“ਬੰਤੀਏ !! ਤੂੰ ਠੀਕ ਨਹੀਂ ਜਾਪਦੀ । ਕੀ ਗੱਲ ਮੂੰਹ ਸਿਰ ਲਪੇਟ ਮੰਜੇ ਤੇ ਬੈਠੀ ਏ।” ਜਗੀਰੋ ਵਿਹੜੇ ਵੜਦੀ ਬੋਲੀ। ” ਛੇ-ਸੱਤ ਦਿਨ ਹੋ ਗਏ ਤਾਪ ਚੜ੍ਹਦੇ ਨੂੰ ਉਤਰਨ ਦਾ ਨਾਂ ਨਹੀਂ ਲੈਂਦਾ । ਬੰਤੀ ਨੇ ਦੁੱਖ ਦਸਦਿਆਂ ਕਿਹਾ । ਤੈਨੂੰ ਸ਼ਰਤੀਆ ਤਈਆ ਤਾਪ ਚੜ੍ਹਿਆ ਹੋਣਾ , ਇਹ ਤੀਸਰੇ ਦਿਨ ਚੜ੍ਹਦਾ । ਠੱਗਾਂ ਦੀ ਭੋਲੀ ਨੂੰ ਅੈਸਾ ਤਈਆ ਤਾਪ ਚੜ੍ਹਿਆ ਕਿ ਲੈਕੇ ਈ ਲੱਥਾ। ਤੂੰ ਹਸ਼ਿਆਰਪੁਰੋਂ ਪੁੜੀਆਂ ਮੰਗਵਾਕੇ ਖਾ । ਨਾਮੇ ਦੇ ਬਾਪੂ ਨੇ ਉਥੋਂ ਪੁੜੀਆਂ ਮੰਗਵਾਈਆਂ ਸੀ। ਉਹਨੇ ਇਕੋ ਪੁੜੀ ਖਾਧੀ ਕੇ ਤਾਪ ਅੱਡੀਆਂ ਨੂੰ ਥੁੱਕ ਲਾਕੇ ਭੱਜ ਗਿਆ।” ਜਗੀਰੋ ਪੁੜੀਆਂ ਦੀ ਦੱਸ ਪਾ ਤੇ ਤਈਏ ਤਾਪ ਦੀ ਟੈਸਟ ਰਿਪੋਰਟ ਜਾਰੀ ਕਰ ਤੁਰਦੀ ਬਣੀ।
“ਬੰਤੀਏ !! ਤੇਰਾ ਤਾਂ ਮੱਥਾ ਤਵੇ ਵਾਂਗੂ ਤਪਣ ਢਿਆ । ਮੇਰੀ ਮੰਨ ਤੈਨੂੰ ਪੱਕਾ ਵਾਰੀ ਦਾ ਤਾਪ ਚੜ੍ਹਿਆ, ਸਿਆਣੇ ਕਹਿੰਦੇ ਇਹ ਇਕ ਦਿਨ ਛੱਡਕੇ ਚੜ੍ਹਦਾ । ਸਰਪੰਚ ਨੂੰ ਵੀ ਇਹੋ ਤਾਪ ਚੜ੍ਹਿਆ ਸੀ ਹਫਤੇ ਵਿੱਚ ਦੁਨੀਆ ਤੋਂ ਕੂਚ ਕਰ ਗਿਆ । ਤੂੰ ਬਾਬੇ “ਦੁੱਖ ਚੁੱਕ” ਵਾਲੇ ਦੇ ਡੇਰੇ ਸੱਤ ਚੌਕੀਆਂ ਭਰ । ਉਹ ਪੀਣ ਲਈ ਜਲ ਦੇੰਦਾ ਤੇ ਚੱਟਣ ਲਈ ਭਗੂਤੀ , ਬੜਾ ਜਾਹਿਰਾ ਦਸੀਦਾ। ਤਾਪ ਤਾਂ ਤਿੱਤਰ ਹੋਉ ਈ ਨਾਲ ਹੋਰ 36 ਦੁੱਖ ਵੀ ਦੂਰ ਹੋਣਗੇ , ਵੇਖੀਂ ਘੋੜੇ ਵਾਂਗੂੰ ਦੜੰਗੇ ਮਾਰਦੀ ਫਿਰੇਗੀ ।” ਖਬਰ ਲੈਣ ਆਈ ਧੰਨੀ ,ਵਾਰੀ ਦੇ ਤਾਪ ਦੀ ਪੜਤਾਲਿਆ ਰਿਪੋਰਟ ਤੇ ਮੋਹਰ ਲਾ ,ਅੌਹ ਗਈ ਹੋ ਗਈ।
“ਅੜੀਏ !! ਤੇਰਾ ਰੰਗ ਤਾਂ ਪੀਲਾ ਫੂਕ ਹੋਇਆ ਪਿਆ , ਅੱਖਾਂ ਅੰਦਰ ਧੱਸੀਆਂ ਪਈਆਂ, ਕਿਤੇ ਅੰਦਰੇ ਪਈ ਨਾ ਮਰ ਜਾਵੀੰ । ਯਕੀਨ ਕਰ ਤੈਨੂੰ ਠੰਡੇ- ਪਿੰਡੇ ਦਾ ਤਾਪ ਚੜ੍ਹਿਆ । ਭਾਨੋ ਨੂੰ ਵੀ ਚੰਦਰਾ ਇਹੀ ਤਾਪ ਚੜ੍ਹਿਆ ਸੀ , ਉਸ 10 ਦਿਨ ਨਹੀਂ ਕੱਢੇ ਤੇ 11ਵੇਂ ਦਿਨ ਮਹਾਰਾਜ ਨੂੰ ਪਿਆਰੀ ਹੋ ਗਈ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ