ਲੋਹੜੀ ਵਾਲੇ ਦਿਨ ਕਿੰਨੇ ਵਰ੍ਹਿਆਂ ਬਾਅਦ ਜਦੋਂ ਬਾਹਰਲੇ ਮੁਲਕੋਂ ਪੰਜਾਬ ਅੱਪੜੀ ਤਾਂ ਪਿੰਡ ਦੀ ਨੁਹਾਰ ਬਿਲਕੁਲ ਹੀ ਬਦਲੀ ਜਿਹੀ ਲੱਗੀ..!
ਨਵੇਂ ਪੱਕੇ ਘਰ,ਮਹਿੰਗੀਆਂ ਕਾਰਾਂ,ਵਧੀਆ ਗੁਸਲਖਾਨੇ,ਘਰ ਘਰ ਏ.ਸੀ,ਪੱਕੀਆਂ ਗਲੀਆਂ..ਅਤੇ ਉਚੇ ਪੱਕੇ ਚੁਬਾਰਿਆਂ ਤੇ ਪਤੰਗਾ ਚੜਾਉਂਦੇ ਟਾਵੇਂ ਟਾਵੇਂ ਲੋਕ..!
ਇੱਕ ਅਜੀਬ ਜਿਹੀ ਗੱਲ ਇਹ ਲੱਗੀ ਕੇ ਘਰਾਂ ਵਿਚ ਸਹੂਲਤਾਂ ਅਤੇ ਰਹਿਣ ਸਹਿਣ ਦਾ ਪੱਧਰ ਭਾਵੇਂ ਕਾਫੀ ਉੱਚਾ ਹੋ ਗਿਆ ਸੀ ਪਰ ਘਰਾਂ ਵਿਚ ਰਹਿਣ ਵਾਲੇ ਜੀ ਬਹੁਤ ਘਟ ਗਏ ਸਨ!
ਵੱਡੇ ਵੱਡੇ ਘਰਾਂ ਵਿਚ ਸਰਫ਼ੇ ਦੇ ਸਿਰਫ ਦੋ ਚਾਰ ਜੀ..
ਨਾਲ ਤੁਰੀ ਜਾਂਦੀ ਬੀਜੀ ਦੱਸਣ ਲੱਗੀ ਕੇ ਕੁਝ ਤਾਂ ਮੇਰੇ ਵਾਂਙ ਬਾਹਰ ਚਲੇ ਗਏ ਤੇ ਕੁਝ ਸ਼ਹਿਰ ਸ਼ਿਫਟ ਹੋ ਗਏ..ਤੇ ਬਾਕੀ ਰਹਿੰਦਿਆਂ ਨੇ ਵੱਖ ਹੋ ਕੇ ਅੱਡਰੇ ਘਰ ਬਣਾ ਲਏ ਸਨ!
ਲੰਬੜਾਂ ਦੇ ਬਾਹਰ ਰਹਿੰਦੇ ਪੋਤਰੇ ਵੱਲੋਂ ਭੇਜੀ ਜਰੂਰੀ ਕਾਗਜ ਪੱਤਰਾਂ ਵਾਲੀ ਇੱਕ ਫਾਈਲ ਦੇਣ ਗਲੀ ਵਿਚ ਨਿਕਲੀ ਤਾਂ ਮਾਤਾ ਪਿਆਰ ਕੌਰ ਦੇ ਬੂਹੇ ਅੱਗੋਂ ਲੰਗਦਿਆਂ ਅੱਜ ਫੇਰ ਕਿੰਨੇ ਵਰੇ ਪਹਿਲਾਂ ਵਾਲੀ ਓਹੀ ਪੂਰਾਣੀ ਜਿਹੀ ਖੁਸ਼ਬੋ ਜ਼ਿਹਨ ਤੇ ਮਹਿਸੂਸ ਕਰਕੇ ਸਰੂਰ ਜਿਹਾ ਆ ਗਿਆ!
ਮੁੜ ਮੁਹਾਰਾਂ ਮਲੋ-ਮੱਲੀ ਹੀ ਓਧਰ ਨੂੰ ਮੁੜ ਗਈਆਂ ਤੇ ਅਸੀਂ ਅੰਦਰ ਲੰਘ ਗਏ..
ਬਿਲਕੁਲ ਓਹੀ ਘਰ..ਓਹੀ ਮਾਹੌਲ..ਓਹੀ ਕੱਚਾ ਵੇਹੜਾ..ਓਹੀ ਚੁੱਲ੍ਹਾ ਚੌਂਕਾ..ਓਹੀ ਧਰੇਕ ਓਹੀ ਹੱਥ ਵਾਲਾ ਨਲਕਾ ਤੇ ਵੇਹੜੇ ਵਿਚ ਤੁਰੇ ਫਿਰਦੇ ਕਿੰਨੇ ਸਾਰੇ ਜੀ..ਸਾਰਾ ਕੁਝ ਉਂਝ ਦਾ ਉਂਝ ਹੀ ਸੀ ਤੇ ਕੁਝ ਵੀ ਤੇ ਨਹੀਂ ਸੀ ਬਦਲਿਆ..
ਮੈਨੂੰ ਅਜੇ ਵੀ ਯਾਦ ਏ ਮੂੰਹ ਦੀ ਕੌੜੀ ਹੋਣ ਕਾਰਨ ਨਿੱਕੇ ਹੁੰਦਿਆਂ ਅਸੀਂ ਉਸਨੂੰ ਅੰਗਿਆਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ