(ਜ਼ਿੰਦਗੀ ਭਰ ਦਾ ਅਹਿਸਾਸ)
ਮੇਰੇ ਨਾਲ ਜ਼ਿੰਦਗੀ ਵਿਚ ਏਦਾਂ ਦੀਆਂ, ਹਰ ਦਿਨ ਕੁਝ ਨਾ ਕੁਝ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹੈ ।
ਜਿਵੇਂ ਕਿ ਕੁਝ ਦਿਨ ਪਹਿਲਾਂ ਮੈਂ ਕਿਸੇ ਕੰਮ ਤੋਂ ਆਪਣੇ ਸ਼ਹਿਰ ਵਾਪਸ ਆ ਰਿਹਾ ਸੀ, ਤੇ ਉਸ ਵਖਤ ਜੋ ਮੇਰੇ ਨਾਲ ਹੋਇਆ। ਮੈਂ ਉਸ ਨੂੰ ਇੱਕ ਕਹਾਣੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ ।
ਕਈ ਦਿਨ ਲੰਘ ਜਾਣ ਦੇ ਬਾਅਦ, ਸੋਚਿਆ ਕਿ ਹੁਣ ਮੈਨੂੰ ਵਾਪਸ ਸ਼ਹਿਰ ਨੂੰ ਚੱਲਣਾ ਚਾਹੀਦਾ ਹੈ । ਮੈਂ ਆਪਣੇ ਕਜ਼ਨ ਤੋਂ ਆਗਿਆ ਲੈ ਕੇ, ਆਪਣੇ ਸ਼ਹਿਰ “ਅੰਮ੍ਰਿਤਸਰ” ਵੱਲ ਨੂੰ ਆਉਣ ਲੱਗਾ ।
ਕਾਫੀ ਸਮਾਂ ਬੱਸ ਸਟੈਂਡ ‘ਤੇ ਇੰਤਜਾਰ ਕਰਨ ਤੋਂ ਬਾਅਦ ਮੈਨੂੰ ਮੇਰੇ ਸ਼ਹਿਰ ਦੀ ਬੱਸ ਮਿਲੀ, ਬੱਸ ਪੂਰੀ ਤਰਾਂ ਖਾਲੀ ਸੀ।
ਬੱਸ ਦੇ ਵਿੱਚ ਕੁਝ ਗਿਣਵੀਆਂ ਚੁਣਵੀਆਂ ਸਵਾਰੀਆਂ ਸੀ ।
ਮੈਂ ਆਪਣੀ ਸੀਟ ਦੇਖ ਕੇ ਬੈਠ ਗਿਆ ।
ਬਾਰ ਬਾਰ ਮੇਰੇ ਫੋਨ ਤੇ ਫੋਨ ਕਾਲ ਆ ਰਹੀਆਂ ਸੀ। ਜਦ ਮੈਂ ਫੋਨ ਬਾਹਰ ਕੱਢ ਕੇ ਦੇਖਿਆ ‘ਤੇ ਇਹ ਫੋਨ ਕਾਲ ਕਿਸੇ ਹੋਰ ਦੀਆਂ ਨਹੀਂ ਸੀ । ਮੇਰੀ ਮਾਂ ਦੀਆਂ ਸੀ। ਜਿੰਨਾ ਕਿ ਮੈਨੂੰ ਗੁੱਸੇ ਹੋਣ ਲਈ ਫੋਨ ਕੀਤਾ ਸੀ ।
” ਕੀ ਤੂੰ ਬੱਸ ਦੇ ਵਿੱਚ ਸਫਰ ਕਿਉਂ ਕਰਦਾ ਪਿਆ ਹੈ । ” ਮੈਂ ਮਾਫੀ ਮੰਗ ਕੇ ਫੋਨ ਕੱਟ ਦਿੱਤਾ, ਤੇ ਜਲਦੀ ਆਉਣ ਬਾਰੇ ਦੱਸਿਆ ।
ਮੇਰੀ ਮਾਂ ਮੈਨੂੰ ਗੁੱਸੇ ਇਸ ਲਈ ਹੋ ਰਹੀ ਸੀ। ਕਿਉਂਕਿ ਘਰ ਵਿਚ ਹਰ ਤਰ੍ਹਾਂ ਦੀ ਸੁਖ ਸਵਿਦਾ ਹੋਣ ਦੇ ਕਾਰਨ ਵੀ, ਮੈਂ ਬੱਸ ਵਿੱਚ ਕਿਉਂ ਸਫ਼ਰ ਕਰਦਾ ਪਿਆ ਹਾਂ ? ਜਦ ਕਿ ਮੈਨੂੰ ਮੋਟਰਸਾਈਕਲ, ਕਾਰ ਤੱਕ ਦੀ ਡਰੈਵਰੀ ਆਉਂਦੀ ਹੈ ।
ਪਰ ਮੇਰੀ ਭੋਲੀ ਮਾਂ ਇਹ ਨਹੀਂ ਜਾਣਦੀ, ਕਿ ਉਸ ਦਾ ਪੁੱਤਰ ਲਿਖਣ ਦਾ ਸ਼ੌਕ ਰੱਖਦਾ ਹੈ ।
ਮੈਂ ਜਦ ਕਦੀ ਵੀ ਬੱਸਾਂ ਵਿਚ ਸਫ਼ਰ ਕਰਦਾ ਹਾਂ, ਮੈਨੂੰ ਕਈ ਤਰ੍ਹਾਂ ਦੇ ਚਿਹਰੇ ਦੇਖਣ ਨੂੰ ਮਿਲ ਜਾਂਦੇ ਹੈ । ਕਈ ਤਰ੍ਹਾਂ ਦੀਆਂ ਗੱਲਾਂ ਸਿੱਖਣ ਨੂੰ ਮਿਲ ਜਾਂਦੀਆਂ ਹੈ । ਜਿੰਨਾ ਵਿੱਚੋਂ ਕੁਝ ਮੇਰੀਆਂ ਕਵਿਤਾਵਾਂ ਬਣ ਜਾਂਦੀਆਂ ਹੈ। ਕੁਝ ਮੇਰੀਆਂ ਕਹਾਣੀਆਂ ਬਣ ਜਾਂਦੀਆਂ ਹੈ । ਬੱਸ ਇਹੀ ਕਾਰਨ ਹੈ ਮੇਰਾ ਬੱਸ ਵਿੱਚ ਸਫ਼ਰ ਕਰਨ ਦਾ, ‘ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ।
ਬੱਸਾਂ ਦੀਆਂ ਬਾਰੀਆਂ ਦੀ ਖੜ ਖੜ ਦੇ ਨਾਲ, ਮੇਰੇ ਦਿਲ ਦੇ ਅਰਮਾਨ ਵੀ ਖਿੜ ਖਿੜ ਜਾਂਦੇ ਹੈ । ਜਿਵੇਂ ਕਿਸੇ ਕਰੁੱਤੀ ਰੁੱਤ ਦੇ ਵਿੱਚ ਫੁੱਲ ਖਿੜੇ ਹੋਣ, ਤੇ ਮੇਰਾ ਰੋਮ ਰੋਮ ਬਾਗੋ-ਬਾਗ ਹੋ ਗਿਆ ਹੋਵੇ । ਮੈ ਮਾਂ ਨਾਲ ਗੱਲ ਕਰਕੇ ਫੋਨ ਜੇਬ ਵਿੱਚ ਪਾ ਲਿਆ ।
ਫੇਰ ਅਚਾਨਕ ਮੇਰਾ ਧਿਆਨ ਮੇਰੇ ਅੱਗੇ ਵਾਲੀ ਸੀਟ ਤੇ ਪਿਆ, ਜਿਸ ਤੇ ਮੇਰੀ ਇੱਕ ਹਮ-ਉਮਰ ਕੁੜੀ ਬੈਠੀ ਸੀ । ਜੋ ਕਿ ਸ਼ਾਇਦ ਮੇਰੀ ਮਾਂ ਦੇ ਕੋਲੋਂ ਮੈਨੂੰ ਝਿੜਕਾਂ ਪੈਂਦੀਆਂ ਸੁਣ ਹੱਸ ਰਹੀ ਸੀ ।
ਕਿਉਂਕਿ ਮੇਰੇ ਫੋਨ ਦੀ, ਆਵਾਜ਼ (volume) ਜ਼ਿਆਦਾ ਹੋਣ ਦੇ ਕਾਰਨ, ਮਾਂ ਦੀ ਅਵਾਜ਼ ਬਾਹਰ ਤੱਕ ਮੇਰੇ ਕੋਲ ਬੈਠੇ ਇਕ ਵਿਅਕਤੀ ਨੂੰ ਸੁਣ ਸਕਦੀ ਸੀ, ਤੇ ਮੈਨੂੰ ਲੱਗਦਾ ਸੀ ਸ਼ਾਇਦ ਮੇਰੇ ਅੱਗੇ ਵਾਲੀ ਸੀਟ ਤੇ ਬੈਠੀ ਓਹ ਕੁੜੀ ਨੇ ਆਵਾਜ਼ ਸੁਣ ਲਈ ਸੀ ।
ਤਾਂ ਹੀ ਬਾਰ ਬਾਰ ਪਿੱਛੇ ਮੁੜ ਮੁੜ ਦੇਖਕੇ ਹੱਸਦੀ ਪਈ ਸੀ ।
ਜਦ ਮੈਂ ਉਸ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਤਾਂ ਉਹ ਆਪਣਾ ਮੂੰਹ ਘੁੰਮਾ ਲੈਂਦੀ ਤੇ ਜਦ ਕਦੀ ਮੇਰਾ ਧਿਆਨ ਖਿੜਕੀ ਵੱਲ ਨੂੰ ਹੁੰਦਾ, ਤੇ ਉਹ ਫੇਰ ਮੇਰੇ ਵੱਲ ਪਿੱਛੇ ਮੁੜ ਦੇਖਦੀ…. ਪਤਾ ਨਹੀਂ ਉਸਨੂੰ ਮੇਰੇ ਵਿਚ ਕੀ ਦਿੱਖ ਗਿਆ ਸੀ।
ਰੱਬ ਜਾਨੈਂ…. ਪਰ ਹਵਾ ਵਿਚ ਉੱਡ ਦੇ ਉਸਦੇ ਵਾਲ ਸੱਚੀ ਮੈਂਨੂੰ ਵੀ ਬਹੁਤ ਦਿਲ ਖਿੱਚ ਵੇਂ ਲੱਗਦੇ ਪਏ ਸੀ।
ਤੇ ਦਿਲ ਵਿਚ ਸੋਚਦਾ ਜਾ ਰਿਹਾ ਸੀ, ਕਿਤੇ ਏਹੋ ਤਾਂ ਨਹੀਂ ਮੇਰੀ ਮਹਿਬੂਬ ਮੇਰੀ ਸੱਜਣ, ਮੇਰੀ ਮਾਹੀ, ਪਤਾ ਨਹੀਂ ਮੇਰਾ ਦਿਲ ਏਦਾਂ ਕਿਉਂ ਸੋਚ ਰਿਹਾ ਸੀ।
ਪਰ ਜੋ ਵੀ ਸੀ ਅਹਿਸਾਸ ਬਹੁਤ ਵਧੀਆ ਹੋਰ ਰਿਹਾ ਸੀ।
ਮੈ ਉਸਦਾ ਮੂੰਹ ਨਹੀਂ ਦੇਖਿਆ ਸੀ, ਨਾਹੀ ਉਸਨੇ ਕਿਉਂਕਿ ਅਸੀਂ ਦੋਵਾਂ ਨੇ ਮੂੰਹ ਢੱਕੇ ਹੋਏ ਸੀ।
ਉਹਨੇ ਮਾਸਕ ਦੇ ਤੇ ਮੈਂ ਚਿੱਟੇ ਰੰਗ ਦੇ ਰੁਮਾਲ ਦੇ ਨਾਲ… ਮੈਂ ਉਸ ਦੀਆਂ ਅੱਖਾਂ ਤੇ ਸਾਵਲੇ ਜਿਹੇ ਰੰਗ ਨੂੰ ਦੇਖ ਕੁਝ ਬੋਲ ਲਿਖਦਾ ਜਾ ਰਿਹਾ ਸੀ।
ਨਜ਼ਰਾਂ ਨਸ਼ਿਆਇਆਂ ਜੋ ਪਿੱਛੇ ਮੁੜ ਮੁੜ ਆਈਆਂ ਨੇ….
ਹਵਾ ਵਿਚ ਉੱਡ ਦੀਆਂ ਜ਼ੁਲਫਾਂ ਵੀ ਲੱਗਦਾ ਸ਼ਰਮਾਈਆਂ ਨੇ….
ਸਾਵਲਾ ਰੰਗ ਦੇਖ ਬੋਲ ਕੁਝ ਲਿਖ ਲਵਾਂ ਹੁਣ ਮੇਰੇ ਤੀਕ ਤੇਰੀਆਂ ਸਾਹਾਂ ਵੀ ਆਈਆਂ ਨੇ…. .. …..
ਕਮਾਲ ਦਾ ਸਮਾਂ ਸੀ ਜੋ ਬੀਤ ਦਾ ਜਾ ਰਿਹਾ ਸੀ, ਤੇ ਮੇਰੇ ਅੰਦਰ ਸ਼ਬਦ ਉਥਲ ਪੁਥਲ ਮਚਾ ਰਹੇ ਸੀ।
ਉਹ ਬਾਰ ਬਾਰ ਮੇਰੇ ਵੱਲ ਪਿੱਛੇ ਮੁੜ ਕੇ ਦੇਖ ਦੀ , ਤੇ ਮੇਰੇ ਇਕ ਦਮ ਦੇਖਣ ਤੇ ਨਜ਼ਰਾਂ ਘੁੰਮਾਂ ਲੈਂ ਦੀ, ਜੋ ਕਿ ਉਸ ਦੀ ਇਹ ਅਦਾ ਮੈਨੂੰ ਘਾਇਲ ਕਰਦੀ ਜਾ ਰਹੀ ਸੀ ।
ਨਾਲ ਦੀ ਨਾਲ ਬੱਸ ਵਿਚ ਗੀਤ ਵੀ ਕੁਝ ਇਸ ਤਰਾਂ ਦੇ ਹੀ ਬਦਲ ਬਦਲ ਲੱਗ ਰਹੇ ਸੀ ।
ਜਿਵੇਂ ਉਸ ਦੇ ਚੋਰੀ-ਚੋਰੀ ਦੇਖਣ ਤੇ ਲਖਵਿੰਦਰ ਵਡਾਲੀ ਜੀ ਦਾ ਗੀਤ ਚੱਲਣ ਲੱਗਿਆ ।
ਚੋਰੀ ਚੋਰੀ ਤੱਕਦੀ ਐਂ
ਨਜ਼ਰਾਂ ਵੀ ਰੱਖਦੀ ਐਂ
ਨਜ਼ਰਾਂ ਤੇ ਦਿਲ ਦੇ ਨਿਸ਼ਾਨੇ ਲੱਗੀ ਜਾਂਦੇ ਨੇ
ਹਾਏ ਨੀ ਤੇਰੇ ਨਖਰੇ ਤਾਂ
ਜਾਨ ਕੱਢੀ ਜਾਂਦੇ ਨੇ
ਸੱਚੀ ਮੈਨੂੰ ਤਾਂ ਲੱਗ ਰਿਹਾ ਸੀ, ਜਿਵੇਂ ਡਰਾਈਵਰ ਮੇਰਾ ਜੁੜਵਾ ਭਰਾ ਹੋਵੇ ਤੇ ਮੇਰੀ ਮਰਜ਼ੀ ਦੇ ਗੀਤ ਲਾ ਰਿਹਾ ਹੋਵੇ ।
ਇਹ ਸਿਲਸਿਲਾ ਤੇ ਕਾਫੀ ਸਮਾਂ ਲੰਘ ਜਾਣ ਦੇ ਬਾਅਦ, ਉਹ ਆਪਣਾ ਫੋਨ ਦੇਖਣ ਲੱਗੀ ।
ਏਧਰ ਪਿਛਲੀ ਸੀਟ ਤੇ ਬੈਠਾ ਹੁਣ ਮੈਂ ਵੀ ਥੱਕ ਚੁੱਕਾ ਸੀ ।
ਮੈਂ ਅੰਗੜਾਈ ਲੈ ਕੇ ਆਪਣੀਆਂ ਦੋਵੇਂ ਲੱਤਾਂ ਨੂੰ ਅੱਗੇ ਨੂੰ ਖਿਲਾਰਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ