ਪਿੰਡ ਦੀ ਜੂਹ ਵਿੱਚ ਦਾਖ਼ਲ ਹੁੰਦਿਆਂ ਸਾਰ , ਚੰਨ ਦਾ ਮਸਤਕ ਖਿੜ ਉੱਠਦਾ। ਮਿੱਟੀ ਨਾਲ ਮੋਹ ਉਸਦੇ ਰੋਮ-ਰੋਮ ਵਿੱਚ ਰਚਿਆ ਪਿਆ ਸੀ । ਭਾਵੇਂ ਵਤਨਾਂ ਨੂੰ ਗੇੜੀ 5-6 ਸਾਲਾਂ ਬਾਅਦ ਹੀ ਲਗਦੀ ਪਰ ਵਤਨ ਪ੍ਰਸਤੀ ਜਿਉਂ ਦੀ ਤਿਉਂ ਡੁੱਲ-ਡੁੱਲ ਪੈੰਦੀ। ਹਰ ਵਾਰ ਦੀ ਤਰ੍ਹਾਂ ਹਵਾਈ ਅੱਡੇ ਤੋਂ ਲੈਣ ਆਉਂਦੇ ਜਿਗਰੀ ਯਾਰ ਗਿੰਦਰ ਨੂੰ ਪਿੰਡ ਵਾਸੀਆਂ ਬਾਰੇ ਇੰਨੇ ਸਵਾਲ ਪੁੱਛਦਾ ਕਿ ਲੜੀ ਨਾ ਟੁੱਟਣ ਦੇੰਦਾ। ਉਹ ਕਦੀ ਤਾਰੇ ਤਰਖਾਣ , ਕਦੀ ਰੱਖੇ ਮੋਚੀ ਤੇ ਕਦੇ ਭਾਨੀ ਭੱਠੀ ਵਾਲੀ ਦੀ ਸੁੱਖ-ਸਾਂਦ ਜਾਨਣ ਲਈ ਤਰਲੋਮੱਛਲੀ ਹੁੰਦਾ । ਸੱਥ ਵਿੱਚ ਹੁਣ ਕੌਣ-ਕੌਣ ਆਉਂਦਾ ? ਨਹਿਰ ਵਾਲਾ ਮੌਗਾ ਵੱਡਾ ਹੋਇਆ ਕਿ ਹਾਲੇ ਨਿੱਕਾ ਈ ਆ। ਮੈਂ ਸੁਣਿਆ ਪਿੰਡ ਦੀ ਫਿਰਨੀ ਪੱਕੀ ਹੋ ਗਈ । ਗਿੰਦਰ ਹਾਲੇ ਪਹਿਲੇ ਸਵਾਲ ਦਾ ਜਵਾਬ ਦੇਕੇ ਹੱਟਦਾ ਕਿ ਚੰਨ ਦੂਸਰਾ ਦਾਗ ਦੇੰਦਾ । ਜਦੋਂ ਗਿੰਦਰ ਦਸਦਾ ਕਿ ਫਿਰਨੀ ਹਾਲੇ ਵੀ ਕੱਚੀ ਆ , ਪਿੰਡ ਵਾਲੇ ਸਕੂਲ ਦੀ ਛੱਤਾਂ ਉਸੇ ਤਰ੍ਹਾਂ ਚੋੰਦੀਆਂ , ਬਾਬਾ ਬਖਤੋਰਾ ਚੜ੍ਹਾਈ ਕਰ ਗਿਆ ਤੇ ਡੇਰੇ ਵਾਲਾ ਸਾਧ ਪਿੰਡ ਦੀ ਜਨਾਨੀ ਕੱਢਕੇ ਭੱਜ ਗਿਆ ਤਾਂ ਉਸਦਾ ਜੀਅ ਕਰਦਾ ਸਾਧ ਦੀ ਸੰਘੀ ਘੱਟ ਦੇਵੇ ਤੇ ਸੋਚਾਂ ਵਿੱਚ ਡੁੱਬਾ ਉਹ ਡੂੰਘੀ ਉਦਾਸੀ ਦੇ ਆਲਾਮ ਵੱਲ ਧੱਕਿਆ ਜਾਂਦਾ । ਕਰਮੂ ਟਾਂਗੇ ਵਾਲੇ ਦੀ ਧੀ ਜੱਜ ਬਣ ਗਈ, ਪਿੰਡ ਵਾਲੇ ਹੁਣ ਸਰਕਾਰੀ RO ਦਾ ਪਾਣੀ ਪੀੰਦੇ ਨੇ ਤੇ ਸਾਡੇ ਡਸਪੈੰਸਰੀ ਵੀ ਖੁੱਲ੍ਹ ਗਈ , ਸੁਣ ਉਸਦੀ ਰੂਹ ਗੱਦ-ਗੱਦ ਹੋ ਉੱਠਦੀ । ਚੰਨ ਆਪ ਮੁਹਾਰੇ ਬੋਲ ਉੱਠਦਾ , ” ਵਾਹ ਬਾਈ ਵਾਹ !! ਇਹ ਤਾਂ ਕਮਾਲ ਹੋ ਗਿਆ ।
“ਗਿੰਦਰਾਂ !! ਸੱਚ ਜਾਣੀ , ਪਤਾ ਨਹੀਂ ਕੀ ਮਿੱਗਨਾਤੀਸੀ ਖਿੱਚ ਆ ਵਤਨ ਦੀ ਮਿੱਟੀ ਵਿੱਚ , ਸੱਤ ਸਮੁੰਦਰੋਂ ਪਾਰ ਰਹਿੰਦਿਆਂ ਵੀ ਸਾਡੀ ਪਰਦੇਸੀਆਂ ਦੀ ਰੂਹ ਹਮੇਸ਼ਾ ਆਪਣੇ ਪਿੰਡਾਂ ਦੀਆਂ ਜੂਹਾਂ ਵਿੱਚ ਕੁੱਝ ਟਟੋਲਦੀ , ਖੇਡਦੀ ਤੇ ਮੌਲਦੀ ਰਹਿੰਦੀ । ਜਦੋਂ ਸਾਡੇ ਪਿੰਡਾਂ ਵਿੱਚ ਕੁੱਝ ਚੰਗਾ ਵਾਪਰਦਾ, ਸੁਣ ਅਸੀਂ ਪਰਦੇਸੀ ਫੁੱਲੇ ਨਹੀਂ ਸਮਾਉੰਦੇ ਪਰ ਜੇ ਕੁੱਝ
ਮਾੜਾ ਵਾਪਰ ਜਾਏ ਤਾਂ ਅਸੀਂ ਦੂਰ-ਦੁਰਾਡੇ ਧੁਰ ਅੰਦਰ ਤੱਕ ਵਲੂੰਦਰੇ ਜਾਨੇ। ਕੁਦਰਤ ਦਾ ਦਰਤੂਰ ਹੈ ਕਿ ਚੋਗ ਚੁੱਗਣ ਲਈ ਆਲਣਾ ਛੱਡਣਾ ਪੈਣਾ । ਕੁੱਝ ਨੂੰ ਆਪਣੇ ਦੇਸ਼ ਨੇੜੇ ਤੇੜੇ ਅੰਨ-ਜਲ ਨਸੀਬ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ