ਬੀਜੀ ਨੂੰ ਸੋਨੇ ਨਾਲ ਅਤੇ ਮੈਥੋਂ ਦਸ ਵਰੇ ਵੱਡੀ ਭੈਣ ਜੀ ਨੂੰ ਆਪਣੇ ਕਮਰੇ ਨਾਲ ਬਹੁਤ ਪਿਆਰ ਸੀ..
ਬੀਜੀ ਨੇ ਕਿਧਰੇ ਜਾਣਾ ਹੁੰਦਾ ਤਾਂ ਗਹਿਣਿਆਂ ਵਾਲੀ ਪੋਟਲੀ ਹਮੇਸ਼ਾਂ ਆਪਣੇ ਨਾਲ ਹੀ ਰਖਿਆ ਕਰਦੀ..
ਭੈਣ ਜੀ ਵੀ ਜਦੋਂ ਕਾਲਜ ਵੱਲੋਂ ਕੈਂਪ ਤੇ ਜਾਂਦੀ ਤੇ ਆਪਣੇ ਕਮਰੇ ਨੂੰ ਜਿੰਦਾ ਮਾਰ ਜਾਇਆ ਕਰਦੀ..ਮੈਨੂੰ ਫਰੋਲਾ-ਫਰੋਲੀ ਦੀ ਆਦਤ..ਮੈਂ ਲੁਕਾਈ ਹੋਈ ਕੁੰਜੀ ਲੱਭ ਕਿੰਨਾ ਕੁਝ ਕੱਢ ਲਿਆਉਂਦਾ..ਉਹ ਆਉਂਦੀ ਤਾਂ ਕਿੰਨੇ ਸਾਰੇ ਮਹਾਭਾਰਤ ਸ਼ੁਰੂ ਹੋ ਜਾਂਦੇ!
ਬੀਜੀ ਕਿਸੇ ਨਾਲ ਗੁੱਸੇ ਹੋ ਜਾਂਦੀ ਤਾਂ ਆਖਦੀ ਮੈਂ ਤੈਨੂੰ ਆਪਣਾ ਸੋਨਾ ਨਹੀਂ ਦੇਣਾ!
ਅਸੀਂ ਉਸਦਾ ਨਾਮ ਹੀ “ਸੋਨੇ ਵਾਲੀ ਬੀਬੀ” ਪਾ ਛੱਡਿਆ..!
ਵਿਆਹ ਮੰਗਣੇ ਅਤੇ ਤਿੱਥ-ਤਿਓਹਾਰ ਤੇ ਜਦੋਂ ਵੀ ਗੱਲ ਛਿੜਦੀ ਤਾਂ ਅਸੀਂ ਉਸਨੂੰ ਸੋਨੇ ਵਾਲੀ ਬੀਬੀ ਆਖ ਛੇੜਦੇ..
ਉਹ ਕਈ ਵਾਰ ਗੁੱਸਾ ਕਰ ਜਾਂਦੀ..ਫੇਰ ਕਈ ਕਈ ਦਿਨ ਬੋਲਦੀ ਨਾ..!
ਜਦੋਂ ਇੱਕ ਵਾਰ ਡਾਕਟਰ ਨੇ ਮਿੱਠਾ ਖਾਣੋਂ ਮਨਾ ਕਰ ਦਿੱਤਾ ਤਾਂ ਡੈਡੀ ਨੇ ਗੁੜ ਵਾਲਾ ਡੱਬਾ ਉੱਪਰਲੀ ਪੜਛੱਤੀ ਤੇ ਰੱਖ ਦਿੱਤਾ..ਤਾਂ ਕੇ ਉਸਦਾ ਹੱਥ ਨਾ ਅੱਪੜੇ..!
ਫੇਰ ਮੰਜੇ ਤੇ ਪਈ ਦੁਪਹਿਰ ਕੂ ਵੇਲੇ ਜਦੋਂ ਸਾਰੇ ਕੰਮ ਕਾਰਾਂ ਤੇ ਤੁਰ ਜਾਂਦੇ ਤਾਂ ਮੈਨੂੰ ਕੋਲ ਖੇਡਦੇ ਨੂੰ ਵਾਜ ਮਾਰਦੀ..!
ਫੇਰ ਆਖਦੀ ਥੋੜਾ ਜਿਹਾ ਗੁੜ ਲਿਆਂਦੇ..
ਮੈਂ ਨਾਂਹ ਨੁੱਕਰ ਕਰਦਾ ਤਾਂ ਅੱਗੋਂ ਆਪਣੇ ਸਿਰਹਾਣੇ ਹੇਠ ਰੱਖੀ ਗਹਿਣਿਆਂ ਵਾਲੀ ਪੋਟਲੀ ਵਿਖਾ ਕੇ ਆਖਿਆ ਕਰਦੀ ਕਿੰਨੇ ਸਾਰੇ ਖਿਡੌਣੇ ਲੈ ਕੇ ਦੇਊਂਗੀ..!
ਮੈਂ ਉਸਨੂੰ ਵੱਡੀ ਸਾਰੀ ਢੇਲੀ ਕੱਢ ਕੇ ਲਿਆ ਦਿੰਦਾ..ਉਹ ਖੁਸ਼ ਹੋ ਜਾਂਦੀ..ਕਿੰਨੀਆਂ ਸਾਰੀਆਂ ਅਸੀਸਾਂ ਦਿੰਦੀ..!
ਅਕਸਰ ਕੋਲ ਸੱਦ ਆਖਿਆ ਕਰਦੀ ਕੇ ਪੁੱਤ ਬਾਹਰ ਵੇਹੜੇ ਉੱਗੀ ਧਰੇਕ ਤੇ ਪਾਏ ਆਲ੍ਹਣੇ ਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ