ਆਰਟੀਕਲ
ਕਿਤਾਬਾਂ ਨਾਲ ਪਿਆਰ
ਪਿਆਰੇ ਦੋਸਤਾਂ
ਜ਼ਿੰਦਗੀ ਨੂੰ ਸਲੀਕੇ ਨਾਲ ਜਿਊਣ ਦੀ ਜਾਂਚ ਸਿਖਾਉਂਦੀਆਂ ਨੇ ਕਿਤਾਬਾਂ। ਕਿਤਾਬਾਂ ਗਿਆਨ ਦਾ ਭੰਡਾਰ ਹਨ।ਹਰੇਕ ਮਨੁੱਖ ਨੂੰ ਕਿਤਾਬਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਜਿਹੜੀਆਂ ਗੱਲਾਂ ਦਾ ਸਾਨੂੰ ਨਹੀ ਪਤਾ ਹੁੰਦਾ,ਉਹ ਸਾਨੂੰ ਕਿਤਾਬਾਂ ਦੇ ਵਿੱਚੋ ਸਿੱਖਣ ਨੂੰ ਮਿਲਦੀਆਂ ਹਨ।ਕਿਤਾਬਾਂ ਨੂੰ ਮਨੁੱਖ ਦਾ ਅਹਿਮ ਅੰਗ ਮੰਨਿਆ ਜਾਂਦਾ ਹੈ।ਜਿਹੜੇ ਮਨੁੱਖ ਕਿਤਾਬਾਂ ਨਾਲ ਪਿਆਰ ਕਰਦੇ ਹਨ,ਅਤੇ ਪੜ੍ਹਦੇ ਹਨ,ਉਹ ਇਕ ਨਾ ਇਕ ਦਿਨ ਕਾਮਯਾਬ ਜਰੂਰ ਹੋ ਜਾਂਦੇ ਹਨ। ਪੱਛਮ ਦਾ ਸਮਾਜ ਪੁਰਾਤਨ ਚੀਜਾਂ ਨੂੰ ਸੰਭਾਲਣ ਦਾ ਬੜ੍ਹਾ ਸਲੀਕਾ ਰੱਖਦਾ ਏ,ਇਕ ਤਰਾ ਦਾ ਜਨੂੰਨ ਏ ਉਹਨਾ ਨੂੰ ਇਸ ਮਾਮਲੇ ਚ। ਜਿਵੇਂ ਪੁਰਾਤਨ ਇਤਿਹਾਸ ਪੁਰਾਤਨ ਸੱਭਿਆਚਾਰ,ਪੁਰਾਤਨ ਕਿਤਾਬਾਂ ਨੂੰ ਸਾਂਭਣਾ ਕੋਈ ਇਨ੍ਹਾਂ ਤੋਂ ਸਿੱਖੇ।ਕਈ ਵਾਰ ਨੌਜਵਾਨ ਚੰਗੀਆਂ ਕਿਤਾਬਾਂ ਦੀ ਜਗਾ ਮਾੜੀਆਂ ਕਿਤਾਬਾਂ ਵੱਲ ਪ੍ਰੇਰਿਤ ਹੋ ਜਾਂਦੇ ਹਨ। ਜੋ ਉਹਨਾ ਦੇ ਆਚਰਨ ਤੇ ਗਲਤ ਪ੍ਰਭਾਵ ਪੈਦਾ ਕਰਦੀਆਂ ਹਨ।ਕਿਤਾਬਾਂ ਸਾਡਾ ਭਰਪੂਰ ਮਨੋਰੰਜਨ ਵੀ ਕਰਦੀਆਂ ਹਨ,ਇਹ ਸਾਨੂੰ ਸਹੀ ਰਸਤਾ ਦਿਖਾਉਦੀਆਂ ਹਨ,ਤੇ ਜਿੰਦਗੀਆਂ ਦੀਆਂ ਮੁਸ਼ਕਲਾਂ ਵਿੱਚੋ ਕੱਢਣ ਲਈ ਮੱਦਦ ਕਰਦੀਆਂ ਹਨ। ਬਜੁਰਗਾਂ ਨੇ ਸੱਚ ਹੀ ਕਿਹਾ ਹੈ,ਕਿ ਕਿਤਾਬਾਂ ਸਾਡੀਆਂ ਸਭ ਤੋਂ ਵਫਾਦਾਰ ਮਿੱਤਰ ਹੁੰਦੀਆਂ ਹਨ।ਇਸ ਕਦੇ ਧੋਖਾ ਨਹੀਂ ਦਿੰਦੀਆਂ ਸਗੋਂ ਕੁਝ ਨਾ ਕੁਝ ਸਿਖਾਉਦੀਆਂ ਹੀ ਰਹਿੰਦੀਆਂ ਹਨ।ਜਦੋਂ ਵੀ ਅਸੀਂ ਉਦਾਸ ਹੁੰਦੇ ਹਾਂ,ਤਾਂ ਕਿਤਾਬਾਂ ਸਾਨੂੰ ਆਪਣੇ ਮਿੱਠੇ ਬੋਲਾਂ ਨਾਲ ਆਸ਼ਾਵਾਦੀ ਬਣਾਉਦੀਆਂ ਹਨ।ਕਿਤਾਬਾਂ ਸਾਨੂੰ ਮਾਨਸਿਕ ਅਰੋਗਤਾ ਪ੍ਰਦਾਨ ਕਰਦੀਆਂ ਹਨ।ਕਿਤਾਬਾਂ ਦੀ ਦੁਨੀਆਂ ਬਹੁਤ ਅਨੌਖੀ ਹੈ।ਇਸ ਦੀ ਦੁਨੀਆ ਵਿਚ ਪ੍ਰਵੇਸ਼ ਕਰਨ ਵਾਲਾ ਮਨੁੱਖ ਗਿਆਨਵਾਨ ਹੋ ਕੇ ਨਿਕਲਦਾ ਹੈ।ਮਨੁੱਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ