(ਇਕੱਲਾ ਮੈਂ ਬੇਘਰ)
ਇਕ ਵਾਰ ਇਕ ਲੜਕੀ ਇਕੱਲੀ ਰਾਸਤੇ ਤੇ ਜਾਰੀ ਹੁੰਦੀ ਆ ਤੇ ਪਿੱਛੋ ਇਕ ਲੜਕਾ ਆਵਾਜ਼ ਦੇਂਦਾ ਆ।
“ਮੇਰੀ ਗੱਲ ਸੁਣੀਓ ਜੀ”
ਲੜਕੀ ਡਰੀ ਹੋਈ ਦੇਖ ਦੀ ਆ।
ਓਹ ਲੜਕਾ ਬੋਲਦਾ ਆ – ਮੈਡਮ ਤੁਸੀਂ ਮੈਂਨੂੰ ਮੇਰੇ ਘਰ ਦਾ ਰਾਸਤਾ ਦੱਸ ਸੱਕਦੇ ਹੋ ਮੈਂ ਭੁੱਲ ਗਿਆ ਹਾਂ।
ਲੜਕੀ ਡਰੀ ਹੋਈ ਬੋਲਦੀ ਆ – ਮੈਂ ਚੰਗੀ ਤਰ੍ਹਾਂ ਜਾਣਦੀ ਆਂ ਤੁਹਾਡੇ ਵਰਗੇ ਮੁੰਡੀਆ ਨੂੰ, ਕੁੜੀਆਂ ਨੂੰ ਪਰੇਸ਼ਾਨ ਕਰਨ ਦਾ ਕੋਈ ਨਵਾਂ ਤਾਰੀਕਾ ਆ।
ਉਹ ਲੜਕਾ ਬੋਲਦਾ ਆ – ਨਹੀਂ ਜੀ ਤੁਸੀਂ ਮੈਂਨੂੰ ਗ਼ਲਤ ਨਾ ਸਮਝੋ ਮੈਂ ਬਹੁਤ ਨੇਕ ਤੇ ਸ਼ਰੀਫ ਲੜਕਾ ਆਂ।
ਉਹ ਲੜਕੀ ਬੋਲਦੀ ਆ – ਬਸ – ਬਸ ਸਾਰੇ ਏਦਾਂ ਹੀ ਕਹਿੰਦੇ ਆ। ਫੇਰ ਫਾਇਦਾ ਚੱਕਦੇ ਆ।
ਲੜਕਾ ਬੋਲਿਆ ਮੇਰੇ ਤੇ ਯਕੀਨ ਤਾਂ ਕਰੋ, ਮੈਂ ਸੱਚ ਬੋਲ ਰਿਹਾ ਆਂ। ਕਿ ਮੈਂ ਤੁਹਾਨੂੰ ਕੋਈ ਲੋਫਰ ਲੜਕਾ ਲੱਗਦਾ ਆਂ।
ਲੜਕੀ ਮਨ ਵਿਚ ਸੋਚਦੀ ਆ – ਦੇਖਣ ਨੂੰ ਤੇ ਚੰਗਾ ਹੀ ਲੱਗਦਾ ਆ। ਗੱਲ ਕਰਨ ਤੋ ਵੀ ਸਹੀ ਲੱਗਦਾ ਆ ਚੱਲ ਮਨ ਹੀ ਲੈਂਦੀ ਆਂ ਏਦੀ ਗੱਲ ਨੂੰ।
ਲੜਕੀ ਬੋਲੀ ਤੁਸੀਂ ਜਾਣਾ ਕਿੱਥੇ ਆ ?
ਲੜਕਾ ਬੋਲਿਆ – ਕਾਫੀ ਸਮੇਂ ਤੋ ਭਟਕ ਦਾ ਪਿਆ ਵਾ ਘਰ ਹੀ ਨਹੀਂ ਲੱਭ ਰਿਹਾ ਮੇਰਾ ਮੈਂਨੂੰ।
ਲੜਕੀ ਬੋਲੀ – ਕਮਾਲ ਆ ਤੁਹਾਨੂੰ ਤੁਹਾਡਾ ਆਪਣਾ ਘਰ ਹੀ ਨਹੀਂ ਲੱਭ ਰਿਹਾ। ਏਹ ਕਿ ਗੱਲ ਆ ਭਲਾ। ਏਦਾਂ ਵੀ ਕਦੀ ਹੁੰਦਾ ਆ ਕਿ ਇਨਸਾਨ ਨੂੰ ਆਪਣਾ ਘਰ ਹੀ ਨਾ ਲੱਭੇ।
ਲੜਕਾ ਮੁਸਕਰਾਉਣ ਲੱਗ ਜਾਂਦਾ। ਲੜਕੀ ਤੁਸੀਂ ਮੁਸਕਰਾ ਕਿਉਂ ਰਹੇ ਹੋ। ਲੜਕਾ ਬੋਲਦਾ – ਮੈਂ ਇਨਸਾਨ ਨਹੀਂ ਆਂ ਰੂਹ ਆਂ।
ਤੈਂਨੂੰ ਯਾਦ ਆ ਜਿਦੋੰ ਤੂੰ ਛੋਟੀ ਸੀ, ਸਾਈਕਲ ਤੋ ਡਿੱਗ ਕੇ ਲੱਤ ਤੇ ਸੱਟ ਲਗਵਾ ਲਈ ਸੀ। ਤੇ ਇਕ ਵਾਰ ਤੂੰ ਆਪਣੀ ਵੱਡੀ ਭੈਣ ਦੀਆਂ ਚਾਕਲੇਟਸ ਚੋਰੀ ਖਾ ਲਾਈਆਂ ਸੀ। ਤੇ ਤੁਹਾਡੀ ਮਾਂ ਨੇ ਤੁਹਾਨੂੰ ਬਹੁਤ ਚਿੜਕਿਆ ਸੀ। ਤੇ ਤੁਸੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ