ਬਚਪਨ ‘ਚ ਕਹਿੰਦੀ ਸੀ,ਮੇਰਾ ਘਰ ਸਭ ਤੋਂ ਪਿਆਰਾ।ਹਰੇਕ ਨਿੱਕੀ ਨਿੱਕੀ ਚੀਜ਼ ਨਾਲ਼ ਮੋਹ..।ਸਜਾਉਣ ਲਈ ਹਜ਼ਾਰਾਂ ਵਸਤਾਂ ਕੱਠੀਆਂ ਕਰਨੀਆਂ,ਕਦੇ ਸਾਫ਼ ਸਫ਼ਾਈ ‘ਚ ਕਮੀ ਨਾ ਆਉਣ ਦੇਣੀ।ਪਿੰਡ ਦੀ ਮਿੱਟੀ ਦੀ ਮਹਿਕ ਜਿਵੇਂ ਸਾਹਾਂ ‘ਚ ਵਸੀ ਹੋਣੀ।ਆਹ ਵੀ ਮੇਰਾ,ਅੌਹ ਵੀ ਮੇਰਾ..ਕਰਦੀ ਕਰਦੀ ਪਤਾ ਨੀੰ ਲੱਗਿਆ ਕਦੋਂ ਵਿਹੜੇ ਬਰਾਤ ਆਣ ਢੁਕੀ।
ਚਾਚੀਆਂ ਤਾਈਆਂ ਕਹਿਣ,”ਲੈ ਕੁੜੇ!ਅੱਜ ਤਾਂ ਪਰਾਈ ਹੋ ਗੀ ਤੂੰ ..”
“ਨਾ ਤਾਈ ਪਰਾਈ ਕਿਉਂ ?ਮੇਰੇ ਤੋਂ ਸਗੋਂ ਦੋ ਘਰ ਹੋ ਗੇ ।ਮੇਰਾ ਤਾਂ ਸਰੀਰ ਚੱਲਿਆ ਦੂਜੇ ਘਰੇ।ਰੂਹ ਤਾਂ ਇੱਥੇ ਹੀ ਰਹੂ।”
ਸਹੁਰੇ ਘਰ ਨੂੰ ਪਿਆਰ ਨਾਲ਼ ਅਪਣਾਇਆ ਪਰ ਮੈਂ ਪਰਾਈ ਨਾ ਹੋਈ।ਸੁਰਤ ਮਾਂ ਬਾਬਲ ‘ਚ ਰਹਿੰਦੀ ।ਪੇਕੇ ਜਾਣ ਦਾ ਚਾਅ ਸਾਂਭਿਆ ਨਾ ਜਾਂਦਾ।
ਵੀਰ ਵਿਆਹ ਲਿਆ।ਸੋਚਿਆ ਮਾਪਿਆਂ ਦਾ ਫ਼ਿਕਰ ਕਰਨ ਵਾਲ਼ੀ ਆ ਗਈ। ਮੇਰੀ ਚਿੰਤਾ ਘਟ ਜੂ ਹੁਣ।
ਪੇਕੇ ਘਰ ਦੀ ਮੇਰੀ ਅਲਮਾਰੀ…।ਹਜ਼ਾਰਾਂ ਯਾਦਾਂ ਸਾਂਭੀਆਂ ਸੀ ਉਸ ਵਿੱਚ।ਇੱਕ ਦਿਨ ਪਤਾ ਲੱਗਾ ਕਿ ਓਹਨਾਂ ਨੂੰ ਅਲਮਾਰੀ ਦੀ ਲੋੜ ਹੈ।ਪੁੱਛਣ ਤੇ ਕਹਿ ਦਿੱਤਾ ਕਿ ਖਾਲੀ ਕਰ ਦਿਓ।ਬੇਜਾਨ ਵਸਤਾਂ ਨਾਲ਼ ਭਲਾ ਕਾਹਦਾ ਪਿਆਰ।?ਜਿਉਂਦੇ ਜਾਗਦਿਆਂ ਦੀ ਫ਼ਿਕਰ ਕਰੀਦੀ ਹੁੰਦੀ।ਇੱਕ ਅਲਮਾਰੀ ਖਾਲੀ ਹੋਣ ਨਾਲ਼ ਮੈਂ ਪਰਾਈ ਥੋੜ੍ਹਾ ਹੋਣਾ ਸੀ।
ਪੇਕੇ ਗਈ ਨੂੰ ਮਾਂ ਨੇ ਕਿੰਨੇ ਸਾਰੇ ਸੂਟ ਲੈ ਦੇਣੇ।ਨਾਂਹ ਨਾਂਹ ਕਰਦਿਆਂ ਬਾਪ ਨੇ ਹੱਥ ਕਿੰਨੇ ਸਾਰੇ ਰੁਪਏ ਫੜਾ ਦੇਣੇ।
ਭਰਜਾਈ ਤੋਂ ਬਰਦਾਸ਼ਤ ਨੀੰ ਹੋਇਆ ਸ਼ਾਇਦ।
ਕਹਿੰਦੀ, “ਭੈਣੇ ਘਰ ਦੀ ਹਾਲਤ ਠੀਕ ਨਹੀੰ।ਸਮਾਨ ਘੱਟ ਲੈ ਕੇ ਜਾਇਆ ਕਰ”
ਤਾਂ ਵੀ ਸਿਰਫ਼ ਏਨਾ ਕਿਹਾ,”ਚੰਗਾ..”
ਸੋਚਿਆ ਸੱਚੀੰ ਕੋਈ ਮਜਬੂਰੀ ਹੋਣੀ,ਜੋ ਓਹਨੂੰ ਇਹ ਕਹਿਣਾ ਪਿਆ।
ਨਾਲ਼ੇ ਮੈੰ ਸਮਾਨ ਤੋਂ ਕੀ ਲੈਣਾ।ਮੈਂ ਪਿਆਰ ਦੀ ਮਾਰੀ ਆਉਨੀੰ।ਚੱਲ ..ਅੱਗੇ ਤੋਂ ਕੋਈ ਬਹਾਨਾ ਮਾਰ ਦਿਆ ਕਰੂੰ ।”
ਪਰ ਮੈਂ ਪਰਾਈ ਨਾ ਹੋਈ।
ਫ਼ੇਰ ਇੱਕ ਦਿਨ ਸੁਨੇਹਾ ਆਇਆ ਬਾਬਲ ਦੇ ਤੁਰ ਜਾਣ ਦਾ। ਵੱਡਾ ਸਹਾਰਾ ਤੁਰ ਗਿਆ ਪਰ ਸੋਚਿਆ ਮਾਂ,ਭਰਾ,ਭਰਜਾਈ ਨਾਲ਼ ਵੀ ਪੇਕੇ ਹੁੰਦੇ ।ਜ਼ਿੰਦਗੀ ਹੌਲ਼ੀ ਹੌਲ਼ੀ ਲੀਹ ਤੇ ਲਿਆਂਦੀ ਤੇ ਮੈਂ ਪਰਾਈ ਨਾ ਹੋਈ।
ਭਤੀਜੀ ਦੇ ਜਨਮ ਤੇ ਚਾਅ ਚੜ ਗਿਆ।ਢੇਰਾਂ ਸੁਪਨੇ ਲੈ ਲਏ..ਇੰਝ ਖਡਾਊੰ..ਆਹ ਕਰੂੰ ..ਔਹ ਕਰੂੰ ਤੇ ਸੋਹਣਾ ਜਾ ਨਾਂ ਰੱਖੂੰ..”
ਮਾਂ ਨੂੰ ਚਾਅ ਨਾਲ਼ ਫ਼ੋਨ ਲਾਇਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ