(ਇੰਤਜ਼ਾਰ)
ਏਹ ਗੱਲ ਮੈਂਨੂੰ ਅੱਜ ਵੀ ਸਤਾਉੰਦੀ ਹੈ, ਪਤਾ ਨਹੀਂ ਕਿਉਂ ? ਓਸ ਵਖਤ ਦੀ ਯਾਦ ਜਦੋੰ ਆਉਂਦੀ ਹੈ। ਮੈਂ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਸੀ।
“ਮੈਂ ਇਕ ਟਰੱਕ ਡਰਾਈਵਰ ਸੀ।” ਵਿਉਪਾਰ ਲਈ ਦਿੱਲੀ ਜਾਂਦਾ ਸੀ । ਤੇ ਫਿਰ ਵਾਪਿਸ ਪੰਜਾਬ ਆਉਂਦਾ ਸੀ। ਏਦਾਂ ਹੀ ਮੇਰੀ ਜ਼ਿੰਦਗੀ ਦਾ ਸਫਰ ਲੰਘਦਾ ਜਾ ਰਿਹਾ ਸੀ।
ਮੇਰੀ ਮਾਂ ਦੱਸਿਆ ਕਰਦੀ ਸੀ, ਕਿ ਮੇਰਾ ਪਰਿਵਾਰ ( 1947 ) ਦੀ ਵੰਡ ਦਾ ਸ਼ਿਕਾਰ ਹੋ ਗਿਆ । ਤੇ ਮੈਂਨੂੰ ਕੋਈ ਭਲਾ ਬਜ਼ੁਰਗ ਬੱਚ ਦਾ ਬਚਾਉੰਦਾ ਚੱੜਦੇ ਪੰਜਾਬ ਵੱਲ ਲੈ ਆਇਆ ।
ਇੱਥੇ ਉਸ ਨੇ ਮੈਨੂੰ ਆਪਣੀ ਧੀ ਬਣਾ ਕੇ ਰੱਖਿਆ । ਤੇ ਮੇਰਾ ਵਿਆਹ ਚਰਨਜੀਤ ਸਿੰਘ ਜੀ ਨਾਲ਼ ਕਰ ਦਿੱਤਾ, ਯਾਨੀ ਕਿ ਤੇਰੇ ਪਿਤਾ ਜੀ ਮੇਰੇ ਪੁੱਤਰ ਸੁਰਿੰਦਰ।”
ਸੁਰਿੰਦਰ – ਮਾਤਾ – ਪਿਤਾ ਜੀ ਮੇਰੇ ਜਵਾਨ ਹੋਣ ਤੋਂ ਪਹਿਲਾਂ ਹੀ ਗੁਜ਼ਰ ਗਏ ।
ਤੇ ਮੈਂ ਯਤੀਮਖਾਨੇ ਹੀ ਭਲਭਲਾ ਕੇ ਵੱਡਾ ਹੋਇਆ ।
ਤੇ ਫਿਰ ਡਰਾਈਵਰੀ ਸਿੱਖ ਕੇ ਰੋਜ਼ੀ ਰੋਟੀ ਕਮਾਉਣ ਲੱਗਾ । ਤੇ ਆਪਣੀ ਜ਼ਿੰਦਗੀ ਜਿਊੰਣ ਲੱਗਾਂ ।
ਅੱਜ ਤੋਂ ਚਾਰ ਸਾਲ ਪਹਿਲਾਂ ਸੰਨ ( 1984 ) ਦੀ ਗੱਲ ਹੈ।
ਇਕ ਵਾਰ ਬਹੁਤ ਮੌਸਮ ਖਰਾਬ ਸੀ, ਮੀਂਹ ਪੂਰੇ ਜ਼ੋਰਾਂ – ਛੋਰਾਂ ਤੇ ਸੀ। ਮੈਂ ਇੱਕ ਢਾਬੇ ਤੇ ਰੁਕ ਕੇ ਮੀਂਹ ਦੇ ਘੱਟ ਹੋਣ ਦਾ ਇੰਤਜ਼ਾਰ ਕਰਦਾ ਪਿਆ ਸੀ।
ਪਰ ਕਾਫੀ ਸਮਾਂ ਲੰਘ ਜਾਣ ਤੇ ਵੀ ਮੀਂਹ ਰੁਕਣ ਦਾ ਨਾਮ ਹੀ ਨਹੀ ਲੈ ਰਿਹਾ ਸੀ।
ਫਿਰ ਮੈਂ ਸੋਚਿਆ ਏਦਾਂ ਗੱਡੀ ਨਹੀਂ ਚੱਲਣੀ ਮੈਂਨੂੰ ਹੁਣ ਚੱਲਣਾ ਚਾਹੀਦਾ ਹੈ।
ਜਦ ਮੈਂ ਟਰੱਕ ਨੂੰ ਸਟਾਰਟ ਕੀਤਾ, ਤੇ ਥੋੜ੍ਹੀ ਕੂ ਦੂਰ ਗਿਆ ਤਾਂ ਮੀਂਹ ਵੀ ਆਪਣੇ ਆਪ ਘੱਟ ਹੋ ਗਿਆ।
ਪਰ ਕਿਣ – ਮਿਣ ਲੱਗੀ ਰਹੀ, ਮੈਂ ਦਿੱਲੀ ਦੇ ਅੱਧ ਤੱਕ ਪਹੁੰਚ ਗਿਆ। ਤਾਂ ਮੈਂਨੂੰ ਰਾਸਤੇ ਵਿਚ ਇੱਕ ਕਾਰ ਕੌਲ ਖੜੀ ਕੁੜੀ ਹੱਥ ਦਿੰਦੀ ਵੀਖੀ ।
ਮੈਂ ਉਸਨੂੰ ਵੇਖਕੇ ਗੱਡੀ ਰੋਕ ਦਿੱਤੀ। ਜਦ ਮੈਂ ਵੇਖਿਆ ਤਾਂ ਉਹ ਇਕ ਜਵਾਨ ਸੋਹਣੀ ਕੁੜੀ ਸੀ।
ਤੇ ਫਿਰ ਉਹ ਕੁੜੀ ਮੇਰੇ ਵੱਲ ਵੇਖਕੇ ਮੈਂਨੂੰ ਕਹਿਣ ਲੱਗੀ।
“ਸਰਦਾਰ ਜੀ ਕਿੱਧਰ ਜਾ ਰਹੇ ਹੋ”
” ਜੀ ਓ ਮੈਂ ਦਿੱਲੀ ਵੱਲ ਜਾ ਰਿਹਾ ਹਾਂ”
” ਓ ਅੱਛਾ, ਸਰਦਾਰ ਜੀ ਕੀ ਤੁਸੀਂ ਮੈਂਨੂੰ ਆਪਣੇ ਨਾਲ ਦਿੱਲੀ ਲੈਕੇ ਜਾ ਸਕਦੇ ਹੋ ਦਰਅਸਲ ਮੈਂ ਵੀ ਦਿੱਲੀ ਜਾ ਰਹੀ ਹਾਂ ਤੇ ਆਹ ਦੇਖੋ ਮੇਰੀ ਕਾਰ ਖਰਾਬ ਹੋ ਗਈ ਹੈ।”
” ਜੀ ਕਿਉਂ ਨਹੀਂ ਆਜੋ – ੨ ਚੱੜ ਆਓ”
ਉਸਦੇ ਨਾਲ ਇਕ ਪੁਲਿਸ ਵਾਲਾ ਵੀ ਸੀ।
ਜਿਸਨੇ ਮੈਂਨੂੰ ਉਸਦਾ ਖਿਆਲ ਰੱਖਣ ਨੂੰ ਕਿਹਾ। ਤੇ ਇਹ ਵੀ ਕਿਹਾ ਮੈਂ ਕੱਲ ਨੂੰ ਦਿੱਲੀ ਪਹੁੰਚ ਜਾਵਾਂਗਾ।”
” ਠੀਕ ਹੈ ਜਨਾਬ”
ਤੇ ਫਿਰ ਮੈਂ ਤੁਰ ਪਿਆ, ਵੇਖਣ ਨੂੰ ਉਹ ਇਕ ਹਿੰਦੂ ਕੁੜੀ ਨਜ਼ਰ ਆ ਰਹੀ ਸੀ। ਉਸਨੇ ਸਾੜੀ ਲਈ ਹੋਈ ਸੀ, ਤੇ ਗਲੇ ਵਿਚ ਓਮ ਦੇ ਨਿਸ਼ਾਨ ਵਾਲਾ ਇਕ ਲਾਕਿੱਟ ਵੀ ਪਾਇਆ ਹੋਇਆ ਸੀ। ਹੱਥਾਂ ਤੇ ਮਹਿੰਦੀ ਵੀ ਲੱਗੀ ਹੋਈ ਸੀ।
ਉਸਦਾ ਰੰਗ ਵੀ ਬਹੁਤ ਗੌਰਾ ਸੀ, ਬੱਸ ਏਨਾਂ ਨਿਸ਼ਾਨੀਆਂ ਕਰਕੇ, ਉਹ ਮੈਂਨੂੰ ਇਕ ਹਿੰਦੂ ਕੁੜੀ ਲੱਗੀ।
ਜਦ ਮੈਂ ਉਸਦਾ ਨਾਮ ਪੁੱਛਿਆ ਤਾਂ ਮੈਂਨੂੰ ਯਕੀਨ ਵੀ ਹੋਗਿਆ । ਉਸਨੇ ਆਪਣਾ ਨਾਮ ਤਮੰਨਾ ਸ਼ਰਮਾ ਦੱਸਿਆ । ਤੇ ਮੈਂ ਉਸਨੂੰ ਆਪਣਾ ਨਾਮ ਦੱਸਿਆ।
ਤੇ ਫਿਰ ਮੈਂ ਉਸਦੇ ਤੇ ਉਸਦੇ ਪਰਿਵਾਰ ਬਾਰੇ ਪੁੱਛਿਆ ਤਾਂ ਕਹਿਣ ਲੱਗੀ।
ਤਮੰਨਾ – ਮੈਂ ਵੀ ਪਟਿਆਲਾ ਸ਼ਹਿਰ ਪੰਜਾਬ ਵਿਚ ਰਹਿੰਦੀ ਹਾਂ, ਮੇਰੇ ਮਾਤਾ – ਪਿਤਾ ਬਚਪਨ ਵਿਚ ਹੀ ਮੈਂਨੂੰ ਛੱਡ ਤੁਰੇ ‘ਤੇ ਦਿੱਲੀ ਮੇਰੇ ਚਾਚਾ ਜੀ ਰਹਿੰਦੇ ਹੈ। ਉਹ ਬਹੁਤ ਵੱਡੇ ਵਕੀਲ ਨੇ ਉਹਨਾਂ ਦਾ ਰਾਜਨੀਤਿਕ ਪਾਰਟੀਆਂ ਨਾਲ ਵੀ ਚੰਗਾ ਸੰਬੰਧ ਹੈ।
ਹਾਲਾਤ ਕੁਝ ਠੀਕ ਨਹੀਂ ਹੈ, ਹਿੰਦੂ ਹੋਣ ਕਰਕੇ ਖ਼ਤਰਾ ਜਿਆਦਾ ਹੈ ਇਸ ਲਈ ਚਾਚਾ ਜੀ ਨੇ ਆਪਣੀ ਸਰਕਾਰੀ ਕਾਰ ਤੇ ਆਪਣਾ ਖਾਸ ਆਦਮੀ ਭੇਜ ਮੈਂਨੂੰ ਵਾਪਿਸ ਦਿੱਲੀ ਬੁਲਾ ਲਿਆ। ਤੇ ਹੁਣ ਮੈਂ ਦਿੱਲੀ ਜਾ ਹੀ ਰਹੀ ਸੀ। ਤੇ ਰਾਸਤੇ ਵਿਚ ਕਾਰ ਖਰਾਬ ਹੋ ਗਈ ਓ ਰੱਬ ਦਾ ਸ਼ੁਕਰ ਹੈ ਤੁਸੀਂ ਮਿਲ ਗਏ। ”
ਉਸਦੀਆਂ ਇਹ ਗੱਲਾਂ ਸੁਣਕੇ ਮੈਂਨੂੰ ਕੁੜੀ ਠੀਕ ਲੱਗੀ । ਹਲੇ ਅਸੀਂ ਜਾਂਦੇ ਹੀ ਪਏ ਸੀ, ਕਿ ਰਾਸਤੇ ਵਿਚ ਸਾਨੂੰ ਇਕ ਗੱਡੀ ਵਾਲਿਆਂ ਰੋਕ ਲਿਆ, ਉਹ ਸਰਦਾਰ ਬੰਦੇ ਸੀ। ਮੈਂਨੂੰ ਵੇਖਕੇ ਕਹਿਣ ਲੱਗੇ।
” ਕਿੱਦਾਂ ਮੱਲ੍ਹਾ ਕਿੱਧਰੈ ਜਾ ਰਿਹਾ ਹੈਂ ”
” ਵੀਰ ਜੀ, ਮੈਂ ਦਿੱਲੀ ਜਾ ਰਿਹਾ ਹਾਂ ”
” ਓਏ ਤੇਰਾ ਦਿਮਾਗ ਤਾਂ ਠੀਕ ਹੈ”
“ਕਿ ਹੋਇਆ ਹੈ ਵੀਰ ਜੀ”
“ਤੈੰਨੂੰ ਪਤਾ ਵੀ ਹੈ ਦਿੱਲੀ ਦਾ ਇਸ ਵਖਤ ਕਿ ਮਾਹੌਲ ਹੈ”
” ਨਹੀਂ ਵੀਰ ਜੀ”
” ਓਏ ਅਖਬਾਰ ਨਹੀਂ ਪੜਦਾ, ਇੰਦਰਾ ਗਾਂਧੀ ਦੇ ਮਰਨ ਦਾ ਕਰਕੇ ਦਿੱਲੀ ਵਿੱਚੋ ਸਿੱਖਾਂ ਨੂੰ ਚੁਣ – ਚੁਣ ਕੇ ਮਾਰਦੇ ਪਏ ਨੇ, ਤੇ ਤੂੰ ਦਿੱਲੀ ਜਾਂਦਾ ਫਿਰਦਾ ਜਾ ਵਾਪਿਸ ਮੁੜਜਾ । ”
” ਪਰ ਵੀਰ ਜੀ ”
” ਕੀ ਪਰ ”
” ਇਸ ਕੁੜੀ ਨੇ ਦਿੱਲੀ ਜਾਣਾ ਹੈ, ਇਸਦਾ ਪਰਿਵਾਰ ਦਿੱਲੀ ਹੈ। ”
ਕੁਝ ਦੇਰ ਸੋਚ ਵਿਚਾਰ ਕਰਕੇ ਬੋਲੇ। ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
” ਓ ਭਲਿਆ ਪਰ ਹਾਲਾਤ ਬਹੁਤ ਖਰਾਬ ਨੇ ਤੂੰ ਹਾਲ ਦੀ ਘੜੀ ਇਸ ਕੁੜੀ ਨੂੰ ਆਪਣੇ ਨਾਲ ਹੀ ਵਾਪਿਸ ਲੈ ਜਾ।”