ਸਾਡੇ ਤਿੰਨ ਦਹਾਕੇ ਪਹਿਲਾਂ ਬਟਾਲਾ-ਗੁਰਦਾਸਪੁਰ ਦੇ ਐਨ ਵਿਚਕਾਰ ਛੀਨੇ ਪਿੰਡ ਦੇ ਉੱਤਰ ਵਾਲੇ ਪਾਸੇ ਰੇਲਵੇ ਲਾਈਨ ਦੇ ਨਾਲ ਪਿੰਡ ਸੁਖਚੈਨੀਆਂ ਦੇ ਸ਼ਮਸ਼ਾਨ ਘਾਟ ਕੋਲ ਡੰਗਰ ਚਾਰਿਆ ਕਰਦੇ ਸਾਂ..!
ਇੱਕ ਬਾਬਾ ਜੀ ਕਿੰਨੀਆਂ ਸਾਰੀਆਂ ਬੱਕਰੀਆਂ ਭੇਡਾਂ ਵੀ ਲੈ ਆਇਆ ਕਰਦੇ..!
ਇਕ ਦਿਨ ਵੱਗ ਵਿਚ ਇੱਕ ਵਲੈਤੀ ਗਾਂ ਵੀ ਸੀ..
ਅਸੀਂ ਵੇਖਿਆ ਖਾ ਪੀ ਕੇ ਰੱਜ ਪੁੱਜ ਕੇ ਬੈਠੀ ਉਸ ਗਾਂ ਨੂੰ ਇੱਕ ਮੇਮਣਾ ਚੁੰਗੀ ਜਾਵੇ..
ਅਸਾਂ ਬਾਬੇ ਜੀ ਨੂੰ ਦੱਸਿਆ..
ਆਖਣ ਲੱਗੇ ਪੁੱਤਰ ਮੇਮਣੇ ਦੀ ਮਾਂ ਹੈਨੀ ਤੇ ਇਸ ਗਾਂ ਦਾ ਆਪਣਾ ਵੱਛਾ ਮਰਿਆ ਪੈਦਾ ਹੋਇਆ ਸੀ..
ਹੁਣ ਇਸਨੂੰ ਇਸੇ ਦਾ ਹੀ ਦੁੱਧ ਦਿੰਨੇ ਹਾਂ..
ਸਾਂਝ ਪੈ ਗਈ ਏ..ਹੁਣ ਇਹ ਸਾਰੀ ਦਿਹਾੜੀ ਇਸੇ ਦੇ ਦਵਾਲੇ ਘੁੰਮਦਾ ਰਹਿੰਦਾ..
ਉਹ ਵੀ ਅੱਗੋਂ ਕੁਝ ਨੀ ਆਖਦੀ..ਹੈਰਾਨੀ ਦੀ ਗੱਲ ਇਹ ਸੀ ਕੇ ਨਿੱਕੇ ਕਦ ਦੀ ਉਹ ਗਾਂ ਰੱਜ ਪੁੱਜ ਕੇ ਨਹੀਂ ਸਗੋਂ ਓਦੋਂ ਬੈਠਿਆ ਕਰਦੀ ਜਦੋਂ ਉਸਨੂੰ ਲੱਗਦਾ ਮੇਮਣਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ