More Gurudwara Wiki  Posts
ਲਾਲ ਚਬੂਤਰਾ ਜਾ ਰੈਡ ਟਾਵਰ ਦਾ ਇਤਿਹਾਸ


ਲਾਲ ਚਬੂਤਰਾ ਜਾ ਰੈਡ ਟਾਵਰ , ਇਸ ਇਤਿਹਾਸ ਬਾਰੇ ਬਹੁਤ ਹੀ ਵਿਰਲੇ ਸੱਜਣਾਂ ਨੂੰ ਹੀ ਪਤਾ ਹੋਵੇਗਾ । ਕਿਸ ਤਰ੍ਹਾਂ ਘੰਟਾ ਘਰ ਹੋਂਦ ਵਿੱਚ ਆਇਆ ਕੀ ਅੰਗਰੇਜਾਂ ਦੀ ਚਾਲ ਸੀ ।
ਦਰਬਾਰ ਸਾਹਿਬ ਦੀ ਪਰਿਕਰਮਾ ਅਤੇ ਰੈੱਡ ਟਾਵਰ
ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਲਗਾਤਾਰ ਵਧ ਰਹੀ ਮਾਨਤਾ ਨੂੰ ਵੇਖਦਿਆਂ ਅੰਗਰੇਜ਼ਾਂ ਨੇ ਪੰਜਾਬ ‘ਤੇ ਆਪਣੀ ਹਕੂਮਤ ਕਾਇਮ ਹੁੰਦਿਆਂ ਹੀ ਅੰਮ੍ਰਿਤਸਰ ਵਿੱਚ ਈਸਾਈ ਧਰਮ ਨਾਲ ਸਬੰਧਿਤ ਕਈ ਇਮਾਰਤਾਂ ਦਾ ਨਿਰਮਾਣ ਕਰਵਾਇਆ। ਇਸ ਸਭ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਲਹਿੰਦੇ ਵੱਲ ਨੂੰ ਮੌਜੂਦ ਢਾਈ ਮੰਜ਼ਿਲਾ ਬੁੰਗਾ ਸਰਕਾਰ ਬਨਾਮ ਬੁੰਗਾ ਮਹਾਰਾਜਾ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਮਿਸ਼ਨ ਸਕੂਲ ਦੀ ਕ੍ਰਿਸ਼ਚਿਅਨ ਮਿਸ਼ਨਰੀ ਦੀ ਮਲਕੀਅਤ ਘੋਸ਼ਿਤ ਕਰ ਕੇ ਕੀਤੀ ਗਈ। ਜਲਦ ਹੀ ਇਸ ਬੁੰਗੇ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਐਮ.ਸੀ. ਸੌਂਡਰਜ਼ ਨੇ ਪੁਲੀਸ ਥਾਣਾ, ਛੋਟੀ ਜੇਲ੍ਹ ਅਤੇ ਕਚਹਿਰੀ ਕਾਇਮ ਕਰਾ ਦਿੱਤੀ। ਇਸ ਤੋਂ 10 ਵਰ੍ਹੇ ਬਾਅਦ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਮੌਜੂਦ ਬਾਕੀ ਸਭ ਬੁੰਗਿਆਂ ਵਿੱਚੋਂ ਆਲੀਸ਼ਾਨ ਤੇ ਖ਼ੂਬਸੂਰਤ ਇਸ ਬੁੰਗੇ ਦਾ ਵੱਡਾ ਹਿੱਸਾ ਜ਼ਮੀਨਦੋਜ਼ ਕਰ ਦਿੱਤਾ ਗਿਆ। ਇਸ ਪਿੱਛੋਂ ਇਸ ਦੇ ਨਾਲ ਲੱਗਦੇ ਬੁੰਗਾ ਕੰਵਰ ਨੌਨਿਹਾਲ ਸਿੰਘ ਅਤੇ ਬੁੰਗਾ ਲਾਡੂਵਾਲੀਆ ਨੂੰ ਡੇਗ ਕੇ ਉਨ੍ਹਾਂ ਦੀ ਥਾਂ ‘ਤੇ 1863 ਵਿੱਚ ਗਿਰਜਾ-ਘਰ ਦੀ ਦਿੱਖ ਵਾਲੇ ਇੱਕ ਚਬੂਤਰੇ ਦਾ ਨਿਰਮਾਣ ਸ਼ੁਰੂ ਕੀਤਾ ਗਿਆ, ਜੋ 50,000 ਰੁਪਏ ਦੀ ਲਾਗਤ ਨਾਲ 1874 ਵਿੱਚ ਮੁਕੰਮਲ ਹੋਇਆ।
ਇਹ ਸਮਾਰਕ ਅੰਗਰੇਜ਼ਾਂ ਦੇ ਖ਼ੁਰਾਫ਼ਾਤੀ ਦਿਮਾਗ ਦੀ ਅਜਿਹੀ ਉਪਜ ਸੀ, ਜਿਸ ਰਾਹੀਂ ਉਹ ਨਾ ਸਿਰਫ਼ ਸ੍ਰੀ ਦਰਬਾਰ ਸਾਹਿਬ ਵਿੱਚ ਆਪਣੀ ਦਖ਼ਲਅੰਦਾਜ਼ੀ ਵਧਾਉਣਾ ਚਾਹੁੰਦੇ ਸਨ, ਸਗੋਂ ਇਸ ਸਮਾਰਕ ਦੀ ਮਾਰਫ਼ਤ ਉਹ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸਿੱਖਾਂ ਦੀਆਂ ਗਤੀਵਿਧਿਆਂ ‘ਤੇ ਨਜ਼ਰ ਵੀ ਰੱਖ ਰਹੇ ਸਨ। ਯੂਰਪੀਅਨ ਗੋਥਿਕ ਕਲਾ ਦੇ ਨਮੂਨੇ ਵਾਲਾ ਇਹ ਚਬੂਤਰਾ ਬ੍ਰਿਟਿਸ਼ ਹੁਕੂਮਤ ਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਬੇਰੀ ਬਾਬਾ ਬੁੱਢਾ ਸਾਹਿਬ ਦੇ ਬਿਲਕੁਲ ਪਿੱਛੇ ਇੱਕ ਉੱਚੇ ਥੜ੍ਹੇ ‘ਤੇ ਉਸਾਰਿਆ ਗਿਆ ਸੀ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਇਸ ਵਿੱਚ ਇਕ ਛੋਟਾ ਗਿਰਜਾ ਸ਼ੁਰੂ ਕਰਨ ਦੀ ਯੋਜਨਾ ਸੀ।
ਇਸ ਚਬੂਤਰੇ ਦਾ ਡਿਜ਼ਾਈਨ ਅੰਮ੍ਰਿਤਸਰ ਦੀ ਮਿਉੂਂਸਿਪਲ ਕਮੇਟੀ ਦੇ ਡੀ.ਪੀ.ਡਬਲਯੂ. (ਡਿਪਾਰਟਮੈਂਟ ਆਫ਼ ਪਬਲਿਕ ਵਰਕਜ਼) ਵਿਭਾਗ ਦੇ ਐਗਜ਼ੀਕਿਊਟਿਵ ਚੀਫ਼ ਇੰਜਨੀਅਰ ਜੌਹਨ ਗਾਰਡਨ ਨੇ ਕੀਤਾ ਅਤੇ ਇਸ ਦੀ ਘੜਾਈ ਦਾ ਸਾਰਾ ਕੰਮ ਅੰਮ੍ਰਿਤਸਰ ਦੇ ਰਾਜ ਮਿਸਤਰੀ ਸ਼ਰਫ਼ਦੀਨ ਕੋਲੋਂ ਕਰਵਾਇਆ ਗਿਆ। ਇਸ 145 ਫੁੱਟ ਉੱਚੇ ਟਾਵਰ ‘ਤੇ ਲਾਲ ਰੰਗ ਕੀਤਾ ਗਿਆ ਹੋਣ ਕਰਕੇ ਪਹਿਲਾਂ-ਪਹਿਲ ਸਥਾਨਕ ਲੋਕ ਇਸ ਨੂੰ ‘ਲਾਲ ਚਬੂਤਰਾ’ ਜਾਂ ‘ਰੈੱਡ ਟਾਵਰ’ ਕਹਿ ਕੇ ਸੰਬੋਧਿਤ ਕਰਦੇ ਸਨ। ਬਾਅਦ ਵਿੱਚ ਇਸ ਉੱਤੇ ਘੜੀ ਲਗਾਏ ਜਾਣ ਕਰਕੇ ਇਸ ਨੂੰ ਘੰਟਾ-ਘਰ ਅਤੇ ਚਬੂਤਰਾ ਘੰਟਾ-ਘਰ ਕਿਹਾ ਜਾਣ ਲੱਗਾ।
ਉਸ ਸਮੇਂ ਦੌਰਾਨ ਭਾਰਤ ਦੇ ਵੱਖ- ਵੱਖ ਸ਼ਹਿਰਾਂ ਫ਼ਾਜ਼ਿਲਕਾ, ਲੁਧਿਆਣਾ, ਅੰਮ੍ਰਿਤਸਰ, ਮੁੰਬਈ, ਹੈਦਰਾਬਾਦ, ਦੇਹਰਾਦੂਨ, ਪਿਲਾਨੀ, ਊਟੀ, ਹੁਸੈਨਾਬਾਦ (ਲਖਨਊ), ਸਬਜ਼ੀ ਮੰਡੀ ਤੇ ਹਰੀ ਨਗਰ (ਦਿੱਲੀ), ਅਲੀਗੜ੍ਹ, ਮਿਰਜ਼ਾਪੁਰ (ਯੂ.ਪੀ.) ਅਤੇ ਫ਼ੈਸਲਾਬਾਦ (ਲਾਇਲਪੁਰ), ਸਿਆਲਕੋਟ, ਮੁਲਤਾਨ, ਹੈਦਰਾਬਾਦ, ਸੱਖੜ (ਸਿੰਧ) ਆਦਿ ਵਿੱਚ ਘੰਟਾ-ਘਰ ਦਾ ਨਿਰਮਾਣ ਕਰਵਾਇਆ ਗਿਆ, ਜਿੱਥੇ ਇਨ੍ਹਾਂ ਦੇ ਨਿਰਮਾਣ ਸਬੰਧੀ ਕਿਸੇ ਨੇ ਵੀ ਵਿਰੋਧ ਜ਼ਾਹਰ ਨਹੀਂ ਕੀਤਾ। ਜਦੋਂਕਿ ਅੰਮ੍ਰਿਤਸਰ ਵਿੱਚ ਘੰਟਾ-ਘਰ ਦੇ ਨਿਰਮਾਣ ਨੂੰ ਲੈ ਕੇ ਅੰਗਰੇਜ਼ਾਂ ਨੂੰ ਸ਼ਹਿਰ ਦੇ ਹਿੰਦੂ-ਸਿੱਖਾਂ ਦਾ ਵਿਰੋਧ ਸਹਿਣਾ ਪਿਆ। ਇਸ ਦਾ ਕਾਰਨ ਇਹ ਸੀ ਕਿ ਬਾਕੀ ਸ਼ਹਿਰਾਂ ਵਿੱਚ ਘੰਟਾ-ਘਰ ਉੱਥੋਂ ਦੇ ਚੌਕਾਂ ਜਾਂ ਸਰਕਾਰੀ ਇਮਾਰਤਾਂ ਵਿੱਚ ਉਸਾਰੇ ਗਏ ਸਨ ਜਦੋਂਕਿ ਅੰਮ੍ਰਿਤਸਰ ਵਿੱਚ ਇਸ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਬਣਾਇਆ ਗਿਆ ਸੀ। ਅੰਮ੍ਰਿਤਸਰੀਆਂ ਦੇ ਇਸ ਵਿਰੋਧ ਨੂੰ ਅਣਗੌਲਿਆਂ ਕਰ ਕੇ ਭਾਵੇਂ ਅੰਗਰੇਜ਼ ਹਕੂਮਤ ਨੇ ਘੰਟਾ-ਘਰ ਦਾ ਨਿਰਮਾਣ ਜਾਰੀ ਰੱਖਿਆ ਪਰ ਉਹ ਇਸ ਵਿੱਚ ਗਿਰਜਾ-ਘਰ ਸ਼ੁਰੂ ਕਰਨ ਦੀ ਹਿੰਮਤ ਨਾ ਕਰ ਸਕੇ। ਕਿਉਂਕਿ ਜਿਸ ਦਿਨ ਗਿਰਜਾ ਘਰ ਬਣਾਉਣ ਦਾ ਦਿਨ ਸੀ ਉਸ ਦਿਨ ਸਿੱਖਾਂ ਦੀ ਹਲਚਲ ਦੇਖਣ ਲਈ ਅੰਮ੍ਰਿਤ ਵੇਲੇ ਅੰਗਰੇਜ਼ ਅਫਸਰ ਜੋ ਅੰਮ੍ਰਿਤਸਰ ਜਿਲ੍ਹੇ ਦਾ ਕਰਤਾ ਧਰਤਾ ਸੀ ਦਰਬਾਰ ਸਾਹਿਬ ਦੇ ਅੰਦਰ ਬੈਠਾ ਸੀ। ਅਚਾਨਕ ਇਕ ਘਟਨਾਂ ਵਾਪਰੀ ਜੋ ਹੁਣ ਵੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਬਾਹਰ ਇਕ ਪਤਰੇ ਤੇ ਲਿਖੀ ਹੋਈ ਹੈ। ਸਭਨਾਂ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

One Comment on “ਲਾਲ ਚਬੂਤਰਾ ਜਾ ਰੈਡ ਟਾਵਰ ਦਾ ਇਤਿਹਾਸ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)