ਚੜ੍ਹਦੇ ਸੂਰਜ ਨੂੰ ਸਲਾਮ….… ਸਰਦੂਲ ਸਿਕੰਦਰ ਨਾਲ ਗੱਲਾਂ ਦਾ ਸਿਲਸਲਾ ਸ਼ੁਰੂ ਹੋਇਆ ਸਰਦੂਲ ਕਹਿਣ ਲੱਗੇ ਦੇਖੋ ਜੀ ਇਹ ਸੱਚ ਏ ਕਿ ਜਦੋਂ ਤੁਸੀਂ ਮੁਸ਼ਕਿਲ ਦੌਰ ਚ ਹੁੰਦੇ ਹੋ ਉਦੋਂ ਜ਼ਮਾਨਾ ਸਨਬੰਧੀ ਸਮਾਜ ਤੁਹਾਡੇ ਨਾਲ ਨਹੀਂ ਖੜ੍ਹਦਾ ਪਰ ਜਦੋਂ ਤੁਸੀਂ ਬੁਲੰਦੀਆਂ ਤੇ ਪਹੁੰਚ ਜਾਂਦੇ ਹੋ ਤਾਂ ਸਭ ਤੁਹਾਡੇ ਮਗਰ ਹੋ ਤੁਰਦੇ ਹਨ। ਸਰਦੂਲ ਨੇ ਦਸਿਆ ਕਿ ਜਦੋਂ ਮੈਨੂੰ ਕੋਈ ਨਹੀਂ ਸੀ ਜਾਣਦਾ ਮੈਂ ਦਿੱਲੀ HMV ਦੇ ਆਫਿਸ ਗਿਆ ਕਿਰਾਇਆ ਵੀ ਬੜੀ ਮੁਸ਼ਕਿਲ ਨਾਲ ਦੋਸਤ ਕੋਲੋ ਪ੍ਰਾਪਤ ਕੀਤਾ ,ਮੈਂ Hmv ਦੇ ਮੈਨੇਜਰ ਜ਼ਹੀਰ ਨੂੰ ਕਿਹਾ ਕਿ ਸਰ ਤੁਸੀਂ ਮੈਨੂੰ ਸੁਣੋ ਤੇ ਸੁਣਕੇ ਫੈਸਲਾ ਕਰਨਾ ਮੇਰਾ ਪਰ ਉਸਨੇ ਮੇਰੀ ਬਾਰ ਬਾਰ ਦੀ ਅਰਜ਼ ਨੂੰ ਠੁਕਰਾ ਕੇ ਵਿਅੰਗ ਨਾਲ ਕਿਹਾ ਕਿ ਫੇਰ ਬੁਲਾਵਾਂਗੇ ਇਹ ਸੁਣਕੇ ਮੈਂ ਪੌੜੀਆਂ ਚ ਆਕੇ ਸੋਚਿਆ ਕਿ ਜ਼ਹੀਰ ਨੇ ਮੇਰਾ ਐਡਰੈਸ ਤਾਂ ਨੋਟ ਹੀ ਨਹੀਂ ਕੀਤਾ ਮੈਂ ਉੱਪਰ ਜਾਕੇ ਕਿਹਾ ਕਿ ਸਰ ਤੁਸੀਂ ਮੇਰਾ ਪਤਾ ਤੇ ਨੋਟ ਨਹੀਂ ਕੀਤਾ ਇਹ ਸੁਣਕੇ ਉਸਨੇ ਫੇਰ ਮੇਰਾ ਮਜ਼ਾਕ ਉਡਾਉਂਦੇ ਸਿਗਰਟ ਦੀ ਡੱਬੀ ਜੋ ਉਹ ਕੂੜੇਦਾਨ ਚ ਸੁੱਟਣ ਹੀ ਵਾਲਾ ਸੀ ਕਹਿੰਦਾ ਅਰੇ ਹਾਂ ਪਤਾ ਬਤਾਓ !ਮੈਂ ਕਿਹਾ sorry ਸਰ ਮੇਰੇ ਥੱਲੇ ਉਤਰਦੇ ਹੀ ਤੁਸੀਂ ਇਹ ਕੂੜੇਦਾਨ ਚ ਸੁੱਟ ਦੇਵੋਗੇ ਇਸ ਲਈ by by………...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ