੇ ਅੰਦਰੋਂ ਅੰਦਰ ਭਾਵੇਂ ਲੱਖ ਵਿਚਾਰਧਾਰਿਕ ਵਖਰੇਵੇਂ ਹੁੰਦੇ..ਪਰ ਸਾਰਿਆਂ ਦੇ ਇੱਕਠੇ ਬਿਆਨ ਆਉਂਦੇ..ਸਾਡੇ ਸਿੰਘ ਦਾ ਨੁਕਸਾਨ ਹੋਇਆ ਤਾਂ ਸਰਕਾਰ ਜੁੰਮੇਵਾਰ ਹੋਵੇਗੀ..ਕਦੀ ਇਹ ਬਿਆਨ ਨਹੀਂ ਕੇ ਹੁਣ ਸਰਕਾਰ ਜਾ ਪੁਲਸ ਫੈਸਲਾ ਲਵੇ ਕੇ ਫੜੇ ਹੋਏ ਇਸ ਸਿੰਘ ਨਾਲ ਕੀ ਵਰਤਾਓ ਕਰਨਾ..ਕਿਓੰਕੇ ਸਾਡਾ ਉਸ ਨਾਲ ਕੋਈ ਸਬੰਧ ਨਹੀਂ!
ਮੋਇਆਂ ਵਿਚ ਜਾਨ ਫੂਕਣ ਵਾਲਾ ਖਾਲਸੇ ਦਾ ਉਹ ਨਿਸ਼ਾਨ ਸਾਹਿਬ ਅੱਜ ਦਾਤਰੀ ਹਥੌੜੇ ਹੇਠ ਲੁਕੋ ਦਿੱਤਾ ਗਿਆ..!
ਦੇਵ ਪੁਰਸ਼ਾਂ ਦੇ ਜਿਹਨਾਂ ਡੌਲਿਆਂ ਦੇ ਜ਼ੋਰ ਨੇ ਕਿਸੇ ਵੇਲੇ ਕਚਹਿਰੀਆਂ ਵਿੱਚ ਉੱਗੇ ਪਿੱਪਲ ਦੀ ਛਾਂ ਹੇਠ ਸੁੱਕੀ ਰੋਟੀ ਖਾ ਇਨਕਲਾਬ ਭਾਲਦਿਆਂ ਨੂੰ ਦਿੱਲੀ ਦੀਆਂ ਜਿੱਤ ਵਾਲੀਆਂ ਬਰੂਹਾਂ ਤੱਕ ਜਾ ਖਲਿਆਰਿਆ..ਅੱਜ ਓਹੀ ਮਾਵਾਂ ਦੇ ਪੁੱਤ ਬੇਘਰੇ ਐਲਾਨ ਦਿੱਤੇ ਗਏ..ਫੜੋ ਤਸ਼ੱਦਤ ਕਰੋ ਤੇ ਜਾ ਫੇਰ ਝੂਠੇ-ਸੱਚਿਆਂ ਵਿਚ ਮਾਰ ਮੁਕਾਓ..ਸਾਡੇ ਵੱਲੋਂ ਖੁੱਲੀ ਛੁੱਟੀ!
ਇੱਕ ਨੌਜੁਆਨ ਰੋ ਪਿਆ..
ਅਖ਼ੇ ਹਰਦੀਪ ਸਿੰਘ ਡਿਬਡਿਬਾ ਦੇ ਪੋਤਰੇ ਨਵਰੀਤ ਸਿੰਘ ਨੂੰ ਗੋਲੀ ਲੱਗੀ ਤਾਂ ਦੋ ਘੰਟੇ ਲਾਸ਼ ਕੋਲ ਹੀ ਬੈਠੇ ਰਹੇ..ਲੀਡਰਾਂ ਨੂੰ ਫੋਨ ਕੀਤਾ..ਅੱਗੋਂ ਆਖਦੇ”ਸਾਨੂੰ ਤੰਗ ਪ੍ਰੇਸ਼ਾਨ ਨਾ ਕਰੋ..ਅਸੀ ਅੱਗੇ ਬਿਪਤਾ ਨੂੰ ਫੜੇ ਹੋਏ ਹਾਂ”
ਅੱਜ ਆਖਦੇ ਅਸੀਂ ਕਿਸੇ ਦਾ ਠੇਕਾ ਨਹੀਂ ਲਿਆ..ਸਹੀ ਕਿਹਾ ਕਿਸੇ ਨੇ ਔਕਾਤ ਨਾਲੋਂ ਕਿਤੇ ਵਧੇਰਾ ਮਿਲ ਜਾਵੇ ਤਾਂ ਇੰਝ ਹੀ ਹੁੰਦਾ..
ਸਦੀਆਂ ਤੋਂ ਹੁੰਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ