ਪੂਰਾਣੀ ਗੱਲ ਏ..
ਕਬਰ ਕੋਲ ਬੈਠੇ ਇੱਕ ਬਜ਼ੁਰਗ ਨੂੰ ਕੋਲੋਂ ਲੰਘਦੇ ਬਾਦਸ਼ਾਹ ਨੇ ਦਬਕਾ ਮਾਰਿਆ..ਤੈਨੂੰ ਪਤਾ ਨਹੀਂ ਮੈਂ ਬਾਦਸ਼ਾਹ ਹਾਂ..ਅਦਬ ਨਾਲ ਝੁਕ ਕੇ ਸਲਾਮ ਕਰ!
ਅੱਗੋਂ ਹੱਸ ਪਿਆ ਅਖ਼ੇ ਇਥੇ ਦਫ਼ਨ ਹੋਣ ਤੋਂ ਪਹਿਲਾਂ ਮੈਂ ਵੀ ਲੋਕਾਂ ਨੂੰ ਇੰਝ ਹੀ ਆਖਿਆ ਕਰਦਾ ਸਾਂ..!
ਵੀਹ ਕੂ ਸਾਲ ਪਹਿਲਾਂ ਕਿਰਪਾਲ ਸਿੰਘ ਨਾਮ ਦਾ ਅਮ੍ਰਿਤਸਰ ਵਿਚ ਕਾਰਪੋਰੇਸ਼ਨ ਕਮਿਸ਼ਨਰ ਹੋਇਆ ਕਰਦਾ ਸੀ..ਮਾਨਸਿਕਤਾ ਇੰਝ ਦੀ ਕੇ ਬੱਸ ਹਰ ਵੇਲੇ ਸਾਰਾ ਸ਼ਹਿਰ ਮੈਨੂੰ ਸਲਾਮ ਹੀ ਠੋਕੀ ਜਾਵੇ..ਇੱਕ ਵਾਰ ਮੇਰੀ ਸ਼ਿਕਾਇਤ ਹੋ ਗਈ ਅਖ਼ੇ ਗੁਡ ਮੋਰਨਿੰਗ ਨੀ ਆਖਿਆ..
ਫੇਰ ਕੁਝ ਮਹੀਨਿਆਂ ਬਾਅਦ ਕਿਡਨੀ ਫੇਲ ਹੋ ਗਈ..ਵਜੂਦ ਮੁੱਕ ਗਿਆ..
ਪਰ ਇੰਝ ਦੇ ਜੀਵਨ ਦੇ ਧਾਰਨੀ ਕਿੰਨੇ ਸਾਰੇ ਹੋਰ ਕਿਰਪਾਲ ਸਿੰਘ ਕਦੀ ਜੰਮਣੇ ਬੰਦ ਨਹੀਂ ਹੋਏ..ਆਸ ਪਾਸ ਹੀ ਤੁਰੇ ਫਿਰਦੇ..ਮੇਰੇ ਤੁਹਾਡੇ ਹਰੇਕ ਦੇ..ਚੋਵੀ ਘੰਟੇ ਤਤਪਰ..ਨਿੱਕੀ ਨਿੱਕੀ ਗੱਲ ਤੇ ਦੂਜਿਆਂ ਨੂੰ ਥੱਲੇ ਲਾਉਣ ਲਈ..ਸਾਰਾ ਦਿਨ ਬੱਸ ਇਹੋ ਜੱਦੋਜਹਿਦ..ਦੁਨੀਆਂ ਨੂੰ ਚਕਾਚੌਂਦ ਕੀਵੇਂ ਕਰਨਾ!
ਹਾਂਜੀ ਓਸੇ ਦੁਨੀਆ ਨੂੰ ਜਿਸਦਾ ਵਜੂਦ ਬੱਸ ਕੁਝ ਲੱਖ ਕਿਲੋਮੀਟਰ ਦੂਰ ਮੰਗਲ ਗ੍ਰਹਿ ਤੋਂ ਲਈ ਗਈ ਇਸ ਫੋਟੋ ਵਿਚ ਇੱਕ ਨਿੱਕੇ ਜਿਹੇ ਬਿੰਦੂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ