ਛੋਟੀ ਕਹਾਣੀ – ਭਵਿੱਖ
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ
ਮਾਂ ਸਵੇਰ ਦੀ ਉਠੀ ਨਹੀਂ ਸੀ। ਬਿਮਾਰ ਜਿਆਦਾ ਸੀ ਅਤੇ ਰਵੀ ਆਪਣੇ ਭਰਾ ਨਾਲ ਝਗੜਣ ਲੱਗਿਆ ਹੋਇਆ ਸੀ ਕਿ ਇਸ ਬਿਮਾਰੀ ਨੂੰ ਤੂੰ ਆਪਣੇ ਘਰ ਲੈ ਜਾ।
ਮਾਂ ਨੂੰ ਰੱਖਣ ਲਈ ਦੋਵੇਂ ਭਰਾਵਾਂ ਨੇ ਦਿਨ ਪੱਕੇ ਕੀਤੇ ਹੋਏ ਸਨ। ਮਹੀਨੇ ਵਿੱਚ ਪੰਦਰਾਂ ਦਿਨ ਰਵੀ ਆਪਣੇ ਕੋਲ ਰੱਖਦਾ ਸੀ ਅਤੇ ਪੰਦਰਾਂ ਦਿਨ ਵੱਡਾ ਰਮਨ ਆਪਣੇ ਕੋਲ ਰੱਖਦਾ ਸੀ। ਅੱਜ ਪੰਦਰਾਂ ਦਿਨ ਪੂਰੇ ਹੋਏ ਸਨ ਅਤੇ ਮਾਂ ਘਰੋਂ ਜਾਣ ਲਈ ਤਿਆਰ ਨਹੀਂ ਸੀ। ਓਹ ਉਠ ਜੋ ਨਹੀਂ ਸੀ ਪਾ ਰਹੀ। ਬੁਖਾਰ ਜਿਆਦਾ ਸੀ ਅਤੇ ਘਰ ਜਦੋਂ ਡਾਕਟਰ ਬੁਲਾਇਆ ਤਾਂ ਉਸਨੇ ਕਿਹਾ ਕਿ ਹੱਸਪਤਾਲ ਲੈ ਕੇ ਜਾਣਾ ਪਵੇਗਾ।
ਰਵੀ ਰਮਨ ਨਾਲ ਲੜ ਰਿਹਾ ਸੀ ਕਿ ਪੰਦਰਾਂ ਦਿਨ ਪੂਰੇ ਹੋ ਗਏ ਹਨ ਅਤੇ ਹੁੱਣ ਮਾਂ ਜੀ ਜਿੰਮੇਦਾਰੀ ਤੇਰੀ ਹੈ। ਇਸ ਲਈ ਤੂੰ ਆ ਤੇ ਮਾਂ ਨੂੰ ਹੱਸਪਤਾਲ ਲੈ ਕੇ ਜਾ। ਰਮਨ ਕਹਿ ਰਿਹਾ ਸੀ ਕਿ ਮਾਂ ਤੇਰੇ ਕੋਲ ਹੈ। ਇਸ ਲਈ ਤੂੰ ਹੱਸਪਤਾਲ ਲੈ ਕੇ ਜਾ।
ਰਵੀ ਨੂੰ ਡਰ ਸੀ ਕਿ ਐਵੇਂ ਬੁੜੀ ਮਰ-ਮਰਾ ਗਈ ਤਾਂ ਸਾਰਾ ਕੰਮ-ਧੰਦਾ ਛੱਡ ਕੇ ਪਹਿਲੋਂ ਇਦਾ ਕਜੀਆ ਕਰਨਾ ਪੈਣਾ ਹੈ। ਰਮਨ ਨੂੰ ਵੀ ਇਹੀ ਡਰ ਸੀ ਕਿ ਐਵੇਂ ਬੇਬੇ ਮੇਰੇ ਕੋਲ ਮਰ ਗਈ ਤਾਂ ਕੰਮ-ਧੰਦਾ ਛੱਡਣਾ ਪੈਣਾ ਤੇ ਖਰਚਾ ਅਲੱਗ।
ਕੋਲ ਬਿਸਤਰ ਤੇ ਪਈ ਮਾਂ ਵੀ ਆਪਣੇ ਦੋਵਾਂ ਪੁੱਤਰਾਂ ਨੂੰ ਲੜਦਿਆਂ ਨੂੰ ਸੁੱਣ ਪਾ ਰਹੀ ਸੀ। ਓਹ ਵੀ ਕਿਸੇ ਉਪਰ ਬੋਝ ਨਹੀਂ ਸੀ ਬਣਨਾ ਚਾਹੁੰਦੀ ਪਰ ਅੱਜ ਮਜਬੂਰ ਸੀ। ਕੀ ਕਰਦੀ ਕੀ ਨਾ ਕਰਦੀ। ਉਠ ਜੋ ਨਹੀਂ ਸੀ ਪਾ ਰਹੀ।
“ਰਵੀ!” ਕੰਬਦੀ ਹੋਈ ਆਵਾਜ ਵਿੱਚ ਉਸਨੇ ਆਪਣੇ ਪੁੱਤ ਨੂੰ ਆਵਾਜ ਮਾਰੀ।
“ਓ ਹਾਂ!! ਬੋਲ !!” ਰਵੀ ਭੱਖਦਾ ਹੋਇਆ ਆਪਣੀ ਮਾਂ ਕੋਲ ਨੂੰ ਹੋਇਆ।
“ਮੈਨੂੰ ਕਿਸੇ ਗੁਰੂ ਘਰ ਮੂਹਰੇ ਸੁੱਟ ਆ”। ਮਾਂ ਦੇ ਕੰਬਦੇ ਬੋਲ ਰਵੀ ਨੂੰ ਜਿਵੇਂ ਅੰਦਰੋਂ ਝੰਜੋੜ ਗਏ।
ਓਹ ਮੱਥੇ ਤੇ ਤਿਓੜੀਆਂ ਪਾਈ ਆਪਣੀ ਮਾਂ ਵੱਲ ਦੇਖਦਾ ਰਿਹਾ। ਮਾਂ ਦੇ ਇੰਨਾ ਬੋਲਾਂ ਨੇ ਰਵੀ ਦਾ ਅੰਦਰ ਸਾੜ ਦਿੱਤਾ ਸੀ।
“ਤੂੰ ਔਖਾ ਨਾ ਹੋਵੀਂ ਪੁੱਤ”। ਮਾਂ ਫਿਰ ਬੋਲੀ।
ਰਵੀ ਦੀਆਂ ਅੱਖਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ