ਮੇਰੀ ਭੈਣ ਨੂੰ ਛਾਤੀ ਦਾ ਕੈਂਸਰ ਹੈ।
ਪਿੱਛਲੇ ੪ ਕੁ ਮਹੀਨਿਆਂ ਤੋਂ ਭੈਣ ਇਸ ਬਿਮਾਰੀ ਨਾਲ ਲੜ ਰਹੀ ਹੈ ।ਇਲਾਜ ਵੀ ਚੱਲ ਰਿਹਾ ਹੈ। ਪੰਜ ਦਿਨ ਪਹਿਲਾਂ ਆਪ੍ਰੇਸ਼ਨ ਹੋ ਗਿਆ।
ਹੁਣ ਭੈਣ ਠੀਕ ਹੈ। ਜਿਸ ਦਿਨ ਪਤਾ ਲੱਗਾ ਸੀ ਕਿ ਕੈਂਸਰ ਹੈ ਤਾਂ ਮੇਰੇ ਪੈਰਾਂ ਥੱਲਿਓ ਜਮੀਨ ਨਿਕਲ ਗਈ ਸੀ ਕਿ ਰੱਬਾ ਆਹ ਕੀ ਕੀਤਾ ਤੂੰ,
ਜਿਸ ਵਿਚਾਰੀ ਨੇ ਕਦੇ ਕਿਸੇ ਨੂੰ ਕੋਈ ਉੱਚਾ ਸ਼ਬਦ ਤੱਕ ਨਹੀ ਸੀ ਬੋਲਿਆ, ਓਹਦੇ ਤੇ ਵੀ ਇਹੋ ਜਿਹਾ ਕਹਿਰ!!!
ਅਜੇ ਉਮਰ ਹੀ ਕੀ ਹੈ ਉਸਦੀ। ਮੇਰੇ ਤੋਂ ਡੇਢ ਸਾਲ ਛੋਟੀ ਸਿਰਫ ੩੧ ਕੁ ਸਾਲਾਂ ਦੀ। ਮੇਰੀ ਘਰਵਾਲੀ ਦੀ ਕਾਲ ਆਈ ਤਾਂ ਓਹਨੇ ਦੱਸਿਆ ਕਿ ਆਪਣੀ ਰਾਜਵਿੰਦਰ ਨੂੰ ਕੈਂਸਰ ਹੈ ਤੁਸੀ ਅਜੇ ਮੰਮੀ ਡੈਡੀ ਕੋਲ ਗੱਲ ਨਾ ਕਰਿਓ ਤਾਂ ਉਸ ਸਮੇ ਰਾਤ ਦੇ 8 ਵੱਜੇ ਸਨ ਤੇ ਮੈ ਭੈਣ ਨੂੰ ਕਾਲ ਕੀਤੀ ਤਾਂ ਓਹ ਰੋ ਰਹੀ ਸੀ ਮੈਂ ਹੌਸਲਾ ਦਿੱਤਾ ਕਿ ਰੱਬ ਸਭ ਠੀਕ ਕਰ ਦਊ ਰੋ ਨਾ ਤੂੰ ਮੈ ਸਵੇਰੇ ਹੀ ਆ ਰਿਹਾ ਤੇਰੇ ਕੋਲ ਤੜਕੇ ਆ ਜਾਵਾਗਾਂ ਆਪਾ ਹੋਰ ਕਿਸੇ ਹਸਪਤਾਲ ਤੋਂ ਟੈਸਟ ਕਰਵਾਉਣੇ ਆ। ਕਿਉਕਿ ਮੈਨੂੰ ਯਕੀਨ ਨਹੀ ਸੀ ਆ ਰਿਹਾ। ਉਸ ਰਾਤ ਮਾਮਾ ਜੀ ਆਏ ਹੋਏ ਸਨ ਸਾਡੇ ਕੋਲ ਪਰ ਮੇਰਾ ਦਿਲ ਨਾ ਲੱਗੇ ਘਰ ਪਰ ਏਨੀ ਰਾਤ ਪਈ ਕਿੱਦਾ ਨਿਕਲਦਾ ਘਰੋਂ।
ਜਦ ਦਿਲ ਨਾ ਰੁਕਿਆ ਤਾਂ ਮੈ ਮਾਂ ਨੂੰ ਕਿਹਾ ਕਿ ਮੇਰਾ ਦੋਸਤ ਗੱਡੀ ਮੰਗਦਾ ਜਾਂ ਕਹਿੰਦਾ ਨਾਲ ਚੱਲ ਹੁਣੇ ਹਰਿਮੰਦਰ ਸਾਹਿਬ ਜਾਣਾ ਤਾਂ ਮਾਂ ਨੇ ਕੁੱਝ ਨਾ ਕਿਹਾ ਤੇ ਨਿੱਕਲ ਪਿਆ ਸਾਢੇ ਕੁ ਅੱਠ ਵਜੇ ਤੇ 10 ਵਜੇ ਪਹੁੰਚ ਗਿਆ ਤਾਂ ਸਵੇਰੇ ਗਏ ਅਸੀ ਜਲੰਧਰ ਟੈਸਟ ਕਰਵਾਏ ਤਾਂ ਰਿਪੋਰਟ ਪਹਿਲਾਂ ਵਾਂਗ ਹੀ ਆਈ ਪਾਜਿਟਿਵ।
ਫਿਰ ਡਾਕਟਰਾਂ ਨਾਲ ਸਲਾਹ ਕੀਤੀ ਡਾਕਟਰ ਨੇ ਦੱਸਿਆ ਘਬਰਾਓ ਨਾ ਅਜੇ ਪਹਿਲੀ ਸਟੇਜ ਹੈ ਤੁਸੀ ਪੂਰੀ ਤਰਾਂ ਠੀਕ ਹੋ ਜਾਓਗੇ।
ਪਰ ਮੈਂ ਦੇਖ ਰਿਹਾ ਸੀ ਭੈਣ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਚੁੱਪ ਸੀ ਤੇ ਸ਼ਾਇਦ ਓਹ ਅੰਦਰੀ ਅੰਦਰੀ ਰੋ ਰਹੀ ਸੀ ਤੇ ਕਦੇ ਕਦੇ ਉਹਦੇ ਹੰਝੂ ਛਲਕ ਪੈਦੇਂ ਸਨ ਮੈ ਵੀ ਉਹਦਾ ਹੀ ਭਰਾ ਸੀ ਦਿਲ ਪੁੱਛਿਆ ਹੀ ਜਾਣਦਾ ਸੀ ਉਹ ਦਿਨ ਅਸੀ ਕਿੱਦਾ ਕੱਢਿਆ।
ਇਸ ਸਮੇ ਤੱਕ ਅਜੇ ਮੈਨੂੰ, ਭੈਣ ਨੂੰ, ਜੀਜੇ ਨੂੰ, ਮੇਰੀ ਪਤਨੀ ਨੂੰ ਤੇ ਭੈਣ ਦੀ ਨਣਾਨ ਨੂੰ ਹੀ ਪਤਾ ਸੀ। ਜਾਂ ਮੇਰੇ ਚਾਚਾ ਜੀ ਨੂੰ ਪਤਾ ਸੀ।ਭੈਣ ਦੇ ਘਰੋਂ ਵਾਪਿਸੀ ਵੇਲੇ ਭੈਣ ਰੱਜ ਕੇ ਰੋਈ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Raman
Send me your no plz