More Punjabi Kahaniya  Posts
ਔਰਤ ਹੀ ਔਰਤ ਦੀ ਦੁਸ਼ਮਣ


ਬਚਪਨ ਤੋਂ ਸੁਣਦੀ ਆ ਰਹੀ ਸੀ, ਕਿ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਹੈ। ਪਹਿਲਾਂ ਇਹ ਗੱਲ ਸਮਝ ਨਹੀਂ ਸੀ ਪੈਂਦੀ ਕਿ ਇਹਦਾ ਮਤਲਬ ਕੀ ਹੈ। ਪਰ ਜਿਵੇਂ ਜਿਵੇਂ ਵੱਡੇ ਹੁੰਦੇ ਗਏ ਅਤੇ ਸਮਾਜ ਵਿੱਚ ਵਿਚਰਨ ਲੱਗੇ ਤਨ ਇਸ ਦੇ ਅਰਥ ਸਮਝ ਆਉਣੇ ਸ਼ੁਰੂ ਹੋ ਗਏ। ਹਾਲ ਹੀ ਵਿੱਚ ਇਕ ਘਟਨਾ ਸਾਹਮਣੇ ਆਈ, ਸਾਂਝੀ ਕਰਨ ਜਾ ਰਹੀ ਹਾਂ।
ਇਕ ਔਰਤ ਜੋ ਤਿੰਨ ਬੱਚਿਆਂ ਦੀ ਮਾਂ ਹੈ,ਉਸ ਨਾਲ ਵਾਹ ਪਏ ਨੂੰ ਤਿੰਨ ਕੁ ਸਾਲ ਹੋ ਗਏ ਹਨ। ਸੁਭਾਅ ਤੋਂ ਚੰਗੀ ਸੀ ਤੇ ਕੰਮ ਦੀ ਲੋੜ ਸੀ ਤਾਂ ਅਸੀਂ ਉਸਨੂੰ ਕੰਮ ਤੇ ਰਖ ਲਿਆ। ਉਹਦੀ ਜ਼ਿੰਦਗੀ ਦੀਆਂ ਔਕੜਾਂ ਦਾ ਗਿਆਨ ਹੋਣਾ ਸ਼ੁਰੂ ਓਦੋਂ ਹੋਇਆ ਜਦੋਂ ਇਕ ਦਿਨ ਆਪਣਾ ਮੂੰਹ ਸਿਰ ਲਪੇਟ ਕੇ ਕੰਮ ਤੇ ਆਈ, ਹਾਲਾਂਕਿ ਪਹਿਲਾਂ ਉਸਨੇ ਝੂਠ ਬੋਲਿਆ ਕੇ ਮੱਝ ਨੇ ਮਾਰਿਆ,ਪਰ ਜਦੋਂ ਮਗਰ ਉਸਦੀ ਸੱਸ ਬੁੜਬੁੜ ਕਰਦੀ ਆਈ ਤਾਂ ਗੱਲ ਸਾਡੀ ਸਮਝ ਆਈ ਕਿ ਅਸਲ ਵਿਚ ਇਹ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਹੈ। ਸੱਸ ਨੇ ਆਉਂਦਿਆਂ ਹੀ ਉਸ ਉੱਪਰ ਇਲਜਾਮਾਂ ਦੀ ਝੜੀ ਲਾ ਦਿੱਤੀ।ਇਹ ਸਾਨੂੰ ਡਰਾਉਂਦੀ ਹੈ, ਜਦੋਂ ਦੀ ਕੰਮ ਤੇ ਲਗੀ ਆ ਇਸ ਨੂੰ ਹਵਾ ਲਗ ਗਈ,ਹੁਣ ਮਰਜੀ ਕਰਦੀ ਆ। ਮੇਰੇ ਨਾਲ ਦੀ ਸਾਥੀ ਨੇ ਉਸਨੂੰ ਕਿਹਾ ਕਿ ਦੇਖੋ ਮਾਤਾ ਜੀ ਇੱਥੇ ਬੋਲਣਾ ਤੁਹਾਨੂੰ ਸੋਭਾ ਨਹੀਂ ਦਿੰਦਾ,ਘਰ ਦਾ ਮਸਲਾ ਘਰ ਹੱਲ ਕਰੋ। ਪਰ ਮੇਰਾ ਮਨ ਗੁੱਸੇ ਨਾਲ ਭਰ ਚੁੱਕਾ ਸੀ, ਜਦੋਂ ਮੈਂਨੂੰ ਪਤਾ ਲੱਗਾ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਮੈਂ ਉਸ ਮਾਤਾ ਨੂੰ ਕਿਹਾ ਕਿ ਉਸਨੂੰ ਕੁੱਟਿਆ ਕਿਉ ਗਿਆ? ਤਾਂ ਉਸਨੇ ਜਵਾਬ ਦਿੱਤਾ , ਪੁੱਤ ਇਹ ਤਾਂ ਇਹਨਾ ਤੀਵੀਂ ਆਦਮੀ ਦਾ ਆਪਸੀ ਮਾਮਲਾ ਹੈ, ਸਾਨੂੰ ਕੀ ਪਤਾ। ਮੈਂ ਥੋੜਾ ਤਲਖ਼ੀ ਨਾਲ ਕਿਹਾ ਕਿ ਜੇ ਉਹਨਾਂ ਦਾ ਆਪਸੀ ਮਾਮਲਾ ਹੈ ਤਾਂ ਤੁਸੀਂ ਇੱਥੇ ਕੀ ਕਰਨ ਆਏ ਹੋ। ਚਲੋ ਕੁਝ ਗੱਲਬਾਤ ਤੋਂ ਬਾਦ ਉਸਨੂੰ ਵਾਪਸ ਭੇਜ ਦਿੱਤਾ। ਅਸੀਂ ਉਸਨੂੰ ਬੁਲਾਕੇ ਝਗੜੇ ਦਾ ਕਾਰਨ ਪੁੱਛਿਆ। ਉਸਦੀਆਂ ਅੱਖਾਂ ਵਿੱਚ ਹੰਜੂ ਆ ਗਏ,ਉਸਨੇ ਆਪਣਾ ਮੋਬਾਇਲ ਕੱਡ ਮੇਰੇ ਅੱਗੇ ਕਰ ਦਿੱਤਾ,ਜਿਸ ਵਿਚ ਘਰਵਾਲੇ ਦੀਆ ਕਿਸੇ ਹੋਰ ਜਨਾਨੀ ਨਾਲ ਅੱਧ- ਨੰਗੀਆਂ ਤਸਵੀਰਾਂ ਸਨ। ਉਸਨੇ ਕਿਹਾ ਕਿ ਉਹ ਘਰ ਇਕ ਪੈਸਾ ਨਹੀਂ ਦਿੰਦਾ, ਸਗੋ ਸੌਦਾ ਵੀ ਜੋ ਉਸਨੂੰ ਪੈਸੇ ਮਿਲਦੇ ਹਨ ਓਹਨਾ ਲੈ ਕੇ ਆਉਂਦਾ ਹੈ। ਜਦੋਂ ਇਹ ਫੋਟੋ ਉਸਨੇ ਆਪਣੀ ਸੱਸ ਨੂੰ ਦਿਖਾਈ ਤਾਂ ਉਲਟਾ ਉਸਨੇ ਆਪਣੇ ਪੁੱਤ ਨੂੰ ਕਹਿ ਕੇ ਮੈਂਨੂੰ ਹੀ ਕੁਟਵਾ ਦਿੱਤਾ।
...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

One Comment on “ਔਰਤ ਹੀ ਔਰਤ ਦੀ ਦੁਸ਼ਮਣ”

  • apna dhee putt jina mrzi glt howe phr family ohna diya karthuta te parda hi paondi aw,,, je ek aurat, aurat da

    dard na samj ke ta osnu aurat nhi keh skde, kheer es jdh insaan vich kudh koi glti hundi ta o dujya nu vi kehn da hq ghuwa bet da sydo aurat kudh glt howe tahi apne munde nu kehn ya rokn jhogi na howe but jhulm sehna paap ha ta ladys nu awaz jrur chkni cahidi nhi ta awe hi sade desh diya dheeiya bhena, torture, depression, da shikar hundiya rehngiya

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)