ਕਹਾਣੀ
ਬੇਈਮਾਨ ਲੋਕ
ਕਿਸੇ ਨਾਲ ਧੋਖਾ ਕਰਨ ਨੂੰ ਅਸੀਂ ਬੇਈਮਾਨੀ ਕਰਨਾ ਕਿਹ ਸਕਦੇ ਹਾਂ।ਅੱਜ-ਕੱਲ੍ਹ ਤੁਸੀਂ ਬਹੁਤ ਸਾਰੀਆਂ ਧੋਖਾਧੜੀ ਦੀ ਖਬਰਾਂ ਅਕਸਰ ਸੁਣਦੇ ਰਹਿੰਦੇ ਹੋ। ਕੁਝ ਲੋਕ ਅਪਣਾ ਮਤਲਬ ਕੱਢਣ ਲਈ ਬਹੁਤ ਕੁਝ ਗਲਤ ਕਰ ਜਾਂਦੇ ਹਨ।ਅਪਣਾ ਕੰਮ ਸੁਆਰਨ ਲਈ ਦੂਜੇ ਦਾ ਨੁਕਸਾਨ ਕਰ ਜਾਂਦੇ ਹਨ,ਬੇਈਮਾਨ ਲੋਕ।ਜਿਸ ਵਿਅਕਤੀ ਉੱਤੇ ਤੁਸੀਂ ਪੂਰਾ ਵਿਸ਼ਵਾਸ ਅਤੇ ਭਰੋਸਾ ਕਰਦੇ ਹੋ,ਉਹ ਹੀ ਤੁਹਾਨੂੰ ਧੋਖਾ ਦੇ ਜਾਂਦਾ ਹੈ।ਜਿਸ ਤੇ ਤੁਹਾਨੂੰ ਪੂਰਾ ਵਿਸ਼ਵਾਸ ਹੋਵੇ,ਅਤੇ ਜਿਸ ਨੂੰ ਆਪਣੇ ਘਰ ਦਾ ਮੈਂਬਰ ਸਮਝਦੇ ਹੋਵੋ,ਉਹ ਹੀ ਤੁਹਾਡੇ ਨਾਲ ਵਿਸ਼ਵਾਸਘਾਤ ਕਰ ਜਾਂਦੇ ਹਨ।ਮੈਂ ਗੱਲ ਕਰਾਂਗਾ ਦੋ ਦੋਸਤਾਂ ਦੀ,ਇਕ ਕੰਮ ਕਰਦਾ ਹੈ,ਪਿੰਡ ਵਿੱਚ ਕਰਿਆਨੇ ਦੀ ਦੁਕਾਨ ਦਾ,ਦੂਜਾ ਦੋਸਤ ਕੰਮ ਕਰਦਾ ਹੈ,ਨੱਚਣ ਗਾਉਣ ਵਾਲੀਆਂ ਦੇ ਨਾਲ।ਇਹਨਾ ਦੋਵਾਂ ਵਿਚ ਇਕ ਸੰਤਾ ਸਿੰਘ ਹੁੰਦਾ ਹੈ,ਦੂਜਾ ਦੀਪਾ ਹੁੰਦਾ। ਦੀਪਾ ਨੱਚਣ ਗਾਉਣ ਵਾਲੀਆਂ ਦੇ ਨਾਲ ਕੰਮ ਕਰਦਾ ਹੈ,ਉਹ ਦੂਜੇ ਦੋਸਤ ਨੂੰ ਕਹਿੰਦਾ ਹੈ ਕਿ ਯਰ ਮੈਂ ਅਪਣਾ ਨਾਮ ਮਸ਼ਹੂਰ ਕਰਨਾ ਚਾਹੁੰਦਾ ਹਾਂ। ਸੰਤਾ ਸਿੰਘ ਕਹਿੰਦਾ ਕਿ ਜੇ ਤੂੰ ਅਪਣਾ ਨਾਮ ਮਸ਼ਹੂਰ ਕਰਨਾ ਚਾਹੁੰਦਾ ਹੈ,ਤਾਂ ਤੈਨੂੰ ਇਹ ਕੰਮ ਛੱਡਣਾ ਪਉ।ਦੀਪਾ ਕਹਿੰਦਾ ਯਰ ਇਹ ਕੰਮ ਮੈਂ ਛੱਡ ਦੇਵੇਗਾਂ।ਸੰਤਾ ਸਿੰਘ ਨੇ ਦੀਪੇ ਤੋਂ ਕੰਮ ਛਡਾ ਕੇ ਸਮਾਜਸੇਵਾ ਕਰਨ ਵੱਲ ਪ੍ਰੇਰਿਤ ਕੀਤਾ।ਸੰਨ 2000 ਵਿਚ ਸੰਤਾ ਸਿੰਘ ਨੇ ਦੀਪੇ ਨੂੰ ਖੂਨਦਾਨ ਲਹਿਰ ਨਾਲ ਜੋੜਿਆ। ਦੋਵੇਂ ਦੋਸਤਾਂ ਦਾ ਆਪਸੀ ਪਿਆਰ ਵੱਧਦਾ ਚਲਿਆ ਗਿਆ।ਦੋਵੇ ਹੁਣ ਇਕੱਠੇ ਕੰਮ ਕਰਨ ਲੱਗ ਪਏ। ਦੋਨਾਂ ਨੂੰ ਇਕ ਦੂਜੇ ਤੇ ਪੂਰਾ ਵਿਸ਼ਵਾਸ ਅਤੇ ਭਰੋਸਾ ਸੀ।ਕਿ ਜੋ ਕੰਮ ਕਰ ਰਹੇ ਉਹ ਬਿਲਕੁਲ ਸਹੀਂ ਅਤੇ ਸਪੱਸ਼ਟ ਹੈ।ਉਹ ਸਮਾਜ ਸੇਵਾ ਦੇ ਨਾਲ ਸਬੰਧਤ ਕੰਮ ਕਰਦੇ ਸਨ,ਉਹ ਕੰਮ ਕਰਦੇ ਸਨ,ਖੂਨਦਾਨ ਲਹਿਰ ਨੂੰ ਪ੍ਰਫੁੱਲਿਤ ਕਰਨਾ,ਖੂਨਦਾਨ ਕੈਂਪ ਲਗਾਉਣੇ,ਵਾਤਾਵਰਨ ਦੀ ਸੁੱਧਤਾਂ ਦੀ ਲਈ ਬੂਟੇ ਲਗਾਉਣੇ,ਭਰੂਣ ਹੱਤਿਆ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕਰਨੇ ਆਦਿ ਕਈ ਤਰਾਂ ਦੇ ਵੱਖ ਵੱਖ ਕੰਮ ਕਰਦੇ ਰਹਿੰਦੇ ਸਨ।ਸੰਤਾ ਸਿੰਘ ਨੇ ਇਕ ਦਿਨ ਕਿਹਾ ਕਿ ਆਪਾਂ ਨੂੰ ਲਗਾਤਾਰ ਕੰਮ ਕਰਦਿਆਂ ਨੂੰ 18 ਸਾਲ ਬੀਤ ਗਏ। ਪਰ ਮੈਂ ਤੇਰੇ ਤੋਂ ਕਦੇ ਪੈਸੇ ਦਾ ਹਿਸਾਬ-ਕਿਤਾਬ ਨਹੀਂ ਮੰਗਿਆਂ।ਅੱਜ ਮੈਨੂੰ ਥੋੜਾ ਜਿਹਾ ਹਿਸਾਬ-ਕਿਤਾਬ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ