ਉਸ ਦਿਨ ਸਾਫ ਸਾਫ ਆਖ ਦਿੱਤਾ ਸੀ..
ਜੇ ਮੋਟਰ ਸਾਈਕਲ ਲੈ ਕੇ ਨਾ ਦਿੱਤਾ ਤਾਂ ਕੋਲੋਂ ਲੰਘਦੀ ਰੇਲਵੇ ਲਾਈਨ ਤੇ ਗੱਡੀ ਹੇਠਾਂ ਸਿਰ ਦੇ ਦੇਣਾ!
ਨਿੱਕੀ ਰੋਣ ਲੱਗ ਪਈ..ਮਾਂ ਨੂੰ ਦਿਸੰਬਰ ਮਹੀਨੇ ਵਿਚ ਤਰੇਲੀਆਂ ਆ ਗਈਆਂ..
ਉਸ ਗਲ਼ ਚੋ ਚੁੰਨੀ ਲਾਹ ਹੱਥ ਵਿਚ ਫੜ ਲਈ ਤੇ ਦੋਵੇਂ ਹੱਥ ਮੱਥੇ ਤੇ ਰੱਖ ਜਿਥੇ ਹੈ ਸੀ ਬੱਸ ਓਥੇ ਹੀ ਬੈਠ ਗਈ!
ਭੈਣ ਦਾ ਰੋਣ ਅਤੇ ਮਾਂ ਦੀ ਤਰੇਲੀ ਮੈਨੂੰ ਨਿਰਾ ਪੁਰਾ ਪਾਖੰਡ ਲੱਗਾ..!
ਆਥਣ ਵੇਲੇ ਡੈਡੀ ਸ਼ਹਿਰੋਂ ਮੁੜਿਆ ਤਾਂ ਘਰੇ ਸੋਗਮਈ ਮਾਹੌਲ ਵੇਖ ਸਾਰਿਆਂ ਦੇ ਚੇਹਰੇ ਵੇਖਣ ਲੱਗਾ..!
ਕੋਈ ਗੱਲ ਨਾ ਦੱਸੇ..
ਮੈਂ ਬਿਨਾ ਕੋਈ ਜੁਆਬ ਦਿੱਤਿਆਂ ਘਰੋਂ ਬਾਹਰ ਨਿੱਕਲ ਗਿਆ!
ਮਾਂ ਵੀ ਮਗਰੇ-ਮਗਰ ਹੀ ਆ ਗਈ..
ਸ਼ਾਇਦ ਸਾਢੇ ਸੱਤ ਵਾਲੀ ਸਵਾਰੀ ਗੱਡੀ ਦਾ ਟਾਈਮ ਹੋ ਗਿਆ ਸੀ..!
ਮੈਂ ਜਿੱਧਰ ਨੂੰ ਜਾਵਾਂ ਮੇਰੀ ਮਾਂ ਮੇਰੇ ਮਗਰੇ ਮਗਰੇ..!
ਅੰਦਰੋਂ ਅੰਦਰੀ ਬਾਹਲਾ ਖੁਸ਼..ਫੋਕੀ ਧਮਕੀ ਕੰਮ ਜੂ ਕਰ ਗਈ ਸੀ!
ਅਖੀਰ ਡੈਡੀ ਵੀ ਮਗਰੇ ਆ ਗਿਆ..ਸ਼ਾਇਦ ਭੈਣ ਨੇ ਸਾਰੀ ਗੱਲ ਦੱਸ ਦਿੱਤੀ ਸੀ!
ਹੱਸਦਾ ਹੋਇਆ ਆਖਣ ਲੱਗਾ ਘਬਰਾ ਨਾ ਪੁੱਤਰ..ਪਰਸੋਂ ਤੇਰਾ ਮੋਟਰ ਸਾਈਕਲ ਆ ਜਾਊ!
ਮੈਂ ਜੇਤੂ ਸਿਕੰਦਰ ਵਾਂਙ ਭੁੜਕਿਆ..ਮੁੱਠੀ ਮੀਟ ਉਤਾਂਹ ਨੂੰ ਕੀਤੀ ਅਤੇ ਘਰੇ ਆ ਰੱਜ ਕੇ ਰੋਟੀ ਖਾ ਕੇ ਗੂੜੀ ਨੀਂਦਰ ਸੋਂ ਗਿਆ..!
ਮੈਨੂੰ ਸਾਰੀ ਰਾਤ ਮੋਟਰ ਸਾਈਕਲ ਅਤੇ ਉਸ ਕੁੜੀ ਦੇ ਸੁਫ਼ਨੇ ਆਉਂਦੇ ਰਹੇ..!
ਵਾਕਿਆ ਹੀ ਤੀਜੇ ਦਿਨ ਵੇਹੜੇ ਮੋਟਰ ਸਾਈਕਲ ਖਲੋਤਾ ਸੀ..
ਕਾਲੇ ਰੰਗ ਦੀ ਤੇਲ ਦੀ ਟੈਂਕੀ..ਪੂਰੀ ਫੁਲ..
ਅਗਲੇ ਦਿਨ ਐਨ ਸ਼ਹਿਜ਼ਾਦਿਆਂ ਵਾਂਙ ਤਿਆਰ ਹੋਇਆ..ਪ੍ਰੈਸ ਕੀਤੀ ਪੇਂਟ ਦੀਆਂ ਕਰੀਜਾਂ ਏਨੀਆਂ ਤਿੱਖੀਆਂ ਕੇ ਜੇ ਕੋਈ ਵਿਚ ਵਿਚ ਵੱਜ ਜਾਵੇ ਤਾਂ ਚੀਰਿਆ ਜਾਵੇ!
ਕਾਲਜ ਉਹ ਮੇਰੇ ਵੱਲ ਵੇਖ ਕੇ ਨਿੰਮਾ ਜਿਹਾ ਮੁਸਕੁਰਾਈ..ਮੈਨੂੰ ਲੱਗਾ ਮੇਰੀ ਦਿਹਾੜੀ ਲੇਖੇ ਲੱਗ ਗਈ!
ਪਰ ਉਸ ਦਿਨ ਤੋਂ ਡੈਡੀ ਨੇ ਥੋੜਾ ਹੋਰ ਕੁਵੇਲੇ ਆਉਣਾ ਸ਼ੁਰੂ ਕਰ ਦਿੱਤਾ..!
ਕਿਧਰੋਂ ਪਤਾ ਲੱਗ ਗਿਆ ਕੇ ਉਹ ਹੁਣ ਓਵਰ ਟਾਈਮ ਕਰਦਾ ਸੀ!
ਸਾਰਾ ਦਿਨ ਮੋਟਰ ਸਾਈਕਲ ਤੇ ਘੁੰਮਣ ਮਗਰੋਂ ਆਥਣ ਵੇਲੇ ਪੱਠੇ ਵੱਢਣ ਨੂੰ ਜੀ ਜਿਹਾ ਨਾ ਕਰਿਆ ਕਰੇ..
ਕੋਈ ਵੇਖੂ ਤੇ ਕੀ ਆਖੂ..ਹੁਣੇ ਹੁਣੇ ਮੋਟਰ ਸਾਈਕਲ ਤੇ ਅਤੇ ਹੁਣ ਹੱਥ ਵਿੱਚ ਦਾਤਰੀ ਪੱਲੀ ਤੇ ਪੱਠੇ..!
ਇੱਕ ਦੋ ਵਾਰ ਮੈਨੂੰ ਯਾਰਾਂ ਦੋਸਤਾਂ ਨਾਲ ਕੁਵੇਲਾ ਹੋ ਗਿਆ..
ਭੁੱਖੇ ਡੰਗਰਾਂ ਲਈ ਨਿੱਕੀ ਨੂੰ ਪੱਠੇ ਵੱਢਣੇ ਪਏ!
ਮੈਨੂੰ ਤਾਂ ਵੀ ਸ਼ਰਮ ਨਾ ਆਈ..
ਉਲਟਾ ਪੰਡ ਚੁੱਕ ਤੁਰੀ ਆਉਂਦੀ ਨੂੰ ਆਖਿਆ..ਤੂੰ ਜਾਣ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ