ਮਿੰਨੀ ਕਹਾਣੀ—–“ਅੱਛਾ ਬਾਬਾ ਜੀ—‐–”
ਜੋਗਾ ਸਿੰਘ ਖੇਤਾਂ ਵਿੱਚ ਕੱਖ-ਕੰਡੇ ਨੂੰ ਅੱਗ ਲਾ ਕੇ ਫੂਕ ਰਿਹਾ ਸੀ ਕਿ ਦੋ ਪੁਲਿਸ ਵਾਲੇ ਮੋਟਰ ਸਾਇਕਲ ਤੇ ਆਏ।ਇੱਕ ਪੁਲਿਸ ਵਾਲਾ ਬੋਲਿਆ, “ਬਾਬਾ,ਤੈਨੂੰ ਪਤਾ ਨਹੀਂ ਕਿ ਪਰਾਲੀ ਜਲਾਉਣ ਤੇ ਜੁਰਮਾਨਾ ਤੇ ਸਜਾ ਏ।”
ਜੋਗਾ ਸਿੰਘ ਨੇ ਕਿਹਾ, “ਪੁੱਤ, ਸਭ ਪਤੈ।ਮੈਂ ਕਿੱਥੇ ਪਰਾਲੀ ਨੂੰ ਅੱਗ ਲਾਈ।ਮੈਂ ਤਾਂ ਸਾਰਾ ਕੱਖ-ਕੰਡਾ ਬਾਲਿਆ—ਪਰਾਲੀ ਤਾਂ ਕੱਠੀ ਕੀਤੀ ਔਹ– ਪਈ—ਮੁੰਡੇ ਦਿੱਲੀ ਧਰਨੇ ਤੇ ਗਏ।ਵਾਪਸ ਆਉਣ ਗੇ ਫਿਰ ਸੋਚਾਂ ਗੇ।ਪਰ ਬਾਬਾ ਜੀ,—ਇਹ ਧੂੰਆਂ ਵੀ ਤਾਂ ਪ੍ਰਦੂਸ਼ਣ ਫੈਲਾਉਂਦਾ ਏ—-ਵੇਖੋ ਸਾਹ ਘੁੱਟਦਾ ਪਿਐ।
ਜੋਗਾ ਸਿੰਘ ਨੇ ਲੰਮਾ ਸਾਹ ਤੇ ਆਹ ਭਰਦਿਆਂ ਕਿਹਾ, “ਪੁੱਤ, ਇਹ ਨਾਲ ਦਾ ਖੇਤ ਵੇਖਦਾ ਪਿਆਂ ਏ—-ਜਿਹੜਾ ਬੰਜਰ ਬਣਿਆ ਪਿਆ ਏ—ਛੇ ਮਹੀਨੇ ਪਹਿਲਾਂ ਇਹਦੇ ਮਾਲਕ ਨੇ ਕਰਜ਼ੇ ਤੋਂ ਤੰਗ ਆ ਕੇ ਇਹਦੇ ਵਿੱਚ ਹੀ ਦਰੱਖਤ ਨਾਲ ਫਾਹਾ ਲੈ ਲਿਆ। ਕੜੀ ਵਰਗਾ ਜੁਆਨ ਸੀ—ਪੂਰਾ ਤਿੰਨ ਮਣ ਬਾਲਣ ਪਾ ਕੇ ਇਹਦਾ ਸਿਵਾ ਬਾਲਿਆ ।ਕੀ ਉਸ ਸਿਵੇ ਦੇ ਸੇਕ ਜਾਂ ਧੂੰਏਂ ਨੇ ਹਾਕਮਾਂ ਦਾ ਸਾਹ ਨਹੀਂ ਘੁੱਟਿਆ ?ਉਦੋਂ ਹਾਕਮਾਂ ਦੀ ਜ਼ਮੀਰ ਨਹੀਂ ਜਾਗੀ?ਉਹ—ਅਗਲੇ ਖੇਤ ਵਾਲੇ ਬਲਬੀਰ ਦੀ ਰਿੜਕ ਰਿੜਕ ਕੇ ਕੈਂਸਰ ਨਾਲ ਮੌਤ ਹੋ ਗਈ। ਉਹਦੇ ਸਿਵੇ ਦੇ ਧੂੰਏਂ ਨੇ ਕਿਸੇ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ